jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 12 October 2013

ਈ. ਜੀ. ਐੱਸ. ਟੀਚਰਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਨਤੀਜਾ

www.sabblok.blogspot.com


ਮੋਹਾਲੀ – ਈ. ਜੀ. ਐੱਸ. ਟੀਚਰਜ਼ ਯੂਨੀਅਨ ਪੰਜਾਬ ਦੀ ਐਕਸ਼ਨ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਇਥੇ ਸਕੂਲ ਸਿੱਖਿਆ ਵਿਭਾਗ ਦੇ ਡਾਈਰੈਕਟਰਜ਼ ਜਨਰਲ ਦਫ਼ਤਰ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਹੋਈ। ਮੀਟਿੰਗ ਵਿਚ ਡਾਇਰੈਕਟਰ ਜਨਰਲ, ਸਿੱਖਿਆ ਸੱਕਤਰ, ਡੀ. ਪੀ. ਆਈ. ਸੈਕੰਡਰੀ, ਡੀ. ਪੀ. ਆਈ. ਐਲੀਮੈਂਟਰੀ ਅਤੇ ਸਿੱਖਿਆ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਸਨ। ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਕਸ਼ਨ ਕਮੇਟੀ ਦੇ ਮੁੱਖ ਆਗੂ ਸੁਖਚੈਨ ਸਿੰਘ ਮਾਨਸਾ, ਜਰਨੈਲ ਸਿੰਘ ਅਤੇ ਮਦਨ ਲਾਲ ਨੇ ਦੱਸਿਆ ਕਿ ਯੂਨੀਅਨ ਦੀ ਇਹ ਮੰਗ ਸੀ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਨਿਯੁਕਤੀ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਜਨਹਿੱਤ ਪਟੀਸ਼ਨ ਦੀ ਪੈਰਵੀ ਪਹਿਲ ਦੇ ਆਧਾਰ ‘ਤੇ ਕਰਨ ਅਤੇ ਆਪਣਾ ਉੱਤਰ ਵੀ ਜਲਦ ਅਦਾਲਤ ਵਿਚ ਫਾਈਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੇ ਸਾਲ 2003 ਤੋਂ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਸਾਲ 2003 ਤੋਂ 2011 ਤਕ ਈ. ਟੀ. ਟੀ. ਦਾ ਦੋ ਸਾਲ ਦਾ ਕੋਰਸ ਵੀ ਕਰਵਾਇਆ ਸੀ। 23 ਦਸੰਬਰ 2011 ਨੂੰ ਉਨ੍ਹਾਂ ਨੂੰ ਸਿੱਖਿਆ ਮਿੱਤਰ ਦਾ ਅਹੁਦਾ ਦਿੰਦੇ ਹੋਏ ਇਸ ਸੰਬੰਧੀ ਨੌਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਅਤੇ ਕਾਂਊਂਸਲਿੰਗ ਵੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਅਜੇ ਵੀ ਉਨ੍ਹਾਂ ਨੂੰ ਸਿੱਖਿਆ ਮਿੱਤਰ ਦੇ ਤੌਰ ‘ਤੇ ਨਿਯੁਕਤੀ ਪੱਤਰ ਮਿਲਣਾ ਹੀ ਸੀ ਕਿ ਇਸ ਤੋਂ ਪਹਿਲਾਂ ਹੀ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚਲਾ ਗਿਆ। ਉਨ੍ਹਾਂ ਕਿਹਾ ਕਿ ਅਜੇ ਤਕ ਇਹ ਮਾਮਲਾ ਉਥੇ ਹੀ ਲਟਕਦਾ ਆ ਰਿਹਾ ਹੈ, ਕਿਉਂਕਿ ਸਰਕਾਰ ਨੇ ਇਸ ਸੰਬੰਧ ਵਿਚ ਆਪਣਾ ਉੱਤਰ ਅਦਾਲਤ ਵਿਚ ਦਾਇਰ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਜਾਣਬੁੱਝ ਕੇ ਉਨ੍ਹਾਂ ਦੇ ਮਾਮਲੇ ਨੂੰ ਲਟਕਾਣਾ ਚਾਹੁੰਦੀ ਹੈ, ਜਿਸ ਦੇ ਫਲਸਰੂਪ ਇਹ ਸਾਰੇ ਈ. ਜੀ. ਐੱਸ. ਟੀਚਰ ਭੁੱਖਮਾਰੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨਾਲ ਵੀ ਉਨ੍ਹਾਂ ਨੇ ਇਹੀ ਗੱਲ ਕਹੀ ਸੀ, ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ, ਕਿਉਂਕਿ ਸਰਕਾਰ ਕੇਸ ਦੀ ਪੈਰਵੀ ਕਰਨ ਲਈ ਗੰਭੀਰਤਾ ਨਾਲ ਤਿਆਰ ਨਹੀਂ ਹੋ ਰਹੀ। ਉਨ੍ਹਾਂ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਅਦਾਲਤ ਵਿਚ ਆਪਣਾ ਉੱਤਰ ਜਲਦ ਦਾਇਰ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਾ ਦਿੱਤੇ ਗਏ ਤਾਂ ਯੂਨੀਅਨ ਵਲੋਂ ਤੁਰੰਤ ਗੁਪਤ ਐਕਸ਼ਨ ਸ਼ੁਰੂ ਕੀਤਾ ਜਾਵੇਗਾ।

No comments: