jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 28 June 2013

ਪੰਨੂ ਦੀ ਸ਼ਿਕਾਇਤ 'ਤੇ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ

www.sabblok.blogspot.com

ਚੰਡੀਗੜ੍ਹ, 28 ਜੂਨ (ਬਿਊਰੋ ਚੀਫ਼)-ਪੰਜਾਬ ਪੁਲਿਸ ਵੱਲੋਂ ਅੱਜ ਰਾਜ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਅਤੇ ਡੀ.ਜੀ.ਐਸ.ਈ. ਸ: ਕਾਹਨ ਸਿੰਘ ਪੰਨੂ ਦੀ ਸ਼ਿਕਾਇਤ 'ਤੇ ਪੰਜਾਬ ਸਾਈਬਰ ਕਰਾਇਮ ਪੁਲਿਸ ਸਟੇਸ਼ਨ ਮੁਹਾਲੀ ਵਿਖੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66-ਏ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 295-ਏ, 120-ਬੀ, 298 ਤੇ 500 ਤਹਿਤ ਮਾਮਲਾ ਦਰਜ ਕਰ ਲਿਆ ਗਿਆ | ਸ: ਪੰਨੂ ਵੱਲੋਂ ਰਾਜ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ ਨੂੰ 2 ਦਿਨ ਪਹਿਲਾਂ ਉਨ੍ਹਾਂ ਨਾਲ ਗੋਬਿੰਦਘਾਟ ਵਿਖੇ ਵਾਪਰੀ ਘਟਨਾ ਸਬੰਧੀ ਜੋ ਲਿਖਤੀ ਰਿਪੋਰਟ ਅਤੇ ਸ਼ਿਕਾਇਤ ਦਿੱਤੀ ਗਈ ਸੀ, ਉਸ ਨੂੰ ਉਕਤ ਕੇਸ ਦਰਜ ਕਰਨ ਲਈ ਅਧਾਰ ਬਣਾਇਆ ਗਿਆ ਹੈ | ਰਾਜ ਸਰਕਾਰ ਵੱਲੋਂ ਇਸ ਸ਼ਿਕਾਇਤ ਦੀ ਇਕ ਕਾਪੀ ਉਤਰਾਖੰਡ ਸਰਕਾਰ ਨੂੰ ਵੀ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ, ਤਾਂ ਜੋ ਵਾਪਰੀ ਘਟਨਾ ਨਾਲ ਸਬੰਧਤ ਥਾਂ ਦੇ ਅਧਿਕਾਰ ਖੇਤਰ ਵਾਲੇ ਪੁਲਿਸ ਸਟੇਸ਼ਨ ਵਿਖੇ ਵੀ ਇਸ ਸਬੰਧੀ ਲੋੜੀਂਦਾ ਮਾਮਲਾ ਦਰਜ ਕੀਤਾ ਜਾ ਸਕੇ | ਮੁੱਖ ਮੰਤਰੀ ਵੱਲੋਂ ਭਾਵੇਂ 3 ਦਿਨ ਪਹਿਲਾਂ ਰਾਜ ਦੇ ਡੀ.ਜੀ.ਪੀ. ਨੂੰ ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਦਲ ਕਾਇਮ ਕਰਨ ਅਤੇ ਦੋਸ਼ੀਆਂ ਵਿਰੁੱਧ ਲੋੜੀਂਦੀ ਕਾਰਵਾਈ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਸਨ, ਪਰ ਪੁਲਿਸ ਵਿਭਾਗ ਵੱਲੋਂ ਮਾਮਲਾ ਦਰਜ ਕਰਨ ਲਈ ਸ: ਪੰਨੂ ਵੱਲੋਂ ਲਿਖਤੀ ਸ਼ਿਕਾਇਤ ਦੀ ਇੰਤਜ਼ਾਰ ਕੀਤੀ ਜਾਂਦੀ ਸੀ | ਰਾਜ ਸਰਕਾਰ ਦੇ ਸੂਤਰਾਂ ਅਨੁਸਾਰ ਸ: ਪੰਨੂ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਵਿਰੁੱਧ ਇਹ ਹਮਲਾ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਕ ਡੂੰਘੀ ਸਾਜ਼ਿਸ਼ ਤਹਿਤ ਕੀਤਾ ਗਿਆ ਅਤੇ ਗੋਬਿੰਦ ਘਾਟ ਵਿਖੇ ਹੋਈ ਹੱਥੋਪਾਈ ਦੀ ਵੀਡੀਓ ਸ਼ੋਸਲ ਨੈਟਵਰਕਿੰਗ ਸਾਈਟਾਂ ਜਿਵੇਂ ਕਿ ਯੂ ਟਿਊਬ ਅਤੇ ਫੇਸ ਬੁੱਕ 'ਤੇ ਅਪਲੋਡ ਕਰਕੇ ਉਨ੍ਹਾਂ ਨੂੰ ਸਮਾਜ ਵਿਚ ਨੀਵਾਂ ਦਿਖਾਉਣ ਅਤੇ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਗਈ | ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਂਚ ਦਾ ਕੰਮ ਜਾਰੀ ਹੈ |
ਆਖਰ ਕੌਣ ਹੈ ਕੁੱਕੂ ਲੰਬੜ

ਚੰਡੀਗੜ੍ਹ, (ਗੁਰਪ੍ਰੀਤ ਸਿੰਘ ਨਿੱਝਰ)-ਆਈ.ਏ.ਐਸ. ਅਧਿਕਾਰੀ ਸ. ਕਾਹਨ ਸਿੰਘ ਪੰਨੂ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਏਨੇ ਦਿਨ ਬੀਤ ਜਾਣ 'ਤੇ ਵੀ ਕੋਈ ਠੋਸ ਕਾਰਵਾਈ ਨਾ ਹੋਣ ਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸੁਆਲ ਉਠਣੇ ਸ਼ੁਰੂ ਹੋ ਗਏ ਹਨ | ਇਸ ਮਾਮਲੇ ਵਿਚ ਮੀਡੀਆ ਹਾਲਾਂਕਿ ਪੁਲਿਸ ਤੋਂ ਅੱਗੇ ਵੱਧ ਕੇ ਨਿੱਤ ਨਵੇਂ ਖੁਲਾਸੇ ਕਰ ਰਿਹਾ ਹੈ, ਪ੍ਰੰਤੂ ਪੁਲਿਸ ਦੀ ਚੁੱਪੀ ਸਾਰਿਆਂ ਲਈ ਹੈਰਾਨੀ ਦਾ ਕਾਰਨ ਬਣਦੀ ਜਾ ਰਹੀ ਹੈ | ਇਸ ਘਟਨਾ ਨਾਲ ਸਬੰਧਤ ਇਕ ਹੋਰ ਅਹਿਮ ਤੱਥ ਸਾਹਮਣੇ ਆ ਰਿਹਾ ਹੈ, ਜਿਸ ਨੂੰ ਮਾਮਲੇ ਦਾ ਸੂਤਰਧਾਰ ਮੰਨਿਆ ਜਾ ਰਿਹਾ ਹੈ | ਸੂਤਰਾਂ ਅਨੁਸਾਰ ਕੁੱਕੂ ਲੰਬੜ ਪਿੰਡ ਕਣਕਵਾਲ ਦਾ ਚੱਲਦਾ ਪੁਰਜਾ ਸਿਆਸੀ ਵਿਅਕਤੀ ਹੈ, ਜਿਸ ਦੇ ਸਥਾਨਕ ਅਕਾਲੀ ਅਤੇ ਕਾਂਗਰਸੀ ਦੋਵਾਂ ਨਾਲ ਚੰਗੇ ਸਬੰਧ ਹਨ | ਬਲਜਿੰਦਰ ਤੋਂ ਇਲਾਵਾ ਕਣਕਵਾਲ ਪਿੰਡ ਦੇ ਹੀ ਸੁਖਵੰਤ ਸਿੰਘ ਉਰਫ਼ ਸੁੱਖਾ, ਬਲਦੇਵ ਸਿੰਘ ਉਰਫ਼ ਦੇਬਾ, ਗੁਰਜੀਤ ਸਿੰਘ ਜੀਤਾ ਅਤੇ ਸਤਵੰਤ ਸਿੰਘ ਨੂੰ ਕੁੱਕੂ ਲੰਬੜ ਹੀ 14 ਜੂਨ ਨੂੰ ਆਪਣੀ ਇਨੋਵਾ ਗੱਡੀ ਵਿਚ ਹੇਮਕੁੰਟ ਸਾਹਿਬ ਲਈ ਲੈ ਕੇ ਗਿਆ ਸੀ | ਬਲਜਿੰਦਰ ਦੇ ਪਿਤਾ ਸੁਖਦੇਵ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਕੁੱਟਮਾਰ 'ਚ ਸ਼ਾਮਲ ਨਹੀਂ ਹੈ, ਉਸ ਨੇ ਤਾਂ ਸਿਰਫ਼ ਵੀਡੀਓ ਹੀ ਬਣਾਈ ਸੀ | ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਬਲਜਿੰਦਰ ਵੱਲੋਂ ਉਕਤ ਵੀਡਓ ਕਲਿਪ ਗੋਬਿੰਦਘਾਟ ਤੋਂ ਪੰਜਾਬ ਵਿਚ ਭੇਜੇ ਜਾਣ ਤੋਂ ਬਾਅਦ ਉਸ ਨੂੰ ਧੂਰੀ ਦੇ ਕਿਸੇ ਸਾਈਬਰ ਕੈਫ਼ੇ ਤੋਂ ਇੰਟਰਨੈੱਟ 'ਤੇ ਅਪਲੋਡ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪੁਲਿਸ ਨੂੰ ਉੱਤਰਾਖੰਡ ਤੋਂ ਵੀ ਇਹ ਰਿਪੋਰਟ ਮਿਲੀ ਹੈ ਕਿ ਮਾਮਲਾ ਕਿਸੇ ਸਾਜਿਸ਼ ਦਾ ਸਿੱਟਾ ਵੀ ਹੋ ਸਕਦਾ ਹੈ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਆਪਣੇ ਤੌਰ 'ਤੇ ਜੋ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ, ਪੁਲਿਸ ਸੂਤਰਾ ਅਨੁਸਾਰ ਕਣਕਵਾਲ ਨਿਵਾਸੀ ਬਲਜਿੰਦਰ ਅਤੇ ਉਸਦੇ ਨਾਲ ਗਏ ਪਿੰਡ ਦੇ ਬਾਕੀ ਨੌਜਵਾਨ ਅਜੇ ਵੀ ਘਰਾਂ ਨੂੰ ਨਹੀਂ ਪਰਤੇ ਹਨ ਅਤੇ ਉਨ੍ਹਾਂ ਦੇ ਫੋਨ ਵੀ ਬੰਦ ਆ ਰਹੇ ਹਨ | ਇਸ ਸਬੰਧੀ ਸ਼ੋ੍ਰਮਣੀ ਕਮੇਟੀ ਦੀ ਜਾਂਚ ਟੀਮ ਨੇ ਅੱਜ ਚੰਡੀਗੜ੍ਹ ਸੈਕਟਰ 5 'ਚ ਪੁੱਜ ਕੇ ਸ. ਕਾਹਨ ਸਿੰਘ ਪੰਨੂ ਦਾ ਪੱਖ ਸੁਣਿਆ ਹੈ |

No comments: