www.sabblok.blogspot.com
ਲੁਧਿਆਣਾ (ਸਤਪਾਲ ਸੋਨੀ) ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ਼ ਇੰਸਪੈਕਟਰ ਹਰਬੰਸ ਸਿੰਘ ਨੇ ਏ.ਐਸ.ਆਈ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇੜੇ ਚਰਚ ਬਰਾਊਨ ਰੋਡ ਤੇ ਨਾਕਾਬੰਦੀ ਦੌਰਾਨ ਸੀ.ਐਮ.ਸੀ.ਚੌਂਕ ਵਲੋਂ ਆ ਰਹੀ ਇਕ ਵਰਨਾ ਕਾਰ ਪੀ.ਬੀ-05ਯੂ-2098 ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਜੋ ਲਗਾਏ ਹੋਏ ਬੈਰੀਗੇਟ ਵਿੱਚ ਵੱਜ ਕੇ ਰੁਕ ਗਈ ਜਿਸ ਤੇ ਏ.ਐਸ.ਆਈ ਜਸਵਿੰਦਰ ਸਿੰਘ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਸੰਦੀਪ ਕੁਮਾਰ ਉਰਫ ਸੋਨੂੰ,ਵਾਸੀ ਨਜਦੀਕ ਹਨੂੰਮਾਨ ਮੰਦਰ,ਮੇਨ ਬਾਜਾਰ ਧਰਮਕੋੇਟ ,ਜਿਲਾ ਮੋਗਾ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਤਿੰਨ ਪਲਾਸਟਿਕ ਦੀਆਂ ਬੋਰੀਆਂ ਜਿਨ੍ਹਾਂ ਵਿੱਚੋਂ ਲੋਮੋਟਿਲ ਦੀਆਂ 125000 ਨਸ਼ੀਲੀਆਂ ਗੋਲੀਆਂ ,6000 ਪਾਰਵਨ ਸਪਾਸ ਦੇ ਕੈਪਸੂਲ ਅਤੇ 120 ਸ਼ੀਸ਼ੀਆਂ ਰੇਸਕਾਫ ਕਫ ਸਿਰਿਪ ਜਿਨ੍ਹਾਂ ਦੀ ਕੀਮਤ ਤਕਰੀਬਨ ਡੇਢ ਲੱਖ ਰੁਪਏ ਹੈ ਅਤੇ 1,30,000/- ਰੁਪਏ ਨਕਦ ਬਰਾਮਦ ਕੀਤੇ ਗਏ ।ਦੋਸ਼ੀ ਮੌਕੇ ਤੇ ਦਵਾਈਆਂ ਦਾ ਕੋਈ ਵੀ ਲਾਇਸੰਸ ਜਾਂ ਬਿੱਲ ਵਗੈਰਾ ਪੇਸ਼ ਨ ਕਰ ਸਕਿਆ ।ਸ਼੍ਰੀ ਧਰੁਮਨ ਹਰਸ਼ਦਰਾਯੇ ਨਿੰਬਾਲੇ ਸਹਾਇਕ ਕਮਿਸ਼ਨਰ ਪੁਲਿਸ (ਕ੍ਰਾਈਮ) ਲੁਧਿਆਣਾ ਅਤੇ ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ਼ ਇੰਸਪੈਕਟਰ ਹਰਬੰਸ ਸਿੰਘ ਨੇ ਪ੍ਰੈਸ ਨੂੰ ਦਸਿਆ ਕਿ ਦੋਸ਼ੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੇ ਅਧੀਨ ਥਾਨਾ ਡਵੀਜਨ ਨੰ: 2 ਵਿੱਖੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਦਸਿਆ ਕਿ ਉਹ ਸ਼ਾਦੀ-ਸ਼ੁਦਾ ਹੈ ਅਤੇ ਪਿਛਲੇ 10 ਸਾਲਾਂ ਤੋਂ ਮੇਨ ਬਾਜਾਰ ਕਿਸ਼ਨਪੁਰਾ ਜਿਲਾ ਮੋਗਾ ਵਿੱਖੇ ਵਰਮਾ ਮੈਡੀਕਲ ਹਾਲ ਦੇ ਨਾਮ ਤੇ ਦਵਾਈਆਂ ਦੀ ਦੁਕਾਨ ਕਰ ਰਿਹਾ ਹੈ । ਦੋਸ਼ੀ ਨੇ ਦਸਿਆ ਕਿ ਉਹ ਇਹ ਨਸ਼ੀਲੀਆਂ ਦਵਾਈਆਂ ਪਿੰਡੀ ਗੱਲੀ ਵਿੱਚੋਂ ਪਰਵੀਨ ਕੁਮਾਰ ਤੋਂ ਬਿਨਾਂ ਬਿੱਲ ਖਰੀਦ ਕੇ ਲਿਆਇਆ ਹੈ ,ਜਿਸ ਬਾਰੇ ਠੋਸ ਸਬੂਤ ਹਾਸਿਲ ਕਰਕੇ ਦੁਕਾਨਦਾਰ ਨੂੰ ਪੁੱਛ-ਗਿੱਛ ਕਰਕੇ ਕਾਨੂੰਨ ਅਨੁਸਾਰ ਬਨਦੀ ਕਾਰਵਾਈ ਕੀਤੀ ਜਾਵੇਗੀ ।ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਦੋਸ਼ੀ ਇਹ ਨਸ਼ੀਲੀਆਂ ਦਵਾਈਆਂ ਕਿਸ ਨੂੰ ਵੇਚਦਾ ਹੈ ਅਤੇ ਉਸ ਨਾਲ ਇਸ ਧੰਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ ।

No comments:
Post a Comment