www.sabblok.blogspot.com
ਨਕੋਦਰ ---(ਟੋਨੀ/ਬਿੱਟੂ) ਨਕੋਦਰ ਦੇ ਨਾਲ ਲਗਦੇ ਪਿੰਡ ਮੱਲ੍ਹੀਆਂ ਕਲਾਂ ਦੀ ਪੁਲਿਸ ਚੌਕੀ ਉਗੀ ਦੇ ਇੰਚਾਰਜ ਸ. ਗੁਰਮੀਤ ਸਿੰਘ ਵਲੋਂ ਆਪਣੀ ਪੁਲਿਸ ਪਾਰਟੀ ਸਮੇਤ ਦੋ ਦੋਸ਼ੀਆਂ ਨੂੰ 15 ਕਿੱਲੋ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਅੱਜ ਇੱਥੇ ਇਹ ਜਾਣਕਾਰੀ ਗੁਰਮੀਤ ਸਿੰਘ ਚੌਕੀ ਇੰਚਾਰਜ ਉੱਗੀ ਨੇ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਪਿੰਡ ਰਸੂਲਪੁਰ ਕਲਾਂ ਵਿਖੇ ਇਕ ਨਾਕੇ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਸ਼ੱਕ ਪੈਣ 'ਤੇ ਦੋਸ਼ੀਆਂ ਕੋਲੋਂ 15 ਕਿੱਲੋ ਚੂਰਾ ਪੋਸਤ ਬਰਾਮਦ ਹੋਇਆ | ਦੋਸ਼ੀਆਂ ਦੀ ਪਹਿਚਾਣ ਰਵੀ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਜਮਸ਼ੇਰ ਖ਼ਾਸ ਤੇ ਮੱਖਣ ਸਿੰਘ ਪੱਤਰ ਮੇਹਰੂ ਵਾਸੀ ਚੱਕ ਚੇਲਾ ਵਜੋਂ ਹੋਈ ਹੈ | ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ |

No comments:
Post a Comment