jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 30 January 2014

ਹਾਈ ਕੋਰਟ ਵਲੋਂ ਪ੍ਰਤਾਪ ਬਾਜਵਾ ਨੂੰ ਫਿਰ ਝਟਕਾ

www.sabblok.blogspot.com

* ਡਰੱਗ ਸਮੱਗਲਿੰਗ 'ਚ ਸੀ. ਬੀ. ਆਈ. ਜਾਂਚ ਜ਼ਰੂਰੀ ਨਹੀਂ : ਪੰਜਾਬ ਸਰਕਾਰ
* ਐੱਨ. ਸੀ. ਬੀ. ਦੱਸੇ ਕੀ ਚਾਹੀਦੈ ਡਰੱਗਜ਼ ਮਾਫੀਆ ਨਾਲ ਨਿਪਟਣ ਲਈ : ਹਾਈਕੋਰਟ 

ਚੰਡੀਗੜ੍ਹ,--- - ਬਹੁ ਚਰਚਿਤ ਡਰੱਗ ਸਮੱਗਲਿੰਗ ਮਾਮਲੇ ਵਿਚ ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਆਪਣੇ ਰੱਖੇ ਪੱਖ ਵਿਚ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਕਿਹਾ ਗਿਆ ਕਿ ਪੰਜਾਬ ਵਿਚ ਨਸ਼ਿਆਂ ਦੇ ਅੱਤਵਾਦ ਨਾਲ ਨਿਪਟਣ ਲਈ ਨਾਰਕੋਟਿਕਸ ਕੰਟ੍ਰੋਲ ਬਿਓਰੋ (ਐੱਨ. ਸੀ. ਬੀ.) ਜਿਹੀਆਂ ਏਜੰਸੀਆਂ ਹਨ। ਇਹ ਵੀ ਕਿਹਾ ਗਿਆ ਕਿ ਰਾਜ ਦੀਆਂ ਏਜੰਸੀਆਂ ਅਤੇ ਕੇਂਦਰੀ ਏਜੰਸੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸਾਬਕਾ ਡੀ. ਜੀ. ਪੀ. ਕੇ. ਸ਼ਸ਼ੀਕਾਂਤ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਮਾਮਲੇ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਗੌਰ ਕੀਤਾ ਅਤੇ ਸਾਰੀਆਂ ਧਿਰਾਂ ਦੀ ਗੱਲ ਧਿਆਨ ਨਾਲ ਸੁਣੀ। ਉਥੇ ਇਸ ਮਾਮਲੇ 'ਚ ਹਾਈਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਅੱਜ ਇਕ ਹੋਰ ਝਟਕਾ ਦਿੱਤਾ।
ਹਾਈਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਇਸ ਮਾਮਲੇ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਉਣ। ਹਾਈਕੋਰਟ ਦੀ ਇਸ ਟਿੱਪਣੀ ਤੋਂ ਬਾਅਦ ਬਾਜਵਾ ਨੇ ਕਿਹਾ ਕਿ ਉਹ ਇਸ ਕੇਸ 'ਚ ਕਿਸੇ ਸਿਆਸੀ ਦਲ ਨਾਲ ਹੋਣ ਕਾਰਨ ਨਹੀਂ ਜੁੜੇ ਹਨ ਅਤੇ ਨਾ ਹੀ ਉਹ ਇਸ ਮਾਮਲੇ 'ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਅਦਾਲਤ ਨੂੰ ਕਿਹਾ ਕਿ ਉਹ ਪੰਜਾਬ ਦੇ ਨਿਵਾਸੀ ਹੋਣ ਕਾਰਨ ਪੰਜਾਬ ਨੂੰ ਇਸ ਤਰ੍ਹਾਂ ਬਰਬਾਦ ਹੁੰਦਾ ਨਹੀਂ ਦੇਖ ਸਕਦੇ। ਹਾਈ ਕੋਰਟ ਪਹਿਲਾਂ ਵੀ ਬਾਜਵਾ ਦੀ ਨਸ਼ਿਆਂ ਦੇ ਰੈਕਟ ਦੀ ਸੀ. ਬੀ. ਆਈ. ਜਾਂਚ ਦੀ ਮੰਗ ਰੱਦ ਕਰ ਚੁੱਕੀ ਹੈ।
ਇਸ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮਾਮਲੇ ਵਿਚ ਪਹਿਲਾਂ ਹੀ ਡਰੱਗ ਸਮੱਗਲਰ ਜਗਦੀਸ਼ ਭੋਲਾ ਤੋਂ ਸੂਬੇ ਵਿਚ ਡਰੱਗਜ਼ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰਨ ਲਈ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਜਿੱਥੇ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਵਿਚ ਨਾਰਕੋਟਿਕਸ ਕੰਟ੍ਰੋਲ ਬਿਓਰੋ ਤੋਂ ਜਾਂਚ ਕਰਵਾਉਣ ਦੀ ਗੱਲ ਕਹੀ ਗਈ ਉੱਥੇ ਹੀ ਇਸ ਵਿਭਾਗ ਵਲੋਂ ਹਾਈਕੋਰਟ ਦੇ ਸਾਹਮਣੇ ਆਪਣੀ ਮਜਬੂਰੀ ਵੀ ਰੱਖ ਦਿੱਤੀ ਗਈ। ਬਿਓਰੋ ਵਲੋਂ ਹਾਈਕੋਰਟ ਨੂੰ ਕਿਹਾ ਗਿਆ ਕਿ ਉਨ੍ਹਾਂ ਕੋਲ ਦਾਇਰਾ ਬਹੁਤ ਵੱਡਾ ਹੈ, ਪਰ ਇਸ 'ਤੇ ਕਾਬੂ ਰੱਖਣ ਲਈ ਸਟਾਫ਼ ਨਾ ਮਾਤਰ ਹੈ।
ਹਾਈਕੋਰਟ ਨੇ ਐੱਨ. ਸੀ. ਬੀ. ਨੂੰ ਡਰੱਗ ਮਾਫੀਆ ਨੂੰ ਕੰਟ੍ਰੋਲ ਕਰਨ ਲਈ ਕੀ-ਕੀ ਚਾਹੀਦਾ ਹੈ, ਦੱਸਣ ਲਈ ਕਿਹਾ। ਹਾਈਕੋਰਟ ਨੇ ਇਸ ਸੂਚੀ ਨੂੰ ਤਿਆਰ ਕਰਨ ਲਈ ਐੱਨ. ਸੀ. ਬੀ. ਨੂੰ ਸਮਾਂ ਵੀ ਦਿੱਤਾ। ਸੁਣਵਾਈ ਦੌਰਾਨ ਅਧਿਕਾਰੀਆਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਲਾਏ ਜਾਣ ਤੋਂ ਬਾਅਦ ਹਾਈਕੋਰਟ ਨੇ ਨਿਰਦੇਸ਼ ਜਾਰੀ ਕੀਤੇ ਕਿ ਜਦੋਂ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਅਧਿਕਾਰੀਆਂ ਵਲੋਂ ਸੁਰੱਖਿਆ ਦੀ ਮੰਗ ਕੀਤੀ ਜਾਵੇ, ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾਵੇ। ਚੀਫ਼ ਜਸਟਿਸ ਸੰਜੇ ਕਿਸ਼ਨ ਕੌਲ 'ਤੇ ਆਧਾਰਿਤ ਬੈਂਚ ਨੇ ਮਾਮਲੇ ਵਿਚ ਸੀ. ਬੀ. ਆਈ. ਅਤੇ ਐੱਨ. ਸੀ. ਬੀ. ਨੂੰ ਮਾਮਲੇ 'ਤੇ ਜਵਾਬ ਦੇਣ ਲਈ ਕਿਹਾ।

ਕੇ. ਐੱਸ. ਮੱਖਣ ਬਸਪਾ 'ਚ ਹੋਏ ਸ਼ਾਮਲ

www.sabblok.blogspot.com
ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਰਾਜਨੀਤੀ 'ਚ ਆਇਆ ਹਾਂ : ਮੱਖਣ
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ),  - ਪੰਜਾਬ ਦੇ ਪ੍ਰਸਿੱਧ ਗਾਇਕ ਕੇ. ਐੱਸ. ਮੱਖਣ ਮੰਗਲਵਾਰ ਨੂੰ ਨਵਾਂਸ਼ਹਿਰ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) 'ਚ ਰਸਮੀ ਤੌਰ 'ਤੇ ਸ਼ਾਮਲ ਹੋ ਗਏ। 9 ਫਰਵਰੀ ਨੂੰ ਉਨ੍ਹਾਂ ਨੂੰ ਵਿਧੀਪੂਰਵਕ ਬਸਪਾ ਵਿਚ ਸ਼ਾਮਲ ਕਰਵਾਉਣ ਲਈ ਨਵਾਂਸ਼ਹਿਰ ਵਿਚ ਇਕ ਰਾਜ ਪੱਧਰੀ ਸੰਮੇਲਨ ਕਰਵਾਇਆ ਜਾ ਰਿਹਾ ਹੈ। ਬਸਪਾ ਦੇ ਰਾਜ ਕੋਆਰਡੀਨੇਟਰ ਪ੍ਰਕਾਸ਼ ਭਾਰਤੀ ਤੇ ਬਸਪਾ ਦੇ ਰਾਜ ਪ੍ਰਧਾਨ ਪ੍ਰਕਾਸ਼ ਜੰਡਾਲੀ ਦੀ ਮੌਜੂਦਗੀ ਵਿਚ ਕੇ. ਐੱਸ. ਮੱਖਣ ਨੂੰ ਮੰਗਲਵਾਰ ਨੂੰ ਬਸਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕੇ. ਐੱਸ. ਮੱਖਣ ਨੇ ਕਿਹਾ ਕਿ ਸਮਾਜ ਵਿਚ ਦੱਬੇ-ਕੁਚਲੇ ਲੋਕਾਂ ਦੀ ਸੇਵਾ ਕਰਨ ਦੀ ਵਿਚਾਰਧਾਰਾ 'ਤੇ ਸੋਚ ਨੇ ਉਨ੍ਹਾਂ ਨੂੰ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋ ਕੇ ਅੱਜ ਆਪਣੇ-ਆਪ ਨੂੰ ਬਹੁਤ ਕਿਸਮਤ ਵਾਲੇ ਮੰਨ ਰਹੇ ਹਨ ਕਿਉਂਕਿ ਉਹ ਹੁਣ ਆਪਣੀ ਵਿਚਾਰਧਾਰਾ ਤੇ ਸੋਚ 'ਤੇ ਕੰਮ ਕਰਦੇ ਹੋਏ ਸਹੀ ਰੂਪ ਵਿਚ ਸਮਾਜ ਦੇ ਆਮ ਆਦਮੀ ਦੀ ਸੇਵਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਉਹ ਸਿਰਫ ਪੰਜਾਬ ਦੇ  ਸੱਭਿਆਚਾਰ ਦੀ ਸੇਵਾ ਲਈ ਗਾਉਣਗੇ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਬਸਪਾ ਦੇ ਰਾਜ ਕੋ-ਆਰਡੀਨੇਟਰ ਪ੍ਰਕਾਸ਼ ਭਾਰਤੀ ਨੇ ਕਿਹਾ ਕਿ ਬਸਪਾ ਵਲੋਂ ਆਗਾਮੀ ਲੋਕਸਭਾ ਚੋਣਾਂ ਲਈ 6 ਹਲਕਿਆਂ ਲਈ ਪਾਰਟੀ ਦੇ ਉਮੀਦਵਾਰ ਐਲਾਨ ਕੀਤੇ ਗਏ ਹਨ ਅਤੇ ਬਾਕੀ ਰਹਿੰਦੇ 7 ਲੋਕਸਭਾ ਹਲਕਿਆਂ ਲਈ ਪਾਰਟੀ ਉਮੀਦਵਾਰ ਅਗਲੇ ਮਹੀਨੇ ਐਲਾਨ ਕਰ ਦਿੱਤੇ ਜਾਣਗੇ। ਇਸ ਮੌਕੇ ਰਛਪਾਲ ਰਾਜੂ, ਜ਼ੋਨਲ ਇੰਚਾਰਜ ਨਛੱਤਰ ਪਾਲ, ਜਨਰਲ ਸੈਕਟਰੀ ਠੇਕੇਦਾਰ ਰਾਜਿੰਦਰ ਸਿੰਘ, ਪ੍ਰਵੀਨ ਬੰਗਾ, ਵਿਨੋਦ ਕੁਮਾਰ ਗਗੜ, ਮੱਖਣ

ਮਿਸ ਪੂਜਾ ਨੂੰ ਟਿਕਟ ਦੇਣ ਦੀ ਮੰਗ ਜ਼ੋਰ ਫੜਨ ਲੱਗੀ

www.sabblok.blogspot.com
ਮਾਲਵੇ 'ਚ ਹੈ ਵੱਡਾ ਆਧਾਰ ਪੂਜਾ ਦਾ 
ਸੰਗਰੂਰ --- ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਭਾਜਪਾ ਆਗੂ ਮਿਸ ਪੂਜਾ ਵੱਲੋਂ ਹੁਸ਼ਿਆਰਪੁਰ ਹਲਕੇ ਤੋਂ ਚੋਣ ਨਾ ਲੜਨ ਦੇ ਕੀਤੇ ਗਏ ਐਲਾਨ ਤੋ ਬਾਅਦ ਜਿੱਥੇ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਨੇ ਹੁਸ਼ਿਆਰਪੁਰ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਉੱਥੇ ਹੀ ਲੋਕ ਸਭਾ ਹਲਕਾਂ ਸੰਗਰੂਰ ਤੋ ਮਿਸ ਪੂਜਾ ਨੂੰ ਚੋਣ ਲੜਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਪੂਜਾ ਦੇ ਹਜਾਰਾਂ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਜੇਕਰ ਮਿਸ ਪੂਜਾ ਨੂੰ ਅਕਾਲੀ ਭਾਜਪਾ ਸਰਕਾਰ ਇਸ ਵਾਰੀ ਲੋਕ ਸਭਾ ਸੰਗਰੂਰ ਤੋਂ ਸੀਟ ਦੇ ਕੇ ਚੋਣ ਮੈਦਾਨ ਵਿਚ ਲਿਆਉਂਦੀ ਹੈ ਤਾਂ ਅਕਾਲੀ ਦਲ ਵੱਡੇ ਫਰਕ ਨਾਲ ਇਹ ਸੀਟ ਜਿੱਤ ਸਕਦਾ ਹੈ ਅਤੇ ਇਸ ਨਾਲ ਪਾਰਟੀ ਅੰਦਰ ਖਾਤੇ ਪੈਦਾ ਹੋ ਰਹੀ ਅੰਦਰੂਨੀ ਫੁੱਟ ਵੀ ਖਤਮ ਹੋ ਜਾਵੇਗੀ। ਮਿਸ ਪੂਜਾ ਦੀ ਜਿੱਤ ਦਾ ਵੱਡਾ ਕਾਰਨ ਜਿੱਥੇ ਇਸ ਹਲਕੇ ਅੰਦਰ ਪੂਜਾ ਦੇ ਜ਼ਿਆਦਾ ਫੈਂਨ ਹੋਣੇ ਦੱਸੇ ਜਾ ਰਹੇ ਹਨ। ਉੱਥੇ ਹੀ ਮਿਸ ਪੂਜਾ ਮਾਲਵਾ ਖੇਤਰ ਨਾਲ ਸੰਬੰਧਤ ਹੋਣ ਕਰਕੇ ਵੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋ ਸਕਦੀ ਹੈ ਭਾਵ ਅਕਾਲੀ ਦਲ ਨੂੰ ਇਹ ਸੀਟ ਆਪਣੇ ਆਪ ਥਾਲੀ ਵਿਚ ਪਰੋਸੇ ਹੀ ਮਿਲ ਸਕਦੀ ਹੈ। ਸੈਂਕੜੇ ਹੀ ਪ੍ਰਸ਼ੰਸਕਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਜੇਕਰ ਪੂਜਾ ਨੂੰ ਟਿਕਟ ਮਿਲਦੀ ਹੈ ਤਾਂ ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਮਿਸ ਪੂਜਾ ਨੂੰ ਜਿਤਾਉਣ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦੇਣਗੇ। ਇੱਥੇ ਜ਼ਿਕਰਯੋਗ ਹੈ ਕਿ ਹਲਕਾ ਸੰਗਰੂਰ ਕਾਂਗਰਸ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਜੇਕਰ ਭਾਜਪਾ ਇਸ ਹਲਕੇ ਤੋ ਟਿਕਟ ਪੂਜਾ ਨੂੰ ਦੇਣ ਵਿਚ ਸਫਲ ਹੁੰਦੀ ਹੈ ਤਾਂ ਕਾਗਰਸ ਦੇ ਗੜ੍ਹ ਨੂੰ ਟੁੱਟਣ ਤੋ ਕੋਈ ਵੀ ਨਹੀ ਰੋਕ ਸਕਦਾ। ਫਿਲਹਾਲ ਟਿਕਟ ਕਿਸ ਦੇ ਸਿਰ ਦਾ ਤਾਜ ਬਣੇਗੀ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।

ਦਿੱਲੀ 'ਚ ਰੋਹਿਣੀ ਅਦਾਲਤ ਦੇ ਬਾਹਰ ਗੋਲੀਬਾਰੀ

www.sabblok.blogspot.com
ਨਵੀਂ ਦਿੱਲੀ, 30 ਜਨਵਰੀ (ਏਜੰਸੀ)- ਦਿੱਲੀ 'ਚ ਰੋਹਿਣੀ ਜ਼ਿਲ੍ਹਾ ਅਦਾਲਤ ਦੀ ਇਮਾਰਤ ਦੇ ਬਾਹਰ ਅੱਜ ਇਕ ਵਿਅਕਤੀ ਦੁਆਰਾ ਕੀਤੀ ਗਈ ਗੋਲੀਬਾਰੀ 'ਚ ਹੱਤਿਆ ਦੇ ਇਕ ਮਾਮਲੇ 'ਚ ਗਵਾਹੀ ਦੇਣ ਆਇਆ ਇਕ ਵਿਅਕਤੀ ਬਾਲ-ਬਾਲ ਬੱਚ ਗਿਆ। ਸੂਤਰਾਂ ਅਨੁਸਾਰ ਗੋਲੀਬਾਰੀ ਦੀ ਇਹ ਘਟਨਾ ਇਮਾਰਤ ਦੇ ਗੇਟ ਨੰ: 5 ਦੇ ਨੇੜੇ ਹੋਈ ਅਤੇ ਕਿਸ਼ਨ ਨਾਂ ਦੇ ਇਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ 'ਚ ਹੱਤਿਆ ਦੇ ਮਾਮਲੇ ਵਿਚ ਗਵਾਹੀ ਦੇਣ ਆਏ ਰੋਹਨ ਨਾਂ ਦੇ ਵਿਅਕਤੀ ਨੂੰ ਉਹ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਪੁਲਿਸ ਹਮਲਾਵਰ ਤੋਂ ਪੁੱਛਗਿੱਛ ਕਰ ਰਹੀ ਹੈ।

ਕੇਜਰੀਵਾਲ ਦੀ ਪ੍ਰੈੱਸ ਕਾਨਫਰੰਸ 'ਚ ਕਾਂਗਰਸੀ ਵਿਧਾਇਕ ਦਾ ਹੰਗਾਮਾ

www.sabblok.blogspot.com
 ਨਵੀਂ ਦਿੱਲੀ, 30 ਜਨਵਰੀ (ਏਜੰਸੀ)- ਦਿੱਲੀ ਦੇ ਔਖਲਾ ਤੋਂ ਵਿਧਾਇਕ ਆਸਿਫ ਮੁਹੰਮਦ ਖਾਨ ਨੇ ਅੱਜ ਕੇਜਰੀਵਾਲ ਦੀ ਪ੍ਰੈੱਸ ਕਾਨਫਰੰਸ 'ਚ ਹੰਗਾਮਾ ਮਚਾ ਦਿੱਤਾ। ਉਨ੍ਹਾਂ ਨੇ ਕੇਜਰੀਵਾਲ ਨੂੰ ਝੂਠ ਦਾ ਰੇਡੀਓ ਦੱਸਦੇ ਹੋਏ ਜਬਰਦਸਤ ਹੰਗਾਮਾ ਕੀਤਾ। ਹੰਗਾਮੇ ਤੋਂ ਬਾਅਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਰੱਦ ਕਰ ਦਿੱਤੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਪ੍ਰੈੱਸ ਕਾਨਫਰੰਸ ਤੋਂ ਉੱਠ ਕੇ ਚੱਲੇ ਗਏ। ਆਸਿਫ ਨੇ ਬਾਟਲਾ ਮੁੱਠਭੇੜ ਦੀ ਐਸ.ਆਈ.ਟੀ. ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਕਾਂਗਰਸ ਚਾਹੇ ਤਾਂ ਉਨ੍ਹਾਂ ਨੂੰ ਬਰਖਾਸਤ ਕਰ ਸਕਦੀ ਹੈ ਪਰ ਆਪ ਸਰਕਾਰ ਦੇ ਪੱਖ ਵਿਚ ਵੋਟ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਸਮਰਥਨ ਵਾਪਸ ਲੈਂਦੇ ਹਨ। ਅਸਿਫ ਨੇ ਕਿਹਾ ਕਿ ਕਾਂਗਰਸ ਚਾਹੇ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦੇਵੇ ਪਰ ਉਹ ਅਜਿਹੀ ਸਰਕਾਰ ਨੂੰ ਸਮਰਥਨ ਨਹੀਂ ਦੇਣਗੇ ਜੋ ਸਿਰਫ ਝੂਠ ਬੋਲਦੀ ਹੈ।

ਹੁਣ ਸਾਲਾਨਾ 12 ਰਿਆਇਤੀ ਗੈਸ ਸਿਲੰਡਰ ਮਿਲਣਗੇ

www.sabblok.blogspot.com
ਆਧਾਰ ਕਰਾਡ ਨਾਲ ਜੋੜਣ ਦਾ ਅਮਲ ਮੁਲਤਵੀ
ਨਵੀਂ ਦਿੱਲੀ, 30 ਜਨਵਰੀ --ਕੇਂਦਰ ਸਰਕਾਰ ਨੇ ਅੱਜ ਰਸੋਈ ਗੈਸ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਇਕ ਸਾਲ 'ਚ ਸਬਸਿਡੀ 'ਤੇ ਦਿੱਤੇ ਜਾਣ ਵਾਲੇ ਸਿਲੰਡਰਾਂ ਦੀ ਗਿਣਤੀ 9 ਤੋਂ ਵਧਾ ਕੇ 12 ਕਰ ਦਿੱਤੀ ਹੈ ਅਤੇ ਨਾਲ ਹੀ ਇਸ ਨੂੰ ਆਧਾਰ ਯੋਜਨਾ ਨਾਲ ਜੋੜਨ ਦਾ ਅਮਲ ਵੀ ਮੁਲਤਵੀ ਕਰ ਦਿੱਤਾ ਹੈ। ਕੇਂਦਰੀ ਕੈਬਨਿਟ ਨੇ ਇਹ ਫ਼ੈਸਲਾ ਇਕ ਬੈਠਕ ਦੌਰਾਨ ਕੀਤਾ। ਇਸ ਫ਼ੈਸਲੇ ਤਹਿਤ 2013-14 'ਚ ਸਬਸਿਡੀ ਵਾਲੇ 9 ਸਿਲੰਡਰਾਂ ਤੋਂ ਇਲਾਵਾ ਫਰਵਰੀ ਅਤੇ ਮਾਰਚ 'ਚ ਇਕ-ਇਕ ਸਿਲੰਡਰ ਹੋਰ ਸਬਸਿਡੀ 'ਤੇ ਦਿੱਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਪ੍ਰੈਲ 2014 ਤੋਂ ਸਬਸਿਡੀ 'ਤੇ ਹਰ ਸਾਲ 12 ਸਿਲੰਡਰ ਦਿੱਤੇ ਜਾਣਗੇ, ਮਤਲਬ ਕਿ ਹਰ ਮਹੀਨੇ ਇਕ ਸਿਲੰਡਰ ਦਿੱਤਾ ਜਾਵੇਗਾ। ਸਬਸਿਡੀ ਵਾਲੇ ਸਿਲੰਡਰਾਂ ਦੀ ਹੱਦ 12 ਕਰ ਦੇਣ ਨਾਲ ਦੇਸ਼ ਦੇ 99 ਫੀਸਦੀ ਖਪਤਕਾਰਾਂ ਨੂੰ ਸਾਲਾਨਾ ਰਸੋਈ ਗੈਸ ਦੀ ਜ਼ਰੂਰਤ ਪੂਰੀ ਹੋਵੇਗੀ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਹੀ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ ਵਧਾਏ ਜਾਣ ਦੀ ਗੱਲ ਕੀਤੀ ਸੀ। ਇਸ ਦੇ ਨਾਲ ਹੀ ਰਸੋਈ ਗੈਸ ਸਬਸਿਡੀ ਦੇ ਨਕਦ ਭੁਗਤਾਨ ਦੇ ਲਈ ਆਧਾਰ ਨੰਬਰ ਨਾਲ ਜੁੜੇ ਬੈਂਕ ਖਾਤਿਆਂ ਨੂੰ ਜ਼ਰੂਰੀ ਕੀਤੇ ਜਾਣ ਦਾ ਅਮਲ ਵੀ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਰਾਜਨੀਤਕ ਮਾਮਲਿਆਂ ਬਾਰੇ ਕਮੇਟੀ ਬੈਠਕ 'ਚ ਇਹ ਫ਼ੈਸਲੇ ਕੀਤੇ ਗਏ। ਪੈਟਰੋਲੀਅਮ ਮੰਤਰੀ ਐੱਮ. ਵਿਰੱਪਾ ਮੋਇਲੀ ਨੇ ਬੈਠਕ ਤੋਂ ਬਾਅਦ ਕਿਹਾ ਕਿ ਸਸਤੇ ਸਿਲੰਡਰਾਂ ਦਾ ਕੋਟਾ ਵਧਾਏ ਜਾਣ ਨਾਲ ਸਰਕਾਰ 'ਤੇ 5000 ਕਰੋੜ ਰੁਪਏ ਦਾ ਬੋਝ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪਰਿਵਾਰਾਂ ਨੂੰ ਇਸ ਸਾਲ 9 ਸਿਲੰਡਰਾਂ ਦੇ ਕੋਟੇ ਤੋਂ ਉਪਰ ਫਰਵਰੀ ਅਤੇ ਮਾਰਚ 'ਚ ਸਬਸਿਡੀ ਵਾਲਾ ਇਕ ਇਕ ਸਿਲੰਡਰ ਹੋਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਪ੍ਰੈਲ ਤੋਂ ਸਾਰੇ ਪਰਿਵਾਰਾਂ ਨੂੰ ਸਬਸਿਡੀ ਵਾਲੇ 12 ਸਿਲੰਡਰ ਮੁਹੱਈਆ ਕੀਤੇ ਜਾਣਗੇ।

Wednesday, 29 January 2014

ਕੁੜੀਆਂ ਦੇ ਸਕੂਲਾਂ ਵਿਚ ਸਿਰਫ ਅਧਿਆਪਕਾਵਾਂ ਹੀ ਪੜ੍ਹਾਉਣਗੀਆਂ

www.sabblok.blogspot.com
* 400 ਤੋਂ ਵਧੇਰੇ ਅਧਿਆਪਕਾਂ ਨੂੰ ਮੁੰਡਿਆਂ ਅਤੇ ਕੋ-ਐੱਡ ਸਕੂਲਾਂ ਵਿਚ ਭੇਜਿਆ
* ਲੜਕੀਆਂ ਦੀ ਬਿਹਤਰੀ ਲਈ ਲਿਆ ਫੈਸਲਾ - ਡੀ.ਪੀ.ਆਈ.
ਚੰਡੀਗੜ੍ਹ, 29 ਜਨਵਰੀ (ਗੁਰਸੇਵਕ ਸਿੰਘ ਸੋਹਲ)- ਪੰਜਾਬ ਸਰਕਾਰ ਨੇ ਪੰਜਾਬ ਭਰ 'ਚ ਕੁੜੀਆਂ ਦੇ ਸਰਕਾਰੀ ਸਕੂਲਾਂ 'ਚੋਂ 'ਮਰਦ ਅਧਿਆਪਕਾਂ' ਦੀ ਵਿਦਾਇਗੀ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਿਆਂ ਵਿਚ ਕੁੜੀਆਂ ਦੇ ਸਰਕਾਰੀ ਸਕੂਲਾਂ 'ਚੋਂ ਵੱਡੀ ਸੰਖਿਆ 'ਚ ਅਧਿਆਪਕਾਂ ਦੀਆਂ ਬਦਲੀਆਂ ਮੁੰਡਿਆਂ ਦੇ ਸਕੂਲਾਂ ਜਾਂ ਕੋ-ਐੱਡ ਸਕੂਲਾਂ ਵਿਚ ਕਰ ਦਿੱਤੀਆਂ ਹਨ ਅਤੇ ਮੁੰਡਿਆਂ ਦੇ ਸਕੂਲਾਂ ਜਾਂ ਕੋ-ਐੱਡ ਸਕੂਲਾਂ ਵਿਚ ਪੜ੍ਹਾਉਣ ਵਾਲੀਆਂ ਅਧਿਆਪਕਾਵਾਂ ਨੂੰ ਲੜਕੀਆਂ ਦੇ ਸਕੂਲਾਂ ਵਿਚ ਭੇਜ ਦਿੱਤਾ ਹੈ। ਸਕੂਲੀ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾਵਾਰ 822 ਅਧਿਆਪਕਾਂ ਦੀ ਸੂਚੀ ਜਾਰੀ ਕਰਦਿਆਂ 411 ਅਧਿਆਪਕਾਂ ਨੂੰ ਕੁੜੀਆਂ ਦੇ ਸਕੂਲਾਂ 'ਚੋਂ ਮੁੰਡਿਆਂ ਦੇ ਅਤੇ ਕੋ-ਐੱਡ ਸਕੂਲਾਂ ਵਿਚ ਭੇਜ ਦਿੱਤਾ ਹੈ ਅਤੇ ਏਨੀਆਂ ਹੀ ਅਧਿਆਪਕਾਵਾਂ ਦੀ ਬਦਲੀ ਲੜਕੀਆਂ ਦੇ ਸਕੂਲਾਂ ਵਿਚ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਪਹਿਲੇ ਪੜਾਅ 'ਚ ਇਹ ਅਮਲ ਸ਼ਹਿਰਾਂ ਅਤੇ ਕਸਬਿਆਂ ਦੇ ਸਰਕਾਰੀ ਸਕੂਲਾਂ ਵਿਚ ਆਰੰਭਿਆ ਗਿਆ ਹੈ ਅਤੇ ਇਸ ਅਮਲ ਤਹਿਤ ਇਕ ਸ਼ਹਿਰ/ਕਸਬੇ ਦੇ ਅਧਿਆਪਕਾਂ ਨੂੰ ਕਿਸੇ ਦੂਜੇ ਸ਼ਹਿਰ ਜਾਂ ਦੂਜੇ ਜ਼ਿਲ੍ਹੇ ਵਿਚ ਭੇਜਣ ਦੀ ਬਜਾਏ ਉਸੇ ਸ਼ਹਿਰ/ਕਸਬੇ ਵਿਚਲੇ ਮੁੰਡਿਆਂ ਦੇ ਸਕੂਲ ਜਾਂ ਕੋ-ਐੱਡ ਸਕੂਲ ਵਿਚ ਭੇਜਿਆ ਗਿਆ ਹੈ। ਇਸੇ ਤਰ੍ਹਾਂ ਮਹਿਲਾ ਅਧਿਆਪਕਾਂ ਦੀ ਅਡਜਸਟਮੈਂਟ ਵੀ ਉਨ੍ਹਾਂ ਦੇ ਸ਼ਹਿਰ/ਕਸਬੇ ਵਿਚ ਹੀ ਕੀਤੀ ਗਈ ਹੈ। ਵਿਭਾਗੀ ਸੂਤਰਾਂ ਅਨੁਸਾਰ ਸਰਕਾਰ ਵੱਲੋਂ ਇਹ ਅਮਲ ਦੇਸ਼ ਭਰ 'ਚ ਵਧ ਰਹੀਆਂ ਗੈਰ-ਸਮਾਜਿਕ ਘਟਨਾਵਾਂ ਨੂੰ ਧਿਆਨ 'ਚ ਰੱਖ ਕੇ ਆਰੰਭਿਆ ਗਿਆ ਹੈ।
ਡੀ.ਪੀ.ਆਈ. ਸੈਕੰਡਰੀ ਡਾ. ਕਮਲ ਗਰਗ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਵਿਭਾਗ ਨੂੰ ਆਪਣੇ ਕਿਸੇ ਵੀ ਅਧਿਆਪਕ 'ਤੇ ਸ਼ੱਕ ਨਹੀਂ ਹੈ, ਬਲਕਿ ਇਹ ਫੈਸਲਾ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਕੀਤਾ ਗਿਆ ਹੈ ਕਿ ਬੱਚੀਆਂ ਅੱਲ੍ਹੜ ਉਮਰ ਵਿਚ ਆਪਣੀ ਗੱਲ ਜਾਂ ਆਪਣੀਆਂ ਸਮੱਸਿਆਵਾਂ ਆਪਣੀ ਮਾਂ ਨਾਲ ਸਾਂਝੀਆਂ ਕਰ ਸਕਦੀਆਂ ਹਨ, ਇਸ ਲਈ ਲੜਕੀਆਂ ਦੇ ਸਕੂਲਾਂ ਵਿਚ ਮਹਿਲਾ ਅਧਿਆਪਕਾਵਾਂ ਦੀ ਨਿਯੁਕਤੀ ਜ਼ਰੂਰੀ ਹੈ।
ਕਿੰਨੇ ਸਕੂਲਾਂ 'ਚੋਂ 'ਮਰਦ ਅਧਿਆਪਕਾਂ ਦੀ ਵਿਦਾਇਗੀ'
ਵਿਭਾਗ ਨੇ ਫਰੀਦਕੋਟ ਜ਼ਿਲ੍ਹੇ 'ਚ ਲੜਕੀਆਂ ਦੇ 23 ਸਕੂਲਾਂ 'ਚੋਂ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿਚ ਵਿਦਾ ਕਰ ਦਿੱਤਾ ਹੈ, ਫਿਰੋਜ਼ਪੁਰ ਜ਼ਿਲ੍ਹੇ ਦੇ 19, ਪਟਿਆਲਾ ਦੇ 10, ਸ੍ਰੀ ਮੁਕਤਸਰ ਸਾਹਿਬ ਦੇ 27, ਫਾਜ਼ਿਲਕਾ ਦੇ 17, ਫਤਹਿਗੜ੍ਹ ਸਾਹਿਬ ਦੇ 10, ਸੰਗਰੂਰ ਦੇ 18, ਰੂਪਨਗਰ ਦੇ 10, ਮਾਨਸਾ ਦੇ 19, ਹੁਸ਼ਿਆਰਪੁਰ ਦੇ 16, ਤਰਨ ਤਾਰਨ ਦੇ 6, ਬਠਿੰਡਾ ਦੇ 40, ਬਰਨਾਲਾ ਦੇ 9, ਅੰਮ੍ਰਿਤਸਰ ਦੇ 48, ਗੁਰਦਾਸਪੁਰ ਦੇ 29, ਸ਼ਹੀਦ ਭਗਤ ਸਿੰਘ ਨਗਰ ਦੇ 4, ਪਠਾਨਕੋਟ ਦੇ 20, ਕਪੂਰਥਲਾ ਦੇ 8, ਅਜੀਤਗੜ੍ਹ ਦੇ 3, ਜਲੰਧਰ ਦੇ 42, ਲੁਧਿਆਣਾ ਦੇ 33 ਸਕੂਲਾਂ 'ਚੋਂ ਮਰਦ ਅਧਿਆਪਕਾਂ ਨੂੰ ਦੂਜੇ ਸਕੂਲਾਂ ਵਿਚ ਭੇਜ ਦਿੱਤਾ ਹੈ।

ਦਿਵਿਆ ਜੋਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਚਲ ਵਸੇ

www.sabblok.blogspot.com
ਨੂਰਮਹਿਲ, 29 ਜਨਵਰੀ --ਦਿਵਿਆ ਜੋਤੀ ਜਾਗਰਤੀ ਸੰਸਥਾਨ ਦੇ ਮੁਖੀ ਅਤੇ ਕਰੀਬ ਇਕ ਦਹਾਕੇ ਤੋਂ ਵਿਵਾਦਾਂ 'ਚ ਰਹੇ ਆਸ਼ੂਤੋਸ਼ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਪਰ ਸੰਸਥਾਨ ਦੇ ਪ੍ਰਬੰਧਕ ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਅਫ਼ਵਾਹ ਕਰਾਰ ਦੇ ਕੇ ਖੰਡਨ ਕਰ ਰਹੇ ਹਨ। ਆਸ਼ੂਤੋਸ਼ ਨੂਰਮਹਿਲ ਸੰਸਥਾਨ ਵਿਖੇ ਹੀ ਰਹਿ ਰਹੇ ਸਨ ਜਿਥੇ ਬੀਤੀ ਰਾਤ ਕਰੀਬ ਸਵਾ 12 ਕੁ ਵਜੇ ਉਨ੍ਹਾਂ ਨੂੰ ਛਾਤੀ 'ਚ ਤੇਜ਼ ਦਰਦ ਹੋਇਆ ਤੇ ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਗਰਤੀ ਸੰਸਥਾਨ ਦੇ ਬੁਲਾਰਿਆਂ ਸਵਾਮੀ ਵਿਸਾਲਾ ਨੰਦ ਅਤੇ ਸਵਾਮੀ ਵਿਸ਼ਵਾ ਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਇਹ ਦਾਅਵਾ ਕੀਤਾ ਕਿ ਸ੍ਰੀ ਆਸ਼ੂਤੋਸ਼ 'ਗਹਿਰੀ ਸਮਾਧੀ' ਵਿਚ ਲੀਨ ਹੋ ਗਏ ਹਨ, ਉਥੇ ਨਾਲ ਹੀ ਕਿਹਾ ਕਿ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਦੋਵਾਂ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਆਸ਼ੂਤੋਸ਼ ਡਾਕਟਰੀ ਪ੍ਰਣਾਲੀ ਦੇ ਲਿਹਾਜ਼ ਨਾਲ ਚਲ ਵਸੇ ਹਨ, ਪਰ ਅਧਿਆਤਮਕ ਤੌਰ 'ਤੇ ਅਜਿਹਾ ਨਹੀਂ ਹੁੰਦਾ।
ਉਨ੍ਹਾਂ ਵਿਸਥਾਰ ਦਿੰਦਿਆਂ ਕਿਹਾ ਕਿ ਸਮਾਧੀ ਧਾਰਨ ਕਰਨ ਦੇ ਯੋਗ ਮਹਾਂਪੁਰਸ਼ਾਂ ਵਿਚੋਂ ਆਪਣੀ ਸਰੀਰਕ ਕਿਰਿਆ ਰੋਕ ਲੈਣ ਦੀ ਸ਼ਕਤੀ ਹੁੰਦੀ ਹੈ ਤੇ ਸਰੀਰਕ ਕਿਰਿਆ ਰੁਕ ਜਾਣ ਨੂੰ ਹੀ ਡਾਕਟਰੀ ਵਿੱਦਿਆ ਪ੍ਰਣਾਲੀ ਮੌਤ ਦਾ ਨਾਂਅ ਦੇ ਦਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਆਸ਼ੂਤੋਸ਼ 11-12 ਸਾਲ ਪਹਿਲਾਂ ਵੀ 'ਸਮਾਧੀ' ਵਿਚ ਚਲੇ ਗਏ ਸਨ।
ਭਾਵੇਂ ਜਾਗਰਤੀ ਸੰਸਥਾਨ ਦੇ ਪ੍ਰਬੰਧਕ ਆਸ਼ੂਤੋਸ਼ ਦੀ ਮੌਤ ਨੂੰ ਅਫ਼ਵਾਹ ਆਖ ਰਹੇ ਸਨ, ਪਰ ਅੰਦਰੂਨੀ ਤੌਰ 'ਤੇ ਉਨ੍ਹਾਂ ਦੇ ਸਸਕਾਰ ਦੀਆਂ ਤਿਆਰੀਆਂ ਦਾ ਆਲਮ ਵੀ ਉਥੇ ਹੀ ਨਜ਼ਰ ਆ ਰਿਹਾ ਸੀ। ਸੰਸਥਾਨ ਦੇ ਮੁੱਖ ਗੇਟ ਦੇ ਸਾਹਮਣੇ ਹਰੇ ਚਾਰੇ ਦੇ ਖੇਤ ਵਿਹਲੇ ਕਰਨ ਲਈ ਦਰਜਨਾਂ ਮਜ਼ਦੂਰ ਲੱਗੇ ਹੋਏ ਸਨ। ਅਜਿਹਾ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਬੈਠਣ ਲਈ ਜਗ੍ਹਾ ਬਣਾਉਣ ਵਾਸਤੇ ਕੀਤਾ ਜਾ ਰਿਹਾ ਦੱਸਿਆ ਜਾਂਦਾ ਹੈ। ਸੰਸਥਾਨ ਵਿਖੇ ਅੱਜ ਹੀ ਆਸ਼ੂਤੋਸ਼ ਦੀ ਮੌਤ ਦੀ ਖ਼ਬਰ ਸੁਣ ਕੇ ਕਾਫੀ ਗਿਣਤੀ ਵਿਚ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ ਸਨ। ਇਹ ਆਮ ਚਰਚਾ ਸੀ ਕਿ ਸ਼ੁੱਕਰਵਾਰ ਨੂੰ ਸ੍ਰੀ ਆਸ਼ੂਤੋਸ਼ ਦਾ ਅੰਤਿਮ-ਸੰਸਕਾਰ ਡੇਰੇ ਵਿਖੇ ਹੀ ਕੀਤਾ ਜਾਵੇਗਾ। ਪੁਲਿਸ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧਾਂ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਆਈ. ਜੀ. ਜਲੰਧਰ ਜ਼ੋਨ ਸਾਰੇ ਪ੍ਰਬੰਧਾਂ ਦੀ ਖੁਦ ਦੇਖ-ਰੇਖ ਕਰ ਰਹੇ ਸਨ ਤੇ ਐਸ. ਐਸ. ਪੀ. ਦਿਹਾਤੀ ਸ: ਜਸਪ੍ਰੀਤ ਸਿੰਘ ਸਿੱਧੂ ਹੋਰ ਸੀਨੀਅਰ ਅਧਿਕਾਰੀਆਂ ਨਾਲ ਡੇਰੇ ਵਿਖੇ ਹੀ ਪੱਕਾ ਡੇਰਾ ਲਗਾ ਕੇ ਬੈਠੇ ਹੋਏ ਹਨ। ਸੁਰੱਖਿਆ ਪ੍ਰਬੰਧਾਂ ਲਈ ਦੁਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਕਪੂਰਥਲਾ ਦੀ ਪੁਲਿਸ ਭਾਰੀ ਗਿਣਤੀ ਵਿਚ ਨੂਰਮਹਿਲ ਨੂੰ ਜਾਂਦੀਆਂ ਸੜਕਾਂ 'ਤੇ ਡੇਰੇ ਵਿਖੇ ਤਾਇਨਾਤ ਕਰ ਦਿੱਤੀ ਗਈ ਹੈ।
ਗੱਦੀਨਸ਼ੀਨੀ ਨੂੰ ਲੈ ਕੇ ਕਸ਼ਮਕਸ਼
ਜਾਗਰਤੀ ਸੰਸਥਾਨ ਦੇ ਪ੍ਰਬੰਧਕ ਉਂਝ ਤਾਂ ਮਿਣ-ਤੋਲ ਕੇ ਹੀ ਬੋਲ ਰਹੇ ਸਨ ਤੇ ਕਿਸੇ ਵੀ ਕਿਸਮ ਦੀ ਗੱਲਬਾਤ 'ਚ ਪੈਣ ਨੂੰ ਤਿਆਰ ਨਹੀਂ ਸਨ, ਪਰ ਫਿਰ ਵੀ ਉਥੇ ਆਮ ਚਰਚਾ ਹੈ ਕਿ ਦਿਵਿਆ ਜੋਤੀ ਜਾਗਰਤੀ ਸੰਸਥਾਨ ਦੀ ਅਰਬਾਂ ਦੀ ਜਾਇਦਾਦ ਹੈ ਤੇ ਇਹ ਵੱਡੀ ਸੰਸਥਾ ਹੈ। ਸ੍ਰੀ ਆਸ਼ੂਤੋਸ਼ ਨੇ ਜਿਊਂਦੇ ਜੀਅ ਕਿਸੇ ਨੂੰ ਵੀ ਅੱਗੇ ਨਹੀਂ ਲਿਆਂਦਾ। ਪਰ ਉਨ੍ਹਾਂ ਦੇ ਅਚਾਨਕ ਚਲਾਣੇ ਕਾਰਨ ਗੱਦੀਨਸ਼ੀਨੀ ਬਾਰੇ ਕਸ਼ਮਕਸ਼ ਚਲ ਪਈ ਹੈ। ਇਸੇ ਕਾਰਨ ਹੀ ਸੰਸਥਾਨ ਵੱਲੋਂ ਸ੍ਰੀ ਆਸ਼ੂਤੋਸ਼ ਨੂੰ ਮ੍ਰਿਤਕ ਐਲਾਨੇ ਜਾਣ 'ਚ ਦੇਰੀ ਕੀਤੀ ਜਾ ਰਹੀ ਹੈ। ਇਹ ਵੀ ਚਰਚਾ ਹੈ ਕਿ ਸੰਸਥਾਨ ਦੇ ਸ਼ਕਤੀਸ਼ਾਲੀ ਪ੍ਰਬੰਧਕ ਸਵਾਮੀ ਅਦਿਤਿਆ ਨੰਦ ਤੇ ਸਵਾਮੀ ਨਰੇਂਦਰਾ ਨੰਦ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਗੱਦੀਨਸ਼ੀਨ ਬਣਾਉਣ ਦੀ ਦੌੜ ਵਿਚ ਹਨ, ਪਰ ਪੰਜਾਬ ਵਿਚ ਪ੍ਰਬੰਧਕ ਵਿਅਕਤੀ ਦੀ ਥਾਂ ਸੰਸਥਾਨ ਦੀ ਸੰਚਾਲਨਾ ਲਈ ਕਮੇਟੀ ਸਥਾਪਤ ਕਰਨ ਦੀ ਗੱਲ ਕਹਿ ਰਹੇ ਹਨ।
ਸਿੱਖ ਸੰਸਥਾਵਾਂ ਨਾਲ ਵਿਵਾਦ
ਨੂਰਮਹਿਲ 'ਚ ਸਥਾਪਤ ਦਿਵਿਆ ਜੋਤੀ ਜਾਗਰਤੀ ਸੰਸਥਾਨ ਅਤੇ ਇਸ ਦੇ ਮੁੱਖੀ ਸ੍ਰੀ ਆਸ਼ੂਤੋਸ਼ ਕਰੀਬ ਡੇਢ ਦਹਾਕਾ ਪਹਿਲਾਂ ਸਿੱਖ ਸੰਸਥਾਵਾਂ ਨਾਲ ਹੋਏ ਟਕਰਾਵਾਂ ਕਾਰਨ ਚਰਚਾ 'ਚ ਆਉਣੇ ਸ਼ੁਰੂ ਹੋਏ ਸਨ। ਉਨ੍ਹਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਕਾਰਨ ਅੰਮ੍ਰਿਤਸਰ, ਤਰਨ ਤਾਰਨ ਤੇ ਲੁਧਿਆਣਾ 'ਚ ਕਾਫੀ ਵੱਡੇ ਟਕਰਾਅ ਵੀ ਹੁੰਦੇ ਰਹੇ ਹਨ ਤੇ ਕਈ ਵਾਰ ਸਰਕਾਰ ਇਨ੍ਹਾਂ ਸਮਾਗਮਾਂ ਉੱਪਰ ਪਾਬੰਦੀ ਲਗਾਉਣ ਲਈ ਮਜਬੂਰ ਹੁੰਦੀ ਰਹੀ। ਉਸ ਸਮੇਂ ਤੋਂ ਸ੍ਰੀ ਆਸ਼ੂਤੋਸ਼ ਭਾਰੀ ਸੁਰੱਖਿਆ ਹੇਠ ਰਹਿੰਦੇ ਆ ਰਹੇ ਸਨ।

1984 ਸਿੱਖ ਕਤਲੇਆਮ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਹੋਵੇ-ਕੇਜਰੀਵਾਲ ਵਲੋਂ ਦਿੱਲੀ ਦੇ ਉਪ ਰਾਜਪਾਲ ਨਾਲ ਮੁਲਾਕਾਤ

www.sabblok.blogspot.com
ਭੁੱਲਰ ਦੀ ਸਜ਼ਾ ਮੁਆਫੀ ਲਈ ਰਾਸ਼ਟਰਪਤੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ, 29 ਜਨਵਰੀ (ਏਜੰਸੀ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਵੀ ਦਿੱਲੀ 'ਚ 1984 ਨੂੰ ਹੋਏ ਸਿੱਖ ਕਤਲੇਆਮ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਪੱਤਰ ਲਿਖ ਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਦਵਿੰਦਰਪਾਲ ਸਿੰਘ ਭੁੱਲਰ ਲਈ ਰਹਿਮ ਦੀ ਮੰਗ ਕੀਤੀ ਹੈ। ਅੱਜ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਲੈਫਟੀਨੈਂਟ ਗਵਰਨਰ ਨਜੀਬ ਜੰਗ ਨਾਲ ਮੁਲਾਕਾਤ ਕੀਤੀ ਅਤੇ '84 ਦੇ ਸਿੱਖ ਕਤਲੇਆਮ ਲਈ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਦੀ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਲਈ ਜ਼ੋਰ ਦਿੱਤਾ। ਅੱਧੇ ਘੰਟੇ ਕੇ ਕਰੀਬ ਹੋਈ ਇਸ ਮੁਲਾਕਾਤ ਦੌਰਾਨ ਉਪ ਰਾਜਪਾਲ ਨੇ ਮੁੱਖ ਮੰਤਰੀ ਦੀ ਬੇਨਤੀ 'ਤੇ ਵਿਚਾਰ ਕਰਨ ਅਤੇ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਜਾਣਕਾਰੀ ਦੇਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਅਗਲੀ ਕੈਬਨਿਟ ਮੀਟਿੰਗ ਦੌਰਾਨ ਉਹ ਵਿਸ਼ੇਸ਼ ਜਾਂਚ ਟੀਮ ਦੇ ਗਠਨ ਬਾਰੇ ਵਿਚਾਰ ਵਟਾਂਦਰਾ ਕਰਨਗੇ। ਉਨ੍ਹਾਂ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ '84 ਦੇ ਦੰਗਿਆਂ 'ਚ ਪਾਰਟੀ ਦੇ ਕੁਝ ਮੈਂਬਰਾਂ ਦੀ ਸ਼ਮੂਲੀਅਤ ਸਵੀਕਾਰ ਕਰਨ ਤੋਂ ਬਾਅਦ ਇਹ ਮੰਗ ਕੀਤੀ ਹੈ। ਬੇਸ਼ੱਕ ਆਪ ਦੇ ਮੈਨੀਫੈਸਟੋ 'ਚ ਵੀ ਸਿੱਖ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੀ ਗੱਲ ਗਈ ਸੀ ਪ੍ਰੰਤੂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਸਿੱਖਾਂ ਦਾ ਸਮਰਥਨ ਹਾਸਿਲ ਕਰਨ ਲਈ ਕੇਜਰੀਵਾਲ ਨੇ ਇਹ ਕਦਮ ਉਠਾਏ ਹਨ।

Tuesday, 28 January 2014

ਸ਼ੀਲਾ 'ਤੇ ਕਾਰਵਾਈ ਤੋਂ ਬਾਅਦ ਵੀ ਦੇਵਾਂਗੇ ਸਮਰਥਨ: ਰਾਹੁਲ

www.sabblok.blogspot.com
ਨਵੀਂ ਦਿੱਲੀ, 28 ਜਨਵਰੀ (ਏਜੰਸੀ) - ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ 'ਆਪ' ਸਰਕਾਰ ਘੁਟਾਲਿਆਂ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ 'ਤੇ ਕਾਰਵਾਈ ਕਰਦੀ ਹੈ ਤੱਦ ਵੀ ਕਾਂਗਰਸ 'ਆਪ' ਤੋਂ ਸਮਰਥਨ ਵਾਪਸ ਨਹੀਂ ਲਵੇਂਗੀ। ਇੱਕ ਟੀਵੀ ਸਮਾਚਾਰ ਚੈਨਲ ਨਾਲ ਇੰਟਰਵਿਊ 'ਚ ਰਾਹੁਲ ਗਾਂਧੀ ਤੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਰਾਹੁਲ ਗਾਂਧੀ ਨੇ ਕਿਹਾ ਕਿ 'ਆਪ' ਸਰਕਾਰ ਰਾਸ਼ਟਰਮੰਡਲ ਖੇਡਾਂ ਮਾਮਲੇ 'ਚ ਸ਼ੀਲਾ ਦੀਕਸ਼ਤ ਦੇ ਖਿਲਾਫ ਕਾਰਵਾਈ ਕਰਦੀ ਹੈ ਤਾਂ ਵੀ ਕਾਂਗਰਸ ਸਰਮਥਨ ਵਾਪਸ ਨਹੀਂ ਲਵੇਂਗੀ। ਕਾਂਗਰਸ ਉਪ-ਪ੍ਰਧਾਨ ਨੇ ਆਮ ਆਦਮੀ ਪਾਰਟੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਪਾਰਟੀ ਜਿਸ ਤਰ੍ਹਾਂ ਲੋਕਾਂ ਤੱਕ ਪਹੁੰਚ ਰਹੀ ਹੈ, ਉਹ ਵਧੀਆ ਹੈ। ਉਨ੍ਹਾਂ 'ਚ ਕੁੱਝ ਅਜਿਹੀ ਚੀਜ ਤਾਂ ਹੈ ਜਿਸ ਦੇ ਨਾਲ ਉਹ ਲੋਕਾਂ ਤੱਕ ਪੁੱਜਦੇ ਹਨ। 'ਆਪ' ਨੂੰ ਸਮਰਥਨ ਦੇਣ ਦੇ ਕਾਂਗਰਸ ਦੇ ਫ਼ੈਸਲਾ ਦੇ ਬਾਰੇ 'ਚ ਪੁੱਛੇ ਜਾਣ 'ਤੇ ਰਾਹੁਲ ਨੇ ਕਿਹਾ ਕਿ ਕਾਂਗਰਸ ਮਹਿਸੂਸ ਕਰਦੀ ਹੈ ਕਿ 'ਆਪ' ਨੂੰ ਆਪਣੇ ਨੂੰ ਸਾਬਤ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤੇ ਅਸੀ ਚਾਹੁੰਦੇ ਹੈ ਕਿ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।

ਦਿੱਲੀ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਸਕਦੈ ਸੋਮਨਾਥ ਭਾਰਤੀ

www.sabblok.blogspot.com

ਧਰਨਾ ਲਗਾ ਕੇ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ

www.sabblok.blogspot.com


ਉਨ੍ਹਾਂ ਕਿਹਾ ਕਿ ਉਹ ਜਨਤਾ ਨੂੰ ਮਾਲਕ ਬਣਾਉਣ ਆਏ ਹਨ ਅਤੇ ਆਉਣ ਵਾਲੇ 15 ਦਿਨਾਂ 'ਚ ਉਨ੍ਹਾਂ ਦੀ ਸਰਕਾਰ ਸਵਰਾਜ ਕਾਨੂੰਨ ਲਿਆਵੇਗੀ ਅਤੇ ਇਸ ਤੋਂ ਇਲਾਵਾ ਉਹ ਫਰਵਰੀ ਮਹੀਨੇ 'ਚ ਰਾਮਲੀਲਾ ਮੈਦਾਨ 'ਚ ਜਨ ਲੋਕਪਾਲ ਬਿੱਲ ਪਾਸ ਕਰਾਂਗੇ।

ਭਾਰਤੀ ਦੀ ਗ੍ਰਿਫਤਾਰੀ ਦੀ ਮੰਗ ਨਾਲ ਉਪ ਰਾਜਪਾਲ ਨੂੰ ਮਿਲੇ ਅਰਵਿੰਦਰ ਲਵਲੀ

www.sabblok.blogspot.com

ਥਿੜਕਣ ਲੱਗਾ ਹੈ ਸੁਖਬੀਰ ਬਾਦਲ ਦਾ ਭਰੋਸਾ!

www.sabblok.blogspot.com
ਬਠਿੰਡਾ— ਲੋਕ ਸਭਾ ਚੋਣਾਂ ਦੇ ਨੇੜੇ ਪਹੁੰਚਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਦਾ ਭਰੋਸਾ ਕੁਝ ਥਿੜਕਦਾ ਨਜ਼ਰ ਆ ਰਿਹਾ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਦੇ ਅਕਸਰ ਦਾਅਵੇ ਕਰਨ ਵਾਲੇ ਸੁਖਬੀਰ ਬਾਦਲ ਹੁਣ ਘੱਟੋਂ-ਘੱਟ 11 ਸੀਟਾਂ ਦੀ ਜਿੱਤ 'ਤੇ ਉੱਤਰ ਆਏ ਹਨ। ਸੋਮਵਾਰ ਨੂੰ ਬਠਿੰਡਾ ਵਿਖੇ ਪੱਤਰਕਾਰਾਂ ਨੇ ਜਦੋਂ ਸੁਖਬੀਰ ਤੋਂ ਚੋਣਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਘੱਟੋਂ-ਘੱਟ 11 ਸੀਟਾਂ ਤਾਂ ਜਿੱਤ ਹੀ ਜਾਏਗਾ। 
ਹਾਲਾਂਕਿ ਸੁਖਬੀਰ ਨੇ ਇਹ ਵੀ ਦਾਅਵਾ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ 'ਚੋਂ ਸਾਫ ਹੋ ਜਾਵੇਗੀ। ਹਾਲ ਹੀ 'ਚ ਆਏ ਚੋਣ ਸਰਵੇਖਣਾਂ 'ਚ ਅਕਾਲੀ ਦਲ ਨੂੰ 6 ਸੀਟਾਂ 'ਤੇ ਜਿੱਤਦੇ ਦਿਖਾਇਆ ਗਿਆ ਹੈ। ਸੁਖਬੀਰ ਨੇ ਕਿਹਾ ਕਿ ਕੁਝ ਸਰਵੇਖਣ ਅਕਾਲੀ ਦਲ ਨੂੰ 9 ਸੀਟਾਂ ਵੀ ਦੇ ਰਹੇ ਹਨ।
ਇਹ ਪਹਿਲਾਂ ਮੌਕਾ ਹੈ ਜਦੋਂ ਸੁਖਬੀਰ ਨੇ ਜਨਤਕ ਤੌਰ 'ਤੇ 13 ਤੋਂ ਘੱਟ ਸੀਟਾਂ ਜਿੱਤਣ ਦੀ ਗੱਲ ਕਹੀ ਹੈ। ਪੰਜਾਬ 'ਚ ਸਰਕਾਰ ਬਣੀ ਨੂੰ 2 ਸਾਲ ਹੋ ਗਏ ਹਨ ਅਤੇ ਕਈ ਤਬਕੇ ਸਰਕਾਰ ਨਾਲ ਨਾਰਾਜ਼ ਵੀ ਦੱਸੇ ਜਾ ਰਹੇ ਹਨ। ਇਸ ਨਾਰਾਜ਼ਗੀ ਦੀ ਭਿਣਕ ਸ਼ਾਇਦ ਸੁਖਬੀਰ ਦੇ ਕੰਨਾਂ ਤੱਕ ਪੁੱਜ ਗਈ ਜਾਪਦੀ ਹੈ। ਲਿਹਾਜ਼ਾ ਸੁਖਬੀਰ ਨੂੰ ਲੱਗਦਾ ਹੈ ਕਿ ਜਿੱਤ ਦਾ ਅੰਕੜਾ 13 ਸੀਟਾਂ ਤੋਂ ਹੇਠਾਂ ਡਿੱਗ ਸਕਦਾ ਹੈ।

ਮੈਂ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਚੋਣ ਨਹੀਂ ਲੜ ਸਕਦੀ : ਮਿਸ ਪੂਜਾ

www.sabblok.blogspot.com
ਜਲੰਧਰ,  - ਮੇਰਾ ਪਰਿਵਾਰ ਅਨੁਸੂਚਿਤ ਜਾਤੀ ਨਾਲ ਸੰਬੰਧਤ ਨਹੀਂ ਇਸ ਲਈ ਮੈਂ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਲੋਕ ਸਭਾ ਚੋਣ ਨਹੀਂ ਲੜ ਸਕਦੀ। ਪੰਜਾਬ ਦੀ ਉੱਘੀ ਗਾਇਕਾ ਅਤੇ ਅਭਿਨੇਤਰੀ ਮਿਸ ਪੂਜਾ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਚੋਣ ਲੜਨ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਉਹ ਐੱਸ. ਸੀ./ਐੱਸ. ਟੀ. ਜਮਾਤ ਵਿਚੋਂ ਨਹੀਂ ਆਉਂਦੀ ਇਸ ਲਈ ਉਹ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਸੀਟ ਕਿਵੇਂ ਲੜ ਸਕਦੀ ਹਨ। ਉਨ੍ਹਾਂ ਨੇ ਤਾਂ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਐੱਮ. ਪੀ. ਸੀਟ ਤੋਂ ਚੋਣ ਲੜੇਗੀ ਪਰ ਮੀਡੀਆ ਵਿਚ ਇਸ ਦੀ ਚਰਚਾ ਹੋ ਗਈ ਹੈ। ਫਿਰ ਵੀ ਭਾਜਪਾ ਲੀਡਰਸ਼ਿਪ ਨੇ ਮੇਰੇ ਨਾਮ ਬਾਰੇ ਵਿਚਾਰ ਕੀਤੀ ਹੈ ਇਸ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਭਾਜਪਾ ਪ੍ਰਧਾਨ ਕਮਲ ਸ਼ਰਮਾ ਨੂੰ ਉਨ੍ਹਾਂ ਆਪਣੀ ਮਜਬੂਰੀ ਦਸ ਦਿੱਤੀ ਹੈ। ਮੇਰੇ ਪਰਿਵਾਰ ਦੀ ਗੋਤ ਕੈਂਥ ਹੋਣ ਕਾਰਨ ਅਕਸਰ ਲੋਕ ਇਹ ਸਮਝਦੇ ਹਨ ਕਿ ਉਹ ਰਾਮਦਾਸੀ ਪਰਿਵਾਰ ਵਿਚੋਂ ਹਨ ਪਰ ਕੈਂਥ ਗੋਤ ਵਾਲੇ ਸਿਰਫ ਰਾਮਦਾਸੀ ਨਹੀਂ ਹੁੰਦੇ ਸਗੋਂ ਉਹ ਜਨਰਲ ਗੋਤਾਂ ਵਿਚ ਵੀ ਆਉਂਦੇ ਹਨ। ਉਹ ਜਾਤਾਂ-ਪਾਤਾਂ ਵਿਚ ਵਿਸ਼ਵਾਸ ਨਹੀਂ ਰੱਖਦੇ ਅਤੇ ਹਰ ਜਾਤ ਧਰਮ ਦੇ ਲੋਕਾਂ ਦਾ ਇਕੋ ਜਿਹਾ ਸਤਿਕਾਰ ਕਰਦੇ ਹਨ। ਉਹ ਇਕ ਕਲਾਕਾਰ ਹਨ ਪਰ ਤਕਨੀਕੀ ਤੌਰ 'ਤੇ ਉਹ ਜਨਰਲ ਹਲਕੇ ਤੋਂ ਚੋਣ ਲੜ ਸਕਦੇ ਹਨ, ਰਿਜ਼ਰਵ ਤੋਂ ਨਹੀਂ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਹਲਕੇ ਦੇ ਲੋਕਾਂ ਨੂੰ ਮੇਰੀ ਚੋਣ ਲੜਨ ਦੀ ਉਡੀਕ ਸੀ ਅਤੇ ਮੈਂ ਸਮੁੱਚੇ ਹਲਕੇ ਕੋਲੋਂ ਵੀ ਮੁਆਫੀ ਮੰਗਦੀ ਹਾਂ। ਹੁਸ਼ਿਆਰਪੁਰ ਜ਼ਿਲਾ ਉਨ੍ਹਾਂ ਦਾ ਹੋਮ ਡਿਸਟ੍ਰਿਕਟ ਹੈ ਅਤੇ ਜੇਕਰ ਕਮਲ ਸ਼ਰਮਾ (ਭਾਜਪਾ ਪ੍ਰਧਾਨ) ਮੇਰੀ ਉਸ ਇਲਾਕੇ ਵਿਚ ਕੰਪੇਨ ਲਈ ਡਿਊਟੀ ਲਗਾਉਣਗੇ ਤਾਂ ਉਹ ਸਿਰ ਮੱਥੇ 'ਤੇ ਮੰਨ ਕੇ ਪਾਰਟੀ ਦੀ ਸੇਵਾ ਕਰਨਗੇ ਅਤੇ ਹੁਸ਼ਿਆਰਪੁਰ ਦੀ ਸੀਟ ਜਿੱਤਣ ਵਿਚ ਪਾਰਟੀ ਦੀ ਪੂਰੀ-ਪੂਰੀ ਮਦਦ ਕਰਨਗੇ।

ਮਲੇਸ਼ੀਆ ਗਏ ਸੈਂਕੜੇ ਪੰਜਾਬੀ ਮੌਤ ਦੇ ਸਾਏ ਹੇਠ

www.sabblok.blogspot.com
ਮਾਛੀਵਾੜਾ ਸਾਹਿਬ, - ਰੁਜ਼ਗਾਰ ਦੀ ਭਾਲ ਵਿਚ ਲੱਖਾਂ ਰੁਪਏ ਖਰਚ ਕੇ ਮਲੇਸ਼ੀਆ ਗਏ ਸੈਂਕੜੇ ਪੰਜਾਬੀ ਨੌਜਵਾਨ ਅੱਜ ਜਾਅਲੀ ਵਰਕ ਵੀਜ਼ਾ ਹੋਣ ਕਾਰਨ ਉਥੋਂ ਦੀ ਪੁਲਸ ਦੀ ਛਾਪੇਮਾਰੀ ਤੋਂ ਡਰਦੇ ਹੋਏ ਜੰਗਲਾਂ ਵਿਚ ਮੌਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ।
ਮਲੇਸ਼ੀਆ ਤੋਂ ਸਮਾਜਸੇਵੀ ਮੋਹਣ ਸਿੰਘ ਘਲੋਟੀ ਨੇ ਅੱਜ ਪੱਤਰਕਾਰਾਂ ਨੂੰ ਉਥੋਂ ਦੇ ਪੰਜਾਬੀ ਅਤੇ ਹੋਰ ਭਾਰਤੀ ਨੌਜਵਾਨਾਂ ਦੇ ਬਦਤਰ ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਤੋਂ ਕਈ ਨੌਜਵਾਨ ਏਜੰਟਾਂ ਰਾਹੀਂ ਲੱਖਾਂ ਰੁਪਏ ਖਰਚ ਕੇ ਮਲੇਸ਼ੀਆ ਰੁਜ਼ਗਾਰ ਲਈ ਆ ਤਾਂ ਗਏ ਪਰ ਇੱਥੇ ਉਨ੍ਹਾਂ ਨੂੰ ਉਹ ਕੰਪਨੀਆਂ ਦੇ ਵਰਕ ਵੀਜ਼ੇ ਦਿੱਤੇ ਗਏ, ਜੋ ਬੰਦ ਹੋ ਚੁੱਕੀਆਂ ਹਨ। ਮਲੇਸ਼ੀਆ ਸਰਕਾਰ ਦੇ ਨਿਯਮਾਂ ਅਨੁਸਾਰ ਇੱਥੇ ਰੁਜ਼ਗਾਰ ਲਈ ਆਏ ਵਿਅਕਤੀ ਉਸ ਕੰਪਨੀ ਵਿਚ ਹੀ ਕੰਮ ਕਰ ਸਕਦਾ ਹੈ, ਜਿਸ ਦਾ ਉਸ ਕੋਲ ਵਰਕ ਵੀਜ਼ਾ ਹੋਵੇ ਪਰ ਏਜੰਟਾਂ ਦੇ ਝਾਂਸੇ ਵਿਚ ਆ ਕੇ ਇਨ੍ਹਾਂ ਜਾਅਲੀ ਵਰਕ ਵੀਜ਼ਿਆਂ ਕਾਰਨ ਪੰਜਾਬੀ ਨੌਜਵਾਨ ਇੱਥੇ ਸੜਕਾਂ 'ਤੇ ਭਟਕ ਰਹੇ ਹਨ ਤੇ ਹੋਰਨਾਂ ਕੰਪਨੀਆਂ ਵਿਚ ਘੱਟ ਪੈਸਿਆਂ 'ਤੇ ਵੀ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸਨ ਪਰ ਪਿਛਲੇ 6 ਦਿਨਾਂ ਤੋਂ ਮਲੇਸ਼ੀਆ ਇਮੀਗ੍ਰੇਸ਼ਨ ਵਿਭਾਗ ਵਲੋਂ ਪੁਲਸ ਨੂੰ ਲੈ ਕੇ ਗੈਰ- ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਛਾਪੇਮਾਰੀ ਕਰਵਾ ਕੇ ਫੜਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਇੱਥੋਂ ਦੇ ਸੱਤਿਆਵਾਨ ਮਜ਼ੂਮ ਸ਼ਹਿਰ ਵਿਚੋਂ ਹੀ ਕਰੀਬ 1 ਹਜ਼ਾਰ ਵਿਅਕਤੀਆਂ ਨੂੰ ਫੜ ਕੇ ਜੇਲਾਂ ਵਿਚ ਡੱਕ ਦਿੱਤਾ ਗਿਆ, ਜਿਨ੍ਹਾਂ ਵਿਚੋਂ ਸੈਂਕੜੇ ਭਾਰਤੀ ਹਨ। ਇਸ ਛਾਪੇਮਾਰੀ ਤੋਂ ਡਰਦਿਆਂ ਸੈਂਕੜੇ ਹੀ ਨੌਜਵਾਨ, ਜਿਨ੍ਹਾਂ ਵਿਚ ਪੰਜਾਬੀ ਸ਼ਾਮਲ ਹਨ,ਉਹ ਨੇੜਲੇ ਜੰਗਲਾਂ ਵਿਚ ਜਾ ਲੁਕੇ ਪਰ ਜੋ ਉਥੇ ਉਨ੍ਹਾਂ ਦੀ ਤਰਸਯੋਗ ਹਾਲਤ ਬਣੀ ਹੋਈ ਹੈ, ਨੂੰ ਸ਼ਬਦਾਂ ਵਿਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਮਲੇਸ਼ੀਆ ਦੇ ਜੰਗਲਾਂ ਵਿਚ ਪੁਲਸ ਤੋਂ ਡਰਦੇ ਲੁਕ ਕੇ ਬੈਠੇ ਨੌਜਵਾਨ ਜਿੱਥੇ ਪਿਛਲੇ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ, ਉਥੇ ਜੰਗਲਾਂ ਵਿਚ ਫਿਰਦੇ ਜ਼ਹਿਰੀਲੇ ਸੱਪਾਂ ਅਤੇ ਹੋਰ ਜਾਨਵਰਾਂ ਕਾਰਨ ਹਮੇਸ਼ਾਂ ਉਹ ਮੌਤ ਦੇ ਸਾਏ ਹੇਠ ਦਿਨ ਕਟੀ ਕਰ ਰਹੇ ਹਨ। ਮਲੇਸ਼ੀਆ ਵਿਖੇ ਐਂਟੀ ਕ੍ਰਾਈਮ ਦੇ ਮੈਂਬਰ ਮੋਹਣ ਸਿੰਘ ਘਲੋਟੀ ਨੇ ਦੱਸਿਆ ਕਿ ਜੰਗਲਾਂ ਵਿਚ ਲੁਕ ਕੇ ਬੈਠੇ ਨੌਜਵਾਨਾਂ ਲਈ ਜਦੋਂ ਉਹ ਕੁਝ ਖਾਣ ਲਈ ਲੈ ਕੇ ਗਏ  ਤਾਂ ਉਥੇ ਨੌਜਵਾਨਾਂ ਨੇ ਰੋਂਦੇ ਹੋਏ ਦੱਸਿਆ ਕਿ ਨਾ ਤਾਂ ਉਨ੍ਹਾਂ ਕੋਲ ਰਾਤ ਨੂੰ ਜੰਗਲ ਵਿਚ ਸੌਣ ਲਈ ਬਿਸਤਰਾ ਹੈ, ਨਾ ਸਿਰ 'ਤੇ ਛੱਤ ਅਤੇ ਨਾ ਹੀ ਪਹਿਨਣ ਲਈ ਕੱਪੜੇ, ਉਹ ਕਾਲੇ ਪਾਣੀ ਵਾਂਗ ਸਜ਼ਾ ਕੱਟ ਰਹੇ ਹਨ। ਜੰਗਲਾਂ ਵਿਚ ਲੁਕ ਕੇ ਬੈਠੇ ਨੌਜਵਾਨ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਅਤੇ ਵਿਦੇਸ਼ ਮੰਤਰੀ ਪਰਨੀਤ ਕੌਰ ਜੋ ਕਿ ਇਕ ਪੰਜਾਬੀ ਹਨ, ਨੂੰ ਵੀ ਕੋਸਦੇ ਨਹੀਂ ਥੱਕ ਰਹੇ ਕਿ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਪੰਜਾਬੀਆਂ ਨੂੰ ਬਚਾਉਣ ਲਈ ਭਾਰਤ ਸਰਕਾਰ ਕੁਝ ਨਹੀਂ ਕਰ ਰਹੀ। ਮਲੇਸ਼ੀਆ ਵਿਚ 31 ਜਨਵਰੀ ਤਕ ਇਮੀਗ੍ਰੇਸ਼ਨ ਵਿਭਾਗ ਵਲੋਂ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਦੀ ਮੁਹਿੰਮ ਵਿੱਢੀ ਗਈ ਹੈ ਅਤੇ ਪੁਲਸ ਤੋਂ ਬਚਣ ਲਈ ਨੌਜਵਾਨਾਂ ਨੂੰ ਕਿੰਨੇ ਦਿਨ ਜੰਗਲਾਂ ਵਿਚ ਬਤੀਤ ਕਰਨੇ ਪੈਂਦੇ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਨਗਰ ਕੀਰਤਨ ਅੱਜ

www.sabblok.blogspot.com
ਟਾਂਡਾ ਉੜਮੁੜ, 27 ਜਨਵਰੀ (ਭਗਵਾਨ ਸਿੰਘ ਸੈਣੀ)-ਧੰਨ-ਧੰਨ ਬਾਬਾ ਭਾਗ ਸਿੰਘ (ਬਾਬਾ ਰੋਟੀ ਰਾਮ ਜੀ) ਦਾ ਵਿਸਾਲ ਜੋੜ ਮੇਲਾ 30 ਜਨਵਰੀ ਨੂੰ ਪਿੰਡ ਢਡਿਆਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਢਡਿਆਲਾ ਤੇ ਇਲਾਕੇ ਦੀ ਸਾਧ ਸੰਗਤ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਸਬੰਧ 'ਚ 16 ਜਨਵਰੀ ਤੋਂ ਸ੍ਰੀ ਅਖੰਡ ਪਾਠਾਂ ਦੀ ਲਗਾਤਾਰ ਲੜੀ ਸ਼ੁਰੂ ਕੀਤੀ ਗਈ ਹੈ | ਜਿਸ ਦੇ ਭੋਗ 30 ਜਨਵਰੀ ਨੂੰ ਪਾਏ ਜਾਣਗੇ | ਮਿਤੀ 28 ਜਨਵਰੀ 2014 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਤਪ ਅਸਥਾਨ ਢਡਿਆਲਾ ਤੋਂ ਸ਼ੁਰੂ ਹੋ ਕੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ, ਬਿਜਲੀ ਘਰ, ਜਾਜਾ ਚੌਾਕ, ਹਸਪਤਾਲ ਚੌਾਕ, ਰੇਲਵੇ ਸਟੇਸ਼ਨ ਚੌਾਕ, ਦਸਮੇਸ਼ ਨਗਰ, ਝਾਂਸਾ, ਖੱਖਾਂ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੰੁਚੇਗਾ | 30 ਜਨਵਰੀ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠਾਂ ਦੀ 16 ਜਨਵਰੀ ਤੋਂ ਚੱਲ ਰਹੀ ਨਿਰੰਤਰ ਲੜੀ ਤਹਿਤ ਭੋਗ ਪਾਏ ਜਾਣਗੇ | ਭੋਗ ਉਪਰੰਤ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ | ਜਿਸ 'ਚ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮਿ੍ਤਸਰ ਭਾਈ ਰਵਿੰਦਰ ਸਿੰਘ, ਭਾਈ ਫ਼ੌਜਾਂ ਸਿੰਘ ਸਾਗਰ ਢਾਡੀ ਜਥਾ, ਭਾਈ ਦੀਦਾਰ ਸਿੰਘ, ਭਾਈ ਮਹਿਲ ਸਿੰਘ, ਕਵੀਸ਼ਰੀ ਜਥਾ ਆਦਿ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕਰਨਗੇ |

ਫਾਂਸੀ ਖਿਲਾਫ਼ ਭੁੱਲਰ ਦੀ ਸੋਧ ਪਟੀਸ਼ਨ ਮਨਜ਼ੂਰ

www.sabblok.blogspot.com
ਨਵੀਂ ਦਿੱਲੀ, 28 ਜਨਵਰੀ (ਪੀ.ਟੀ. ਆਈ.)-ਅੱਜ ਸੁਪਰੀਮ ਕੋਰਟ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸਤੰਬਰ 1993 ਦੇ ਬੰਬ ਧਮਾਕੇ ਵਿਚ ਉਸ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਲਈ ਉਸ ਵਲੋਂ ਦਾਇਰ ਅਪੀਲ 'ਤੇ ਸ਼ੁਕਰਵਾਰ 31 ਜਨਵਰੀ ਨੂੰ ਖੁਲ੍ਹੀ ਅਦਾਲਤ ਵਿਚ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ। ਚੀਫ ਜਸਟਿਸ ਪੀ ਸਾਥਾਸਿਵਮ ਅਤੇ ਜੱਜ ਸਹਿਬਾਨ ਆਰ ਐਮ. ਲੋਧਾ, ਐਚ ਐਲ. ਦੱਤੂ ਅਤੇ ਐਸ. ਜੇ ਮੁਖੋਪਾਧਿਆਏ 'ਤੇ ਆਧਾਰਤ ਬੈਂਚ ਨੇ ਭੁੱਲਰ ਦੀ ਪਤਨੀ ਨਵਨੀਤ ਕੌਰ ਵਲੋਂ ਦਾਇਰ ਸੋਧ ਪਟੀਸ਼ਨ 'ਤੇ ਸ਼ੁਕਰਵਾਰ ਨੂੰ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਦੇ 21 ਜਨਵਰੀ ਦੇ ਫ਼ੈਸਲੇ ਜਿਸ ਵਿਚ ਕਿਹਾ ਗਿਆ ਸੀ ਕਿ ਸਰਕਾਰ ਵਲੋਂ ਕਿਸੇ ਮੌਤ ਦੀ ਸਜ਼ਾ ਯਾਫ਼ਤਾ ਕੈਦੀ ਦੀ ਰਹਿਮ ਦੀ ਅਪੀਲ 'ਤੇ ਫ਼ੈਸਲਾ ਕਰਨ ਵਿਚ ਦੇਰੀ ਉਸ ਦੀ ਸਜ਼ਾ ਘਟਾਉਣ ਦਾ ਆਧਾਰ ਬਣ ਸਕਦੀ ਹੈ, ਨੂੰ ਦੇਖਦੇ ਹੈ ਖੁਲ੍ਹੀ ਅਦਾਲਤ ਵਿਚ ਸੁਣਵਾਈ ਮਹੱਤਵਪੂਰਨ ਸਮਝੀ ਜਾ ਰਹੀ ਹੈ। ਭੁੱਲਰ ਦੀ ਪਤਨੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਸੀ। ਉਸ ਫ਼ੈਸਲੇ ਵਿਚ ਸੁਪਰੀਮ ਕੋਰਟ ਨੇ ਭੁੱਲਰ ਦੀ ਰਹਿਮ ਦੀ ਅਪੀਲ 'ਤੇ ਸਰਕਾਰ ਵਲੋਂ ਫ਼ੈਸਲਾ ਕਰਨ ਵਿਚ ਕੀਤੀ ਦੇਰੀ ਦੇ ਆਧਾਰ 'ਤੇ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਅਪੀਲ ਰੱਦ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ 26 ਮਾਰਚ 2002 ਨੂੰ ਭੁੱਲਰ ਦੀ ਹੇਠਲੀ ਅਦਾਲਤ ਵਲੋਂ ਅਗਸਤ 2001 ਵਿਚ ਸੁਣਾਈ ਮੌਤ ਦੀ ਸਜ਼ਾ ਜਿਸ ਦੀ ਦਿੱਲੀ ਹਾਈ ਕੋਰਟ ਨੇ 2002 ਵਿਚ ਪੁਸ਼ਟੀ ਕੀਤੀ ਸੀ ਵਿਰੁੱਧ ਦਾਇਰ ਅਪੀਲ ਖਾਰਜ ਕਰ ਦਿੱਤੀ ਸੀ। ਉਸ ਨੇ ਫਿਰ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਉਹ ਵੀ 17 ਦਸੰਬਰ 2002 ਨੂੰ ਖਾਰਜ ਕਰ ਦਿੱਤੀ ਗਈ। ਤਦ ਭੁੱਲਰ ਨੇ ਸੋਧ ਪਟੀਸ਼ਨ ਦਾਇਰ ਕੀਤੀ ਪਰ ਉਹ ਵੀ 12 ਮਾਰਚ 2003 ਨੂੰ ਖਾਰਜ ਕਰ ਦਿੱਤੀ ਗਈ। ਇਸੇ ਦੌਰਾਨ ਭੁੱਲਰ ਨੇ 14 ਜਨਵਰੀ 2003 ਨੂੰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ 8 ਸਾਲ ਬਾਅਦ ਉਸ ਦੀ 14 ਮਈ 2011 ਨੂੰ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ। ਫ਼ੈਸਲੇ ਵਿਚ ਦੇਰੀ ਦਾ ਹਵਾਲਾ ਦੇ ਕੇ ਭੁੱਲਰ ਨੇ ਫਿਰ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਲਈ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਪਰ ਉਸ ਦੀ ਅਪੀਲ ਖਾਰਜ ਕਰ ਦਿੱਤੀ ਗਈ। ਇਕ ਇਤਿਹਾਸਕ ਫ਼ੈਸਲੇ ਵਿਚ 21 ਜਨਵਰੀ ਨੂੰ ਸੁਪਰੀਮ ਕੋਰਟ ਨੇ 15 ਕੈਦੀਆਂ ਦੀ ਮੌਤ ਦੀ ਸਜ਼ਾ ਨੂੰ ਇਹ ਕਹਿੰਦੇ ਹੋਏ ਉਮਰ ਕੈਦ ਵਿਚ ਬਦਲ ਦਿੱਤਾ ਕਿ ਮੌਤ ਦੀ ਸਜ਼ਾ ਯਾਫ਼ਤਾ ਕੈਦੀਆਂ ਦੀ ਰਹਿਮ ਦੀ ਅਪੀਲ 'ਤੇ ਫ਼ੈਸਲੇ ਵਿਚ ਦੇਰੀ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਆਧਾਰ ਬਣ ਸਕਦੀ ਹੈ।

ਕਾਰ ਨਹਿਰ 'ਚ ਡਿੱਗਣ ਕਾਰਨ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

www.sabblok.blogspot.com
ਨਰੋਟ ਮਹਿਰਾ, 28 ਜਨਵਰੀ -ਇਕ ਕਾਰ ਦੇ ਅਪਰਬਾਰੀ ਦੁਆਬ ਨਹਿਰ 'ਚ ਡਿੱਗਣ ਕਾਰਨ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਪੈਂਦੇ ਪਿੰਡ ਖੋਬਾ ਦੇ ਇਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਕਾਨਵਾਂ ਦੇ ਥਾਣੇਦਾਰ ਵਿਪਨ ਕੁਮਾਰ ਨੇ ਦੱਸਿਆ ਕਿ ਪਿੰਡ ਖੋਬਾ ਦਾ ਪੂਰਾ ਪਰਿਵਾਰ ਆਪਣੀ ਨੈਨੋ ਕਾਰ 'ਚ ਸਵਾਰ ਹੋ ਕੇ ਤਾਰਾਗੜ੍ਹ ਵਿਆਹ ਵੇਖ ਕੇ ਘਰ ਵਾਪਸ ਪਰਤ ਰਿਹਾ ਸੀ। ਜਦੋਂ ਉਹ ਪਠਾਨਕੋਟ-ਅੰਮ੍ਰਿਤਸਰ ਰਾਸ਼ਟਰੀ ਮਾਰਗ ਕੋਟਲੀ 'ਤੇ ਪਹੁੰਚਾ ਤਾਂ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਅਪਰਬਾਰੀ ਦੁਆਬ ਨਹਿਰ 'ਚ ਜਾ ਡਿੱਗੀ। ਜਿਸ ਕਾਰਨ ਕਾਰ 'ਚ ਸਵਾਰ ਪੰਜਾਂ ਜੀਆਂ ਦੀ ਮੌਤ ਹੋ ਗਈ। ਥਾਣੇਦਾਰ ਵਿਪਨ ਨੇ ਦੱਸਿਆ ਕਿ ਹਾਦਸਾ 27 ਜਨਵਰੀ ਦੀ ਰਾਤ 12 ਵਜੇ ਦੇ ਕਰੀਬ ਵਾਪਰਿਆ। ਇਸ ਸਬੰਧੀ ਜਦੋਂ ਪੁਲ ਦੇ ਨਾਲ ਨਵੇਂ ਬਣ ਰਹੇ ਪੁਲ ਦੇ ਮਜ਼ਦੂਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਡੀ. ਐਸ. ਪੀ. ਆਰ. ਸ. ਪ੍ਰਭਜੋਤ ਵਿਰਕ ਤੇ ਥਾਣਾ ਕਾਨਵਾਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੁਲਸ਼ਨ ਕੁਮਾਰੀ, ਸਾਹਿਲ (8), ਬਲਬੀਰ ਤੇ ਜਗਦੀਸ਼ ਦੋਵੇਂ ਭਰਾ ਤੇ ਉਨ੍ਹਾਂ ਦੀ 17 ਸਾਲਾ ਦੀ ਭਤੀਜੀ ਦੀਕਸ਼ਾ ਵਜੋਂ ਹੋਈ। ਡੀ.ਐਸ.ਪੀ. ਆਰ. ਪ੍ਰਭਜੋਤ ਵਿਰਕ ਨੇ ਦੱਸਿਆ ਕਿ ਪੁਲਿਸ ਵਲੋਂ ਚਾਰ ਟੀਮਾਂ ਗਠਿਤ ਕਰਕੇ ਚਾਰ ਜਣਿਆਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ ਜਦਕਿ ਇਕ ਦੀ ਭਾਲ ਜਾਰੀ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਭੇਜ ਦਿੱਤਾ।

Monday, 27 January 2014

ਬਿੰਨੀ ਵੱਲੋਂ ਸਰਕਾਰ ਖ਼ਿਲਾਫ਼ ਭੁੱਖ ਹੜਤਾਲ 3 ਘੰਟੇ ਬਾਅਦ ਹੀ ਖਤਮ

www.sabblok.blogspot.com
ਨਵੀਂ ਦਿੱਲੀ, 27 ਜਨਵਰੀ --ਆਮ ਆਦਮੀ ਪਾਰਟੀ ਤੋਂ ਬਰਖਾਸਤ ਕੀਤੇ ਗਏ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਦਿੱਲੀ ਸਰਕਾਰ ਦੀ ਕਾਰਜਸ਼ੈਲੀ ਖਿਲਾਫ ਮੋਰਚਾ ਖੋਲ੍ਹ ਕੇ ਜੰਤਰ ਮੰਤਰ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ਅਤੇ ਧਰਨੇ ਨੂੰ 3 ਘੰਟੇ ਮਗਰੋਂ ਹੀ ਖਤਮ ਕਰ ਦਿੱਤਾ। ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਸੋਂ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਇਸ ਦੇ ਲਈ ਸਰਕਾਰ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ। ਜੰਤਰ ਮੰਤਰ ਵਿਖੇ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਬਿੰਨੀ ਨੇ ਰਾਜਘਾਟ ਪੁੱਜ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਆਮ ਆਦਮੀ ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਖਿਲਾਫ ਜਨਤਕ ਤੌਰ 'ਤੇ ਝੂਠੇ ਬਿਆਨ ਦੇਣ ਲਈ ਬੀਤੇ ਦਿਨ ਬਿੰਨੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ। ਬਿੰਨੀ ਲੈਫਟੀਨੈਂਟ ਗਵਰਨਰ ਨਜੀਬ ਜੰਗ ਨੂੰ ਵੀ ਮਿਲੇ ਤੇ ਅੱਧੀ ਰਾਤ ਵੇਲੇ ਮਾਰੇ ਗਏ ਛਾਪੇ ਦੌਰਾਨ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਵੱਲੋਂ ਯੂਗਾਂਡਾ ਦੀਆਂ ਔਰਤਾਂ ਨਾਲ ਕੀਤੇ ਕਥਿੱਤ ਦੁਰਵਿਵਹਾਰ ਦਾ ਮੁੱਦਾ ਉਠਾਇਆ। ਲੈਫਟੀਨੈਂਟ ਗਵਰਨਰ ਨੇ ਬਿੰਨੀ ਨੂੰ ਭਰੋਸਾ ਦਿੱਤਾ ਕਿ ਜਿਸ ਕਿਸੇ ਨੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਹੈ, ਉਸ ਵਿਰੁੱਧ ਕਾਰਵਾਈ ਹੋਵੇਗੀ ਚਾਹੇ ਉਹ ਕਿਸੇ ਵੀ ਅਹੁੱਦੇ 'ਤੇ ਕਿਉਂ ਨਾ ਹੋਵੇ। ਬਿੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਵਿਚਾਰ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਡੇਗਣਾ ਚਹੁੰਦੀ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇਗੀ। ਉਹ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਵਿਚ ਹਨ। ਬਿੰਨੀ ਨੇ ਆਮ ਆਦਮੀ ਪਾਰਟੀ ਦੇ 3-4 ਵਿਧਾਇਕਾਂ ਦੀ ਹਮਾਇਤ ਹੋਣ ਦਾ ਵੀ ਦਾਅਵਾ ਕੀਤਾ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਬਿੰਨੀ ਮੰਤਰੀ ਨਾ ਬਣਾਉਣ ਕਾਰਨ ਬਾਗੀ ਹੋਏ ਹਨ। ਇਸੇ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਉਸ ਨੂੰ ਆਪਣੀ ਸਰਕਾਰ ਬਚਾਉਣ ਲਈ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ ਤੇ ਜਿੰਨਾ ਕੰਮ ਸਾਡੀ ਸਰਕਾਰ ਨੇ ਇਕ ਮਹੀਨੇ ਵਿਚ ਕੀਤਾ ਹੈ, ਓਨਾ ਹੋਰ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ। ਕੇਜਰੀਵਾਲ ਨੇ ਕਿਹਾ '' ਅਸੀਂ ਆਪਣੀ ਸਰਕਾਰ ਬਚਾਉਣ ਲਈ ਰਾਜਨੀਤੀ ਨਹੀਂ ਕਰਦੇ। ਉਹ ਜੋ ਕੁਝ ਕਰਦਾ ਹੈ ਕਰਨ ਦਿਓ।'' ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਭਲੀਭਾਂਤ ਵਾਕਿਫ ਹਨ ਕਿ ਔਰਤਾਂ ਲਈ ਦਿੱਲੀ ਅਜੇ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿਚ ਬਹੁਤ ਸਾਰੀਆਂ ਚੁਣੌਤੀਆਂ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਇਥੇ ਵਰਣਨਯੋਗ ਹੈ ਕਿ ਬੀਤੇ ਦਿਨ ਪਾਰਟੀ ਵਿਚੋਂ ਕੱਢੇ ਜਾਣ ਉਪਰੰਤ ਬਿੰਨੀ ਨੇ ਕੇਜਰੀਵਾਲ ਵਿਰੁੱਧ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਸੀ।
ਬਿੰਨੀ ਨੇ ਕਿਹਾ ਕਿ ਉਸ ਨੂੰ ਪਾਰਟੀ ਵਿਚੋਂ ਕੱਢਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਰਾਏਸ਼ੁਮਾਰੀ ਕਰਵਾਉਣੀ ਚਾਹੀਦੀ ਸੀ ਜਿਸ ਤਰਾਂ ਸਰਕਾਰ ਬਣਾਉਣ ਤੋਂ ਪਹਿਲਾਂ ਕਰਵਾਈ ਗਈ ਸੀ।

ਤੰਦੂਏ (ਜੰਗਲੀ ਬਿੱਲੀ) ਵੱਲੋਂ ਦੋ ਵਿਅਕਤੀਆਂ ਤੇ ਹਮਲਾ

www.sabblok.blogspot.com
ਪਿੰਡ ਸੁਰਸਿੰਘ ਵਿਖੇ ਤੰਦੂਏ ਵੱਲੋਂ ਕੀਤੇ ਗਏ ਹਮਲੇ ਦੌਰਾਨ ਜਖਮੀ ਸਰਪੰਚ ਸੁਖਵਿੰਦਰ ਸਿੰਘ ਤੇ ਦੀਪਕ। ਘਟਨਾ ਸਥਾਨ ਤੇ ਪਹੁੰਚੇ ਡੀ.ਸੀ. ਸ੍ਰ:ਬਲਵਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਪੱਟੀ ਸ੍ਰੀ ਰਾਜੀਵ ਵਰਮਾ ਸਮੇਤ ਆਦਿ ਅਧਿਕਾਰੀ ਜਾਇਜਾ ਲੈਦੇਂ ਹੋਏ।
ਭਿੱਖੀਵਿੰਡ 27 ਜਨਵਰੀ (ਭੁਪਿੰਦਰ ਸਿੰਘ)-ਇਤਿਹਾਸਕ ਪਿੰਡ ਸੁਰਸਿੰਘ ਵਿਖੇ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਇੱਕ ਤੰਦੂਏ (ਜੰਗਲੀ ਬਿੱਲੀ) ਵੱਲੋਂ ਦੋ ਵਿਅਕਤੀਆਂ ਤੇ ਹਮਲਾ ਕਰਕੇ ਉਹਨਾਂ ਨੂੰ ਜਖਮੀ ਕਰ ਦਿੱੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੁਰਸਿੰਘ ਦੀ ਪੁਲਿਸ ਚੌਕੀ ਨੇੜੇ ਸਰਪੰਚ ਸੁਖਵਿੰਦਰ ਸਿੰਘ ਵੱਲੋਂ ਠੇਕੇ ਤੇ ਲਈ ਜਮੀਨ ਤੇ ਰਹਿੰਦੇ ਪ੍ਰਵਾਸੀ ਬਈਆ ਰਾਮ ਅਸ਼ੀਸ਼ ਪੁੱਤਰ ਰਾਮ ਕ੍ਰਿਸ਼ਨ ਵਾਸੀ ਬਿਹਾਰ ਹਾਲ ਵਾਸੀ ਸੁਰਸਿੰਘ ਨੂੰ ਮਿਲਣ ਆਏ ਉਸ ਦੇ ਨਜਦੀਕੀ ਦੀਪਕ ਪੁੱਤਰ ਬਲਦੇਵ ਵਾਸੀ ਬਹਾਦਰ ਨਗਰ ਜੋ ਨੇੜੇ ਪੈਂਦੇ ਗੰਨਿਆ ਦੇ ਕਮਾਦ ਵਿੱਚੋ ਗੰਨਾ ਤੋੜਣ ਗਏ ਤਾਂ ਉਸ ਵਿੱਚ ਲੁਕ ਕੇ ਬੈਠੇ ਤੇਦੂਏ ਨੇ ਹਮਲਾ ਕਰ ਦਿੱਤਾ, ਜਿਸ ਨਾਲ ਦੀਪਕ (21) ਜਖਮੀ ਹੋ ਗਿਆ ਤੇ ਉਸ ਨੇ ਭੱਜ ਕੇ ਘਰ ਵਿੱਚ ਵੜ ਕੇ ਜਾਨ ਬਚਾਈ ਅਤੇ ਦੀਪਕ ਦੇ ਰਿਸ਼ਤੇਦਾਰ ਰਾਮ ਅਸ਼ੀਸ ਵੱਲੋਂ ਨੇੜੇ-ਤੇੜੇ ਰਹਿੰਦੇ ਲੋਕਾਂ ਨੂੰ ਟੈਲੀਫੋਨ ਤੇ ਇਸ ਘਟਨਾ ਦੀ ਖਬਰ ਦਿੱਤੀ ਤਾਂ ਸਰਪੰਚ ਸੁਖਵਿੰਦਰ ਸਿੰਘ ਸੁੱਗਾ, ਪਿੰ੍ਰਸੀਪਲ ਸਰਬਰਿੰਦਰ ਸਿੰਘ ਸਮੇਤ ਆਦਿ ਲੋਕ ਨਾਲ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਤੰਦੂਏ ਦੀ ਭਾਲ ਲਈ ਗੰਨੇ ਦੇ ਕਮਾਦ ਵਿੱਚ ਡਾਂਗਾ ਸੁੱਟੇ ਲੈ ਕੇ ਗਏ ਤਾਂ ਤੰਦੂਕੇ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਸੁੱਗਾ ਤੇ ਹਮਲਾ ਕੀਤਾ ਜਿਸ ਤੇ ਸਰਬਰਿੰਦਰ ਤੇ ਸਾਥੀਆਂ ਵੱਲੋਂ ਉਸ ਦੇ ਬਚਾਅ ਲਈ ਤੰਦੂਏ ਤੇ ਡਾਂਗਾ ਵਰਾਈਆਂ ਤਾਂ ਤੰਦੂਆ ਭੁਜ ਕੇ ਕਮਾਦ ਵਿੱਚ ਲੁਕ ਗਿਆ, ਜਖਮੀ ਸਰਪੰਚ ਸੁਖਵਿੰਦਰ ਸਿੰਘ ਤੇ ਦੀਪਕ ਨੂੰ ਨੇੜੇ ਦੇ ਹਸਪਤਾਲ ਤੋਂ ਮਲ੍ਹਮ ਪੱਟੀ ਕਰਵਾਈ ਗਈ। ਜਾਣਕਾਰੀ ਦਿੰਦਿਆ ਪ੍ਰਿੰਸੀਪਲ ਸਰਬਰਿੰਦਰ ਸਿੰਘ ਨੇ ਦੱਸਿਆ ਉਹਨਾਂ ਨੇ ਇਸ ਘਟਨਾ ਦੀ ਖਬਰ ਪੁਲਿਸ ਚੌਕੀ ਸੁਰਸਿੰਘ ਨੂੰ ਦਿੱਤੀ,ਜਿਸ ਤੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.a. ਸ੍ਰ:ਸਿਵਦਰਸ਼ਨ ਸਿੰਘ, ਡੀ.ਐਸ.ਪੀ. ਹਰਪਾਲ ਸਿੰਘ ਭਿੱਖੀਵਿੰਡ ਸਮੇਤ ਆਦਿ ਪੁਲਿਸ ਤੇ ਪਿੰਡ ਦੇ ਨੇੜੇ-ਤੇੜੇ ਰਹਿੰਦੇ ਲੋਕਾਂ ਵੱਲੋਂ ਹਥਿਆਰਬੰਦ ਹੋ ਕੇ ਕਮਾਦ ਵਾਲੇ ਖੇਤ ਦੀ ਨਾਕਾ ਬੰਦੀ ਕੀਤੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਸੀ. ਤਰਨ ਤਾਰਨ ਸ੍ਰ:ਬਲਵਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਪੱਟੀ ਸ੍ਰੀ ਰਾਜੀਵ ਵਰਮਾ ਤੇ ਮਹਿਕਮਾ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਘਟਨਾ ਸੰਬੰਧੀ ਜਾਇਜਾ ਲਿਆ ਤੇ ਮਹਿਕਮਾ ਜੰਗਲਾਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਤੰਦੂਏ ਨੂੰ ਫੜਣ ਲਈ ਕਮਾਦ ਦੇ ਖੇਤਾ ਵਿੱਚ ਜਾਲ ਵਿਛਾ ਕੇ, ਪਿੰਜਰਾ ਲਾ ਕੇ ਛਾਣਬੀਣ ਕੀਤੀ ਤਾਂ ਤੰਦੂਆ ਕਮਾਦ ਵਿੱਚੋਂ ਨਿਕਲ ਕੇ ਭੱਜਣ ਵਿੱਚ ਸਫਲ ਹੋ ਗਿਆ। ਇਸ ਘਟਨਾ ਸੰਬੰਧੀ ਡੀ.ਐਸ.ਪੀ. ਭਿੱਖੀਵਿੰਡ ਸ੍ਰ:ਹਰਪਾਲ ਸਿੰਘ ਨੂੰ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਇਹ ਜੰਗਲ਼ੀ ਬਿਲੀ ਸੀ, ਜੋ ਇਸ ਖੇਤ ਵਿੱਚੋਂ ਨਿਕਲ ਕੇ ਭੱਜ ਗਈ ਹੈ ਤਾਂ ਇਸ ਨੂੰ ਫੜ੍ਹਣ ਲਈ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਗੋਰਤਲਬ ਹੈ ਕਿ ਬਾਬਾ ਬਿਧੀ ਚੰਦ ਦੇ ਗਿਆਰਵੇਂ ਜਾਨਸ਼ੀਨ ਬਾਬਾ ਦਯਾ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਇਕੋਤਰੀ ਅਖੰਡ ਪਾਠ ਜੀ ਦੇ ਭੋਗ ਦੇ ਹੋ ਰਹੇ ਸਮਾਗਮ ਵਿੱਚ ਪਹੁੰਚ ਰਹੇ ਰਾਜਨੀਤਿਕ, ਧਾਰਮਿਕ ਸਖਸੀਅਤਾਂ ਤੇ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਰਹੀਆਂ ਸੰਗਤਾਂ ਦੀ ਸਰੁੱਖਿਆ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ, ਪਰ ਇਸ ਘਟਨਾ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ।  

 ਪਿੰਡ ਸੁਰਸਿੰਘ ਵਿਖੇ ਤੰਦੂਏ ਵੱਲੋਂ ਕੀਤੇ ਗਏ ਹਮਲੇ ਦੌਰਾਨ ਜਖਮੀ ਸਰਪੰਚ ਸੁਖਵਿੰਦਰ ਸਿੰਘ ਤੇ ਦੀਪਕ। ਘਟਨਾ ਸਥਾਨ ਤੇ ਪਹੁੰਚੇ ਡੀ.ਸੀ. ਸ੍ਰ:ਬਲਵਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਪੱਟੀ ਸ੍ਰੀ ਰਾਜੀਵ ਵਰਮਾ ਸਮੇਤ ਆਦਿ ਅਧਿਕਾਰੀ ਜਾਇਜਾ ਲੈਦੇਂ ਹੋਏ।

ਸੰਤ ਬਾਬਾ ਦਯਾ ਸਿੰਘ ਜੀ ਦੇ ਵਿਛੌੜੇ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ

www.sabblok.blogspot.com

ਭਿੱਖੀਵਿੰਡ 27 ਜਨਵਰੀ (ਭੁਪਿੰਦਰ ਸਿੰਘ)- ਇਤਿਹਾਸਕ ਪਿੰਡ ਸੁਰਸਿੰਘ ਦਲ ਬਾਬਾ ਬਿਧੀ ਚੰਦ ਦੇ ਮੁੱਖੀ ਸੰਤ ਬਾਬਾ ਦਯਾ ਸਿੰਘ ਜੀ ਜੋ ਬੀਤੇ ਦਿਨੀ ਸੱਚਖੰਡ ਪਿਆਨਾ ਕਰ ਗਏ ਸਨ। ਉਹਨਾਂ ਦੇ ਦੁਖਦਾਈ ਵਿਛੌੜੇ ਤੇ ਜਿਥੇ ਪ੍ਰਮੁੱਖ ਰਾਜਨੀਤਿਕ ਤੇ ਧਾਰਮਿਕ ਹਸਤੀਆਂ ਗੁਰੂਦੁਆਰਾ ਛਾਉਣੀ ਸਾਹਿਬ ਵਿਖੇ ਪਹੁੰਚ ਕੇ ਅਫਸੋਸ ਪ੍ਰਗਟ ਕਰ ਰਹੀਆਂ ਹਨ, ਉਥੇ ਅੱਜ ਸਵੇਰੇ ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਭਾਜਪਾ ਦੇ ਸੀਨੀਅਰ ਆਗੂ ਸ੍ਰ:ਇੰਦਰਮੋਹਨ ਸਿੰਘ ਛੀਨਾ, ਇੰਪਰੂਮੈਟ ਟਰੱਸਟ ਤਰਨ ਤਾਰਨ ਦੇ ਸਾਬਕਾ ਚੇਅਰਮੈਂਨ ਸ੍ਰੀ ਚੰਦਰ ਅਗਰਵਾਲ, ਜਿਲ੍ਹਾ ਜਨਰਲ ਸਕੱਤਰ ਸ੍ਰੀ ਉਪਕਾਰਦੀਪ ਪ੍ਰਿੰਸ, ਸਾਬਕਾ ਜਿਲ੍ਹਾ ਪ੍ਰਧਾਨ ਸ੍ਰ:ਆਰ.ਪੀ. ਸਿੰਘ ਮੈਣੀ, ਭਾਜਪਾ ਮੰਡਲ ਭਿੱਖੀਵਿੰਡ ਪ੍ਰਧਾਨ ਨਰਿੰਦਰਪਾਲ ਸਿੰਘ, ਇੰਦਰਜੀਤ ਸਿੰਘ ਲਵਲੀ, ਸਦਾਨੰਦ ਚੋਪੜਾ, ਸ੍ਰੀ ਹੀਰਾ ਲਾਲ ਚੋਪੜਾ, ਭਾਜਪਾ ਆਗੂ ਜੁਗਰਾਜ ਸਿੰਘ ਕਟੋਰਾ, ਮਹਿੰਦਰ ਸਿੰਘ ਵਿਰਕ, ਯੁਵਾ ਮੋਰਚਾ ਸੁਰਿੰਦਰ ਸਿੰਘ ਸਿੰਦਾ ਸਮੇਤ ਆਦਿ ਲੋਕਾਂ ਵੱਲੋਂ ਗੁਰੂਦੁਆਰਾ ਛਾਉਣੀ ਸਾਹਿਬ ਸੁਰਸਿੰਘ ਵਿਖੇ ਪਹੁੰਚ ਕੇ ਸੰਤ ਬਾਬਾ ਦਯਾ ਸਿੰਘ ਜੀ ਦੀ ਧਰਮ ਸੁਪੱਤਨੀ ਮਾਤਾ ਦਯਾ ਕੌਰ, ਸਪੁੱਤਰ ਬਾਬਾ ਅਵਤਾਰ ਸਿੰਘ, ਬਾਬਾ ਗੁਰਬਚਨ ਸਿੰਘ, ਪੋਤਰਾ ਬਾਬਾ ਪ੍ਰੇਮ ਸਿੰਘ, ਨਜਦੀਕੀ ਰਿਸ਼ਤੇਦਾਰ ਸ੍ਰ:ਅੰਗਰੇਜ ਸਿੰਘ ਹੁੰਦਲ ਡੀ.ਟੀ.a. ਅੰਮ੍ਰਿਤਸਰ ਆਦਿ ਪਰਿਵਾਰ ਨਾਲ ਸੰਤ ਬਾਬਾ ਦਯਾ ਸਿੰਘ ਜੀ ਦੇ ਵਿਛੌੜੇ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਤੇ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਗੁਰੂਦੁਆਰਾ ਸਾਹਿਬ ਵਿਖੇ ਚਲ ਰਹੇ ਇਕੋਤਰੀ ਸ੍ਰੀ ਅਖੰਡ ਪਾਠ ਦੌਰਾਨ ਮੱਥਾ ਟੇਕਿਆ ਤੇ ਉਪਰੰਤ ਲੰਗਰ ਹਾਲ ਵਿਖੇ ਗੁਰੂ ਕਾ ਲੰਗਰ ਛੱਕਿਆ। ਇਸ ਸਮੇ ਅਮਨਦੀਪ ਰਾਣਾ, ਵਿਸ਼ਾਲ ਕਪੂਰ, ਰੋਹਿਤ ਜੁਲਕਾ, ਰਾਜਨ ਮਲਹੋਤਰਾ, ਬਲਵੰਤ ਸਿੰਘ, ਕਿੱਕਰ ਸਿੰਘ, ਗੁਰਜੀਤ ਸਿੰਘ, ਦਿਲਬਾਗ ਸਿੰਘ ਵਿਰਕ, ਦਲਜੀਤ ਸਿੰਘ ਕਟੋਰਾ, ਸ੍ਰ ਿਮੰਗਤ ਸੌਧੀ, ਸਰਪੰਚ ਗੁਰਦਲ੍ਹੇਰ ਸਿੰਘ, ਚਰਨਜੀਤ ਸਿੰਘ ਬੱਗੇ ਵਾਲਾ, ਅਸਵਨੀ ਗਰੋਵਰ, ਗੁਰਜੀਤ ਸਿੰਘ, ਗੁਰਚਰਨ ਸਿੰਘ, ਗੁਰਬਚਨ ਸਿੰਘ, ਤਰਨਜੀਤ ਸਿੰਘ ਆਦਿ ਹਾਜਰ ਸਨ।     

ਅੰਡੇਮਾਨ 'ਚ ਕਿਸ਼ਤੀ ਡੁੱਬਣ ਨਾਲ 28 ਲੋਕਾਂ ਦੀ ਮੌਤ, ਕਈ ਲਾਪਤਾ

www.sabblok.blogspot.com

    ਪੋਰਟ ਬਲੇਅਰ-ਅੰਡੇਮਾਨ-ਨਿਕੋਬਾਰ ਦੀਪ ਦੇ ਨੇੜੇ ਬੰਗਾਲ ਦੀ ਖਾੜੀ 'ਚ ਐਤਵਾਰ ਦੀ ਸ਼ਾਮ ਨੂੰ ਇਕ ਕਿਸ਼ਤੀ ਡੁੱਬਣ ਨਾਲ 28 ਸੈਲਾਨੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਲਾਪਤਾ ਹੋ ਗਏ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਿਸ਼ਤੀ 'ਚ ਸਮਰੱਥਾ ਤੋਂ ਵੱਧ ਲੋਕਾਂ ਦੇ ਸਵਾਰ ਹੋਣ ਕਾਰਨ ਵਾਪਰੀ ਹੈ, ਜਦੋਂ ਕਿ ਕਿਸ਼ਤੀ 'ਚ ਸਵਾਰ 13 ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ।
ਇਸ ਘਟਨਾ ਸੰਬੰਧੀ ਜ਼ਿਲਾ ਪ੍ਰਸ਼ਾਸਨ ਨੇ 28 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਿਸ਼ਤੀ 'ਚ 25 ਲੋਕ ਹੀ ਬੈਠ ਸਕਦੇ ਸਨ ਪਰ ਸਮਰੱਥਾ ਤੋਂ ਵਧੇਰੇ ਲੋਕਾਂ ਦੇ ਇਸ 'ਚ ਬੈਠਣ ਕਾਰਨ ਕਿਸ਼ਤੀ ਡੁੱਬ ਗਈ। ਇਸ ਕਿਸ਼ਤੀ 'ਚ ਤਾਮਿਲਨਾਡੂ ਦੇ ਕਾਂਚੀਪੁਰਮ ਅਤੇ ਮੁੰਬਈ ਦੇ ਸੈਲਾਨੀਆਂ ਸਮੇਤ ਕੁੱਲ 45 ਲੋਕ ਸਵਾਰ ਸਨ। ਕਿਸ਼ਤੀ 'ਚ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਵੀ ਲਗਾਈ ਜਾ ਰਹੀ ਹੈ। ਸੁਰੱਖਿਆ ਕਰਮਚਾਰੀਆਂ ਵਲੋਂ ਲੋਕਾਂ ਨੂੰ ਬਚਾਉਣ ਲਈ ਚਲਾਈ ਗਈ ਮੁਹਿੰਮ ਅਜੇ ਤੱਕ ਜਾਰੀ ਹੈ। ਉਪ ਰਾਜਪਾਲ ਲੈਫਟੀਨੈਂਟ ਜਨਰਲ ਏ. ਕੇ. ਸਿੰਘ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇਣ ਦੇ ਨਾ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਇਸ ਘਟਨਾ ਪ੍ਰਤੀ ਆਪਣਾ ਦੁੱਖ ਪ੍ਰਗਟ ਕੀਤਾ ਹੈ। ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

ਕੇਜਰੀਵਾਲ ਨੇ ਬਿੰਨੀ ਦੀ ਭੁੱਖ-ਹੜਤਾਲ ਨੂੰ ਤਵਜੋਂ ਨਹੀਂ ਦਿੱਤੀ

www.sabblok.blogspot.com
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਤੋਂ ਬਰਖਾਸਤ ਵਿਧਾਇਕ ਵਿਨੋਦ ਕੁਮਾਰ ਬਿੰਨੀ ਦੀ ਭੁੱਖ-ਹੜਤਾਲ 'ਤੇ ਬੈਠਣ ਦੀ ਕੋਈ ਤਵਜੋਂ ਨਾ ਦਿੰਦੇ ਹੋਏ ਕਿਹਾ ਕਿ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਹਨ ਜਿਸ 'ਤੇ ਖਰਾ ਉਤਰਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੀ ਬਿੰਨੀ ਦੇ ਆਪ ਦੇ ਤਿੰਨ-ਚਾਰ ਵਿਧਾਇਕਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤੇ ਜਾਣ ਦੇ ਸੰਬੰਧ 'ਚ ਪੁੱਛੇ ਜਾਣ 'ਤੇ ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਸਰਕਰਾ ਬਚਾਉਣ ਲਈ ਕੋਈ ਸਿਆਸਤ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਮਹੀਨੇ 'ਚ ਉਨ੍ਹਾਂ ਦੀ ਸਰਕਾਰ ਨੇ ਜਿੰਨਾ ਕੰਮ ਕੀਤਾ ਹੈ ਓਨਾ ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਸਾਹਮਣੇ ਕਈ ਚੁਣੌਤੀਆਂ ਹਨ ਅਤੇ ਉਸ ਦੇ ਹੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਔਰਤਾਂ ਲਈ ਹੁਣ ਵੀ ਸੁਰੱਖਿਅਤ ਨਹੀਂ ਹੈ। ਜ਼ਿਕਰਯੋਗ ਹੈ ਕਿ ਆਪ ਨੇ ਸ਼੍ਰੀ ਬਿੰਨੀ ਨੂੰ ਐਤਵਾਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਸੀ। ਸ਼੍ਰੀ ਬਿੰਨੀ ਨੇ ਆਪ ਸਰਕਾਰ 'ਤੇ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਹੋਣ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਤੋਂ ਜੰਤਰ-ਮੰਤਰ 'ਤੇ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਸਰਕਾਰ ਨੂੰ ਸਮਰਥਨ ਦੇ ਰਹੇ ਜਨਤਾ ਦਲ (ਯੂ) ਦੇ ਵਿਧਾਇਕ ਸ਼ੁਏਬ ਇਕਬਾਲ ਨੇ ਕਿਹਾ ਕਿ ਸਰਕਾਰ ਚਲਾਉਣ ਲਈ ਸਾਂਝਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਨੂੰ ਕਾਂਗਰਸ ਅਤੇ ਉਨ੍ਹਾਂ ਨਾਲ ਵਿਚਾਰ ਕਰ ਕੇ ਦਿੱਲੀ ਦੇ ਵਿਕਾਸ ਦਾ ਪ੍ਰੋਗਰਾਮ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਂਝੇ ਪ੍ਰੋਗਰਾਮ ਦੇ ਬਿਨਾਂ ਸਰਕਾਰ ਚਲਾਉਣ 'ਚ ਮੁਸ਼ਕਲ ਹੋਵੇਗੀ।

ਫਿਰਕਾਪ੍ਰਸਤੀ ਦੀ ਸਿਆਸਤ ਕਰਨਾ ਚਾਹੁੰਦੀ ਹੈ ਸਪਾ, ਭਾਜਪਾ- ਸੰਜੇ ਸਿੰਘ

www.sabblok.blogspot.com

ਲਖਨਊ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਨੇ ਸਮਾਜਵਾਦੀ ਪਾਰਟੀ (ਸਪਾ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਦੋਵੇਂ ਪਾਰਟੀਆਂ ਉੱਤਰ ਪ੍ਰਦੇਸ਼ 'ਚ ਮਿਲ ਕੇ ਫਿਰਕਾਪ੍ਰਸਤੀ ਦੀ ਸਿਆਸਤ ਕਰਨਾ ਚਾਹੁੰਦੀਆਂ ਹਨ ਅਤੇ ਇਸੇ ਦਾ ਨਤੀਜਾ ਹੈ ਕਿ ਉੱਤਰ ਪ੍ਰਦੇਸ਼ 'ਚ 100 ਤੋਂ ਜ਼ਿਆਦਾ ਦੰਗੇ ਹੋ ਚੁਕੇ ਹਨ। ਰਾਜਧਾਨੀ 'ਚ ਕੌਫੀ ਹਾਊਸ 'ਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਜੇ ਸਿੰਘ ਨੇ ਇਹ ਗੱਲਾਂ ਕਹੀਆਂ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਅਪਰਾਧਕ ਅਕਸ ਵਾਲੇ ਵਿਧਾਇਕਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਇਹੀ ਹਾਲ ਸੰਸਦ ਦਾ ਵੀ ਹੈ। ਸੰਸਦ 'ਚ 73 ਤੋਂ ਜ਼ਿਆਦਾ ਅਜਿਹੇ ਸੰਸਦ ਹਨ, ਜਿਨ੍ਹਾਂ 'ਤੇ ਗੰਭੀਰ ਅਪਰਾਧਕ ਮਾਮਲੇ ਚੱਲ ਰਹੇ ਹਨ। ਅਜਿਹੇ 'ਚ ਸਾਡਾ ਦਲ ਇਕ ਈਮਾਨਦਾਰ ਬਦਲ ਦੇ ਰੂਪ 'ਚ ਜਨਤਾ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਕਿ ਆਮ ਚੋਣਾਂ ਲਈ ਹਰ ਲੋਕ ਸਭਾ ਸੀਟ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਇਸ ਲਈ ਹਰ ਲੋਕ ਸਭਾ ਸੀਟ 'ਤੇ ਇਕ-ਇਕ ਇੰਚਾਰਜ਼ ਨਿਯੁਕਤ ਕੀਤਾ ਜਾ ਚੁਕਿਆ ਹੈ। ਪੂਰੇ ਦੇਸ਼ 'ਚ 350 ਸੀਟਾਂ 'ਤੇ ਚੋਣਾਂ ਲੜੀਆਂ ਜਾਣਗੀਆਂ ਅਤੇ ਸਾਰੀਆਂ ਮਸ਼ਹੂਰ ਹਸਤੀਆਂ ਅਤੇ ਮਾਫੀਆਵਾਂ ਦੇ ਖਿਲਾਫ ਚੋਣਾਂ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਚੋਣਾਂ 'ਚ ਕਿਸੇ ਵੀ ਦਲ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ। ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਇਕ ਪ੍ਰਵੇਸ਼ ਪੱਧਰੀ ਕੋ-ਆਰਡੀਨੇਸ਼ਨ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਉੁਨ੍ਹਾਂ ਨੇ ਦੱਸਿਆ ਕਿ ਲੋਕ ਸਭਾ 'ਚ ਪ੍ਰਾਪਤ ਹੋ ਰਹੇ ਮੰਗ ਪੱਤਰਾਂ ਦੀ ਜਾਂਚ ਲਈ ਇਕ ਪ੍ਰਦੇਸ਼ ਪੱਧਰੀ ਸਕ੍ਰੀਨਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ। ਇਹੀ ਕਮੇਟੀ ਉਮੀਦਵਾਰਾਂ ਦੀ ਜਾਂਚ ਕਰ ਕੇ ਦਿੱਲੀ ਪੀ. ਐੱਸ. ਕਮੇਟੀ ਨੂੰ ਭੇਜੇਗੀ। ਉਨ੍ਹਾਂ ਨੇ ਸਿਆਸਤ 'ਚ ਅਪਰਾਧੀਕਰਨ, ਭ੍ਰਿਸ਼ਟਾਚਾਰ ਦੇ ਪ੍ਰਤੀ ਚਿੰਤਾ ਵੀ ਜ਼ਾਹਰ ਕੀਤੀ।

ਆਪ’ ਨੇ ਬਿੰਨੀ ਦਾ ਪੱਤਾ ਕੱਟਿਆ

www.sabblok.blogspot.com
ਆਮ  ਆਦਮੀ ਪਾਰਟੀ  ਦੇ ਆਪਣੇ ਬਾਗੀ ਵਿਧਾਇਕ ਵਿਨੋਦ ਕੁਮਾਰ  ਬਿੰਨੀ ਨੂੰ ਪਾਰਟੀ ਵਿੱਚੋਂ ਬਰਖਾਸ਼ਤ ਕਰ ਦਿੱਤਾ ਹੈ ਪਾਰਟੀਦੀ ਅਨੁਸ਼ਾਸ਼ਨ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ  ਜਿ਼ਕਰਯੋਗ ਹੈ ਕਿ ਬਿੰਨੀ ਲਕਸ਼ਮੀ ਨਗਰ ਤੋਂ ਵਿਧਾਇਕ ਹੈ ਅਤੇ ਉਹ ਸੋਮਵਾਰ ਤੋਂ  ‘ਆਪ ’ ਦੇ  ਖਿਲਾਫ਼ ਜੰਤਰਮੰਤਰ ਵਿਖੇ ਧਰਨਾ ਦੇਣ ਦੀ ਤਿਆਰੀ ਕਰ ਰਿਹਾ ਹੈ
ਜਿ਼ਕਰਯੋਗ ਹੈ ਲਕਸ਼ਮੀ ਨਗਰ ਦੇ ਵਿਧਾਇਕ ਬਿੰਨੀ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਮੋਰਚਾਖੋਲ੍ਹ ਕੇ  ਮੁੱਦਿਆਂ ਤੋਂ ਭਟਕਣ ਦਾ ਦੋਸ਼ ਲਾਇਆ ਸੀ ਜਿਸ ਦਿਨ  ਅਰਵਿੰਦ ਕੇਜਰੀਵਾਲ ਦੀ  ਕੈਬਨਿਟ  ਵਿੱਚ ਸ਼ਾਂਮਿਲ ਮੰਤਰੀਆਂ ਦੇਨਾਵਾਂ ਦੀ ਸੂਚੀ ਜਾਰੀ ਹੋਈ ਸੀ ਉਦੋਂ ਵੀ ਬਿੰਨੀ ਨੇ ਮੰਤਰੀ ਮੰਡਲ ਵਿੱਚ ਥਾਂ ਨਾ ਮਿਲਣ ਕਾਰਨ ਥੋੜੀ ਜਿਹੀ ਨਾਰਾਜ਼ਗੀ ਜ਼ਾਹਿਰ ਕੀਤੀਸੀ 
 ਬਿੰਨੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ  ਬਾਹਰ ਦਾ ਰਸਤਾ ਦਿਖਾ ਦਿੱਤਾ ਹੈ
ਪਾਰਟੀ ਦੀ ਇਸ ਕਾਰਵਾਈ ਨਾਲ  ਸਾਰੇ ਬਾਗੀਆਂ ਨੂੰ ਇਹ ਸੰਕੇਤ ਮਿਲ ਗਿਆ ਹੈ ਕਿ ਪਾਰਟੀ ਵਿਰੋਧੀ  ਸੁਰਾ ਨੂੰ ਇੱਥੇ ਕੋਈ  ਥਾਂਨਹੀਂ 

ਨੀਂਦ ਨਾ ਆਏ ਤਾਂ ਇਨ੍ਹਾਂ ਨੂੰ ਅਜ਼ਮਾਓ

www.sabblok.blogspot.com
* ਸੌਣ ਤੋਂ ਪਹਿਲਾਂ ਇਕ ਗਲਾਸ ਹਲਕਾ ਗਰਮ ਦੁੱਧ ਪੀਓ। ਇਹ ਬਿਨਾਂ ਕਿਸੇ ਰੁਕਾਵਟ ਦੇ ਨੀਂਦ ਲਿਆਉਣ ਵਿਚ ਮਦਦ ਕਰਦਾ ਹੈ। ਇਸ ਐਮੀਨੋ ਐਸਿਡ ਹੁੰਦਾ ਹੈ, ਜੋ ਸਰੀਰ ਦੀਆਂ ਨਾੜੀਆਂ ਨੂੰ ਸ਼ਾਂਤ ਕਰਦਾ ਹੈ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ।
* ਦਿਨ ਵੇਲੇ ਚੰਗੀ ਮਾਤਰਾ ਵਿਚ ਦਹੀਂ ਖਾਓ।
* ਸੌਣ ਤੋਂ ਪਹਿਲਾਂ ਇਕ ਚੁਟਕੀ ਜਾਇਫਲ ਦਾ ਪਾਊਡਰ ਦੁੱਧ ਜਾਂ ਪਾਣੀ ਵਿਚ ਮਿਲਾ ਕੇ ਪੀਓ।
* ਅੱਧੇ-ਅੱਧੇ ਚਮਚ ਖਸਖਸ, ਖੰਡ ਤੇ ਸ਼ਹਿਦ ਦਾ ਪੇਸਟ ਬਣਾਓ ਅਤੇ ਸੌਣ ਤੋਂ ਪਹਿਲਾਂ ਇਸ ਨੂੰ ਖਾਓ।
* ਦੁੱਧ ਵਿਚ 2 ਵੱਡੇ ਚਮਚ ਸ਼ਹਿਦ ਮਿਲਾ ਕੇ ਪੀਓ।
* ਰਾਤ ਦੇ ਭੋਜਨ ਵਿਚ ਸਲਾਦ ਦੀ ਜਗ੍ਹਾ ਕੱਚਾ ਪਿਆਜ਼ ਖਾਓ। ਇਸ ਨੂੰ ਖਾਣ ਨਾਲ ਮੂੰਹ ਵਿਚੋਂ ਦੁਰਗੰਧ ਆਉਂਦੀ ਹੋਵੇ ਤਾਂ ਬਰੱਸ਼ ਕਰਕੇ ਸੌਂਵੋ। ਇਸ ਵਿਚ ਮੌਜੂਦ ਖਾਸ ਤਰ੍ਹਾਂ ਦੇ ਰਸਾਇਣ ਨੀਂਦ ਲਿਆਉਣ ਵਿਚ ਮਦਦ ਕਰਦੇ ਹਨ।
* ਆਪਣੇ ਸੌਣ ਤੇ ਜਾਗਣ ਦਾ ਖਾਸ ਸਮਾਂ ਨਿਰਧਾਰਤ ਕਰ ਲਵੋ ਅਤੇ ਕੋਸ਼ਿਸ਼ ਕਰੋ ਕਿ ਉਸੇ ਵੇਲੇ ਸੌਂਵੋ ਅਤੇ ਉਸੇ ਵੇਲੇ ਉੱਠੋ। ਇਸ ਦੇ ਲਈ ਅਲਾਰਮ ਘੜੀ ਦੀ ਮਦਦ ਲਵੋ।
* ਸੌਣ ਤੋਂ ਪਹਿਲਾਂ ਪਾਣੀ ਵਿਚ ਤੁਲਸੀ ਜਾਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਕੋਸੇ ਪਾਣੀ ਨਾਲ ਨਹਾਓ। ਇਹ ਸਰੀਰ ਦਾ ਤਾਪਮਾਨ ਪਹਿਲਾਂ ਤਾਂ ਵਧਾਏਗਾ, ਫਿਰ ਹੌਲੀ-ਹੌਲੀ ਠੰਡਕ ਦੇਵੇਗਾ।
* ਹਲਕੇ ਤੇ ਢਿੱਲੇ ਕੱਪੜੇ ਪਾ ਕੇ ਕੁਝ ਪੜ੍ਹਦੇ-ਪੜ੍ਹਦੇ ਸੌਂਵੋ। ਨੀਂਦ ਵੱਲ ਜਲਦੀ ਧਿਆਨ ਲੱਗੇਗਾ ਅਤੇ ਕੁਝ ਹੀ ਸਮੇਂ ਵਿਚ ਤੁਹਾਨੂੰ ਨੀਂਦ ਆ ਜਾਵੇਗੀ।
* ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਬਚੋ।
* ਫਲ ਜਾਂ ਫਲਾਂ ਦਾ ਰਸ, ਸਬਜ਼ੀਆਂ ਅਤੇ ਸਾਗ ਰੁਟੀਨ ਡਾਈਟ ਵਿਚ ਸ਼ਾਮਿਲ ਕਰੋ।
* ਸੌਣ ਤੋਂ ਪਹਿਲਾਂ ਜ਼ਿਆਦਾ ਪਾਣੀ ਨਾ ਪੀਓ। ਵਾਰ-ਵਾਰ ਪਿਸ਼ਾਬ ਆਉਣ ਕਾਰਨ ਨੀਂਦ ਵਿਚ ਰੁਕਾਵਟ ਪਵੇਗੀ।
* ਦੁੱਧ ਵਿਚ ਖੰਡ ਦੀ ਬਜਾਏ ਸ਼ਹਿਦ ਮਿਲਾ ਕੇ ਪੀਓ ਕਿਉਂਕਿ ਖੰਡ ਤੁਰੰਤ ਊਰਜਾ ਦਿੰਦੀ ਹੈ। ਭਾਵੇਂ ਇਹ ਊਰਜਾ ਘੱਟ ਸਮੇਂ ਲਈ ਬਣੀ ਰਹੇ ਪਰ ਇਸ ਨਾਲ ਸ਼ੂਗਰ ਲੈਵਲ ਵਧ ਜਾਂ ਘਟ ਸਕਦਾ ਹੈ ਅਤੇ ਨੀਂਦ ਵਿਚ ਰੁਕਾਵਟ ਪੈਦਾ ਹੋ ਸਕਦੀ ਹੈ।
* ਸੌਣ ਤੋਂ ਪਹਿਲਾਂ 3-4 ਵਾਰ ਡੂੰਘੇ ਤੇ ਲੰਮੇ ਸਾਹ ਲਵੋ।
* ਰੋਜ਼ਾਨਾ ਦਿਨ ਵੇਲੇ ਘੱਟੋ-ਘੱਟ 20 ਮਿੰਟ ਕਸਰਤ ਕਰੋ। ਇਹ ਨੀਂਦ ਦੇ ਲੈਵਲ ਤੇ ਸਮੇਂ ਨੂੰ ਪ੍ਰਭਾਵਿਤ ਕਰੇਗੀ।
- ਡਾ. ਮਨੋਜ ਅਬੋਧ

'ਆਪ' ਦੇ ਖਿਲਾਫ ਬਿੰਨੀ ਨੇ ਭੁੱਖ-ਹੜਤਾਲ ਸ਼ੁਰੂ ਕੀਤੀ

www.sabblok.blogspot.com
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਤੋਂ ਬਰਖਾਸਤ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਦਿੱਲੀ ਸਰਕਾਰ 'ਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਸੋਮਵਾਰ ਤੋਂ ਜੰਤਰ-ਮੰਤਰ 'ਤੇ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ। ਸ਼੍ਰੀ ਬਿੰਨੀ ਨੇ ਭੁੱਖ-ਹੜਤਾਲ ਸ਼ੁਰੂ ਕਰਨ ਤੋਂ ਬਾਅਦ ਕੀਤਾ ਕਿ ਦਿੱਲੀ ਸਰਕਾਰ ਦੇ ਖਿਲਾਫ ਉਨ੍ਹਾਂ ਦੇ ਅੰਦੋਲਨ ਨੂੰ ਆਪ ਦੇ ਤਿੰਨ ਚਾਰ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨੇ ਆਪ ਅਤੇ ਸਰਕਾਰ ਦੇ ਕੰਮਕਾਰ ਦੇ ਤਰੀਕਿਆਂ 'ਤੇ ਇਤਰਾਜ਼ ਕਰਦੇ ਹੋਏ ਕਿਹਾ ਕਿ ਉਹ ਚੋਣ ਐਲਾਨ ਪੱਤਰ 'ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫਲ ਰਹੀ ਹੈ।
ਉੁਨ੍ਹਾਂ ਨੇ ਕਿਹਾ ਕਿ ਨਾ ਸਿਰਫ ਉਹ ਸਗੋਂ ਪਾਰਟੀ ਦੇ ਕਈ ਵਰਕਰ ਪਾਰਟੀ ਲੀਡਰਸ਼ਿਪ ਦੀਆਂ ਨੀਤੀਆਂ ਅਤੇ ਕੰਮਕਾਰ ਨੂੰ ਲੈ ਕੇ ਪਰੇਸ਼ਾਨ ਹਨ। ਇਸ ਤੋਂ ਪਹਿਲਾਂ ਸ਼੍ਰੀ ਬਿੰਨੀ ਨੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕਰ ਕੇ ਪਿਛਲੇ ਦਿਨੀਂ ਖਿੜਕੀ ਖੇਤਰ 'ਚ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਵੱਲੋਂ ਯੂਗਾਂਡਾ ਦੀ ਔਰਤ ਨਾਲ ਕੀਤੇ ਗਏ ਗਲਤ ਵਤੀਰੇ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਜੰਗ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਜੋ ਕੋਈ ਵੀ ਕਾਨੂੰਨ ਦੀ ਉਲੰਘਣ ਕਰੇਗਾ ਉਸ ਦੇ ਖਿਲਾਫ ਉੱਚਿਤ ਕਾਰਵਾਈ ਕੀਤੀ ਜਾਵੇਗੀ।
ਇਸ ਦਰਮਿਆਨ ਆਪ ਦੇ ਬੁਲਾਰੇ ਸੰਜੇ ਸਿੰਘ ਸ਼੍ਰੀ ਬਿੰਨੀ ਦੇ ਪਾਰਟੀ ਅਤੇ ਸਰਕਾਰ 'ਤੇ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਬਹੁਤ ਚੰਗਾ ਕੰਮ ਕਰ ਰਹੀ ਹੈ ਅਤੇ ਜਨਤਾ ਨਾਲ ਜੋ 18 ਸੂਤਰੀ ਵਾਅਦਾ ਕੀਤਾ ਗਿਆ ਹੈ ਉਸ ਨੂੰ ਪੂਰਾ ਕਰਨ ਦੇ ਪ੍ਰਤੀ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਅਗਲੇ ਸੈਸ਼ਨ 'ਚ ਲੋਕਪਾਲ ਬਿੱਲ ਪਾਸ ਕਰਵਾਇਆ ਜਾਵੇਗਾ।

Sunday, 26 January 2014

ਪੰਜਾਬ ਦੀਆਂ ਸੜਕਾਂ ਬਣੀਆਂ ਕਤਲਗਾਹਾਂ…..ਕਰਨ ਬਰਾੜ

www.sabblok.blogspot.com
Himmatpura.com

ਪੰਜਾਬ ਦੀਆਂ ਸੜਕਾਂ ਬਣੀਆਂ ਕਤਲਗਾਹਾਂ…..ਕਰਨ ਬਰਾੜ


ਪਿਛਲੇ ਦਿਨੀ ਸ਼੍ਰੀ ਮੁਕਤਸਰ ਸਾਹਿਬ ਨਜਦੀਕ ਦੇਖਦਿਆਂ ਦੇਖਦਿਆਂ ਇੱਕੋ ਪਰਿਵਾਰ ਦੇ ਚਾਰ ਜੀਅ ਮੌਤ ਦੇ ਮੂੰਹ ਵਿੱਚ ਜਾ ਪਏ ਜਦੋਂ ਸੰਘਣੀ ਧੁੰਦ ਅਤੇ ਖਰਾਬ ਸੜਕ ਕਾਰਨ ਪਿੰਡ ਕਾਉਣੀ ਦਾ ਪਰਿਵਾਰ ਕਾਰ ਸਮੇਤ ਨਹਿਰ ਵਿੱਚ ਜਾ ਡਿੱਗਿਆ। ਜਿਸ ਵਿੱਚ ਇੱਕੋ ਪਰਿਵਾਰ ਦੇ ਪਿਉ, ਪੁੱਤ, ਪਤਨੀ ਅਤੇ ਮਾਂ ਸ਼ਾਮਿਲ ਸਨ।  ਹ਼ਾਏ! ਰੱਬਾ ਇਹ ਮੌਤ ਦਾ ਕਿੰਨਾ ਭਿਆਨਕ ਮੰਜਰ ਰਿਹਾ ਹੋਵੇਗਾ। ਕਿਵੇਂ ਜਾਂਦੀ ਵਾਰ ਸਾਰੇ ਪਰਿਵਾਰ ਨੇ ਇੱਕ ਦੂਜੇ ਨੂੰ ਦੇਖਿਆ ਹੋਵੇਗਾ, ਮੌਤ ਨੂੰ ਸਾਹਮਣੇ ਦੇਖ ਕੇ ਆਖਰੀ ਵਾਰ ਕੀ ਗੱਲਾਂ ਕੀਤੀ ਹੋਣਗੀਆਂ, ਕਿਵੇਂ ਦੋ ਮਾਵਾਂ ਆਪਣੇ ਪੁੱਤਰਾਂ ਨੂੰ ਗਲ ਲਾ ਕੇ ਦੁਨੀਆ ਤੋਂ ਰੁਖਸਤ ਹੋਈਆਂ ਹੋਣਗੀਆਂ, ਕਿਵੇਂ ਛੋਟੇ ਜਿਹੇ ਬੱਚੇ ਸਮੇਤ ਸਾਰਿਆਂ ਦੀ ਗੱਡੀ ਵਿੱਚ ਤੜਫ ਤੜਫ ਕੇ ਜਾਨ ਨਿਕਲੀ ਹੋਵੇਗੀ। ਪਰ ਇਸ ਦਰਮਿਆਨ ਕੁੱਝ ਕਿਲੋਮੀਟਰ ਦੀ ਦੂਰੀ ਤੇ ਇਸ ਦਰਦਨਾਕ ਦੁਰਘਟਨਾ ਤੋਂ ਬੇਖਬਰ ਵਿਆਹ ਦੇ ਮਾਹੌਲ ਵਿੱਚ ਖੁਸ਼ੀ ਦੇ ਭੰਗੜੇ ਪੈ ਰਹੇ ਸਨ। ਭਾਵੇਂ ਜਿਉਣਾ ਮਰਨਾ ਖੁਸ਼ੀਆਂ ਗਮੀਆਂ ਸਭ ਕੁੱਝ ਕੁਦਰਤੀ ਵਰਤਾਰਾ ਹੈ ਦੁਨੀਆ ਤੇ ਮਨੁੱਖ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਬਾਪੂ ਪਾਰਸ ਦੇ ਕਹਿਣ ਵਾਂਗ “ਕਿਤੇ ਜ਼ੋਰ ਮਕਾਣਾ ਦਾ ਕਿਧਰੇ ਹਨ ਵਿਆਹ ਤੇ ਮੁਕਲਾਵੇ, ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ” ਪਰ ਆਏ ਦਿਨ ਹੋ ਰਹੀਆਂ ਇਹਨਾ ਸੜਕੀ ਦੁਰਘਟਨਾਵਾਂ ਲਈ ਅਸੀਂ, ਤੁਸੀਂ, ਸਰਕਾਰਾਂ, ਆਪਾਂ ਸਭ ਜਿਮੇਵਾਰ ਹਾਂ। ਪੁਛੋ ਕਿਓਂ, ਕਿਓਂਕੇ ਕੋਈ ਵੀ ਇਮਾਨਦਾਰੀ ਨਾਲ ਦਿਲ ਤੇ ਹੱਥ ਰੱਖ ਕੇ ਕਹਿ ਦੇਵੇ ਕਿ ਮੈਂ ਡਰਾਇਵਰੀ ਲਾਇਸੈਂਸ ਡਰਾਇਵਰੀ ਦੀਆਂ ਕਲਾਸਾਂ ਲੈ ਕੇ ਪੂਰੇ ਸੜਕੀ ਨਿਯਮਾਂ ਨੂੰ ਸਿਖ ਕੇ ਲਿਆ ਹੈ। ਬਹੁਤ ਘੱਟ ਹੋਣਗੇ ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਡਰਾਇਵਰੀ ਲਾਇਸੈਂਸ ਲੈਂਦੇ ਹੋਣਗੇ, ਮੈਂ ਵੀ ਨਹੀਂ ਲਿਆ ਸੀ। ਸੜਕਾਂ ਤੇ ਚਲਦਿਆਂ ਕੀ ਅਸੀਂ ਕਦੇ ਕਿਸੇ ਬਾਰੇ ਸੋਚਿਆ ਬਸ ਅੱਗੇ ਨਿਕਲਨ ਦੀ ਦੌੜ ਵਿਚ ਬਹੁਤ ਅੱਗੇ ਰੱਬ ਦੇ ਘਰ ਨਿਕਲ ਰਹੇ ਹਾਂ। ਕੀ ਅਸੀਂ ਕਾਰ ਚਲਾਉਂਦੇ ਸਮੇ ਕਦੇ ਬੈਲਟ ਲਾਈ ਹੈ ਇੰਡੀਆ ਵਿਚ ਤਾਂ ਵੈਸੇ ਵੀ ਬੈਲਟ ਲਾਉਣਾ ਬੇਇਜਤੀ ਮਹਿਸੂਸ ਕਰਨ ਵਾਲੀ ਗੱਲ ਹੈ। ਕੀ ਅਸੀਂ ਸ੍ਕੂਟਰ, ਮੋਟਰ ਸਾਇਕਲ ਚਲਾਉਣ ਵੇਲੇ ਕਦੇ ਹੈਲਮਟ ਪਹਿਨਦੇ ਹਾਂ, ਕੀ ਅਸੀਂ ਸੜਕਾਂ ਤੇ ਆਪਣੇ ਹੱਥ ਚਲਦੇ ਹਾਂ, ਕੀ ਰਾਤ ਵੇਲੇ ਆਪਣੀ ਗੱਡੀ ਦੀਆਂ ਹਾਈ ਬੀਮ ਲਾਈਟਾਂ ਡਾਊਨ ਕਰਦੇ ਹਾਂ।  ਇਥੇ ਤਾਂ ਸਾਇਕਲ ਵਾਲਾ ਪੈਦਲ ਚੱਲਣ ਵਾਲੇ ਤੋਂ ਕਾਹਲਾ ਹੈ, ਸਕੂਟਰ ਵਾਲਾ ਸਾਇਕਲ ਵਾਲੇ ਨੂੰ ਨੀ ਗੌਲਦਾ, ਮੋਟਰ ਸਾਇਕਲ ਵਾਲੇ ਨੂੰ ਆ ਬਈ ਸਾਲਾ ਕਿਤੇ ਸਕੂਟਰ ਵਾਲਾ ਨਾ ਮੂਹਰੇ ਲੰਘਜੇ, ਕਾਰ ਵਾਲੇ ਨੂੰ ਆ ਮੋਟਰ ਸਾਇਕਲ ਮੇਰੇ ਮੂਹਰੇ ਕੀ ਆ, ਟਰੱਕ ਵਾਲੇ ਨੂੰ ਆ ਕਾਰ ਨੂੰ ਤਾਂ ਮੈਂ ਥੱਲੇ ਦੇ ਕੇ ਉਤੋਂ ਦੀ ਲੰਘ ਜੂ, ਬੱਸਾਂ ਵਾਲੇ ਤਾਂ ਪਹਿਲਾਂ ਹੀ ਬੇਲਗਾਮ ਹਨ ਜੋ ਹਰ ਰੋਜ ਪਤਾ ਨਹੀਂ ਸੜਕਾਂ ਤੇ ਕਿੰਨੇ ਬੰਦੇ ਮਾਰਦੇ ਹਨ। ਹਰ ਪਾਸੇ ਹਫੜਾ-ਦਫੜੀ ਬੁਰੇ ਹਾਲ ਹਨ। ਘਰੋਂ ਸ਼ਹਿਰ ਜਾਂਦਿਆਂ ਤੁਹਾਨੂੰ ਚਾਰ ਪੰਜ ਐਕਸੀਡੈਂਟ ਆਮ ਹੀ ਦੇਖਣ ਨੂੰ ਮਿਲ ਜਾਣਗੇ। ਮੁੱਕਦੀ ਗੱਲ ਕਿਤੇ ਮੋਟਰ ਸਾਇਕਲ ਖਿੱਲਰਿਆ ਪਿਆ ਹੁੰਦਾ, ਕਿਤੇ ਕਾਰਾਂ ਦਰੱਖਤ ਵਿੱਚ ਵੱਜੀਆਂ ਹੁੰਦੀਆਂ, ਕਿਤੇ ਟਰੱਕ ਵਾਲੇ ਨੇ ਟੈਂਪੂ ਕੁਚਲਿਆ ਪਿਆ ਹੁੰਦਾ, ਆਮ ਹੀ ਸੜਕਾਂ ਤੇ ਖੂਨ ਨਾਲ ਲਥ ਪਥ ਹੋਈਆਂ ਲਾਸ਼ਾਂ ਪਈਆਂ ਹੁੰਦੀਆਂ ਹਨ। ਪੰਜਾਬ ਵਿਚ ਹਰ ਰੋਜ਼ ਸੜਕਾਂ ਤੇ ਮਰਨ ਵਾਲਿਆਂ ਦੀ ਗਿਣਤੀ ਸੌਆਂ ਦੇ ਹਿਸਾਬ ਨਾਲ ਹੈ। ਸਾਰੇ ਦੇ ਸਾਰੇ ਪਰਿਵਾਰ ਸੜਕੀ ਹਾਦਸਿਆਂ ਵਿਚ ਮਰ ਰਿਹਾ ਹਨ। ਇਹ ਸਭ ਕੁਝ ਸਾਰਿਆਂ ਦੇ ਸਾਹਮਣੇ ਹੋ ਰਿਹਾ ਪਰ ਫਿਰ ਵੀ ਹਰ ਪਾਸੇ ਟਰੈਫਿਕ ਦਾ ਬੁਰਾ ਹਾਲ ਹੈ। ਪੰਜਾਬ ਵਿਚ ਟ੍ਰੈਫ਼ਿਕ ਰੱਬ ਆਸਰੇ ਹੀ ਚੱਲ ਰਿਹਾ ਹਰ ਦਿਨ ਸੜਕੀ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਪਰ ਫਿਰ ਵੀ ਲੋਕਾਂ ਵਿਚ ਸੜਕ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਹੀਂ, ਕੋਈ ਸਿੱਖਿਆ ਨਹੀਂ ਲੈ ਰਿਹਾ। ਉਤੋਂ ਸਿਤਮ ਇਹ ਹੈ ਕਿ ਸਰਕਾਰਾਂ ਦਾ ਧਿਆਨ ਪਤਾ ਨਹੀਂ ਕਿੱਥੇ ਹੈ ਜੋ ਆਪਣੀ ਨੈਤਿਕ ਜਿੰਮੇਵਾਰੀ ਤੋਂ ਭੱਜ ਰਹੀਆਂ ਹਨ। ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ, ਘੱਟੋ ਘੱਟ ਸਰਕਾਰਾਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਉਪਰਾਲੇ ਤਾਂ ਕਰ ਹੀ ਸਕਦੀਆਂ ਹਨ ਟਰੈਫਿਕ ਨਿਯਮਾਂ ਨੂੰ ਸਖਤਾਈ ਨਾਲ ਲਾਗੂ ਕਰ ਸਕਦੀਆਂ ਹਨ। ਪਰ ਇਥੇ ਤਾਂ ਟਰੈਫਿਕ ਸਟਾਫ ਵਾਲੇ ਹਰ ਮੋੜ, ਹਰ ਨਾਕੇ ਤੇ ਰਿਸ਼ਵਤਾਂ ਲੈ ਲੈ ਕੇ ਲੋਕਾਂ ਨੂੰ ਛੱਡ ਰਹੇ ਹਨ। ਦੋਸਤੋ ਇਹਨਾਂ ਸਰਕਾਰਾਂ ਦਾ ਕੁਝ ਨਹੀਂ ਜਾਣਾ ਆਪਾਂ ਨੂੰ ਹੀ ਸੁਚੇਤ ਹੋਣਾ ਪੈਣਾ ਆਪਾਂ ਨੂੰ ਹੀ ਸਿੱਖਣਾ ਪੈਣਾ ਨਹੀਂ ਤਾਂ ਸਾਡੇ ਆਪਣੇ ਭੈਣ ਭਰਾ, ਰਿਸ਼ਤੇਦਾਰ, ਦੋਸਤ-ਮਿੱਤਰ ਖੂਨੀ ਸੜਕਾਂ ਦੀ ਭੇਂਟ ਚੜਦੇ ਰਹਿਣਗੇ। ਪਿੰਡਾਂ ਵਿਚ ਆਪਣੇ ਪੱਧਰ ਤੇ ਸੜਕੀ ਸੁਰੱਖਿਆ ਲਈ ਪ੍ਰੋਗਰਾਮ ਉਲੀਕਣੇ ਪੈਣੇ ਹਨ। ਆਪਣੇ ਬੱਚਿਆਂ ਨੂੰ ਸਮਝਾਉਣਾ ਪੈਣਾ ਨਹੀਂ ਤਾਂ ਆਪਣੇ ਹੀ ਆਪਣਿਆਂ ਤੋਂ ਵਿੱਛੜਦੇ ਰਹਿਣਗੇ ਕਿਸੇ ਦਾ ਕੁਝ ਨਹੀਂ ਜਾਣਾ। ਕਿਤੇ ਨਾ ਪਹੁੰਚਣ ਨਾਲੋਂ ਦੇਰ ਨਾਲ ਹੀ ਪਹੁੰਚੇ ਚੰਗੇ, ਨਹੀਂ ਤਾਂ ਹੁਣ ਪੰਜਾਬ ਦਾ ਇਹ ਹਾਲ ਹੈ ਕਿ ਕੰਮ ਤੇ ਨਿਕਲਿਆ ਇਨਸਾਨ ਸ਼ਾਮ ਨੂੰ ਘਰੇ ਪਹੁੰਚ ਕੇ ਆਪਣੇ ਆਪ ਨੂੰ ਵਧਾਈ ਦਿੰਦਾ ਕਿ ਸ਼ੁਕਰ ਆ ਪਤੰਦਰਾ ਤੂੰ ਘਰੇ ਸਹੀ ਸਲਾਮਤ ਆ ਗਿਆ।
ਦੋਸਤੋ ਇਹ ਗੱਲਾਂ ਸਾਨੂੰ ਆਪ ਹੀ ਸਿੱਖਣੀਆਂ ਪੈਣੀਆਂ ਆਪਨੂੰ ਹੀ ਸਿਆਣੇ ਹੋਣਾ ਪੈਣਾ ਨਹੀਂ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਸਾਡੀ ਵੀ ਫੋਟੋ ਤੇ ਹਾਰ ਪਏ ਹੋਣਗੇ।
ਕਰਨ ਬਰਾੜ (ਹਰੀਕੇ ਕਲਾਂ)
9988040642 

ਰਾਜਸੀ ਪਾਰਟੀਆਂ ਚੋਣਾਂ 'ਚ ਝੂਠੇ ਵਾਅਦੇ ਨਾ ਕਰਨ- ਰਾਸ਼ਟਰਪਤੀ

ਨਵੀਂ ਦਿੱਲੀ, 25 ਜਨਵਰੀ (ਯੂ. ਐਨ. ਆਈ.)-ਸੱਤਾ ਵਿਚ ਬੈਠੇ ਲੋਕਾਂ ਨੂੰ ਉਨ੍ਹਾਂ ਅਤੇ ਲੋਕਾਂ ਵਿਚਕਾਰ ਬੇਭਰੋਸਗੀ ਨੂੰ ਖਤਮ ਕਰਨ ਦਾ ਸੱਦਾ ਦਿੰਦਿਆਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਸਿਆਸੀ ਪਾਰਟੀਆਂ ਨੂੰ ਝੂਠੇ ਵਾਅਦੇ ਕਰਨ ਵਿਰੁੱਧ ਚਿਤਾਵਨੀ ਦਿੱਤੀ ਜਿਹੜੇ ਪੂਰੇ ਨਾ ਕੀਤੇ ਜਾ ਸਕਣ ਅਤੇ ਕਿਹਾ ਕਿ ਸ਼ਾਸਨਹੀਣਤਾ ਸ਼ਾਸਨ ਦਾ ਬਦਲ ਨਹੀਂ ਬਣ ਸਕਦੀ। ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸੱਤਾ ਵਿਚ ਬੈਠੇ ਲੋਕ ਆਪਣੇ ਅਤੇ ਲੋਕਾਂ ਵਿਚਕਾਰ ਭਰੋਸੇ ਦੀ ਘਾਟ ਨੂੰ ਖਤਮ ਕਰਨ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਸ਼ਾਮਿਲ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਚੋਣ ਕੁਝ ਕਰੋ ਜਾਂ ਖਤਮ ਹੋ ਜਾਉ ਦੇ ਚਿਤਾਵਨੀ ਚਿੰਨ ਨਾਲ ਆਉਂਦੀ ਹੈ। ਸਾਡੇ ਲਈ ਲੋਕਤੰਤਰ ਤੋਹਫਾ ਨਹੀਂ ਸਗੋ ਹਰੇਕ ਨਾਗਰਿਕ ਦਾ ਮੌਲਿਕ ਹੱਕ ਹੈ ਅਤੇ ਸੱਤਾ ਵਿਚ ਬੈਠੇ ਲੋਕਾਂ ਲਈ ਲੋਕਤੰਤਰ ਪਵਿੱਤਰ ਭਰੋਸਾ ਹੁੰਦਾ ਹੈ। ਜਿਹੜੇ ਲੋਕ ਇਸ ਭਰੋਸੇ ਦੀ ਉਲੰਘਣਾਂ ਕਰਦੇ ਹਨ ਉਹ ਰਾਸ਼ਟਰ ਖਿਲਾਫ ਮਰਿਯਾਦਾ ਭੰਗ ਕਰਦੇ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਚੋਣਾਂ ਦੌਰਾਨ ਇਸ ਤਰ੍ਹਾਂ ਦੇ ਵਾਅਦੇ ਨਾ ਕਰਨ ਜਿਹੜੇ ਪੂਰੇ ਨਾ ਕੀਤੇ ਜਾ ਸਕਣ।
ਸਾਡਾ ਲੋਕਤੰਤਰ
ਸਾਡੇ ਲਈ ਲੋਕਤੰਤਰ ਕੋਈ ਸੌਗਾਤ ਨਹੀਂ ਹੈ, ਸਗੋਂ ਹਰ ਇਕ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ, ਜਿਹੜੇ ਸੱਤਾ ਵਿਚ ਹਨ ਉਨ੍ਹਾਂ ਲਈ ਲੋਕਤੰਤਰ ਇਕ ਮੁਕੱਦਸ ਭਰੋਸਾ ਹੈ, ਜਿਹੜੇ ਇਸ ਭਰੋਸੇ ਨੂੰ ਤੋੜਦੇ ਹਨ, ਉਹ ਰਾਸ਼ਟਰ ਦੀ ਬੇਅਦਬੀ ਕਰਦੇ ਹਨ।
ਭਾਵੇਂ ਕੁਝ ਨਿਰਾਸ਼ਾਵਾਦੀਆਂ ਵੱਲੋਂ ਲੋਕਤੰਤਰ ਲਈ ਸਾਡੀ ਵਚਨਬੱਧਤਾ ਦਾ ਮਜ਼ਾਕ ਉਡਾਇਆ ਜਾਂਦਾ ਹੈ, ਪਰ ਜਨਤਾ ਨੇ ਕਦੇ ਵੀ ਸਾਡੇ ਲੋਕਤੰਤਰ ਨਾਲ ਧੋਖਾ ਨਹੀਂ ਕੀਤਾ, ਜੇ ਕਿਤੇ ਕੋਈ ਖਾਮੀਆਂ ਨਜ਼ਰ ਆਉਂਦੀਆਂ ਨੇ ਤਾਂ ਇਹ ਉਨ੍ਹਾਂ ਦੇ ਕਾਰਨਾਮੇ ਹਨ, ਜਿਨ੍ਹਾਂ ਨੇ ਸੱਤਾ ਨੂੰ ਲਾਲਚ ਪੂਰਾ ਕਰਨ ਦਾ ਇਕ ਜ਼ਰੀਆ ਬਣਾ ਲਿਆ ਹੈ, ਜਦ ਅਸੀਂ ਦੇਖਦੇ ਹਾਂ ਕਿ ਸਾਡੀਆਂ ਲੋਕਰਾਜੀ ਸੰਸਥਾਵਾਂ ਨੂੰ ਆਤਮ ਤ੍ਰਿਪਤੀ ਅਤੇ ਅਯੋਗ ਵਰਤਾਰੇ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ ਤਾਂ ਸਾਨੂੰ ਗੁੱਸਾ ਆਉਂਦਾ ਹੈ ਜੋ ਸੁਭਾਵਿਕ ਹੈ, ਜੇਕਰ ਸਾਨੂੰ ਕਦੇ ਸੜਕਾਂ 'ਤੇ ਹਤਾਸ਼ਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਦਾ ਕਾਰਨ ਹੈ ਕਿ ਲੋਕ ਮਹਿਸੂਸ ਕਰਦੇ ਹਨ ਕਿ ਮੁਕਦੱਸ ਭਰੋਸੇ ਨੂੰ ਤੋੜਿਆ ਜਾ ਰਿਹਾ ਹੈ।
ਭ੍ਰਿਸ਼ਟਾਚਾਰ ਕੈਂਸਰ ਹੈ 
ਭ੍ਰਿਸ਼ਟਾਚਾਰ ਅਜਿਹਾ ਕੈਂਸਰ ਹੈ, ਜੋ ਲੋਕਤੰਤਰ ਨੂੰ ਖੋਰਾ ਲਗਾ ਰਿਹਾ ਹੈ ਅਤੇ ਸਾਡੇ ਰਾਸ਼ਟਰ ਦੀਆਂ ਜੜ੍ਹਾਂ ਨੂੰ ਖੋਖਲਾ ਕਰਦਾ ਹੈ। ਜੇਕਰ ਭਾਰਤੀ ਗੁੱਸੇ ਵਿਚ ਹਨ ਤਾਂ ਇਸ ਦਾ ਕਾਰਨ ਹੈ ਕਿ ਉਹ ਭ੍ਰਿਸ਼ਟਾਚਾਰ ਅਤੇ ਕੌਮੀ ਸੋਮਿਆਂ ਦੀ ਬਰਬਾਦੀ ਨੂੰ ਵੇਖ ਰਹੇ ਹਨ, ਜੇ ਸਰਕਾਰਾਂ ਇਨ੍ਹਾਂ ਖਾਮੀਆਂ ਨੂੰ ਦੂਰ ਨਹੀਂ ਕਰਦੀਆਂ ਤਾਂ ਮਤਦਾਤਾ ਸਰਕਾਰਾਂ ਨੂੰ ਚੱਲਦਾ ਕਰ ਦੇਣਗੇ।
ਇਸੇ ਤਰ੍ਹਾਂ ਜਨਤਕ ਜੀਵਨ ਵਿਚ ਪਾਖੰਡ ਦਾ ਵਧਣਾ ਵੀ ਖ਼ਤਰਨਾਕ ਹੈ। ਚੋਣਾਂ ਕਿਸੇ ਮਨੁੱਖ ਦੇ ਭਰਮ-ਭੁਲੇਖਿਆਂ ਨੂੰ ਅਜਮਾਉਣ ਦੀ ਇਜਾਜ਼ਤ ਨਹੀਂ ਦਿੰਦੀਆਂ, ਜਿਹੜੇ ਲੋਕ ਵੋਟਰਾਂ ਦਾ ਭਰੋਸਾ ਚਾਹੁੰਦੇ ਨੇ, ਉਨ੍ਹਾਂ ਨੂੰ ਸਿਰਫ਼ ਉਹੀ ਵਾਅਦਾ ਕਰਨਾ ਚਾਹੀਦਾ ਹੈ, ਜਿਸ ਨੂੰ ਨਿਭਾਉਣਾ ਸੰਭਵ ਹੋਵੇ। ਸਰਕਾਰ ਕੋਈ ਪਰਉਪਕਾਰੀ ਅਦਾਰਾ ਨਹੀਂ ਹੈ, ਲੋਕਾਂ ਦੀ ਮਨਚਾਹੀ ਅਰਾਜਕਤਾ ਸ਼ਾਸਨ ਦਾ ਬਦਲ ਨਹੀਂ ਹੋ ਸਕਦੀ।
ਇਹ ਕਰੋਧ ਸਿਰਫ਼ ਉਦੋਂ ਸ਼ਾਂਤ ਹੋਵੇਗਾ ਜਦ ਸਰਕਾਰਾਂ ਉਹ ਨਤੀਜੇ ਦੇਣ ਲੱਗਣਗੀਆਂ, ਜਿਨ੍ਹਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਮਤਲਬ ਸਮਾਜਿਕ ਤੇ ਆਰਥਿਕ ਵਿਕਾਸ ਉਹ ਵੀ ਕੱਛੂ ਦੀ ਚਾਲ 'ਤੇ ਨਹੀਂ, ਸਗੋਂ ਘੋੜ ਦੌੜ ਵਾਲੇ ਘੋੜੇ ਦੀ ਰਫ਼ਤਾਰ ਨਾਲ। ਭਾਰਤੀ ਯੁਵਾ ਆਪਣੇ ਭਵਿੱਖ ਨਾਲ ਵਿਸ਼ਵਾਸਘਾਤ ਨੂੰ ਮੁਆਫ਼ ਨਹੀਂ ਕਰਨਗੇ, ਜਿਹੜੇ ਲੋਕ ਸੱਤਾ ਵਿਚ ਹਨ, ਉਨ੍ਹਾਂ ਨੂੰ ਆਪਣੇ ਅਤੇ ਲੋਕਾਂ ਵਿਚਾਲੇ ਭਰੋਸੇ ਦੀ ਕਮੀ ਨੂੰ ਦੂਰ ਕਰਨਾ ਪਵੇਗਾ ਤੇ ਜਿਹੜੇ ਲੋਕ ਸਿਆਸਤ ਵਿਚ ਹਨ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਇਕ ਚੋਣ ਦੇ ਨਾਲ ਇਕ ਚੇਤਾਵਨੀ ਵੀ ਜੁੜੀ ਹੁੰਦੀ ਹੈ : ਨਤੀਜੇ ਦੇਵੋ ਜਾਂ ਫਿਰ ਬਾਹਰ ਹੋ ਜਾਵੋ ।
ਮੰਦੀ ਚਿੰਤਾ ਵਾਲੀ ਗੱਲ
ਪਿਛਲੇ ਦਹਾਕੇ ਵਿਚ ਭਾਰਤ ਵਿਸ਼ਵ ਦੇ ਇਕ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਣ ਵਾਲੇ ਅਰਥਚਾਰੇ ਦੇ ਰੂਪ ਵਿਚ ਉਭਰਿਆ ਹੈ । ਸਾਡੇ ਅਰਥਚਾਰੇ ਵਿਚ ਪਿਛਲੇ ਦੋ ਸਾਲਾਂ ਵਿਚ ਆਈ ਮੰਦੀ ਥੋੜ੍ਹੀ ਚਿੰਤਾ ਦੀ ਗੱਲ ਹੋ ਸਕਦੀ ਹੈ, ਪਰ ਨਿਰਾਸ਼ਾ ਦੀ ਹਰਗਿਜ਼ ਨਹੀਂ। ਮੁੜ ਸੁਰਜੀਤੀ ਦੀਆਂ ਹਰੀਆਂ ਕਰੂੰਬਲਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ । ਇਸ ਸਾਲ ਦੀ ਪਹਿਲੀ ਛਿਮਾਹੀ ਵਿਚ ਖੇਤੀ ਵਿਕਾਸ ਦਰ ਵਧ ਕੇ 3.6 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ ਅਤੇ ਸਾਡਾ ਪੇਂਡੂ ਅਰਥਚਾਰਾ ਚੜ੍ਹਦੀਆਂ ਕਲਾ ਵਿਚ ਹੈ। ਸਾਲ 2014 ਸਾਡੇ ਇਤਿਹਾਸ ਵਿਚ ਇਕ ਚੁਣੌਤੀ ਵਾਲਾ ਪਲ ਹੈ। ਸਾਨੂੰ ਰਾਸ਼ਟਰੀ ਉਦੇਸ਼ ਅਤੇ ਦੇਸ਼ ਭਗਤੀ ਦੇ ਉਸ ਜਜ਼ਬੇ ਨੂੰ ਫਿਰ ਤੋਂ ਜਗਾਉਣ ਦੀ ਲੋੜ ਹੈ, ਜੋ ਦੇਸ਼ ਨੂੰ ਖਾਈ 'ਚੋਂ ਬਾਹਰ ਕੱਢ ਕੇ ਉੱਪਰ ਮੁੜ ਖ਼ੁਸ਼ਹਾਲੀ ਦੇ ਰਾਹ 'ਤੇ ਤੋਰ ਦੇਵੇ । ਨੌਜਵਾਨਾਂ ਨੂੰ ਰੁਜ਼ਗਾਰ ਦੇਵੋ ਅਤੇ ਉਹ ਪਿੰਡਾਂ ਅਤੇ ਸ਼ਹਿਰਾਂ ਨੂੰ 21ਵੀਂ ਸਦੀ ਦੇ ਪੱਧਰ 'ਤੇ ਲੈ ਆਉਣਗੇ।
ਸਿੱਖਿਆ ਦਾ ਮਿਆਰ
ਸਿੱਖਿਆ ਭਾਰਤੀ ਤਜਰਬੇ ਦਾ ਇੱਕ ਅਨਿਖੱੜਵਾਂ ਹਿੱਸਾ ਰਹੀ ਹੈ। ਮੈਂ ਸਿਰਫ਼ ਤਕਸ਼ਿਲਾਂ ਜਾਂ ਨਾਲੰਦਾ ਵਰਗੀਆਂ ਪੁਰਾਤਨ ਮੁਹਾਰਤ ਵਾਲੀਆਂ ਸੰਸਥਾਵਾਂ ਦੇ ਬਾਰੇ ਵਿਚ ਹੀ ਨਹੀਂ, ਸਗੋਂ 17ਵੀਂ ਅਤੇ 18ਵੀਂ ਸਦੀ ਦੀ ਗੱਲ ਕਰ ਰਿਹਾ ਹਾਂ। ਅੱਜ ਸਾਡੇ ਉੱਚ ਸਿੱਖਿਆ ਦੇ ਢਾਂਚੇ ਵਿਚ 650 ਤੋਂ ਵਧੇਰੇ ਯੂਨੀਵਰਸਿਟੀਆਂ ਅਤੇ 33 ਹਜ਼ਾਰ ਤੋਂ ਵੱਧ ਕਾਲਜ ਹਨ। ਹੁਣ ਸਾਡਾ ਧਿਆਨ ਸਿੱਖਿਆ ਦੇ ਮਿਆਰ ਵੱਲ ਹੋਣਾ ਚਾਹੀਦਾ ਹੈ। ਅਸੀਂ ਸਿੱਖਿਆ ਵਿਚ ਵਿਸ਼ਵ ਦੀ ਅਗਵਾਈ ਕਰ ਸਕਦੇ ਹਾਂ। ਲੋੜ ਸਿਰਫ਼ ਇਸ ਗੱਲ ਦੀ ਹੈ ਕਿ ਅਸੀਂ ਸਿਖਰਲੇ ਮੁਕਾਮ ਤੱਕ ਪਹੁੰਚਣ ਲਈ ਸੰਕਲਪ ਅਤੇ ਰਹਿਨੁਮਾਈ ਦੀ ਪਛਾਣ ਕਰ ਲਈਏ। ਸਿੱਖਿਆ ਹੁਣ ਸਿਰਫ਼ ਅਮੀਰ ਵਰਗ ਦਾ ਵਿਸ਼ੇਸ਼ ਅਧਿਕਾਰ ਨਹੀਂ ਰਿਹਾ, ਸਗੋਂ ਸਾਰਿਆਂ ਦਾ ਸਾਂਝਾ ਹੱਕ ਹੈ। ਇਹ ਸਾਡੇ ਦੇਸ਼ ਦੀ ਤਕਦੀਰ ਦਾ ਬੀਜ ਹੈ। ਸਾਨੂੰ ਇਕ ਅਜਿਹੀ ਸਿੱਖਿਆ ਕ੍ਰਾਂਤੀ ਸ਼ੁਰੂ ਕਰਨੀ ਹੋਵੇਗੀ ਜੋ ਰਾਸ਼ਟਰ ਦੀ ਮੁੜ ਉਸਾਰੀ ਦਾ ਰਾਹਦਸੇਰਾ ਬਣ ਜਾਵੇ ।
ਨਵੀਂ ਸਰਕਾਰ ਸਥਿਰਤਾ ਦੇਣ ਵਾਲੀ ਹੋਵੇ
ਇਸ ਤੋਂ ਪਹਿਲਾਂ ਕਿ ਮੈਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ 'ਤੇ ਤੁਹਾਨੂੰ ਫਿਰ ਤੋਂ ਸੰਬੋਧਿਤ ਕਰਾਂ, ਨਵੀਂ ਸਰਕਾਰ ਬਣ ਚੁੱਕੀ ਹੋਵੇਗੀ। ਆਉਣ ਵਾਲੀਆਂ ਚੋਣਾਂ ਕੌਣ ਜਿੱਤਦਾ ਹੈ ਇਹ ਏਨਾ ਮਹੱਤਵਪੂਰਨ ਨਹੀਂ ਜਿੰਨਾ ਇਹ ਹੈ ਕਿ ਜਿਹੜਾ ਵੀ ਜਿੱਤੇ ਉਸ ਵਿਚ ਸਥਿਰਤਾ, ਇਮਾਨਦਾਰੀ ਤੇ ਭਾਰਤ ਦੇ ਵਿਕਾਸ ਪ੍ਰਤੀ ਪੱਕੀ ਵਚਨਬੱਧਤਾ ਹੋਵੇ । ਸਾਡੀਆਂ ਸਮੱਸਿਆਵਾਂ ਰਾਤੋਂ-ਰਾਤ ਖ਼ਤਮ ਨਹੀਂ ਹੋ ਸਕਦੀਆਂ ਅਸੀਂ ਵਿਸ਼ਵ ਦੇ ਇਕ ਅਜਿਹੇ ਉੱਥਲ-ਪੁੱਥਲ ਤੋਂ ਪ੍ਰਭਾਵਿਤ ਖੇਤਰ ਵਿਚ ਰਹਿੰਦੇ ਹਾਂ। ਜਿਥੇ ਪਿਛਲੇ ਕੁਝ ਸਮੇਂ ਦੌਰਾਨ ਅਸਥਿਰਤਾ ਪੈਦਾ ਕਰਨ ਵਾਲੇ ਹਾਲਾਤ ਨੂੰ ਬਲ ਮਿਲਿਆ ਹੈ। ਫਿਰਕੂ ਤਾਕਤਾਂ ਅਤੇ ਅੱਤਵਾਦੀ ਅਨਸਰ ਅਜੇ ਵੀ ਸਾਡੀ ਜਨਤਾ ਦੇ ਭਾਈਚਾਰੇ ਅਤੇ ਸਾਡੇ ਰਾਜ ਦੀ ਅਖੰਡਤਾ ਨੂੰ ਅਸਥਿਰ ਕਰਨਾ ਚਾਹੁੰਣਗੇ, ਪਰ ਉਹ ਕਦੇ ਕਾਮਯਾਬ ਨਹੀਂ ਹੋਣਗੇ। ਸਾਡੇ ਸੁਰੱਖਿਆ ਅਤੇ ਹਥਿਆਰਬੰਦ ਬਲਾਂ ਨੇ ਮਜ਼ਬੂਤ ਜਨ ਸਮਰਥਨ ਦੀ ਤਾਕਤ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਉਸੇ ਮੁਹਾਰਤ ਨਾਲ ਅੰਦਰੂਨੀ ਦੁਸ਼ਮਣਾਂ ਨੂੰ ਵੀ ਖ਼ਤਮ ਕਰ ਸਕਦੇ ਹਨ, ਜਿਸ ਹੁਸ਼ਿਆਰੀ ਨਾਲ ਉਹ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ।
ਭਾਰਤ ਦੀ ਅਸਲ ਤਾਕਤ ਉਸ ਦੇ ਗਣਤੰਤਰ ਵਿਚ ਉਸ ਦੀ ਵਚਨਬੱਧਤਾ ਦੇ ਹੌਸਲੇ ਵਿਚ ਉਸ ਦੇ ਸੰਵਿਧਾਨ ਵਿਚ ਦੂਰਅੰਦੇਸ਼ੀ ਤੇ ਉਸ ਦੀ ਜਨਤਾ ਦੀ ਦੇਸ਼ ਭਗਤੀ ਵਿਚ ਵਸਦੀ ਹੈ। 1950 ਵਿਚ ਸਾਡਾ ਗਣਤੰਤਰ ਹੋਂਦ ਵਿਚ ਆਇਆ ਸੀ। ਯਕੀਨ ਹੈ ਕਿ ਸਾਲ 2014 ਮੁੜ ਸੁਰਜੀਤੀ ਦਾ ਵਰ੍ਹਾ ਹੋਵੇਗਾ ।

ਮੁੱਖ ਮੰਤਰੀ ਨੂੰ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕ ਸਕਦਾ ਸੰਵਿਧਾਨ - ਕੇਜਰੀਵਾਲ

www.sabblok.blogspot.com
ਨਵੀਂ ਦਿੱਲੀ, 25 ਜਨਵਰੀ (ਏਜੰਸੀ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਸੰਵਿਧਾਨ ਮੁੱਖ ਮੰਤਰੀ ਨੂੰ ਪ੍ਰਦਰਸ਼ਨ ਕਰਨ ਤੋਂ ਨਹੀਂ ਰੋਕ ਸਕਦਾ। ਰੇਲ ਭਵਨ ਦੇ ਸਾਹਮਣੇ ਦਿੱਤੇ ਧਰਨੇ ਦੀ ਹੋ ਰਹੀ ਆਲੋਚਨਾ 'ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸੰਵਿਧਾਨ ਪੜ੍ਹਿਆ ਹੋਇਆ ਹੈ ਪਰ ਉਸ ਵਿਚ ਕਿਧਰੇ ਵੀ ਇਹ ਨਹੀਂ ਲਿਖਿਆ ਕਿ ਮੁੱਖ ਮੰਤਰੀ ਧਰਨੇ 'ਤੇ ਨਹੀਂ ਬੈਠ ਸਕਦਾ। ਮੀਡੀਆ 'ਤੇ ਦੋਸ਼ ਲਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਮੀਡੀਆ ਉਨ੍ਹਾਂ ਦੀ ਪਾਰਟੀ ਦਾ ਨਾਕਾਰਾਤਮਕ ਅਕਸ ਬਣਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕ ਬੁਰਾ ਮੰਨ ਗਏ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਵਿਚ 30 ਫ਼ੀਸਦੀ ਕਮੀ ਆਈ ਹੈ। ਵਰਣਨਯੋਗ ਹੈ ਕਿ ਸੰਵਿਧਾਨਿਕ ਅਹੁਦੇ 'ਤੇ ਰਹਿੰਦਿਆਂ ਹੋਇਆਂ ਕੇਜਰੀਵਾਲ ਵਲੋਂ ਪ੍ਰਦਰਸ਼ਨ ਦੀ ਅਗਵਾਈ ਕਰਨ ਦਾ ਮਾਮਲਾ ਸੁਪਰੀਮ ਕੋਰਟ ਦੀ ਜਾਂਚ ਦੇ ਘੇਰੇ ਵਿਚ ਆ ਗਿਆ ਹੈ।

ਸ਼ਸ਼ੀਕਾਂਤ ਦਾ ਖੁਲਾਸਾ - ਮਜੀਠੀਆ ਦਾ ਨਾਂ ਸਮੱਗਲਰਾਂ 'ਚ ਸ਼ਾਮਲ ਨਹੀਂ ਪਰ ਹੁਣ.....

www.sabblok.blogspot.com

ਅੰਮ੍ਰਿਤਸਰ - ਪੰਜਾਬ ਦੇ ਸਾਬਕਾ ਡੀ. ਜੀ. ਪੀ. (ਜੇਲਾਂ) ਅਤੇ ਆਮ ਆਦਮੀ ਪਾਰਟੀ ਦੇ ਆਗੂ ਸ਼ਸ਼ੀਕਾਂਤ ਨੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਸ਼ਾਮਲ ਹੋਣ ਤੋਂ ਬਰੀ ਕਰਦਿਆਂ ਕਿਹਾ ਕਿ ਜਿਹੜੀ ਲਿਸਟ ਉਨ੍ਹਾਂ  ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਹੈ, ਵਿਚ ਮਜੀਠੀਆ ਦਾ ਨਾਂ ਸ਼ਾਮਲ ਨਹੀਂ ਹੈ।
ਪੰਜਾਬ ਵਿਚੋਂ ਨਸ਼ੀਲੇ ਪਦਾਰਥਾਂ ਦੇ ਖਾਤਮੇ ਲਈ ਜਨਤਕ ਪੱਧਰ ਦੀ ਮੁਹਿੰਮ ਵਿੱਢਣ ਵਾਲੇ ਸ਼ਸ਼ੀਕਾਂਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਜਿਹੜੀ ਲਿਸਟ ਹਾਈ ਕੋਰਟ ਨੂੰ ਸੌਂਪੀ ਹੈ, ਉਹ 2007 ਵਿਚ ਤਿਆਰ ਕੀਤੀ ਗਈ ਸੀ ਅਤੇ ਇਸ ਲਿਸਟ ਵਿਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਬਿਕਰਮ ਸਿੰਘ ਮਜੀਠੀਆ ਕੋਈ ਸਿਰਕੱਢ ਆਗੂ ਨਹੀਂ ਸੀ, ਸਗੋਂ ਉਸ ਦੀ ਯੋਗਤਾ ਸਿਰਫ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਦੇ ਸਾਲੇ ਤੋਂ ਵਧ ਕੇ ਕੁਝ ਨਹੀਂ ਸੀ। ਉਨ੍ਹਾਂ ਕਿਹਾ ਕਿ ਅੱਜ ਮਜੀਠੀਆ ਬੇਤਾਜ ਬਾਦਸ਼ਾਹ ਹੈ ਅਤੇ ਉਸ ਦੇ ਹੁਕਮ ਦੇ ਬਗੈਰ ਪੰਜਾਬ ਵਿਸ਼ੇਸ਼ ਕਰਕੇ ਮਾਝੇ ਵਿਚ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਅਤੇ ਅੱਜ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਮਜੀਠੀਆ ਦੇ ਸ਼ਾਮਲ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਮੱਗਲਰ ਅਤੇ ਪੰਜਾਬ ਪੁਲਸ ਦੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਸਿੰਘ ਭੋਲਾ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਮਜੀਠੀਆ ਦੇ ਸ਼ਾਮਲ ਹੋਣ ਸੰਬੰਧੀ ਤਾਂ ਇਥੋਂ ਤਕ ਕਹਿ ਦਿੱਤਾ ਹੈ ਕਿ ਉਹ ਤਾਂ ਸਿਰਫ ਇਕ ਛੋਟਾ ਜਿਹਾ ਕਰਿੰਦਾ ਹੈ, ਇਸ ਦਾ ਕਿੰਗਪਿਨ ਤਾਂ ਬਿਕਰਮ ਸਿੰਘ ਮਜੀਠੀਆ ਹੈ। ਉਨ੍ਹਾਂ ਕਿਹਾ ਕਿ ਭੋਲਾ ਖੁਦ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕਰ ਰਿਹਾ ਹੈ ਅਤੇ ਉਹ ਵੀ ਭੋਲੇ ਦੀ ਹਮਾਇਤ ਕਰਦੇ ਹਨ ਕਿ ਇਸ ਕਾਂਡ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਤੋਂ ਇਨਕਾਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਬੇਹਤਰ ਜਵਾਬ ਤਾਂ ਕੈਪਟਨ ਸਾਹਿਬ ਹੀ ਦੇ ਸਕਦੇ ਹਨ ਪਰ ਉਨ੍ਹਾਂ ਦੀ ਨਜ਼ਰ ਵਿਚ ਸੀ. ਬੀ. ਆਈ. ਜਾਂਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇੰਟਰਪੋਲ ਦੀ ਮਦਦ ਬਿਨਾਂ ਇਹ ਗੈਂਗ ਖਤਮ ਨਹੀਂ ਕੀਤਾ ਜਾ ਸਕਦਾ ਅਤੇ ਇੰਟਰਪੋਲ ਤੱਕ ਸਿਰਫ ਸੀ.ਬੀ.ਆਈ. ਹੀ ਪਹੁੰਚ ਸਕਦੀ ਹੈ ਕਿਉਂਕਿ ਉਹ ਹੀ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਨੇ ਸਾਡੇ ਨੌਜਵਾਨਾਂ ਨੂੰ ਖਾ ਲਿਆ ਹੈ ਅਤੇ ਨਸ਼ਿਆਂ ਨੂੰ ਖਤਮ ਕਰਨ ਵਿਚ ਸਿਰਫ ਪੁਲਸ ਹੀ ਨਹੀਂ ਸਗੋਂ ਸਰਕਾਰ ਦਾ ਵੀ ਵੱਡਾ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਦੀ ਪੁਸ਼ਤ-ਪਨਾਹੀ ਛੱਡ ਦੇਵੇ ਤਾਂ ਸੁਰੱਖਿਆ ਏਜੰਸੀਆਂ 24 ਘੰਟਿਆਂ ਦੇ ਅੰਦਰ-ਅੰਦਰ ਸੂਬੇ ਵਿਚ ਨਸ਼ੇ ਵਿਕਣੇ ਬੰਦ ਕਰਵਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥ ਪੰਜਾਬ ਵਿਚੋਂ ਕਿਉਂ ਨਹੀਂ ਖਤਮ ਹੁੰਦੇ, ਇਹ ਪੰਜਾਬ ਦੀ ਬਦਕਿਸਮਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਤਰੀ ਮੰਡਲ ਵਿਚ ਕੋੜਮਾ ਸ਼ਾਮਲ ਹੈ।   ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਬਾਦਲ ਸਰਕਾਰ ਦੇ ਖਿਲਾਫ ਨਹੀਂ ਹਨ ਪਰ ਉਨ੍ਹਾਂ ਦੀ ਮੰਗ ਹੈ ਕਿ ਜੇਕਰ ਬਾਦਲ ਸਾਹਿਬ ਪੰਜਾਬ ਵਿਚੋਂ ਨਸ਼ੀਲੇ ਪਦਾਰਥ ਖਤਮ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਕਰਨ ਤਾਂ ਉਹ ਖੁਦ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਅਰਦਾਸ ਕਰਨਗੇ ਕਿ ਬਾਦਲ ਸਾਹਿਬ 25 ਦੀ ਬਜਾਏ 50 ਸਾਲ ਰਾਜ ਕਰਨ। ਇਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਤਲਵਾੜ ਅਤੇ ਨਰਿੰਦਰ ਵਾਲੀਆ ਵੀ ਹਾਜ਼ਰ ਸਨ।