www.sabblok.blogspot.com
ਮੈਲਬੌਰਨ,
25 ਜੂਨ -ਆਪਣੇ ਵਧੀਆ ਸਮਾਜ ਭਲਾਈ ਦੇ ਕਾਰਜਾਂ 'ਚ ਵਿਲੱਖਣ ਪਛਾਣ
ਬਣਾ ਚੁੱਕੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਸ: ਹਰਕੀਰਤ ਸਿੰਘ ਅਜਨੋਹਾ ਨੇ ਪੰਜਾਬੀ
ਭਾਈਚਾਰੇ ਦਾ ਸਿਰ ਮਾਣ ਨਾਲ ਹਮੇਸ਼ਾ ਉੱਚਾ ਕੀਤਾ ਹੈ। ਉਸ ਨੇ ਆਸਟ੍ਰੇਲੀਆ 'ਚ ਪਹਿਲਾ
ਜੇਲ੍ਹ ਅਧਿਕਾਰੀ ਬਣਨ ਦਾ ਰੁਤਬਾ ਹਾਸਿਲ ਕੀਤਾ ਹੈ। 'ਅਜੀਤ' ਨਾਲ ਗੱਲਬਾਤ ਦੌਰਾਨ ਸ:
ਅਜਨੋਹਾ ਨੇ ਦੱਸਿਆ ਕਿ ਜੇਲ੍ਹ ਅਫ਼ਸਰ ਚੁਣਨ ਦੀ ਵਿਧੀ ਔਖਾ ਕਾਰਜ ਹੈ ਤੇ ਸੈਂਕੜੇ
ਮਰਜ਼ੀਆਂ 'ਚੋਂ ਵਾਹਿਗੁਰੂ ਦੀ ਕ੍ਰਿਪਾ ਸਦਕਾ ਉਸ ਨੂੰ ਵੀ ਇਹ ਸੇਵਾ ਮਿਲੀ ਹੈ। ਵਿਕਟੋਰੀਆ
ਦੇ ਜੇਲ੍ਹ ਕਮਿਸ਼ਨਰ ਜੇਨ ਸੁਆਰਡ ਨੇ ਇਨ੍ਹਾਂ ਅਧਿਕਾਰੀਆਂ ਨੂੰ ਸਰਟੀਫਿਕੇਟ ਤਕਸੀਮ
ਕਰਦਿਆਂ ਕਿਹਾ ਕਿ ਇਹ ਸਖ਼ਤ ਘਾਲਣਾ ਘਾਲ ਕੇ ਚੁਣੇ ਗਏ ਨੌਜਵਾਨ ਹਨ ਤੇ ਇਨ੍ਹਾਂ ਨੇ ਇਸ
ਨੌਕਰੀ ਲਈ ਕਈ ਬਾਰੀਕੀ ਵਾਲੇ ਟੈਸਟ ਪਾਸ ਕੀਤੇ ਹਨ। ਉਸ ਨੇ ਸਾਬਤ ਸੂਰਤ ਅੰਮ੍ਰਿਤਧਾਰੀ ਸ:
ਅਜਨੋਹਾ ਨੂੰ ਪਹਿਲੇ ਸਿੱਖ ਜੇਲ੍ਹ ਅਧਿਕਾਰੀ ਬਣਨ ਤੇ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ
ਸ: ਹਰਕੀਰਤ ਸਿੰਘ ਅਜਨੋਹਾ ਆਸਟ੍ਰੇਲੀਆ 'ਚ ਪੜ੍ਹਨ ਆਏ ਸਨ ਤੇ ਪੜ੍ਹਾਈ ਪੂਰੀ ਕਰਕੇ
ਉਨ੍ਹਾਂ ਨੇ ਇਥੋਂ ਦੀ ਨਾਗਰਿਕਤਾ ਪ੍ਰਾਪਤ ਕੀਤੀ। ਪੰਜਾਬ ਦੇ ਜ਼ਿਲ੍ਹੇ, ਹੁਸ਼ਿਆਰਪੁਰ ਦੇ
ਪਿੰਡ ਅਜਨੋਹਾ ਦੇ ਰਹਿਣ ਵਾਲੇ ਇਸ ਨੌਜਵਾਨ ਨੇ ਕਾਫ਼ੀ ਲੰਮੇ ਸਮੇਂ ਤੋਂ ਇਥੇ ਸਿੱਖੀ ਦਾ
ਪ੍ਰਚਾਰ ਕਾਇਮ ਰੱਖਿਆ ਤੇ ਉਹ ਸਮੇਂ-ਸਮੇਂ ਖੂਨਦਾਨ ਕੈਂਪਾਂ ਦਾ ਆਯੋਜਨ ਵੀ ਕਰਦੇ ਰਹਿੰਦੇ
ਹਨ। ਉਹ ਪੰਜਾਬੀ ਰੇਡੀਓ ਵਿਰਾਸਤ ਨੂੰ ਵੀ ਚਲਾ ਰਹੇ ਹਨ।
No comments:
Post a Comment