jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਦੋ ਕਾਰਾਂ ਦੀ ਸਿੱਧੀ ਟੱਕਰ, 5 ਦੀ ਮੌਤ, ਦੋ ਬੱਚੇ ਜ਼ਖ਼ਮੀ

www.sabblok.blogspot.com
Five deaths in road accident
ਦੋ ਕਾਰਾਂ ਦੀ ਸਿੱਧੀ ਟੱਕਰ, 5 ਦੀ ਮੌਤ, ਦੋ ਬੱਚੇ ਜ਼ਖ਼ਮੀ
ਫਿਰੋਜ਼ਪੁਰ : ਸ਼ਨਿਚਰਵਾਰ ਨੂੰ ਤਲਵੰਡੀ ਤੋਂ ਫ਼ਰੀਦਕੋਟ ਜਾਣ ਵਾਲੀ ਸੜਕ 'ਤੇ ਪਿੰਡ ਕੋਟਕਰੋੜ ਕੋਲ ਦੋ ਕਾਰਾਂ 'ਚ ਹੋਈ ਸਿੱਧੀ ਟੱਕਰ 'ਚ 5 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਬੱਚੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਹ ਘਟਨਾ ਓਵਰਟੇਕ ਕਰਨ ਕਾਰਨ ਹੋਈ। ਹਾਦਸੇ ਦੀ ਜਾਣਕਾਰੀ ਸੀਨੀਅਰ ਪੁਲਸ ਸੁਪਰਡੈਂਟ ਮਨਮਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਤਲਵੰਡੀ ਭਾਈ ਪੁਲਸ ਨੂੰ ਘਟਨਾ ਵਾਲੀ ਥਾਂ 'ਤੇ ਭੇਜ ਦਿੱਤਾ ਗਿਆ ਤਾਂ ਜੋ ਜ਼ਖ਼ਮੀਆਂ ਨੂੰ ਜਲਦ ਹੀ ਇਲਾਜ ਲਈ ਲਿਜਾਇਆ ਜਾ ਸਕੇ। ਹਾਸਲ ਜਾਣਕਾਰੀ ਮੁਤਾਬਿਕ ਛਾਉਣੀ ਦੇ ਅੰਦਰ ਪੈਂਦੀ ਗਿਲਕੋ ਵੈਲੀ ਵਾਸੀ ਸਾਹਿਬਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਆਪਣੀ ਨਾਨੀ ਮਦਨਜੀਤ ਕੌਰ ਤੇ ਮਾਮੀ ਰੂਬੀ ਨੂੰ ਫ਼ਰੀਦਕੋਟ ਤੋਂ ਲੈਣ ਗਿਆ ਸੀ ਅਤੇ ਉਥੋਂ ਜਦੋਂ ਤਿੰਨੇ ਵਾਪਸ ਆਰ ਰਹੇ ਸਨ, ਉਦੋਂ ਹੀ ਉਸ ਦੀ ਕਾਰ ਸਾਹਮਣਿਓਂ ਆ ਰਹੀ ਇਕ ਹੋਰ ਕਾਰ ਨਾਲ ਟਕਰਾ ਗਈ ਜਿਸ ਦੇ ਫਲਸਰੂਪ ਤਿੰਨਾਂ ਸਵਾਰਾਂ ਦੀ ਮੌਕੇ 'ਤੇ ਮੌਤ ਹੋ ਗਈ ਜਦੋਂਕਿ ਦੂਸਰੀ ਕਾਰ 'ਚ ਸਵਾਰ ਹਰਸਿਮਰਨ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਥਾਂਦੇਵਾਲਾ (ਮੁਕਤਸਰ) ਅਤੇ ਉਸਦੀ ਪਤਨੀ ਸਿਮਰਜੀਤ ਕੌਰ ਦੀ ਵੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ। ਇਹੀ ਨਹੀਂ ਕਾਰ 'ਚ ਸਵਾਰ ਦੋ ਬੱਚੇ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਉਨ੍ਹਾਂ ਨੂੰ ਤੁਰੰਤ ਲੁਧਿਆਣਾ ਭੇਜ ਦਿੱਤਾ ਗਿਆ। ਲਾਸ਼ਾਂ ਤਲਵੰਡੀ ਭਾਈ ਹਸਪਤਾਲ 'ਚ ਰੱਖੀਆਂ ਹੋਈਆਂ ਸਨ।

No comments: