www.sabblok.blogspot.com
ਸਰਕਾਰ ਨੇ ਮੰਨੀ ਰਾਹੁਲ ਦੀ ਗੱਲ
ਨਵੀਂ ਦਿੱਲੀ 17 ਜਨਵਰੀ -ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਸੋਈ ਗੈਸ ਸਿਲੰਡਰਾਂ ਦਾ ਕੋਟਾ ਵਧਾਉਣ ਉਪਰ ਜੋਰ ਦੇਣ ਉਪਰੰਤ ਤੇਲ ਮੰਤਰੀ ਐਮ ਵੀਰੱਪਾ ਮੋਇਲੀ ਨੇ ਕਿਹਾ ਹੈ ਕਿ ਰਿਆਇਤੀ ਦਰਾਂ ਉਪਰ ਸਲਾਨਾ ਮਿਲਦੇ 9 ਸਿਲੰਡਰਾਂ ਨੂੰ ਵਧਾਕੇ 12 ਕੀਤਾ ਜਾਵੇਗਾ। ਇਥੇ ਕੁਲ ਹਿੰਦ ਕਾਂਗਰਸ ਕਮੇਟੀ ਦੀ ਮੀਟਿੰਗ ਵਿਚ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਿਲੰਡਰਾਂ ਦੀ ਗਿਣਤੀ ਵਧਾਉਣ ਲਈ ਕੀਤੀ ਗਈ ਬੇਨਤੀ ਦੇ ਛੇਤੀ ਬਾਅਦ ਮੋਇਲੀ ਨੇ ਕਿਹਾ ''ਹਾਂ ਸਲੰਡਰਾਂ ਦੀ ਹੱਦ ਵਧਾਈ ਜਾਵੇਗੀ।'' ਉਨ੍ਹਾਂ ਕਿਹਾ ਕਿ ਗਿਣਤੀ ਵਧਾਉਣ ਬਾਰੇ ਨਿਰਨਾ ਕੈਬਨਿਟ ਦੀ ਪ੍ਰਵਾਨਗੀ ਉਪਰੰਤ ਲਿਆ ਜਾਵੇਗਾ ਤੇ ਇਸ ਸਬੰਧੀ ਕੈਬਨਿਟ ਛੇਤੀ ਵਿਚਾਰ ਕਰੇਗੀ। ਰਾਹੁਲ ਗਾਂਧੀ ਨੇ ਮੀਟਿੰਗ ਵਿਚ ਕਿਹਾ ਸੀ ਕਿ ਇਕ ਘਰ ਲਈ 9 ਸਿਲੰਡਰ ਕਾਫੀ ਨਹੀਂ ਹਨ ਇਸ ਲਈ ਮੈਂ ਦੇਸ਼ ਦੀਆਂ ਔਰਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਦਰਖਾਸਤ ਕਰਦਾ ਹਾਂ ਕਿ ਸਿਲੰਡਰ ਵਧਾਕੇ 12 ਕੀਤੇ ਜਾਣ।
No comments:
Post a Comment