jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 5 October 2013

ਬੇੜੀ ਹਾਦਸਾ: ਦਰਿਆ ਵਿੱਚੋਂ ਪੰਜ ਲਾਸ਼ਾਂ ਬਰਾਮਦ

www.sabblok.blogspot.com

ਹਾਦਸੇ ਵਾਲੀ ਕਿਸ਼ਤੀ ਦੀ ਫਾਈਲ ਫੋੋਟ
ਮੁੰਡਾ ਪਿੰਡ (ਤਰਨ ਤਾਰਨ), 5 ਅਕਤੂਬਰ
ਦਰਿਆ ਬਿਆਸ ਵਿਚ ਬੀਤੇ ਵੀਰਵਾਰ ਨੂੰ ਬੇੜੀ ਹਾਦਸੇ ਦਾ ਸ਼ਿਕਾਰ ਹੋਏ ਮੰਡ ਖੇਤਰ ਦੇ ਪਿੰਡ ਮੁੰਡਾਪਿੰਡ ਦੇ ਨੌਂ ਵਿਚੋਂ ਪੰਜ ਜਣਿਆਂ ਦੀਆਂ ਲਾਸ਼ਾਂ ਅੱਜ ਬਰਾਮਦ ਹੋ ਗਈਆਂ। ਉਂਜ ਭਾਲ ਕਰ ਰਹੀਆਂ ਟੀਮਾਂ ਨੂੰ ਦਰਿਆ ਵਿਚੋਂ ਛੇ ਲਾਸ਼ਾਂ ਹੋਈਆਂ ਹਨ, ਪਰ ਛੇਵੀਂ ਲਾਸ਼ ਕਿਸੇ ਹੋਰ ਅਣਪਛਾਤੇ ਵਿਅਕਤੀ ਦੀ ਹੈ।
ਚਾਰ ਲਾਸ਼ਾਂ ਦਾ ਸਸਕਾਰ ਪਿੰਡ ਵਿਖੇ ਕਰ ਦਿੱਤਾ ਗਿਆ। ਪਹਿਲਾਂ ਲਾਸ਼ਾਂ ਦਾ ਪੋਸਟ ਮਾਰਟਮ ਜ਼ਿਲਾ ਕਪੂਰਥਲਾ ਦੇ ਕਸਬਾ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਖੇ ਕੀਤਾ ਗਿਆ। ਜਿਨ੍ਹਾਂ ਚਾਰ ਮ੍ਰਿਤਕਾਂ ਦਾ ਸਸਕਾਰ ਕੀਤਾ ਗਿਆ, ਉਨ੍ਹਾਂ ਵਿਚ ਹਰਪ੍ਰੀਤ ਸਿੰਘ (22) ਪੁੱਤਰ ਹਰਦੇਵ ਸਿੰਘ, ਬਚਨ ਸਿੰਘ (75) ਪੁੱਤਰ ਗੰਗਾ ਸਿੰਘ, ਜਸਬੀਰ ਸਿੰਘ (14) ਪੁੱਤ ਮੇਜਰ ਸਿੰਘ ਅਤੇ ਹਰਦੇਵ ਸਿੰਘ (21) ਪੁੱਤਰ ਪਿਆਰਾ ਸਿੰਘ ਸ਼ਾਮਲ ਹਨ। ਲਾਸ਼ਾਂ ਮੁੰਡਾਪਿੰਡ ਨੇੜਿਉਂ ਹੀ ਬਿਆਸ ਦਰਿਆ ਵਿਚੋਂ ਬਰਾਮਦ ਹੋਈਆਂ, ਜਦੋਂਕਿ ਦੋ ਹੋਰ ਲਾਸ਼ਾਂ ਹਰੀਕੇ ਨੇੜਿਉਂ ਮਿਲੀਆਂ ਹਨ। ਇਨ੍ਹਾਂ ਵਿਚ 14 ਸਾਲਾ ਹਰਪ੍ਰੀਤ ਸਿੰਘ ਪੁੱਤਰ ਸਵਿੰਦਰ ਸਿੰਘ ਅਤੇ ਇਕ ਅਣਪਛਾਤੀ ਲਾਸ਼ ਸ਼ਾਮਲ ਹੈ, ਜਿਸ ਦਾ ਬੇੜੀ ਹਾਦਸੇ ਨਾਲ ਸਬੰਧ ਨਹੀਂ ਹੈ।
ਹਾਦਸਾ ਉਦੋਂ ਵਾਪਰਿਆ ਸੀ ਜਦੋਂ ਪਿੰਡ ਤੋਂ ਸੰਗਤ ਸੁਲਤਾਨਪੁਰ ਲੋਧੀ ਨਜ਼ਦੀਕੀ ਪਿੰਡ ਡੱਲਾ ਸਥਿਤ ਗੁਰੂ ਅਰਜਨ ਦੇਵ ਜੀ ਦੇ ਗੁਰਧਾਮ ਵਿਖੇ ਮੱਸਿਆ ਦਾ ਇਸ਼ਨਾਨ ਕਰਨ ਬੇੜੀ ਰਾਹੀਂ ਜਾ ਰਹੀ ਸੀ। ਬੇੜੀ ਵਿਚ 17 ਜਣੇ ਸਵਾਰ ਸਨ, ਜਿਨ੍ਹਾਂ ਵਿਚੋਂ ਮਲਾਹ ਸਮੇਤ ਅੱਠ ਜਣੇ ਤੈਰ ਕੇ ਜਾਨ ਬਚਾਉਣ ਵਿਚ ਕਾਮਯਾਬ ਰਹੇ ਸਨ।  ਸਸਕਾਰ ਮੌਕੇ ਪਿੰਡ ਤੇ ਇਲਾਕੇ ਦੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਖਡੂਰ ਸਾਹਿਬ ਦੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿਕੀ ਨੇ ਵੀ ਪਿੰਡ ਆ ਕੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਕੰਵਲਪ੍ਰੀਤ ਸਿੰਘ ਪਨੂੰ ਦੀ ਅਗਵਾਈ ਹੇਠ ਜਥੇਬੰਦੀ ਦੇ ਅਨੇਕਾਂ ਵਰਕਰ ਪੁੱਜੇ। ਸਸਕਾਰ ਮੌਕੇ ਪਿੰਡ ਵਿਚ ਬੜਾ ਗਮਗੀਨ ਮਾਹੌਲ ਸੀ।
ਲਾਸ਼ਾਂ ਦੀ ਭਾਲ ਦਾ ਕੰਮ ਪਰਸੋਂ ਤੋਂ ਹੀ ਪ੍ਰਾਈਵੇਟ ਗੋਤਾਖੋਰਾਂ ਦੇ ਇਲਾਵਾ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐਨਡੀਆਰਐਫ), ਪੀਏਪੀ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਵਲੋਂ ਕੀਤਾ ਜਾ ਰਿਹਾ ਸੀ। ਇਸ ਅਪਰੇਸ਼ਨ ਦੀ ਨਿਗਰਾਨੀ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਅਤੇ ਤਰਨ ਤਾਰਨ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਉਚ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦਰਿਆ ਵਿਚੋਂ ਹਰੀਕੇ ਨੇੜਿਉਂ ਮਿਲੀ ਅਣਪਛਾਤੀ ਲਾਸ਼ ਪੁਲੀਸ ਲਈ ਸਿਰਦਰਦੀ ਬਣ ਗਈ ਹੈ। ਇਸ ਲਾਸ਼ ਪਹਿਲਾਂ ਬੇੜੀ ਹਾਦਸੇ ਵਿਚ ਡੁੱਬੇ ਕੰਵਲਜੀਤ ਸਿੰਘ ਸੋਨੂੰ (20) ਪੁੱਤਰ ਮੰਗਲ ਸਿੰਘ ਦੀ ਸਮਝੀ ਜਾ ਰਹੀ ਸੀ ਪਰ ਆਖਰੀ ਖ਼ਬਰਾਂ ਲਿਖੇ ਜਾਣ ਤਕ ਇਸ ਸਬੰਧੀ ਪੁਸ਼ਟੀ ਨਹੀਂ ਹੋ ਸਕੀ।  ਥਾਣਾ ਹਰੀਕੇ ਦੇ ਮੁਖੀ ਰਾਜਨ ਪਾਲ ਨੇ ਦੱਸਿਆ ਕਿ ਇਹ ਲਾਸ਼ ਕਿਸੇ 30-32 ਸਾਲਾ ਵਿਅਕਤੀ ਦੀ ਹੈ ਜੋ ਚਾਰ ਕੁ ਦਿਨ ਪਹਿਲਾਂ ਦਰਿਆ ਵਿਚ ਡੁੱਬਿਆ ਜਾਪਦਾ ਹੈ। ਇਸ ਸਬੰਧੀ ਦਫ਼ਾ 174 ਤਹਿਤ ਰਿਪੋਰਟ ਦਰਜ ਕੀਤੀ ਗਈ ਹੈ।

No comments: