jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 5 October 2013

ਅੱਜ ਤੋਂ ਪੈਟਰੋਲ ਪੰਪਾਂ 'ਤੇ ਮਿਲੇਗਾ 5 ਕਿ: ਗ੍ਰਾ: ਦਾ ਸਿਲੰਡਰ-ਦਿੱਲੀ ਵਿਚ ਹਾਲੇ ਨਹੀਂ

www.sabblok.blogspot.com
ਨਵੀਂ ਦਿੱਲੀ, 5 ਅਕਤੂਬਰ (ਏਜੰਸੀ)-ਤੇਲ ਤੇ ਕੁਦਰਤੀ ਗੈਸ ਮੰਤਰਾਲੇ ਦੀ ਆਗਿਆ ਤੋਂ ਬਾਅਦ ਹੁਣ ਮਹਾਂਨਗਰਾਂ ਦੇ ਚੁਣੇ ਹੋਏ ਪੈਟਰੋਲ ਪੰਪਾਂ 'ਤੇ ਅੱਜ ਤੋਂ 5 ਕਿ: ਗ੍ਰਾ: ਦਾ ਛੋਟਾ ਰਸੋਈ ਗੈਸ ਸਿਲੰਡਰ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਮੰਤਰਾਲੇ ਨੇ ਰਸੋਈ ਗੈਸ ਕੁਨੈਕਸ਼ਨ ਪੋਰਟੀ ਬਿਲਟੀ ਦੀ ਵੀ ਆਗਿਆ ਦੇ ਦਿੱਤੀ ਹੈ। ਹਾਲਾ ਕਿ ਦਿੱਲੀ ਵਿਚ ਪੈਟਰੋਲ ਪੰਪਾਂ 'ਤੇ ਐਲ. ਪੀ. ਜੀ. ਗੈਸ ਸਿਲੰਡਰ ਦੀ ਸੁਵਿਧਾ ਹਾਲੇ ਮੁਹੱਈਆ ਨਹੀਂ ਕਰਾਈ ਜਾ ਸਕਦੀ ਹੈ ਕਿਉਂਕਿ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਦੇ ਐਲਾਨ ਦੇ ਨਾਲ ਹੀ ਇਥੇ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਲਈ ਕੋਈ ਵੀ ਲਾਭਕਾਰੀ ਯੋਜਨਾ ਹੁਣ ਦਿੱਲੀ ਸਣੇ ਪੰਜ ਰਾਜਾਂ ਵਿਚ ਲਾਗੂ ਨਹੀਂ ਹੋ ਸਕਦੀ। ਅੱਜ ਜਾਰੀ ਇਕ ਅਧਿਕਾਰਤ ਬਿਆਨ ਅਨੁਸਾਰ ਸ਼ੁਰੂਆਤ ਵਿਚ ਇਹ ਯੋਜਨਾ ਦੇਸ਼ ਦੇ 30 ਸ਼ਹਿਰਾਂ ਵਿਚ ਉਪਲਬੱਧ ਹੋਵੇਗੀ ਅਤੇ ਵਰਤਮਾਨ ਡਿਸਟ੍ਰੀਬਿਊਟਰ ਤੋਂ ਅਸੰਤੁਸ਼ਟ ਉਪਭਗਤਾਵਾਂ ਐੱਲ. ਪੀ. ਜੀ. ਡਿਸਟ੍ਰੀਬਿਊਟਰਾਂ ਦੇ ਕਲੱਸਟਰਾਂ ਅੰਦਰ ਆਪਣੀ ਪਸੰਦ ਦਾ ਡਿਸਟ੍ਰੀਬਿਊਟਰ ਚੁਣ ਸਕਣਗੇ। ਪੰਜ ਕਿਲੋ ਦਾ ਛੋਟਾ ਰਸੋਈ ਐਸ. ਸਿਲੰਡਰ ਤੇਲ ਕੰਪਨੀਆਂ ਦੇ ਸੰਚਾਲਿਤ ਪੈਟਰੋਲ ਪੰਪਾਂ 'ਤੇ ਉਪਲਬੱਧ ਹੋਵੇਗਾ। ਦੇਸ਼ ਦੇ ਹਾਲੇ 47 ਹਜ਼ਾਰ ਪੈਟਰੋਲ ਪੰਪ ਹਨ ਜਿਨ੍ਹਾਂ ਵਿਚ ਇਸ ਤਰ੍ਹਾਂ ਦੇ ਪੈਟਰੋਲ ਪੰਪਾਂ ਦੀ ਗਿਣਤੀ ਸਿਰਫ 3 ਫੀਸਦੀ ਹੈ।
ਬਿਆਨ ਮੁਤਾਬਿਕ ਛੋਟਾ ਪੰਜ ਕਿਲੋ ਵਾਲਾ ਰਸੋਈ ਗੈੱਸ ਸਿਲੰਡਰ ਬਜ਼ਾਰ ਕੀਮਤ 'ਤੇ ਵੇਚਿਆ ਜਾਵੇਗਾ ਤੇ ਇਹ ਦਿੱਲੀ ਵਿਚ 14.2 ਕਿੱਲੋ ਦੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 410 ਰੁਪਏ ਦੀ ਤੁਲਨਾ ਵਿਚ ਪ੍ਰਤੀ ਕਿੱਲੋ ਦੀ ਦਰ ਤੋਂ ਦੁੱਗਣੇ ਤੋਂ ਜ਼ਿਆਦਾ ਹੋਵੇਗਾ। ਤੇਲ ਤੇ ਕੁਦਰਤੀ ਗੈਸ ਮੰਤਰੀ ਐਮ. ਵੀਰੱਪਾ ਮੋਇਲੀ ਪੰਜ ਅਕਤੂਬਰ ਨੂੰ ਬੇਂਗਲੁਰੂ ਵਿਚ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ। ਆਰੰਭ ਵਿਚ ਸਿਲੰਡਰ ਕੰਪਨੀ ਦੇ ਸੰਚਾਲਨ ਵਾਲੇ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਅਤੇ ਬੇਂਗਲਰੂ ਦੇ ਪੈਟਰੋਲ ਪੰਪਾਂ 'ਤੇ ਉਪਲਬੱਧ ਹੋਵੇਗਾ। ਪੂਰੇ ਦੇਸ਼ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੋਸਤਾਨ ਪੈਟਰੋਲੀਅਮ ਤੇ ਭਾਰਤ ਪੈਟਰੋਲੀਅਮ ਦੇ ਮਾਲਕੀ ਤੇ ਸੰਚਾਲਕ ਵਾਲੇ ਸਿਰਫ 1440 ਪੈਟਰੋਲ ਪੰਪ ਹਨ ਅਤੇ ਇਨ੍ਹਾਂ 'ਚੋਂ ਕੁਝ ਚੁਣੇ ਹੋਏ ਪੈਟਰੋਲ ਪੰਪਾਂ 'ਤੇ ਹੀ ਯੋਜਨਾ ਸ਼ੁਰੂ ਕੀਤੀ ਜਾਏਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਬਾਹਰ ਤੋਂ ਆਉਣ ਵਾਲੇ ਖਾਸ ਕਰਕੇ ਵਿਦਿਆਰਥੀਆਂ, ਆਈ. ਟੀ. ਪੇਸ਼ੇਵਰਾਂ, ਬੀ. ਪੀ. ਓ. ਕਰਮਚਾਰੀਆਂ ਦੇ ਲਈ ਬਹੁਤ ਲਾਭਦਾਇਕ ਹੋਵੇਗਾ ਕਿਉਂਕਿ ਉਹ ਆਪਣੀ ਜ਼ਰੂਰਤ ਤੇ ਸਮੇਂ ਦੀ ਉਪਰਬੱਧਤਾ ਅਨੁਸਾਰ ਪੈਟਰੋਲ ਪੰਪਾਂ ਤੋਂ ਸਿਲੰਡਰ ਖਰੀਦ ਸਕਣਗੇ।

No comments: