jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 9 October 2013

ਅਹਿਮਦਾਬਾਦ ਪੁਲਸ ਨੇ ਆਸਾ ਰਾਮ ਦਾ ਟਰਾਂਸਫਰ ਵਾਰੰਟ ਲਿਆ

www.sabblok.blogspot.com

asa r21 
ਅਹਿਮਦਾਬਾਦ- ਆਸਾ ਰਾਮ ਤੋਂ ਪੁੱਛ-ਗਿੱਛ ਲਈ ਅਹਿਮਦਾਬਾਦ ਪੁਲਸ ਨੇ ਗਾਂਧੀਨਗਰ ਦੀ ਇਕ ਅਦਾਲਤ ਤੋਂ ਟਰਾਂਸਫਰ ਵਾਰੰਟ ਹਾਸਲ ਕਰ ਲਿਆ ਹੈ। ਆਸਾ ਰਾਮ ਅਜੇ ਰਾਜਸਥਾਨ ਦੇ ਜੋਧਪੁਰ ਦੀ ਜੇਲ ‘ਚ ਬੰਦ ਹਨ। ਪੁਲਸ ਨੇ ਸੂਰਤ ਦੀਆਂ 2 ਭੈਣਾਂ ਵੱਲੋਂ ਆਸਾ ਰਾਮ ਅਤੇ ਉਸ ਦੇ ਬੇਟੇ ਨਾਰਾਇਣ ਸਾਈ ਦੇ ਖਿਲਾਫ ਦਰਜ ਕਰਵਾਏ ਗਏ ਯੌਨ ਉਤਪੀੜਨ ਦੇ ਮਾਮਲੇ ਦੇ ਸਿਲਸਿਲੇ ‘ਚ ਆਸਾ ਰਾਮ ਤੋਂ ਪੁੱਛ-ਗਿੱਛ ਲਈ ਟਰਾਂਸਫਰ ਵਾਰੰਟ ਹਾਸਲ ਕੀਤਾ ਹੈ।
ਸਾਂਝੇ ਪੁਲਸ ਕਮਿਸ਼ਨਰ ਜੇ. ਕੇ. ਭੱਟ ਨੇ ਦੱਸਿਆ,”ਜਾਂਚ ਦੌਰਾਨ ਸਾਨੂੰ ਆਸਾ ਰਾਮ ਦੇ ਖਿਲਾਫ ਸਬੂਤ ਮਿਲੇ ਹਨ। ਅਸੀਂ ਉਨ੍ਹਾਂ ਤੋਂ ਪੁੱਛ-ਗਿੱਛ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਅਸੀਂ ਗਾਂਧੀਨਗਰ ਦੀ ਇਕ ਅਦਾਲਤ ਤੋਂ ਟਰਾਂਸਫਰ ਵਾਰੰਟ ਹਾਸਲ ਕੀਤਾ ਹੈ।”
ਆਸਾ ਰਾਮ ਨੂੰ ਜੋਧਪੁਰ ਤੋਂ ਲਿਆ ਕੇ ਗਾਂਧੀਨਗਰ ‘ਚ ਇਕ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕਰਨ ਲਈ ਸ਼ਹਿਰ ਦੀ ਇਕ ਪੁਲਸ ਟੀਮ ਕਦੇ ਵੀ ਰਾਜਸਥਾਨ ਰਵਾਨਾ ਹੋ ਸਕਦੀ ਹੈ। ਪਹਿਲੇ ਸੂਰਤ ਦੇ ਜਹਾਂਗੀਰਪੁਰਾ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਅਤੇ ਫਿਰ ਉਸ ਨੂੰ ਅਹਿਮਦਾਬਾਦ ਦੇ ਚਾਂਦਖੇੜਾ ਪੁਲਸ ਸਟੇਸ਼ਨ ਭੇਜ ਦਿੱਤਾ ਗਿਆ। ਆਸਾ ਰਾਮ ਦੇ ਖਿਲਾਫ ਦੋਵੇਂ ਭੈਣਾਂ ‘ਚੋਂ ਵੱਡੀ ਭੈਣ ਨੇ ਦੋਸ਼ ਲਾਇਆ ਹੈ ਕਿ ਗੁਜਰਾਤ ਦੇ ਮੋਟੇਰਾ ਸਥਿਤ ਆਸ਼ਰਮ ‘ਚ ਵਾਰ-ਵਾਰ ਉਸ ਦਾ ਯੌਨ ਉਤਪੀੜਨ ਕੀਤਾ ਗਿਆ।

No comments: