jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 2 October 2013

ਯੂਥ ਕਾਂਗਰਸੀਆਂ ਵੱਲੋਂ ਗਾਂਧੀ ਜੇਯੰਤੀ ਸਦਭਾਵਨਾ ਦਿਵਸ ਵਜੋਂ ਮਨਾਈ ਗਈ

www.sabblok.blogspot.com
ਬਾਪੂ ਗਾਂਧੀ ਨੇ ਦੁਨੀਆ ਨੂੰ ਪੜ੍ਹਾਇਆ ਅਹਿੰਸਾ ਦਾ ਪਾਠ : ਯੂਥ ਕਾਂਗਰਸ

ਜਗਰਾਉਂ 2 ਅਕਤੂਬਰ ( ਹਰਵਿੰਦਰ ਸੱਗੂ ) ਸਥਾਨਕ ਮੁਹੱਲਾ ਪ੍ਰਤਾਪ ਨਗਰ ਦੀ ਧਰਮਸ਼ਾਲਾ 'ਚ ਪੰਜਾਬ ਯੂਥ ਕਾਂਗਰਸ ਦੇ ਡੈਲੀਗੇਟ ਸਾਜਨ ਮਲਹੋਤਰਾ ਅਤੇ ਸੰਜੀਵ ਗੁੱਜਰ ਦੀ ਅਗਵਾਈ ਹੇਠ ਗਾਂਧੀ ਜੇਯੰਤੀ ਦੇ ਵਿਸ਼ੇਸ਼ ਦਿਵਸ ਨੂੰ ਸਮੂਹ ਕਾਂਗਰਸੀ ਵਰਕਰਾਂ ਦੇ ਸਹਿਯੋਗ ਸਦਕਾ ਸਦਭਾਵਨਾ ਦਿਵਸ ਦੇ ਰੂਪ ਵਜੋਂ ਮਨਾਇਆ ਗਿਆ । ਇਸ ਦੌਰਾਨ 'ਮਹਾਤਮਾ ਗਾਂਧੀ ਅਮਰ ਰਹੇ' ਦੇ ਗਗਨਚੁੰਬੀ ਨਾਅਰੇ ਲਾ ਕੇ ਦੇਸ਼ਭਗਤੀ ਦੀ ਲਹਿਰ 'ਚ ਆਪਣੀ ਹਾਜਰੀ ਲਗਵਾਈ । ਇਸ ਵਿਸ਼ੇਸ਼ ਦਿਵਸ ਤੇ ਸਾਜਨ ਅਤੇ ਸੰਜੀਵ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੁਨੀਆ ਦੀ ਉਹ ਸ਼ਖਸੀਅਤ ਸਨ ਜਿਨਾਂ ਨੂੰ ਭਾਰਤ ਨੂੰ ਨਹੀਂ ਬਲਕਿ ਪੂਰੀ ਦੁਨੀਆਂ ਦੇ ਲੋਕਾਂ ਨੂੰ ਹਿੰਸਾ ਦਾ ਰਸਤਾ ਛੱਡ ਕੇ ਅਹਿੰਸਾ ਦੇ ਰਸਤੇ ਤੇ ਤੋਰਿਆ । ਉਨਾਂ ਕਿਹਾ ਕਿ ਬਾਪੂ ਗਾਂਧੀ ਨੇ ਉਨਾਂ ਸਮਿਆਂ ਦੌਰਾਨ ਆਪਣੇ ਅਣਥੱਕ ਸੰਘਰਸ਼ਾਂ ਸਦਕਾ, ਧਰਮ-ਜਾਤ-ਮਜਹਬਾਂ ਨੂੰ ਨਾ-ਜਾਣ ਕੇ ਗੁਲਾਮ ਭਾਰਤ ਦੀਆਂ ਜੰਜੀਰਾਂ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਜਿਸ ਦਾ ਗਵਾਹ ਉਸ ਸਮੇਂ ਦਾ ਹਰ ਵਿਅਕਤੀ ਅਤੇ ਅੱਜ ਦਾ ਇਤਿਹਾਸ ਹੈ । ਸਾਜਨ ਮਲਹੋਤਰਾ ਨੇ ਬਾਪੂ ਗਾਂਧੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਾਪੂ ਗਾਂਧੀ ਦੇ ਸਾਦਗੀ ਭਰੇ ਜੀਵਨ ਬਾਰੇ ਪ੍ਰਤੱਖ ਰੂਪ ਵਿੱਚ ਜਾਣੂ ਹੋਣਾ ਚਾਹੀਦਾ ਹੈ । ਬਾਪੂ ਗਾਂਧੀ ਦਾ ਜੀਵਨ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਸੇਧ ਹੈ ਜਿਸ ਤੇ ਚੱਲ ਕੇ ਅਸੀਂ ਆਪਣੇ ਭਾਰਤੀ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ । ਉਨਾਂ ਅੱਗੇ ਬੋਲਦਿਆਂ ਕਿਹਾ ਕਿ ਕਿਸ ਤਰ੍ਹਾਂ ਬਾਪੂ ਗਾਂਧੀ ਨੇ ਅੰਗਰੇਜਾਂ ਦੇ ਕਾਲੇ ਕਾਨੂੰਨਾਂ ਨੂੰ ਬੁਰੀ ਤਰ੍ਹਾਂ ਫਿਟਕਾਰਿਆ ਅਤੇ ਕਿਸ ਤਰ੍ਹਾਂ ਡਾਂਡੀ ਮਾਰਚ, ਸੱਤਿਆਗ੍ਰਹਿ ਅੰਦੋਲਨ ਚਲਾ ਕੇ ਆਜਾਦੀ ਦੀ ਚੱਲ ਰਹੀ ਮੁਹਿੰਮ ਵਿੱਚ ਆਪਣੀ ਮਹੱਤਵਪੂਰਨ ਸਹਿਯੋਗ ਪਾਇਆ । ਉਨਾਂ ਕਿਹਾ ਕਿ ਅੱਜ ਵੀ ਭਾਰਤ ਕੁਝ ਫਿਰਕੂਪ੍ਰਸਤ ਲੋਕਾਂ ਅਤੇ ਅਣਮਨੁੱਖੀ ਤਾਕਤਾਂ ਨਾਲ ਘਿਰਿਆ ਹੋਇਆ ਹੈ । ਅੱਜ ਲੋੜ ਹੈ ਸਾਨੂੰ ਮਹਾਤਮਾ ਗਾਂਧੀ ਦੇ ਦੱਸੇ ਹੋਏ ਨਕਸ਼-ਏ-ਕਦਮਾਂ ਦੇ ਚੱਲਣ ਦੀ, ਤਾਂ ਜੋ ਅਸੀਂ ਮਹਾਤਮਾ ਗਾਂਧੀ ਦੇ ਬੁਣੇ ਆਜਾਦ ਭਾਰਤ ਵਿੱਚ ਫੈਲ ਰਹੀਆਂ ਗੈਰ-ਮਨੁੱਖੀ ਲਾਹਨਤਾਂ ਤੋਂ ਛੁਟਕਾਰਾ ਪਾ ਸਕੀਏ । ਇਸ ਮੌਕੇ ਜਸਵੀਰ ਸਿੰਘ ਲੰਮਾ ਮੈਂਬਰ ਪੰਚਾਇਤ, ਮੋਹਣਾ ਸਿੰਘ, ਸਾਹਿਲ ਮਲਹੋਤਰਾ, ਮਨੀ ਪਾਸੀ, ਮਨਜਿੰਦਰ ਸਿੰਘ ਰਾਹਲ, ਰਾਕੇਸ਼ ਕੁਮਾਰ ਕੇਸ਼ੀ, ਪਵਨਦੀਪ ਸਿੰਘ, ਮੋਹਿਤ ਮਲਿਕ, ਮਹਿੰਦਰ ਮਾਨ, ਰਿਤਿਕ ਸੋਨੀ, ਜਗਸੀਰ ਸਿੰਘ, ਮੰਗਤ ਸਿੰਘ, ਅੰਮ੍ਰਿਤ ਸਿੰਘ, ਜਗਜੀਤ ਸਿੰਘ ਜੰਗੂ, ਆਨੰਦ ਸ਼ਰਮਾ, ਨਰਿੰਦਰ ਕੁਮਾਰ, ਸੁਮਿਤ ਖੰਨਾ, ਸ਼ਕਤੀ ਮਲਹੋਤਰਾ, ਨਰਿੰਦਰ ਸ਼ਰਮਾ ਆਦਿ ਮੌਜੂਦ ਸਨ ।

No comments: