jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 21 January 2014

ਸੰਤ ਬਾਬਾ ਦਯਾ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਮ੍ਰਿਤਕ ਦੇਹ ਅਗਨੀ ਭੇਟ

ਸੰਤ ਬਾਬਾ ਦਯਾ ਸਿੰਘ ਸੁਰਸਿੰਘ ਜੀ ਦੇ ਅੰਤਿਮ ਅਰਦਾਸ ਦੀਆਂ ਵੱਖ-ਵੱਖ ਤਸਵੀਰਾਂ ਦੀ ਜੁਬਾਨੀ।
ਭਿੱਖੀਵਿੰਡ 20 ਜਨਵਰੀ (ਭੁਪਿੰਦਰ ਸਿੰਘ)-ਸੰਪਰਦਾਇ ਦਲ ਬਾਬਾ ਬਿੱਧੀ ਚੰਦ ਸੁਰਸਿੰਘ ਦੇ 11ਵੇਂ ਮੁੱਖੀ ਸੰਤ ਬਾਬਾ ਦਯਾ ਸਿੰਘ ਜੀ ਸੁਰਸਿੰਘ ਵਾਲੇ ਜੋਂ ਬੀਤੇ ਦਿਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ, ਦਾ ਅੰਤਿਮ ਸੰਸਕਾਰ ਅੱਜ ਗੁਰੂਦੁਆਰਾ ਛਾਉਣੀ ਸਾਹਿਬ ਸੁਰਸਿੰਘ ਵਿਖੇ ਕਰ ਦਿੱਤਾ ਗਿਆ ਤੇ ਉਹਨਾਂ ਦੇ ਮ੍ਰਿਤਕ ਦੇਹ ਨੂੰ ਅਗਨੀ ਉਹਨਾਂ ਦੇ ਸਪੁੱਤਰਾਂ ਬਾਬਾ ਅਵਤਾਰ ਸਿੰਘ, ਬਾਬਾ ਗੁਰਬਚਨ ਸਿੰਘ ਜੀ ਨੇ ਵਿਖਾਈ ਤੇ ਪੰਜਾਬ ਪੁਲਿਸ ਦੀ ਟੁਕੜੀ ਨੇ ਸਲਾਮੀ ਦਿੱਤੀ। ਇਸ ਸਮੇ ਪਹੁੰਚੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ, ਉਪ ਮੁੱਖ ਮੰਤਰੀ ਸ੍ਰ:ਸੁਖਬੀਰ ਸਿੰਘ ਬਾਦਲ ਦੀ ਧਰਮ ਸਪੁੱਤਨੀ ਬੀਬੀ ਹਰਸਿਮਰਨ ਕੌਰ ਬਾਦਲ, ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ, ਕੈਬਨਿਟ ਮੰਤਰੀ ਸ੍ਰ:ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੌਰ ਕੈਰੋਂ, ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਭੋਰਾ ਕੋਹਨਾ, ਬਾਬਾ ਬਲਵੀਰ ਸਿੰਘ ਸੀਚੇਵਾਲ, ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ, ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਸੰਤ ਰਣਜੀਤ ਸਿੰਘ ਮੋਰਾਂਵਾਲੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਸਰੂਪ ਸਿੰਘ ਪੱਟੀ ਵਾਲੇ, ਸੀ.ਪੀ.ਐਸ. ਰਮਿੰਦਰ ਸਿੰਘ ਬੁਲਾਰੀਆਂ, ਸੀ.ਪੀ.ਐਸ. ਹਰਮੀਤ ਸਿੰਘ ਸੰਧੂ, ਬਾਬਾ ਹਰਨਾਮ ਸਿੰਘ ਧੁੰਮਾ, ਨਿਹੰਗ ਬਾਬਾ ਬਲਬੀਰ ਸਿੰਘ ਬੁੱਢਾ ਦਲ ਵਾਲੇ, ਬਾਬਾ ਰਤਨ ਸਿੰਘ ਦਿਆਲਪੁਰ ਵਾਲੇ, ਵੀਰ ਸਿੰਘ ਲੋਪੋਕੇ, ਰਜਿੰਦਰ ਸਿੰਘ ਮਹਿਤਾ, ਬਾਬਾ ਵਰਿੰਦਰ ਸਿੰਘ ਹਜੂਰ ਸਾਹਿਬ ਵਾਲੇ, ਜਥੇਦਾਰ ਮੰਗਲ ਸਿੰਘ, ਬਾਬਾ ਅਮੀਰ ਸਿੰਘ, ਸ੍ਰੋਮਣੀ ਕਮੇਟੀ ਮੈਂਬਰ ਸਵਿੰਦਰ ਸਿੰਘ, ਸਰੂਪ ਸਿੰਘ ਕਵੀਸ਼ਰ,ਦਰਸਣ ਸਿੰਘ ਚੇਲਾ, ਧਿਆਨ ਸਿੰਘ ਮੰਡ ਸਾਬਕਾ ਐਮ.ਪੀ. ,ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਬਾਬਾ ਮੌਜੀ ਦਾਸ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸਤਨਾਮ ਸਿੰਘ, ਬਾਬਾ ਨਿਰਮਲ ਸਿੰਘ, ਗੌਰਵਦੀਪ ਵਲਟੋਹਾ, ਭਾਈ ਰਾਮ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਲੋਕ ਸਭਾ ਮੈਂਬਰ ਡਾ:ਰਤਨ ਸਿੰਘ ਅਜਨਾਲਾ, ਡੀ.ਸੀ. ਤਰਨ ਤਾਰਨ ਸ੍ਰ:ਬਲਵਿੰਦਰ ਸਿੰਘ ਧਾਲ਼ੀਵਾਲ, ਐਸ.ਐਸ.ਪੀ. ਤਰਨ ਤਾਰਨ ਰਾਜਜੀਤ ਸਿੰਘ, ਅੰਗਰੇਜ ਸਿੰਘ ਡੀ.ਟੀ.a. ਅੰਮ੍ਰਿਤਸਰ, ਜਸਵੰਤ ਸਿੰਘ ਡੀ.ਟੀ.a. ਤਰਨ ਤਾਰਨ, ਜਥੇਦਾਰ ਹਰਦਿਆਲ ਸਿੰਘ ਸੁਰਸਿੰਘ, ਸਨਦੀਪ ਸਿੰਘ ਪੀ.ਏ. , ਹਰਵਿੰਦਰ ਸਿੰਘ ਸੰਧੂ ਐਸ.ਪੀ. (ਡੀ), ਐਸ.ਪੀ. ਰਣਧੀਰ ਸਿੰਘ ਧੀਰਾ, ਕਾਂਗਰਸੀ ਆਗੂ ਤੇਜਪ੍ਰੀਤ ਸਿੰਘ ਪੀਟਰ, ਸੁਖਪਾਲ ਸਿੰਘ ਭੁੱਲਰ, ਜਥੇਦਾਰ ਸਤਨਾਮ ਸਿੰਘ ਮਨਾਵਾ, ਸਰਪੰਚ ਗੁਰਦਲ੍ਹੇਰ ਸਿੰਘ ਸੁਰਸਿੰਘ, ਰਾਣਾ ਸੁਰਿੰਦਰ ਸਿੰਘ, ਠੇਕੇਦਾਰ ਵਿਰਸਾ ਸਿੰਘ, ਅਮਰਜੀਤ ਸਿੰਘ ਢਿਲੋਂ ਆਦਿ ਤੋਂ ਇਲਾਵਾ ਦੇਸ਼-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਬਾਬਾ ਜੀ ਦੀ ਸ਼ਰਧਾਲੂਆਂ ਨੇ ਸੰਤ ਬਾਬਾ ਦਯਾ ਸਿੰਘ ਦੇ ਅੰਤਿਮ ਦਰਸ਼ਨ ਕੀਤੇ ਤੇ ਸ਼ਰਧਾਂਜਲੀ ਭੇਂਟ ਕੀਤੀ। ਸੰਤ ਬਾਬਾ ਦਯਾ ਸਿੰਘ ਸੁਰਸਿੰਘ ਵਾਲਿਆਂ ਦੀ ਅੰਤਿਮ ਅਰਦਾਸ ਤੇ ਸ਼ਰਧਾਜਲ਼ੀ ਸਮਾਗਮ 28 ਜਨਵਰੀ ਨੂੰ ਗੁਰੂਦੁਆਰਾ ਛਾਉਣੀ ਸਾਹਿਬ ਸੁਰਸਿੰਘ ਵਿਖੇ ਹੋਵੇਗਾ।  

No comments: