jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 28 June 2013

ਪਤੀ ਦੀ ਬੁਰੀ ਤਰ੍ਹਾਂ ਕੁੱਟ ਮਾਰ ਕਰ ਕੇ ਚਲਦੀ ਕਾਰ ਵਿਚੋਂ ਬਾਹਰ ਸੁੱਟ ਦੇਣ ਤੇ ਉਸ ਦੀ ਪਤਨੀ ਨਾਲ ਬਲਾਤਕਾਰ

www.sabblok.blogspot.com

558112_351706484950270_1027703785_n
ਸ਼ਿਵ ਕੁਮਾਰ ਬਾਵਾ
ਮਾਹਿਲਪੁਰ, 28 ਜੂਨ
ਮਾਹਿਲਪੁਰ-ਸੈਲਾ ਖੁਰਦ ਦੇ ਵਿਚਕਾਰ ਅੱਜ ਕਾਰ ਸਵਾਰ ਤਿੰਨ ਨੌਜਵਾਨਾਂ ਵੱਲੋਂ ਰਸਤੇ ਵਿਚ ਖੜ੍ਹੇ  ਇਕ ਜੋੜੇ ਨੂੰ ਕਾਰ ਵਿਚ ਬਿਠਾਉਣ ਪਿੱਛੋਂ ਪਤੀ ਦੀ ਬੁਰੀ ਤਰ੍ਹਾਂ ਕੁੱਟ ਮਾਰ ਕਰ ਕੇ ਚਲਦੀ ਕਾਰ ਵਿਚੋਂ ਬਾਹਰ ਸੁੱਟ ਦੇਣ ਤੇ ਉਸ ਦੀ ਪਤਨੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਅਦ ਵਿਚ ਪੀੜਤ ਔਰਤ ਨੂੰ ਕਾਰ ਵਿਚੋਂ ਲਾਹ ਕੇ ਮੁਲਜ਼ਮ ਗੜ੍ਹਸ਼ੰਕਰ ਵੱਲ ਨੂੰ ਫਰਾਰ ਹੋ ਗਏ। ਥਾਣਾ ਮਾਹਿਲਪੁਰ ਦੀ ਪੁਲੀਸ ਨੇ ਪੀੜਤਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਪੀੜਤ ਔਰਤ ਨੇ ਥਾਣਾ ਮਾਹਿਲਪੁਰ ਦੀ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਪਤੀ ਅਤੇ ਇਕ ਹੋਰ ਰਿਸ਼ਤੇਦਾਰ ਨਾਲ ਮੋਟਰਸਾਈਕਲ ’ਤੇ ਮਾਹਿਲਪੁਰ ਦੇ ਇਕ ਡਾਕਟਰ ਤੋਂ ਦਵਾਈ ਲੈਣ ਆ ਰਹੇ ਸਨ ਕਿ ਮਾਹਿਲਪੁਰ ਦੇ ਬਾਹਰਵਾਰ ਮੋਟਰਸਾਈਕਲ ਅਚਾਨਕ ਖਰਾਬ ਹੋ ਗਿਆ। ਉਨ੍ਹਾਂ ਦਾ ਰਿਸ਼ਤੇਦਾਰ ਖਰਾਬ ਮੋਟਰਸਾਈਕਲ ਠੀਕ ਕਰਾਉਣ ਲਈ ਮਾਹਿਲਪੁਰ ਸ਼ਹਿਰ ਆ ਗਿਆ ਤੇ ਉਹ ਪਤੀ-ਪਤਨੀ ਸ਼ਹਿਰ ਤੋਂ ਥੋੜ੍ਹਾ ਪਿੱਛੇ ਸੜਕ ’ਤੇ ਖੜ੍ਹ ਗਏ। ਇਸੇ ਦੌਰਾਨ ਉਨ੍ਹਾਂ ਦੀ ਜਾਣ-ਪਛਾਣ ਵਾਲੇ ਤਿੰਨ  ਕਾਰ ਸਵਾਰ ਨੌਜਵਾਨ ਉਹਨਾਂ ਨੂੰ ਖੜ੍ਹੇ ਦੇਖ ਕੇ ਰੁਕ ਗਏ। ਉਹ ਕਹਿਣ ਲੱਗੇ ਕਿ ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਨੂੰ ਜਾਣਾ ਹੈ ਤੇ ਉਨ੍ਹਾਂ ਨੂੰ ਮਾਹਿਲਪੁਰ ਲਾਹ ਦੇਣਗੇ।
ਉਹ ਭਰੋਸੇ ’ਤੇ ਕਾਰ ਵਿਚ ਬੈਠ ਗਏ। ਔਰਤ ਨੇ ਦੱਸਿਆ ਕਿ ਉਹ ਉਦੋਂ ਹੱਕੀ-ਬੱਕੀ ਰਹਿ ਗਈ ਜਦ ਮੁਲਜ਼ਮਾਂ ਨੇ ਕਾਰ ਤੇਜ਼ੀ ਨਾਲ ਮਾਹਿਲਪੁਰ ਵਿਚੋਂ ਭਜਾ ਕੇ ਸੈਲਾ ਖੁਰਦ ਵਲ ਨੂੰ ਦੌੜਾ ਲਈ ਅਤੇ ਉਸ ਦੇ ਪਤੀ ਦੀ ਕੁੱਟਮਾਰ ਕਰਨ ਲੱਗੇ। ਉਨ੍ਹਾਂ ਉਸ ਦੇ ਪਤੀ ਨੂੰ ਉਸ ਦੇ ਸਾਹਮਣੇ ਬਹੁਤ ਕੁੱਟਿਆ ਜ਼ਖਮੀ ਕਰ ਕੇ ਚਲਦੀ ਕਾਰ ਵਿਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ। ਫੇਰ ਉਨ੍ਹਾਂ ਤਿੰਨਾਂ ਨੇ ਉਸ ਨਾਲ ਸੈਲਾ ਖੁਰਦ ਲਾਗੇ ਕਾਰ ਵਿਚ ਹੀ ਬਲਾਤਕਾਰ ਕੀਤਾ ਅਤੇ ਉਸ ਨੂੰ ਜਾਨੋਂ ਖਤਮ ਕਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।  ਥਾਣਾ ਮਾਹਿਲਪੁਰ ਦੀ ਪੁਲੀਸ ਨੇ ਪੀੜਤਾ ਦੇ ਬਿਆਨਾਂ ’ਤੇ ਤਿੰਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੀ ਪਛਾਣ ਜ਼ਹੂਰੀ ਤੇ ਫਿਰੋਜ਼ਦੀਨ ਵਾਸੀ ਗੈਂਡੀ ਕੁੰਡਾ (ਉਤਰ ਪ੍ਰਦੇਸ਼) ਅਤੇ ਸੈਫ ਅਲੀ ਵਾਸੀ ਹਾਜੀਪੁਰ (ਹੁਸ਼ਿਆਰਪੁਰ) ਵਜੋਂ ਹੋਈ ਹੈ। ਪੁਲੀਸ ਨੇ ਧਾਰਾ 376 (2)  ਅਤੇ (ਜੀ) ਤਹਿਤ ਕੇਸ ਦਰਜ ਕਰ ਕੇ ਤਿੰਨਾਂ ਦੀ ਗ੍ਰਿਫਤਾਰੀ  ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

No comments: