jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 26 June 2013

ਉੱਤਰਾਖੰਡ ਦੀ ਭਿਆਨਕ ਤ੍ਰਾਸਦੀ-‘ਦੇਵ-ਭੂਮੀ’ ਦੇ ਵਾਸੀਆਂ ਵਲੋਂ ਫਸੇ ਹੋਏ ਲਾਚਾਰ ਯਾਤਰੀਆਂ ਦੀ ਲੁੱਟ-ਖਸੁੱਟ ਜਾਰੀ

www.sabblok.blogspot.com

ਇਸ ਤਰ੍ਹਾਂ ਦੀਆਂ ਘਟਨਾਵਾਂ ਤਾਂ ਇੱਥੇ ਵਾਪਰਦੀਆਂ ਹੀ ਰਹਿੰਦੀਆਂ ਹਨ, ਕੀਹਨੂੰ-ਕੀਹਨੂੰ ‘ਰਾਸ਼ਟਰੀ ਤ੍ਰਾਸਦੀ’ ਐਲਾਨਾਂਗੇ – ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇsunil shinde

ਡਾ.ਅਮਰਜੀਤ ਸਿੰਘ
Amarjit
ਪਿਛਲੇ ਕਈ ਦਿਨਾਂ ਤੋਂ ਉਤਰਾਖੰਡ ਵਿੱਚ ਆਈ ਭਿਆਨਕ ਤਬਾਹੀ ਲਈ ਜ਼ਮੀਨ ਖਿਸਕਣ ਕਾਰਨ ਪਹਾੜੀ ਚਟਾਨਾਂ ਤੇ ਮਿੱਟੀ ਦੀਆਂ ਢਿੱਗਾਂ ਡਿੱਗਣਾ, ਬੱਦਲਾਂ ਦਾ ਫਟਣਾ ਅਤੇ ਲਗਾਤਾਰ ਪਏ ਮੀਂਹ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਹਜ਼ਾਰਾਂ ਜਾਨਾਂ ਇਸ ਕੁਦਰਤੀ ਅਤੇ ਮਨੁੱਖੀ ਤ੍ਰਾਸਦੀ ਦੀ ਭੇਟ ਚੜ੍ਹਚੁੱਕੀਆਂ ਹਨ ਅਤੇ ਸੈਂਕੜਿਆਂ ਸੜਕਾਂ, ਪੁਲ, ਮਕਾਨ, ਮੰਦਰ ਆਦਿਕ ਦਰਿਆਈ ਪਾਣੀ ਰੋੜ੍ਹਕੇ ਲੈ ਗਿਆ ਹੈ। ਰਾਹਤ ਕਾਰਜਾਂ ਵਿੱਚ ਬਹੁਤ ਦੇਰੀ ਕੀਤੀ ਗਈ, ਨਹੀਂ ਤਾਂ ਹੋਰ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਫੌਜ ਵਲੋਂ ਬੜੀ ਤਨਦੇਹੀ ਨਾਲ ਰਾਹਤ-ਕਾਰਜਾਂ ਦੀ ਅਗਵਾਈ ਕੀਤੀ ਜਾ ਰਹੀ ਹੈ। ਅਖੀਰਲੀਆਂ ਖਬਰਾਂ ਮਿਲਣ ਵੇਲੇ ਤੱਕ ਉਸ ਖਿੱਤੇ ਵਿੱਚ ਮੁੜ ਜ਼ੋਰਦਾਰ ਮੀਂਹ ਸ਼ੁਰੂ ਹੋ ਗਿਆ ਹੈ ਅਤੇ ਰਾਹਤ ਕਾਰਜਾਂ ਵਿੱਚ ਲੱਗਾ ਭਾਰਤੀ ਹਵਾਈ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਵਿੱਚ ਫੌਜੀਆਂ ਅਤੇ ਸਿਵਲੀਅਨਾਂ ਸਮੇਤ 19 ਲੋਕ ਮਾਰੇ ਜਾ ਚੁੱਕੇ ਹਨ। ਇੱਕ ਅੰਦਾਜ਼ੇ ਮੁਤਾਬਿਕ, ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ’ਚੋਂ ਲਗਭਗ 3 ਹਜ਼ਾਰ ਸੁਰੱਖਿਅਤ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂ ਕਿ ਇੰਨੇ ਹੀ ਅਜੇ ਜ਼ੋਸ਼ੀ ਮੱਠ ਅਤੇ ਦੂਸਰਿਆਂ ਰਾਹਾਂ ਵਿੱਚ ਫਸੇ ਹੋਏ ਹਨ। ਪੰਜਾਬ ਦੇ ਸਿੱਖ ਯਾਤਰੂ, ਪੰਜਾਬ ਸਰਕਾਰ ਦੇ ਦੇਖ-ਰੇਖ ਕਾਰਜਾਂ ਤੋਂ ਕਿੰਨੇ ਅਸੰਤੁਸ਼ਟ ਹੋਣਗੇ, ਇਸ ਦਾ ਅੰਦਾਜ਼ਾ ਯਾਤਰੂਆਂ ਵਲੋਂ ਪੰਜਾਬ ਸਰਕਾਰ ਦੇ ਰਾਹਤ ਕਾਰਜਾਂ ਦੇ ਇੰਚਾਰਜ ਸ. ਕਾਹਨ ਸਿੰਘ ਪੰਨੂ ਆਈ. ਏ. ਐਸ. ਦੀ ਕੀਤੀ ਮਾਰਕੁਟਾਈ ਤੋਂ ਲਗਾਇਆ ਜਾ ਸਕਦਾ ਹੈ। ਹਾਲਾਂਕਿ ਸ. ਪੰਨੂ ਨੂੰ ਇੱਕ ਇਮਾਨਦਾਰ ਤੇ ਸਫਲ ਪ੍ਰਬੰਧਕ ਵਜੋਂ ਜਾਣਿਆ ਜਾਂਦਾ ਹੈ ਪਰ ਜ਼ਾਹਰ ਹੈ ਸਰਕਾਰ ਨੇ ਉਨ੍ਹਾਂ ਨੂੰ ਕਮਾਂਡ ਤਾਂ ਦਿੱਤੀ ਪਰ ਲੋੜੀਂਦੀ ਸਮੱਗਰੀ ਮੁਹੱਈਆ ਨਹੀਂ ਕੀਤੀ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ ਤਾਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ 24 ਘੰਟਿਆਂ ਦੇ ਵਿੱਚ-ਵਿੱਚ 15 ਹਜ਼ਾਰ ਗੁਜਰਾਤੀਆਂ ਨੂੰ ਸੁਰੱਖਿਅਤ ਉਤਰਾਖੰਡ ’ਚੋਂ ਬਾਹਰ ਕੱਢਿਆ ਗਿਆ ਪਰ ਕੀ ਕਾਰਣ ਹੈ ਕਿ ਇੰਨੇ ਦਿਨ ਬੀਤਣ ਬਾਅਦ ਵੀ ਲਗਭਗ 6 ਹਜ਼ਾਰ ਪੰਜਾਬੀ ਉਥੋਂ ਬਾਹਰ ਨਹੀਂ ਕੱਢੇ ਜਾ ਸਕੇ। ਬਾਦਲ ਸਾਹਬ, ਮੋਦੀ ਦੀਆਂ ਗਾਂਵਾਂ ਦਾ ਦੁੱਧ ਪੀਂਦੇ ਹਨ ਪਰ ਕਿਤੇ ਇਹ ਤਾਂ ਨਹੀਂ ਕਿ ਮੋਦੀ, ਪੰਜਾਬ ਦੀਆਂ ਮੱਝਾਂ ਦਾ ਦੁੱਧ ਪੀਂਦਾ ਹੋਵੇ। ਗਾਂਧੀ ਦੀ ਬੱਕਰੀ ਦਾ ਦੁੱਧ ਤਾਂ ਮੋਦੀ ਨਹੀਂ ਪੀਂਦਾ ਕਿਉਂਕਿ ਉਸ ਨੂੰ ਮੋਦੀ ਦੀ ਪਾਰਟੀ (ਬੀਜੇਪੀ) ਦੀ ਮਾਂ ਆਰ. ਐਸ. ਐਸ. ਨੇ ਮਾਰ ਮੁਕਾਇਆ ਸੀ, ਇਸ ਲਈ ਚਰਖਾ-ਬੱਕਰੀ ਵਿਰਾਸਤ ਨਾਲ ਬੀਜੇਪੀ ਦਾ ਕੋਈ ਸਰੋਕਾਰ ਨਹੀਂ ਹੈ। ਸਿਆਸੀ ਹਲਕਿਆਂ ਵਿੱਚ ਇਹ ਦੋਸ਼ ਵੀ ਲਾਏ ਗਏ ਹਨ ਕਿ ਸਰਦਾਰ ਪੰਨੂ ਨੂੰ ‘ਕੁੱਟਣ’ ਲਈ ਹੀ ਉਤਰਾਖੰਡ ਭੇਜਿਆ ਗਿਆ ਸੀ ਤਾਂ ਕਿ ਉਸ ਦਾ ‘ਇਮਾਨਦਾਰ ਦਿਮਾਗ’ ਟਿਕਾਣੇ ਲਾਇਆ ਜਾ ਸਕੇ।
ਇਨ੍ਹਾਂ ਹੜਾਂ ਦੇ ਦੌਰਾਨ, ਜਿੱਥੇ ਕੁਦਰਤ ਨੇ ਆਪਣੀ ਹੋਂਦ ਦੀ ਸਰਵਉ¤ਚਤਾ ਨੂੰ ਮਹਿਸੂਸ ਕਰਵਾਇਆ ਉ¤ਥੇ ‘ਮਨੁੱਖ ਦੀ ਜਾਤ’ ਨੇ ਵੀ ਇਹ ਦੱਸਿਆ ਕਿ ਉਹ ‘ਲਾਲਚ ਅਤੇ ਦਾਨਵੀ ਰੁਚੀਆਂ’ ਦੀ ਵਿਰਾਸਤ ਨੂੰ ਕਸ਼ਟ ਦੇ ਸਮੇਂ ਵੀ ਨਹੀਂ ਛੱਡ ਸਕਦੀ। ਚਾਰ-ਚੁਫੇਰੇ ਮੁਸੀਬਤ ਵਿੱਚ ਘਿਰੇ ਲੋਕਾਂ ਨੂੰ ਲੁੱਟਿਆ ਗਿਆ, ਕਤਲ ਕੀਤੇ ਗਏ ਅਤੇ ਬਲਾਤਕਾਰ ਦੀਆਂ ਖਬਰਾਂ ਵੀ ਮੀਡੀਏ ਵਿੱਚ ਆਈਆਂ ਹਨ। ਚਾਹ, ਬਿਸਕੁਟ, ਅਨਾਜ ਦੀ ਕੀਮਤ ਅਤੇ ਕਿਰਾਇਆ ਸੌ-ਸੌ ਗੁਣਾਂ ਵੱਧ ਚਾਰਜ ਕੀਤਾ ਗਿਆ। ਯਾਦ ਰਹੇ ਇਹ ਕਰਤੂਤ ਉਸ ਧਰਤੀ ਦੇ ਲੋਕਾਂ ਵਲੋਂ ਕੀਤੀ ਗਈ, ਜਿਸ ਨੂੰ ‘ਦੇਵ ਭੂਮੀ’ ਕਿਹਾ ਜਾਂਦਾ ਹੈ ਅਤੇ ਜਿਸ ਧਰਤੀ ’ਤੇ ਹਿੰਦੂਆਂ ਦੇ ਚਾਰ ਧਾਮ – ਗੰਗੋਤਰੀ, ਯਮਨੋਤਰੀ, ਕੇਦਾਰਨਾਥ ਤੇ ਬਦਰੀਨਾਥ ਸੁਸ਼ੋਭਿਤ ਹਨ। ਸਿੱਖ ਯਾਤਰੂਆਂ ਨੂੰ ਇਸ ਲੁੱਟ-ਖਸੁੱਟ ਦਾ ਵਿਸ਼ੇਸ਼ ਸ਼ਿਕਾਰ ਬਣਾਇਆ ਗਿਆ। ਸੂਬਾਈ ਪ੍ਰਸਾਸ਼ਨ ਵਲੋਂ ਵੀ ਇਸ ਅਣਮਨੁੱਖੀ ਲੁੱਟ-ਖਸੁੱਟ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਵਲੋਂ ਇਸ ਘਟਨਾ ਨੂੰ ‘ਰਾਸ਼ਟਰੀ ਤ੍ਰਾਸਦੀ’ ਐਲਾਨਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤਾਂ ਇੱਥੇ ਵਾਪਰਦੀਆਂ ਹੀ ਰਹਿੰਦੀਆਂ ਹਨ, ਕੀਹਨੂੰ-ਕੀਹਨੂੰ ‘ਰਾਸ਼ਟਰੀ ਤ੍ਰਾਸਦੀ’ ਐਲਾਨਾਂਗੇ। ਇਹ ਹੈ ਅਖੌਤੀ ਮਹਾਨ ਭਾਰਤ ਵਿੱਚ ‘ਇਨਸਾਨੀ ਜ਼ਿੰਦਗੀ’ ਦੀ ਕੀਮਤ!
ਇਸ ਦੇ ਉਲਟ, ਅਮਰੀਕਾ ਕੈਨੇਡਾ ਅਤੇ ਯੂਰਪ ਦੇ ਮੁਲਕਾਂ ਵਿੱਚ, ਜਿਸ ਨੂੰ ਹਿੰਦੂ ਬਹੁਗਿਣਤੀ ‘ਪਦਾਰਥਵਾਦੀ’ ਐਲਾਨਦੀ ਹੈ, ਇਨ੍ਹਾਂ ਮੁਲਕਾਂ ਵਿੱਚ ਬਿਨਾਂ ਜਾਤ, ਰੰਗ, ਨਸਲ, ਧਰਮ, ¦ਿਗ ਦੇ ਵਿਤਕਰੇ ਦੇ ਮਨੁੱਖੀ ਜਾਨ ਨੂੰ ਸਭ ਤੋਂ ਕੀਮਤੀ ਸਮਝਿਆ ਜਾਂਦਾ ਹੈ। ਜਿਸ ਕਿਸਮ ਦੀ ਰਾਹਤ ਕਾਰਜਾਂ ਵਿੱਚ ਕਾਰਗੁਜ਼ਾਰੀ ਭਾਰਤੀ ਐਡਮਨਿਸਟਰੇਸ਼ਨ ਦੀ ਰਹੀ ਹੈ, ਜੇ ਇਹੋ ਜਿਹਾ ਕੁਝ ਇੱਥੇ ਵਾਪਰਿਆ ਹੁੰਦਾ ਤਾਂ ਹੁਣ ਤੱਕ ਸਰਕਾਰ ਚਲਦੀ ਕੀਤੀ ਹੁੰਦੀ। ਜਿਵੇਂ ਇੱਥੋਂ ਦੇ ਲੋਕ ਆਪਣੀਆਂ ਜਾਨਾਂ ’ਤੇ ਖੇਲ• ਕੇ ਮੁਸੀਬਤ ਦੀ ਘੜੀ ਦੂਸਰਿਆਂ ਨੂੰ ਬਚਾਉਣ ਲਈ ਅੱਗੇ ਆਉਂਦੇ ਹਨ ਅਤੇ ਖੁੱਲ•ੇ ਦਿਲ ਨਾਲ ਰਾਹਤ-ਕਾਰਜਾਂ ਲਈ ਦਾਨ ਦਿੰਦੇ ਹਨ, ਉਸਨੂੰ ਵੇਖਦਿਆਂ ਯਕੀਨਨ ਇਹ ਕਿਹਾ ਜਾ ਸਕਦਾ ਹੈ ਕਿ ਦੇਵ ਭੂਮੀ ਉਤਰਾਖੰਡ ਦੀ ‘ਬ੍ਰਾਹਮਣ ਭੂਮੀ’ ਨਹੀਂ ਹੈ ਬਲਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੱਛਮੀ ਦੇਸ਼ਾਂ ਦੀ ਧਰਤੀ ਹੈ।
ਬ੍ਰਾਹਮਣਵਾਦ ਦਾ ਆਧਾਰ ਹੀ ਲਾਲਚ, ਲੁੱਟ-ਖਸੁੱਟ, ਝੂਠ ਅਤੇ ਗਰੀਬਾਂ-ਨਿਤਾਣਿਆਂ ਨੂੰ ਚਰੂੰਡਣਾ ਹੈ। ਇਸੇ ਲਈ ਬ੍ਰਾਹਮਣ ਨੇ ਭਾਰਤ ਦੇ ਗਰੀਬ-ਗੁਰਬਿਆਂ ਦਾ ਇੱਕ ਦੇਵਤਾ ਥਾਪਿਆ ਹੋਇਆ ਹੈ, ਜਿਸ ਦਾ ਨਾਂ ਹੈ – ‘ਦਰਿੱਦਰ ਨਰਾਇਣ।’ ਸੁਨੇਹਾ ਸਪੱਸ਼ਟ ਹੈ ਕਿ ਗਰੀਬੀ ਵਿੱਚ ਰਹਿਣਾ ਤੁਹਾਡਾ ਮੁਕੱਦਰ ਹੈ। ਇਸ ਲਈ ‘ਦਰਿੱਦਰ ਨਰਾਇਣ’ ਨੂੰ ਪੂਜੋ।
ਜ਼ਾਹਰ ਹੈ ਕਿ ਇਸ ਭਿਆਨਕ ਤ੍ਰਾਸਦੀ ਵਿੱਚ ਮਰਨ ਵਾਲੇ ਹਜ਼ਾਰਾਂ ਧਾਰਮਿਕ ਸ਼ਰਧਾਲੂਆਂ ਨੂੰ ‘ਸਵਰਗਾਂ’ ਵਿੱਚ ਗਏ ਦੱਸਿਆ ਜਾਵੇਗਾ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਬਚਾ ਸਕਣ ਲਈ, ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ। ਕੇਦਾਰਨਾਥ ਦੇ ਮੰਦਰ ਦੇ ਬਚ ਜਾਣ ਨੂੰ ‘ਕਰਾਮਾਤ’ ਦੇ ਤੌਰ ’ਤੇ ਪ੍ਰਚਾਰਨਾ ਸ਼ੁਰੂ ਕੀਤਾ ਜਾ ਚੁੱਕਾ ਹੈ ਹਾਲਾਂਕਿ ਉਸ ਦੇ ਨਜ਼ਦੀਕ ਵੀ ਕਈ ਇਮਾਰਤਾਂ ਉਸ ਹੀ ਹਾਲਤ ’ਚ ਖੜ•ੀਆਂ ਹਨ। ਹਜ਼ਾਰਾਂ ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਪਰ ਉਨ੍ਹਾਂ ਦੀ ਮੱਦਦ ਦੀ ਥਾਂ ’ਤੇ ਮੰਦਰ ਦੇ ਪੁਨਰ-ਨਿਰਮਾਣ ਲਈ ਮਦਦ ਦੇ ਐਲਾਨ ਹੋ ਰਹੇ ਹਨ। ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਗੁਜਰਾਤ ਸਰਕਾਰ ਇਸ ਮੰਦਰ ਦੇ ਪੁਨਰ ਨਿਰਮਾਣ ਵਿੱਚ ਭਰਪੂਰ ਯੋਗਦਾਨ ਪਾਏਗੀ। ਬਹੁਤ ਜਲਦੀ, ਮਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਭੁਲਾ ਦਿੱਤਾ ਜਾਵੇਗਾ ਅਤੇ ‘ਕਰਾਮਾਤੀ’ ਤੌਰ ’ਤੇ ਬਚ ਗਏ ਕੇਦਾਰਨਾਥ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਹੋਰ ਵੱਡੀਆਂ ਭੀੜਾਂ ਇਕੱਠੀਆਂ ਹੋਣਗੀਆਂ। ਪੰਜਾਬ ਦਾ ਮੁੱਖ ਮੰਤਰੀ ਬਾਦਲ ਵੀ ਨਰਿੰਦਰ ਮੋਦੀ ਦੇ ਮੋਢੇ ਨਾਲ ਮੋਢਾ ਜੋੜ ਕੇ, ‘ਅਕਾਲੀ ਕਾਰ ਸੇਵਕਾਂ’ ਦਾ ਜਥਾ ਲੈ ਕੇ, ਕੇਦਾਰਨਾਥ ਦੀ ਕਾਰ-ਸੇਵਾ ਵਿੱਚ ਹਿੱਸਾ ਲੈਣ ਲਈ ਜਾਵੇਗਾ। ‘ਦੇਵ-ਭੂਮੀ’ ’ਤੇ, ਬ੍ਰਾਹਮਣਵਾਦ ਦੇ ‘ਲਾਲਚੀ ਝੰਡੇ’ ਹੋਰ ਵੀ ਉ¤ਚੇ ਅਕਾਸ਼ਾਂ ਵਿੱਚ ਝੁੱਲਣਗੇ।
ਅਲਾਮਾ ਇਕਬਾਲ ਨੇ ਠੀਕ ਹੀ ਕਿਹਾ ਸੀ -
‘ਬ੍ਰਾਹਮਣ ਸਰਸ਼ਾਰ ਹੈ ਅਬ ਤੱਕ,
ਮੀਏ-ਪੰਦਾਰ (ਹੰਕਾਰ) ਮੇਂ॥
ਸ਼ਮਾ-ਏ-ਗੌਤਮ ਜਲ ਰਹੀ ਹੈ,
ਮਹਿਫਲੇ-ਅਗਿਆਰ ਮੇਂ॥’
(ਬਾਹਰਲੇ ਦੇਸ਼ਾਂ ਵਿੱਚ)
ਭਾਵ ਹੰਕਾਰੀ ਬ੍ਰਾਹਮਣ ਦੀ ਅੱਜ ਤੱਕ ਵੀ ਭਾਰਤ ਵਿੱਚ ਖੁਦ-ਮੁਖਤਾਰੀ ਹੈ ਜਦੋਂ ਕਿ ਮਹਾਤਮ ਬੁੱਧ ਦੀ ਵਿਚਾਰਧਾਰਾ ਨੂੰ ਧੱਕ ਕੇ, ਬਾਹਰਲੇ ਦੇਸ਼ਾਂ ਵੱਲ ਭਜਾ ਦਿੱਤਾ ਗਿਆ ਹੈ)। ਭਿਅੰਕਰ ਭਾਰਤ ਦੇ ਲੋਕ, ਇਸ ਤ੍ਰਾਸਦੀ ਨੂੰ ਭੁੱਲ ਕੇ, ਅਗਲੀ ਤ੍ਰਾਸਦੀ ਦਾ ਇੰਤਜ਼ਾਰ ਕਰਨਗੇ। ਕੀ ਇਸ ਨੂੰ ‘ਰੱਬ ਦੀ ਲੀਲਾ’ ਕਹਿੰਦੇ ਨੇ ਜਾਂ ਇਹ ‘ਬ੍ਰਾਹਮਣ ਲੀਲਾ’ ਹੈ?

No comments: