jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 5 October 2013

ਅਕਾਲੀ ਆਗੂ ਦੇ ਘਰੋਂ ਫੜੇ ਗਏ ਗੈਂਗਸਟਰ ਮਾਮਲੇ ਦੀ ਜਾਂਚ ਹੋਵੇ : ਮਨਪ੍ਰੀਤ ਬਾਦਲ

www.sabblok.blogspot.com


ਅਕਾਲੀ ਆਗੂ ਦੇ ਘਰੋਂ ਫੜੇ ਗਏ ਗੈਂਗਸਟਰ ਮਾਮਲੇ ਦੀ ਜਾਂਚ ਹੋਵੇ : ਮਨਪ੍ਰੀਤ ਬਾਦਲ
ਅੰਮ੍ਰਿਤਸਰ, (ਬਿਊਰੋ)-ਅਕਾਲੀ ਦਲ ਦੇ ਜ਼ਿਲਾ ਯੂਥ ਵਿੰਗ  ਦੇ ਉਪ ਪ੍ਰਧਾਨ ਹਰਜਿੰਦਰ ਸਿੰਘ ਉਰਫ ਬਿੱਟੂ ਦੇ ਘਰੋਂ ਫੜੇ ਗਏ ਤਿੰਨ ਗੈਂਗਸਟਰ ਮਾਮਲੇ ਵਿਚ ਨਿਰਪੱਖ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇੰਝ ਸੰਭਵ ਹੁੰਦਾ ਹੈ ਤਾਂ ਇਸ ਨਾਲ ਜੁੜੀਆਂ ਕਈ ਕੜੀਆਂ ਅਤੇ ਅਕਾਲੀ ਆਗੂਆਂ ਦਾ ਸੱਚ ਸਾਹਮਣੇ ਆਵੇਗਾ। ਇਹ ਗੱਲ ਅੱਜ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਹੋਟਲ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਪੀ. ਪੀ. ਪੀ.  ਦੇ ਰਾਮਪੁਰਾ ਫੂਲ ਤੋਂ ਉਮੀਦਵਾਰ ਲਖਬੀਰ ਸਿੰਘ ਨੂੰ ਪੰਜ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਉਸ ‘ਤੇ ਇਕ ਸਾਲ ਵਿਚ ਦੋ ਵਾਰ ਹਮਲੇ ਹੋਏ। ਜਦੋਂ ਇਨ੍ਹਾਂ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਘੇਰਿਆ ਤਾਂ ਸਿੱਖਿਆ ਮੰਤਰੀ ਮਲੂਕਾ ਦੇ ਡਰਾਈਵਰ ਨੂੰ ਇਨ੍ਹਾਂ ਵਲੋਂ ਫੋਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਵੇਖੇ ਗਏ ਹਨ। ਇਸ ਸਾਰੇ ਕਾਂਡ ‘ਤੇ ਰਾਜ ਦੇ ਗ੍ਰਹਿ ਮੰਤਰੀ ਨੂੰ ਬਿਆਨ ਦੇਣਾ ਚਾਹੀਦਾ ਹੈ ਪਰ ਅਜੇ ਤਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿਆਸਤ ਦਾ ਜਿਸ ਤਰ੍ਹਾਂ ਅਪਰਾਧੀਕਰਨ ਹੋ ਰਿਹਾ ਹੈ, ਇਹ ਬਹੁਤ ਖਤਰਨਾਕ ਹੈ। ਇਹੀ ਨਹੀਂ ਸਿਆਸਤ ‘ਤੇ ‘ਮਨੀ ਪਾਵਰ’ ਦਾ ਹਾਵੀ ਹੋਣਾ ਵੀ ਨੁਕਸਾਨਦਾਇਕ ਹੈ।  ਅੰਮ੍ਰਿਤਸਰ ਵਿਚ ਵੱਖ-ਵੱਖ ਪ੍ਰੋਗਰਾਮਾਂ ‘ਚ ਹਿੱਸਾ ਲੈਣ ਲਈ ਪਹੁੰਚੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਦਾਗੀ ਸੰਸਦ ਮੈਂਬਰਾਂ ‘ਤੇ ਜਾਰੀ ਕੀਤੇ ਗਏ ਆਰਡੀਨੈਂਸ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਗਈ ਕਿਉਂਕਿ ਇਨ੍ਹਾਂ ਨੂੰ ਪਤਾ ਸੀ ਕਿ ਇਨ੍ਹਾਂ ਦੇ ਅਜਿਹੇ ਕਈ ਲੀਡਰ ਹਨ ਜੋ ਇਸ ਆਰਡੀਨੈਂਸ ਦੇ ਆਉਣ ਨਾਲ ਇਸਦੇ ਸ਼ਿਕੰਜੇ ਵਿਚ ਆ ਜਾਣਗੇ। ਉਨ੍ਹਾਂ ਕਿਹਾ ਕਿ ਲਾਲੂ ਪ੍ਰਸ਼ਾਦ ਯਾਦਵ ਤੋਂ ਬਾਅਦ ਹੌਲੀ-ਹੌਲੀ ਪੰਜਾਬ ਦੇ ਆਗੂਆਂ ਦੀ ਵੀ ਵਾਰੀ ਆਉਣ ਵਾਲੀ ਹੈ।  ਉਨ੍ਹਾਂ ਪੰਜਾਬ ਸਰਕਾਰ ਨੂੰ ਰਘੂ ਰਾਜਨ ਰਿਪੋਰਟ ਨੂੰ ਚੈਲੰਜ ਕਰਨ ਦੀ ਸਲਾਹ ਦਿੱਤੀ ਹੈ, ਜਿਸ ਵਿਚ ਪੰਜਾਬ ਨੂੰ ਤੀਸਰੇ ਨੰਬਰ ਦਾ ਵਿਕਸਿਤ ਸੂਬਾ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਵਿਚ ਕੰਜ਼ਿਊਮਰ ਇੰਡੈਕਸ ਨੂੰ ਲਿਆ ਗਿਆ ਹੈ, ਜਦੋਂਕਿ ਸਰਵੇ ਹਮੇਸ਼ਾ ਜੀ. ਡੀ. ਪੀ. ਅਨੁਸਾਰ ਕੀਤੇ ਜਾਣ ਨਾਲ ਸੱਚਾਈ ਸਾਹਮਣੇ ਆਉਣੀ ਸੀ। ਉਨ੍ਹਾਂ ਕਿਹਾ ਕਿ ਗੁਜਰਾਤ 10 ਫ਼ੀਸਦੀ ਦੀ ਜੀ. ਡੀ. ਪੀ. ਨਾਲ ਗਰੋਥ ਕਰ ਰਿਹਾ ਹੈ, ਜਦਕਿ ਪੰਜਾਬ ਦੀ 5 ਫ਼ੀਸਦੀ ਦੀ ਜੀ. ਡੀ. ਪੀ. ਹੈ ਪਰ ਇਸ ਵਿਚ ਗੁਜਰਾਤ ਨੂੰ ਗਰੀਬ ਅਤੇ ਪੰਜਾਬ ਨੂੰ ਵਿਕਸਿਤ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਰਿਪੋਰਟ ਨੂੰ ਚੈਲੰਜ ਨਹੀਂ ਕਰਦੀ ਹੈ ਤਾਂ ਕੇਂਦਰ ਤੋਂ ਜਾਰੀ ਹੋਣ ਵਾਲੇ ਫੰਡ ਅਤੇ ਟੈਕਸ ਪੰਜਾਬ ਲਈ ਘੱਟ ਹੋ ਸਕਦੇ ਹਨ।  ਗੈਰ-ਕਾਨੂੰਨੀ ਕਾਲੋਨੀਆਂ ਦੇ ਮੁੱਦੇ ‘ਤੇ ਮਨਪ੍ਰੀਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਪਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਪੰਜਾਬ ਦੀ ਮਾਲੀ ਹਾਲਤ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਇਸ ਸਮੇਂ ‘ਬੀਮਾਰ’ ਹੈ ਅਤੇ ਜਿਸ ਸੂਬੇ ਵਿਚ ਰੈਵੀਨਿਊ ਘੱਟ ਅਤੇ ਖਰਚਾ ਜ਼ਿਆਦਾ ਹੋਵੇ ਤਾਂ ਰੁਕੇ ਹੋਏ ਪ੍ਰਾਜੈਕਟ ਕਿਸ ਤਰ੍ਹਾਂ ਸਿਰੇ ਚੜ੍ਹਨਗੇ? ਉਨ੍ਹਾਂ ਕਿਹਾ ਕਿ ਜਨਤਾ ‘ਤੇ ਪੰਜਾਬ ਸਰਕਾਰ ਜਿੰਨਾ ਮਰਜ਼ੀ ਟੈਕਸ ਲਾ ਲਵੇ, ਇਸ ਦਾ ਹੱਲ ਨਿਕਲਣ ਵਾਲਾ ਨਹੀਂ। ਇਸ ਲਈ ਸਰਕਾਰ ਨੂੰ ਆਪਣੇ ਖਰਚੇ ਘੱਟ ਕਰਨੇ ਹੋਣਗੇ ਅਤੇ ਜਦੋਂ ਸੁਖਬੀਰ ਬਾਦਲ, ਮਜੀਠੀਆ ਆਪਣੀ ਗੱਡੀ ਵਿਚ ਪੱਲਿਓਂ ਤੇਲ ਪਾ ਕੇ ਜਾਇਆ ਕਰਨਗੇ ਤਾਂ ਇਸ ਦਾ ਹੱਲ ਨਿਕਲੇਗਾ। ਕਾਂਗਰਸ ਨਾਲ ਗਠਜੋੜ ਸੰਬੰਧੀ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਵੇਗਾ ਤਾਂ ਪੀ. ਪੀ. ਪੀ. ਵਲੋਂ ਇਸ ਸੰਬੰਧੀ ਕੋਈ ਫੈਸਲਾ ਲਿਆ ਜਾਵੇਗਾ।੩ ਇਸ ਮੌਕੇ ਮਨਪ੍ਰੀਤ ਬਾਦਲ ਵਲੋਂ ਸੈਂਡੀ ਰੰਧਾਵਾ ਨੂੰ ਸੀਨੀ. ਵਾਈਸ ਪ੍ਰਧਾਨ ਪੰਜਾਬ ਅਤੇ ਮਾਝਾ ਯੂਥ ਇੰਚਾਰਜ ਬਣਾਇਆ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ, ਮਨਿੰਦਰਪਾਲ ਸਿੰਘ ਪਲਾਸੌਰ, ਰਾਮਸ਼ਰਨ ਪਾਲ, ਰਾਏਪਾਲ ਮਾਨ, ਪਰਮਵੀਰ ਸਿੰਘ ਆਦਿ ਮੌਜੂਦ ਸਨ।

No comments: