jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 14 October 2013

ਵਿਦੇਸ਼ੀ ਲੜਕੀ ਦੀ ਕਾਲ ‘ਤੇ ਮਚਿਆ ਹੜਕੰਪ

www.sabblok.blogspot.com
ਵਿਦੇਸ਼ੀ ਲੜਕੀ ਦੀ ਕਾਲ 'ਤੇ ਮਚਿਆ ਹੜਕੰਪ
ਜਲੰਧਰ, (ਸੁਧੀਰ)-ਅੱਜ ਦੇਰ ਸ਼ਾਮ ਪੁਲਸ ਕੰਟਰੋਲ ਰੂਮ ਵਿਚ ਵਿਦੇਸ਼ੀ ਲੜਕੀ ਨੂੰ ਬੰਧਕ ਬਣਾਉਣ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਸ ਵਿਚ ਹੜਕੰਪ ਮਚ ਗਿਆ। ਕੁਝ ਸਮੇਂ ਬਾਅਦ ਜਦੋਂ ਪੁਲਸ ਉਥੇ ਪਹੁੰਚੀ ਤਾਂ ਮਾਮਲਾ ਵਿਦੇਸ਼ੀ ਲੜਕੀ ਨੂੰ ਬੰਧਕ ਬਣਾਉਣ ਦਾ ਨਹੀਂ, ਬਲਕਿ ਵਿਦੇਸ਼ੀ ਲੜਕੀ ਤੋਂ ਦੇਹ ਵਪਾਰ ਕਰਵਾਉਣ ਦਾ ਨਿਕਲਿਆ। ਜਿਸ ਦੇ ਬਾਅਦ ਪੁਲਸ ਨੇ ਵਿਦੇਸ਼ੀ ਲੜਕੀ, ਮਲਕਾ ‘ਤੇ ਦੇਹ ਵਪਾਰ
ਦਾ ਧੰਦਾ ਕਰਵਾਉਣ ਦੇ ਦੋਸ਼ ਵਿਚ ਸੁਨੈਨਾ ਹੱਤਿਆ ਕਾਂਡ ਦੇ ਦੋਸ਼ੀ ਭੀਮਾ ਦੀ ਮਾਂ ਕਿਰਨਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ , ਜਦੋਂਕਿ ਇਸ ਮਾਮਲੇ ਵਿਚ ਪੁਲਸ ਕਿਰਨਾਂ ਦੇ ਪਤੀ ਤੇ ਇਕ ਯੂ. ਪੀ. ਨਿਵਾਸੀ ਨੌਜਵਾਨ ਦੀ ਤਲਾਸ਼ ਕਰ ਰਹੀ ਹੈ। ਏ. ਸੀ. ਪੀ. ਵੈਸਟ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਸ਼ਾਮ ਕਜ਼ਾਕਿਸਤਾਨ ਤੋਂ ਆਈ ਇਕ ਵਿਦੇਸ਼ੀ ਲੜਕੀ ਮਲਿਕਾ ਨੇ ਪੁਲਸ ਕੰਟਰੋਲ ਰੂਮ ਵਿਚ ਫੋਨ ਕਰਕੇ ਉਸ ਨੂੰ ਬਸਤੀ ਦਾਨਿਸ਼ਮੰਦਾਂ ਦੇ ਸਤਨਾਮ ਨਗਰ ਵਿਚ ਇਕ ਘਰ ਵਿਚ ਬੰਧਕ ਬਣਾਉਣ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਥਾਣਾ 5 ਦੇ ਇੰਚਾਰਜ ਰਜਿੰਦਰ ਸ਼ਰਮਾ ਨੇ ਮਹਿਲਾ ਪੁਲਸ ਨੂੰ ਨਾਲ ਲੈ ਕੇ ਉਨ੍ਹਾਂ ਨੇ ਉਕਤ ਜਗ੍ਹਾ ‘ਤੇ ਛਾਪੇਮਾਰੀ ਕੀਤੀ ਤਾਂ ਪੁਲਸ ਨੂੰ ਪਤਾ ਲਗਿਆ ਕਿ ਮਾਮਲਾ ਬੰਧਕ ਬਣਾਉਣ ਦਾ ਨਹੀਂ, ਬਲਕਿ ਦੇਹ ਵਪਾਰ ਦਾ ਹੈ। ਜਿਸ ਦੇ ਬਾਅਦ ਪੁਲਸ ਨੇ ਵਿਦੇਸ਼ੀ ਲੜਕੀ ਮਲਿਕਾ ਅਤੇ ਕਿਰਨਾ ਨਾਮਕ ਮਹਿਲਾ ਨੂੰ ਕਾਬੂ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲਗਿਆ ਹੈ ਕਿ ਮਲਿਕਾ ਕਰੀਬ 1 ਹਫਤਾ ਪਹਿਲਾਂ ਹੀ ਕਿਰਨਾ ਦੇ ਕੋਲ ਜਲੰਧਰ ਆਈ ਸੀ। ਉਨ੍ਹਾਂ ਦੱਸਿਆ ਕਿ ਝਗੜਾ ਰੁਪਏ ਮੰਗਣ ਕਾਰਨ ਹੋਇਆ। ਜਿਸ ਕਾਰਨ ਉਸ ਨੇ ਪੁਲਸ ਨੂੰ ਬੰਧਕ ਬਣਾਉਣ ਦੀ ਸੂਚਨਾ ਦਿੱਤੀ ਸੀ। ਜਿਸ ਦੇ  ਬਾਅਦ ਪੁਲਸ ਨੇ ਵਿਦੇਸ਼ੀ ਲੜਕੀ ਮਲਿਕਾ ਅਤੇ ਸਤਨਾਮ ਨਗਰ ਨਿਵਾਸੀ ਕਿਰਨਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਕਿਰਨਾ ਦੇ ਪਤੀ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਹ ਪਹਿਲਾਂ ਹੀ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ। ਫੜੀ ਗਈ ਵਿਦੇਸ਼ੀ ਲੜਕੀ ਅਤੇ ਔਰਤ ਤੋਂ ਪੁੱਛਗਿੱਛ ਜਾਰੀ ਹੈ।

No comments: