jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਕਾਕਾ ਸੁਖਬੀਰ ਸਿੰਘ ਬਾਦਲ ਅਤੇ ਕਾਕਾ ਮਜੀਠੀਆ ਇਮਾਨਦਾਰ ਅਫ਼ਸਰਾਂ ਉਤੇ ਸਿਆਸੀ ਦਬਾਅ ਬਣਾਉਣ ਦੀ ਬਜ਼ਾਇ, ਉਹਨਾਂ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਦੀ ਖੁੱਲ੍ਹ ਦੇਣ : ਮਾਨ

www.sabblok.blogspot.com

ਫਤਹਿਗੜ੍ਹ ਸਾਹਿਬ, 12 ਅਕਤੂਬਰ ---“ਜੇਕਰ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਉਹਨਾਂ ਦੇ ਸਾਲੇ ਸ੍ਰੀ ਬਿਕਰਮ ਸਿੰਘ ਮਜੀਠੀਆ ਆਪਣੀ ਸਿਆਸੀ ਤਾਕਤ ਦੀ ਦੁਰਵਰਤੋ ਕਰਕੇ, ਗੈਰ ਕਾਨੂੰਨੀ ਕੰਮ ਕਰਨ ਵਾਲੇ ਆਪਣੇ ਚਹਿਤਿਆ ਨੂੰ ਕਾਨੂੰਨ ਦੀ ਮਾਰ ਤੋ ਬਚਾਉਣ ਲਈ ਪੰਜਾਬ ਦੀ ਪੁਲਿਸ ਅਤੇ ਸਿਵਲ ਅਫ਼ਸਰਸ਼ਾਹੀ ਉਤੇ ਸਿਆਸੀ ਦਬਾਅ ਬਣਾਉਣ ਦੀ ਬਜ਼ਾਇ ਸ. ਹਰਦਿਆਲ ਸਿੰਘ ਮਾਨ, ਸ. ਮਨਦੀਪ ਸਿੰਘ ਸਿੱਧੂ ਆਦਿ ਵਰਗੇ ਇਮਾਨਦਾਰ ਅਤੇ ਨੇਕ ਅਫ਼ਸਰਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਅਜ਼ਾਦ ਤੌਰ ਤੇ ਕੰਮ ਕਰਨ ਦੀ ਖੁੱਲ੍ਹ ਦੇ ਸਕਣ, ਤਦ ਹੀ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਰੋਜ਼ਾਨਾ ਹੀ ਕਰੋੜਾਂ ਰੁਪਏ ਦੀ ਹੋ ਰਹੀ ਸਮਗਲਿੰਗ ਅਤੇ ਹੋਰ ਅਪਰਾਧਿਕ ਕਾਰਵਾਈਆਂ ਦਾ ਪੰਜਾਬ ਸੂਬੇ ਵਿਚ ਅੰਤ ਕੀਤਾ ਜਾ ਸਕਦਾ ਹੈ, ਵਰਨਾ ਇਹਨਾਂ ਕਾਕਿਆਂ ਦੀਆਂ ਆਪਹੁਦਰੀਆ ਕਾਰਵਾਈਆਂ ਪੰਜਾਬ ਦੇ ਅਮਨ-ਚੈਨ ਅਤੇ ਜਮਹੂਰੀਅਤ ਲਈ ਖ਼ਤਰਾਂ ਹੀ ਨਹੀ ਬਣ ਜਾਣਗੀਆਂ, ਬਲਕਿ ਇਥੋ ਦੇ ਨਿਵਾਸੀਆਂ ਲਈ ਇਕ ਸਰਾਪ ਬਣਕੇ ਰਹਿ ਜਾਣਗੀਆਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਨੂੰ ਤਾਜਾ ਲਿਖੇ ਪੱਤਰ ਵਿਚ ਪ੍ਰਗਟ ਕੀਤੇ । ਉਹਨਾਂ ਆਪਣੇ ਪੱਤਰ ਵਿਚ ਸ. ਸੁਖਬੀਰ ਸਿੰਘ ਬਾਦਲ ਨੂੰ ਚੇਤੇ ਕਰਵਾਉਦੇ ਲਿਖਿਆ ਕਿ ਇਕ ਪਾਸੇ ਬਿਕਰਮ ਸਿੰਘ ਮਜੀਠੀਆ ਅਤੇ ਆਪ (ਸੁਖਬੀਰ ਬਾਦਲ) ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੀ ਹੋ ਰਹੀ ਵਿਕਰੀ ਅਤੇ ਦਾਖਲੇ ਲਈ ਸੈਟਰ ਦੀ ਸਰਕਾਰ ਸਿਰ ਦੋਸ ਮੜ੍ਹ ਰਹੇ ਹੋ । ਦੂਸਰੇ ਪਾਸੇ ਬੀਤੇ ਮਾਰਚ 2013 ਵਿਚ ਸ੍ਰੀ ਫਤਹਿਗੜ੍ਹ ਸਾਹਿਬ ਜਿ਼ਲ੍ਹੇ ਦੇ ਉਸ ਸਮੇਂ ਦੇ ਇਕ ਬਹੁਤ ਹੀ ਇਮਾਨਦਾਰ ਅਤੇ ਨੇਕ ਅਫ਼ਸਰ ਸ. ਹਰਦਿਆਲ ਸਿੰਘ ਮਾਨ ਵੱਲੋ ਜਦੋ ਜਿ਼ਲ੍ਹੇ ਵਿਚੋਂ ਨਸ਼ੀਲੀਆਂ ਵਸਤਾਂ ਦੇ ਹੋ ਰਹੇ ਗੋਰਖ ਧੰਦੇ ਨੂੰ ਜੜ੍ਹੋ ਖ਼ਤਮ ਕਰਨ ਲਈ ਦ੍ਰਿੜਤਾਂ ਨਾਲ ਮੁਹਿੰਮ ਅਧੀਨ 130 ਕਰੋੜ ਰੁਪਏ ਦੀ ਹੈਰੋਇਨ ਦੇ ਇਕ ਸਿਰਕੱਢ ਦੋਸੀ ਹਰਿਆਣੇ ਦੇ ਪੁਲਿਸ ਮੁਲਾਜ਼ਮ ਵਜਿੰਦਰ ਸਿੰਘ ਅਤੇ ਹੋਰ ਸਿਆਸਤਦਾਨ ਪਰਿਵਾਰਾਂ ਨਾਲ ਸੰਬੰਧਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਦਾ ਨਿਸਚਾ ਕੀਤਾ ਹੋਇਆ ਸੀ, ਤਾਂ ਆਪ ਜੀ (ਸੁਖਬੀਰ ਬਾਦਲ) ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਹੰਸਾਲੀ ਵਿਖੇ ਆ ਕੇ ਉਸ ਵੱਡੇ ਗੋਰਖ ਧੰਦੇ ਵਿਚ ਸ਼ਾਮਿਲ ਦੋਸ਼ੀਆਂ ਅਤੇ ਸਿਆਸਤਦਾਨਾਂ ਦਾ ਬਚਾਅ ਕਰਨ ਲਈ ਸ. ਐਚ.ਐਸ. ਮਾਨ ਉਤੇ ਸਿਆਸੀ ਦਬਾਅ ਪਾਇਆ ਸੀ । ਭਾਵੇ ਕਿ ਸ. ਮਾਨ ਨੇ ਕਿਸੇ ਤਰ੍ਹਾਂ ਦੇ ਸਿਆਸੀ ਦਬਾਅ ਨੂੰ ਨਹੀ ਮੰਨਿਆਂ, ਪਰ ਉਹਨਾਂ ਦੀ ਐਡੇ ਵੱਡੇ ਅਪਰਾਧਿਕ ਕੇਸ ਵਿਚ ਜਿੰਮੇਵਾਰੀ ਨਿਭਾਉਦੇ ਸਮੇਂ ਤੁਰੰਤ ਬਦਲੀ ਕਰ ਦੇਣ ਦਾ ਅਮਲ ਦੋਸ਼ੀਆਂ ਨੂੰ ਬਚਾਉਣ ਵਾਲਾ ਅਤੇ ਪੰਜਾਬ ਦੇ ਪਵਿੱਤਰ ਮਾਹੋਲ ਨੂੰ ਗੰਧਲਾ ਕਰਨ ਵਾਲਾ ਹੈ । ਇਹੀ ਕਾਰਨ ਹੈ ਕਿ ਉਸ ਵੱਡੇ ਅਪਰਾਧਿਕ ਕੇਸ ਦੀ ਹੁਣ ਕੋਈ ਉੱਘ-ਸੁੱਘ ਨਹੀ ਮਿਲਦੀ ਕਿ ਕੀ ਹੋ ਰਿਹਾ ਹੈ । ਇਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਕਿ ਸ. ਹਰਦਿਆਲ ਸਿੰਘ ਮਾਨ ਨੇ ਗੈਰ ਕਾਨੂੰਨੀ ਹਥਿਆਰਾਂ ਦਾ ਕਰੋਬਾਰ ਕਰਨ ਵਾਲੇ ਉਸ ਵੱਡੇ ਗੈਗ ਨੂੰ ਵੀ ਫੜਿਆਂ ਸੀ, ਜੋ ਸਿਆਸਤਦਾਨਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਵੀ ਗੈਰ ਕਾਨੂੰਨੀ ਹਥਿਆਰ ਸਪਲਾਈ ਕਰਦਾ ਸੀ । ਉਸ ਕੇਸ ਦੀ ਵੀ ਕੋਈ ਉੱਘ-ਸੁੱਘ ਨਹੀ । ਸਾਨੂੰ ਜਾਪਦਾ ਹੈ ਕਿ ਇਹ ਦੋਵੇ ਫਾਇਲਾ ਬੰਦ ਕਰ ਦਿੱਤੀਆਂ ਗਈਆਂ ਹਨ । ਜੋ ਸਿਆਸਤਦਾਨਾਂ ਦੀ ਇਹਨਾਂ ਗੋਰਖ ਧੰਦਿਆਂ ਵਿਚ ਸਮੂਲੀਅਤ ਨੂੰ ਪ੍ਰਤੱਖ ਸਾਬਤ ਕਰਦਾ ਹੈ ।
ਉਹਨਾਂ ਕਿਹਾ ਕਿ ਬੀਤੇ ਦਿਨੀ ਸ. ਐਚ.ਐਸ. ਮਾਨ ਐਸ.ਐਸ.ਪੀ. ਪਟਿਆਲਾ ਨੇ ਆਪਣੇ ਫਰਜ਼ਾਂ ਨੂੰ ਨਿਰੰਤਰ ਪਹਿਲੇ ਦੀ ਤਰ੍ਹਾਂ ਨਿਭਾਉਦੇ ਹੋਏ ਜੋ 100 ਕਰੋੜ ਰੁਪਏ ਦੀ ਹੈਰੋਇਨ ਅਤੇ ਹੋਰ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਕਰਨ ਵਾਲੇ ਗ੍ਰੋਹ ਨੂੰ ਗ੍ਰਿਫ਼ਤਾਰ ਕਰਕੇ ਸੱਚ ਸਾਹਮਣੇ ਲਿਆਦਾ ਹੈ, ਐਨੇ ਵੱਡੇ ਗੈਰ ਕਾਨੂੰਨੀ ਧੰਦੇ ਵਿਚ ਸਿਆਸਤਦਾਨਾਂ ਅਤੇ ਗੈਰ ਕਾਨੂੰਨੀ ਅਫ਼ਸਰਸ਼ਾਹੀ ਦਾ ਹੱਥ ਨਾ ਹੋਵੇ, ਕਿਤੇ ਇਸ ਵੱਡੇ ਕੇਸ ਦਾ ਵੀ ਉਪਰੋਤਕ ਹਸਰ ਨਾ ਹੋਵੇ । ਸ. ਮਾਨ ਨੇ ਸ. ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੀ ਹਕੂਮਤ ਵਿਚ ਸ਼ਾਮਿਲ ਵੱਡੇ ਵਜ਼ੀਰਾਂ ਨੂੰ ਸੁਬੋਧਤ ਹੁੰਦੇ ਹੋਏ ਗੁਜ਼ਾਰਿਸ ਕੀਤੀ ਹੈ ਕਿ ਉਹ ਗੈਰ ਕਾਨੂੰਨੀ ਅਮਲ ਕਰਨ ਵਾਲੇ ਆਪੋ-ਆਪਣੇ ਹਮਾਇਤੀਆਂ ਅਤੇ ਚੇਲ੍ਹਿਆਂ ਨੂੰ ਗੈਰ ਕਾਨੂੰਨੀ ਸਹਿ ਦੇਣੀ ਜਦੋ ਤੱਕ ਬੰਦ ਨਹੀ ਕਰਦੇ ਅਤੇ ਉਪਰੋਕਤ ਸ. ਮਾਨ ਅਤੇ ਸ. ਸਿੱਧੂ ਵਰਗੇ ਨੇਕ ਤੇ ਇਮਾਨਦਾਰ ਅਫ਼ਸਰਾਂ ਨੂੰ ਕਾਨੂੰਨ ਤਹਿਤ ਅਜ਼ਾਦ ਤੌਰ ਤੇ ਕਾਰਵਾਈ ਕਰਨ ਦੀ ਖੁੱਲ੍ਹ ਨਹੀ ਦਿੰਦੇ, ਉਦੋ ਤੱਕ ਪੰਜਾਬ ਦੇ ਨਸ਼ੀਲੀਆਂ ਵਸਤਾਂ, ਗੈਰ ਕਾਨੂੰਨੀ ਹਥਿਆਰਾਂ ਅਤੇ ਹੋਰ ਅਪਰਾਧਿਕ ਕਾਰਵਾਈਆਂ ਦੇ ਦਿਨੋ ਦਿਨ ਵੱਧਦੇ ਜਾ ਰਹੇ ਸਮਾਜ ਵਿਰੋਧੀ ਵਰਤਾਰੇ ਨੂੰ ਖ਼ਤਮ ਕਰਨਾ ਅਸੰਭਵ ਹੋਵੇਗਾ । ਇਸ ਲਈ ਇਹ ਜ਼ਰੂਰੀ ਹੈ ਕਿ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਸਿਆਸੀ ਸੋਚ ਅਤੇ ਦੋਲਤ, ਜ਼ਮੀਨਾਂ-ਜ਼ਾਇਦਾਦਾਂ ਦੇ ਭੰਡਾਰ ਇਕੱਤਰ ਕਰਨ ਦੇ ਮੰਦਭਾਵਨਾ ਭਰੇ ਆਪਣੇ ਮੁਲੀਨ ਵਿਚਾਰਾਂ ਨੂੰ ਜਿੰਨੀ ਜਲਦੀ ਹੋ ਸਕੇ ਅਲਵਿਦਾ ਕਹਿਕੇ ਪੰਜਾਬ ਦੇ ਹਰ ਪੱਖੋ ਗੰਧਲਾ ਹੁੰਦੇ ਜਾ ਰਹੇ ਮਾਹੌਲ ਨੂੰ ਰੋਕਣ ਦੀ ਸਮਾਜਿਕ ਅਤੇ ਇਖ਼ਲਾਕੀ ਜਿੰਮੇਵਾਰੀ ਨਿਭਾਉਣ ਅਤੇ ਨੇਕ ਅਤੇ ਇਮਾਨਦਾਰ ਅਫ਼ਸਰਾਂ ਨੂੰ ਅਜਿਹਾ ਕਰਨ ਲਈ ਉਤਸਾਹਿਤ ਕਰਨ 

No comments: