www.sabblok.blogspot.com
*ਮਾਮਲਾ ਸਿੱਧੂ ਵਲੋਂ ਮਰਨ ਵਰਤ ਵਾਪਸ ਲੈਣ ਦਾ
ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਦੀ ਸੱਤਾਧਾਰੀ ਤੇ ਅਕਾਲੀ ਦਲ ਨਾਲ ਭਾਈਵਾਲ ਭਾਜਪਾ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੇ ਇਕ ਸਾਲ ਸ੍ਰੀ ਅੰਮ੍ਰਿਤਸਰ ਤੋਂ ਗੈਰਹਾਜ਼ਰ ਰਹਿ ਕੇ ਅੱਗੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਦਰਜ ਕਰਨ ਦੀ ਜਿਹੜੀ ਰਾਜਸੀ ਖੇਡ ਖੇਡੀ ਹੈ, ਉਸ ਦੀ ਚਰਚਾ ਅੱਜ ਹਰ ਪੰਜਾਬੀ ਕਰਨ ਲੱਗ ਪਿਆ ਹੈ ਕਿਉਂਕਿ ਸ. ਸਿੱਧੂ ਨੇ ਸ੍ਰੀ ਅੰਮ੍ਰਿਤਸਰ ‘ਚ ਵਿਕਾਸ ‘ਤੇ ਕਿੰਤੂ-ਪ੍ਰੰਤੂ ਕਰਨ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਛੱਤੀ ਦਾ ਅੰਕੜਾ ਬਣਾਉਣ ਦੀ ਜੋ ਕਾਰਵਾਈ ਕੀਤੀ ਸੀ, ਉਸ ਦਾ ਹੁਣ ਰਾਜਸੀ ਤੌਰ ‘ਤੇ ਇਕ ਤਰ੍ਹਾਂ ਦਾ ਭੋਗ ਪੈ ਗਿਆ ਹੈ। ਜਦੋਂ ਸਿੱਧੂ ਦੀ ਘੁਰਕੀ ਦੀ ਖਬਰ ਨੇ ਇਕ ਵਾਰ ਤਾਂ ਸਰਕਾਰ ਨੂੰ ਹਿਲਾ ਦਿੱਤਾ ਪਰ ਚੰਦ ਘੰਟਿਆਂ ‘ਚ ਮੁੱਖ ਮੰਤਰੀ ਦੀ ਚਿੱਠੀ ਦੇਖ ਕੇ ਗਿਰਗਟ ਵਾਂਗ ਰੰਗ ਬਦਲ ਕੇ ਮਰਨ ਵਰਤ ਤੇ ਭੁੱਖ ਹੜਤਾਲ ਖਤਮ ਕਰ ਦਿੱਤੀ। ਰਾਜਸੀ ਮਾਹਿਰਾਂ ਨੇ ਸਿੱਧੂ ਵਲੋਂ ਪੰਜਾਬ ‘ਚ ਹਕੂਮਤ ਦੇ ਖਿਲਾਫ ਵਿਕਾਸ ਦੇ ਮਾਮਲੇ ‘ਤੇ ਜੋ ਮਰਨ ਵਰਤ ਤੇ ਭੁੱਖ ਹੜਤਾਲ ਦੀ ਧਮਕੀ ਦਿੱਤੀ ਸੀ, ਉਸ ਵਿਚ ਸਚਾਈ ਇਹ ਹੈ ਕਿ ਸਿੱਧੂ ਹਰ ਰੋਜ਼ ਸਵੇਰੇ-ਸਵੇਰੇ ਪਰੌਂਠੇ, ਭੁਰਜੀ ਤੇ ਰਾਤ ਦੇ ਭਿੱਜੇ ਹੋਏ ਬਦਾਮ ਤੇ ਹੋਰ ਸਾਮਾਨ ਛਕਦੇ ਹਨ। ਇਸ ਸਾਰੇ ਸ਼ਾਹੀ ਖਾਣੇ ਦਾ ਪ੍ਰਗਟਾਵਾ ਸਿੱਧੂ ਨੇ ਖੁਦ ਮੀਡੀਏ ਨਾਲ ਰੂ-ਬਰੂ ਹੁੰਦਿਆਂ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਦਿੱਤਾ ਸੀ। ਸ਼ਾਇਦ ਉਨ੍ਹਾਂ ਨੂੰ ਇਸ ਦੀ ਭਿਣਕ ਪੈ ਗਈ ਸੀ ਕਿ ਮਰਨ ਵਰਤ ਅਤੇ ਭੁੱਖ ਹੜਤਾਲ ਕਈ ਦਿਨ ਤੱਕ ਚੱਲ ਸਕਦੀ ਹੈ ਅਤੇ ਇਸ ਦੇ ਚਲਦੇ ਨੇਤਾ ਘੱਟ ਤੇ ਮੀਡੀਆ ਵਾਲੇ ਹੀ ਉਸ ਦੇ ਆਲੇ-ਦੁਆਲੇ ਰਹਿਣਗੇ। ਇਸ ਨੂੰ ਭਾਂਪ ਕੇ ਸਿੱਧੂ ਨੇ ਮਿੰਟਾਂ-ਸਕਿੰਟਾਂ ‘ਚ ਹੀ ਭੁੱਖ ਹੜਤਾਲ ਤੇ ਮਰਨ ਵਰਤ ਦਾ ਐਲਾਨ ਵਾਪਸ ਲੈ ਲਿਆ। ਸਿੱਧੂ ਦੇ ਮਰਨ ਵਰਤ ਅਤੇ ਭੁੱਖ ਹੜਤਾਲ ਦੇ ਆਏ ਬਿਆਨ ‘ਤੇ ਟਿੱਪਣੀ ਕਰਦਿਆਂ ਇਕ ਅਕਾਲੀ ਨੇਤਾ ਨੇ ਕਿਹਾ ਕਿ ਭੁੱਖ ਹੜਤਾਲ ਤੇ ਮਰਨ ਵਰਤ ਕੇਵਲ ਅਕਾਲੀਆਂ ਦੇ ਹਿੱਸੇ ਆਏ ਹਨ। ਬਾਕੀਆਂ ਦੀਆਂ ਪਾਰਟੀਆਂ ਸਿੱਧੂ ਵਾਂਗ ਬਿਆਨ ਹੀ ਦਾਗ ਸਕਦੀਆਂ ਹਨ।

No comments:
Post a Comment