www.sabblok.blogspot.com
ਸਿੱਧੂ ਦੀਆਂ ਸਿੱਧੀਆਂ – ਸੁਖਨੈਬ ਸਿੰਘ ਸਿੱਧੂ
ਸਰਦ ਰੁੱਤ ਸੁਰੂ ਹੁੰਦੇ ਹੀ ਜਹਾਜ਼ਾਂ ਦੇ ਜਹਾਜ਼ ਭਰੇ ਭਾਰਤ ਵਿੱਚ ਉਤਰਦੇ ਹਨ ਇਹਨਾਂ ਵਿੱਚ ਸਵਾਰ ਹੁੰਦੇ ਨੇ ਪ੍ਰਵਾਸੀ ਪੰਜਾਬੀ । ਕੁਝ ਪੰਜਾਬ ਦੀ ਧਰਤੀ ਦਾ ਮੋਹ, ਰਿਸ਼ਤਿਆਂ ਦਾ ਹੇਰਵਾ ਅਤੇ ਸਭਿਆਚਾਰਕ ਪਿਛੋਕੜ ਦੀ ਅਣਹੋਂਦ ਕਾਰਨ ਵਤਨ ਗੇੜਾ ਮਾਰਦੇ ਹਨ । ਕੁਝ ਵਿਆਹ–ਸ਼ਾਦੀਆਂ ਤੇ ਖੇਡ ਮੇਲੇ ਕਰਵਾਉਣ ਆਉਂਦੇ। ਬਹੁਤ ਸਾਰੇ ਪ੍ਰਵਾਸੀ ਇੱਥੇ ਆਪਣੀ ਜ਼ਮੀਨਾਂ ਜਾਇਦਾਦਾਂ ਦੀ ਨਿਸ਼ਾਨਦੇਹੀਆਂ ਕਰਨ ਅਤੇ ਭਰਾਵਾਂ ਤੋਂ ਹਿੱਸੇ ਵੰਡਾਉਣ ਆਉਂਦੇ।
ਪਹਿਲਾਂ ਪ੍ਰਵਾਸੀ ਪੰਜਾਬੀ ਇੱਥੇ ਜ਼ਮੀਨਾਂ ਜਾਇਦਾਦਾਂ ਖਰੀਦਦੇ ਸੀ ਪਰ ਜਦੋਂ ਜ਼ਮੀਨ ਦੇ ਭਾਅ ਵਧੇ ਉਦੋਂ ਤੋਂ ਜ਼ਮੀਨਾਂ ਹੜੱਪਣ ਦਾ ਮਾਮਲੇ ਵੀ ਵਧੇ ਨੇ। ਬੇਸ਼ੱਕ ਅੰਕੜਿਆਂ ਦੇ ਆਧਾਰ ਤੇ ਸੁਖਬੀਰ ਸਿੰਘ ਬਾਦਲ ਕਹਿਣਾ ਕਿ ਪਹਿਲਾ ਲੋਕਾਂ ਦੇ ਮਾਮਲੇ ਲਟਕਦੇ ਰਹਿੰਦੇ ਸੀ ਹੁਣ ਹੱਲ ਹੋਣ ਲੱਗਾ ਇਸ ਕਰਕੇ ਜਿ਼ਆਦਾ ਮਾਮਲੇ ਦਰਜ ਹੋ ਕੇ ਹੱਲ ਹੋ ਰਹੇ ਹਨ। ਜੇ ਇਸ ਵਿੱਚ ਥੋੜੀ ਜਿੰਨੀ ਵੀ ਸੱਚਾਈ ਹੈ ਤਾਂ ਬਹੁਤ ਚੰਗੀ ਗੱਲ ਹੈ।
ਕਈ ਵਰ੍ਹਿਆਂ ਤੋਂ ਐਨ ਆਰ ਆਈਜ਼ ਦੀ ਸਮੱਸਿਆਂ ਨੂੰ ਨਿਪਟਾਉਣ ਲਈ ਐਨ ਆਰ ਆਈ ਸਭਾ ਪੰਜਾਬ ਦਾ ਗਠਨ ਹੋਇਆ। ਫਿਰ ਸਭਾ ਦੀ ਚੌਧਰ ਦਾ ਰੌਲਾ ਪੈਣ ਲੱਗਾ । ਜੋ ਕੰਮ ਸਭਾ ਦੇ ਆਗੂਆਂ ਨੇ ਕਰਨੇ ਸੀ ਉਹ ਨਹੀਂ ਹੋ ਸਕੇ । ਹੋਰ ਤਾਂ ਹੋਰ ਇਸ ਪ੍ਰਵਾਸੀ ਪੰਜਾਬੀ ਸੰਮੇਲਨ ਵਿੱਚ ਪ੍ਰਵਾਸੀ ਪੰਜਾਬੀ ਸਭਾ ਦੇ ਕੋਈ ਨੁੰਮਾਇੰਦੇ ਨੂੰ ਬੋਲਣ ਦਾ ਮੌਕਾ ਨਾ ਦਿੱਤਾ ਜਾਣਾ ਇਹ ਸੰਕੇਤ ਦਿੰਦਾ ਕਿ ਸਰਕਾਰ ਦੀਆਂ ਨਜ਼ਰਾਂ ਵਿੱਚ ਇਸਦੀ ਕੋਈ ਹੋਂਦ ਨਹੀਂ ।
ਇਸੇ ਤਰ੍ਹਾਂ ਬੀਤੇ ਚਾਰ ਕੁ ਵਰ੍ਹਿਆਂ ਤੋਂ ਪੰਜਾਬ ਸਰਕਾਰ ਐਨ ਆਰ ਆਈ ਸੰਮੇਲਨ ਕਰਵਾਉਣ ਲੱਗੀ ।ਦੁਨੀਆਂ ਭਰ ਵਿੱਚੋਂ ਐਨ ਆਰ ਆਈਜ਼ ਦੇ ਨੁੰਮਾਇੰਦੇ ਅਤੇ ਵੱਖ ਵੱਖ ਦੇਸ਼ਾਂ ਵਿੱਚ ਬੈਠੇ ਪੰਜਾਬੀ ਮੀਡੀਆ ਕਰਮੀ ਵੀ ਇੱਥੇ ਪਹੁੰਚਦੇ ਹਨ।
ਬੀਤੇ ਵਰ੍ਹੇ ਪ੍ਰਵਾਸੀ ਮੀਡੀਆ ਇਸ ਸੰਮੇਲਨ ਲਈ ਆਪਣੇ ਅਦਾਰਿਆਂ ਲਈ ਇਸਿ਼ਤਿਹਾਰ ਪੱਕੇ ਕਰਦਾ ਨਜ਼ਰ ਆਇਆ ਅਤੇ ਆਪਣੀ ਲਈ ਮਾਨਤਾ ਦੀ ਗੱਲ ਕਰਦਾ ਰਿਹਾ। ਇਸ ਵਾਰ ਵੀ ਇਹੀ ਕੁਝ ਹੋਇਆ। ਪੰਜਾਬ ਸਰਕਾਰ ਨੇ ਪ੍ਰਵਾਸੀ ਮੀਡੀਆ ਨੂੰ ਹੱਥ ਵੀ ਝਾੜਿਆ।
ਪੰਜਾਬ ਸਰਕਾਰ ਦੀ ਇਸ ਵਾਰ ਇਹ ਪ੍ਰਾਪਤੀ ਰਹੀ ਕਿ ਇਹ ਸੰਮੇਲਨ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੁਰੂ ਹੋਇਆ। ਲੰਬਾ ਸਮਾਂ ਪਹਿਲਾਂ ਵਤਨੋਂ ਦੂਰ ਹੋਏ ਪ੍ਰਵਾਸੀ ਪੰਜਾਬੀ ਇੱਕ ਵਾਰ ਫਿਰ ਆਪਣਾ ਵੱਡਮੁੱਲਾ ਇਤਿਹਾਸਕ ਵਿਰਸਾ ‘ਵਿਰਾਸਤ -ਏ -ਖਾਲਸਾ’ ਵਿੱਚ ਦੇਖ ਕੇ ਗਦਗਦ ਹੋਏ।
ਇੱਕ ਗੱਲ ਅਹਿਮ ਰਹੀ ਕਿ ਪ੍ਰਵਾਸੀ ਪੰਜਾਬੀਆਂ ਨੇ ਗੁਰੂ ਕਾ ਲੰਗਰ ਛੱਕਣ ਦੀ ਬਜਾਏ ਸਰਕਾਰ ਵੱਲੋਂ ਮੰਗਵਾਏ ਗਏ ਹੋਟਲ ਦੇ ਤਾਜ ਦੇ ਸੁੱਧ ਸ਼ਾਕਾਹਾਰੀ ਭੋਜਨ ਦਾ ਆਨੰਦ ਮਾਣਿਆ।
ਵਿਦੇਸ਼ਾਂ ਤੋਂ ਪਹੁੰਚੇ ਪ੍ਰਵਾਸੀ ਪੰਜਾਬੀ ਭਾਈਚਾਰੇ ਦੇ ਰਾਜਨੀਤਕ ਆਗੂਆਂ ਦੀਆਂ ਥੋਥੀਆਂ ਗੱਲਾਂ ਇੱਥੇ ਮਜਬੂਰੀ ਪ੍ਰਤੀਤ ਹੋਈਆਂ । ਜਿਹੜੇ ਮੰਤਰੀ ਸੰਤਰੀ ਵਿਦੇਸਾਂ ਵਿੱਚ ਬਿਨਾ ਸੁਰੱਖਿਆ ਦੇ ਸ਼ਰੇਆਮ ਘੁੰਮਦੇ ਸਨ ਉਹਨਾ ਤੋਂ ਪੰਜਾਬੀ ਉਮੀਦ ਕਰਦੇ ਸਨ ਕਿ ਅਡੰਬਰ ਰਹਿਤ ਜੀਵਨ ਜਾਂਚ ਅਤੇ ਲਾਲ ਬੱਤੀ ਸਭਿਆਚਾਰ ਤੋਂ ਹੱਟਕੇ ਚੱਲਦੇ ਇਹਨਾਂ ਸਿਆਸਤਦਾਨਾਂ ਨੂੰ ਦੇਖ ਕੇ ਪੰਜਾਬ ਸਰਕਾਰ ਦੇ ਨੁੰਮਾਇੰਦੇ ਕੋਈ ਸੇਧ ਲੈਣ ਪਰ ਇਹ ਖੁਦ ਹੀ ਪੰਜਾਬ ਦੇ ਸਰਕਾਰੀ ਰੰਗ ਵਿੱਚ ਰੰਗੇ ਗਏ। ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇ ਕਾਫਲੇ ਵਿੱਚ ਘੁੰਮਦੇ ਪ੍ਰਵਾਸੀਆਂ ਦੇ ਮਸਲੇ ਵਿਚਾਰਨੇ ਭੁੱਲ ਗਏ।
ਕੈਨੇਡੀਅਨ ਮੰਤਰੀ ਦਾ ਚਾਪਲੂਸੀ ਦਾ ਸਿਖਰ ਸਰ ਕਰਦੇ ਜਾਪੇ । ਸਟੇਜ ਤੋਂ ਬੋਲਣ ਵਾਲੇ ਹਰੇਕ ਬੁਲਾਰੇ ਦਾ ਜੋਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਉਪ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਗੁਣਗਾਣ ਕਰਨ ਵਿੱਚ ਲੱਗਿਆ ਸੀ।
ਕੈਨੇਡੀਅਨ ਮੰਤਰੀ ਟਿੱਮ ਉਪਲ ਨੇ ਸਿਖਰਾਂ ਸਰ ਕਰਦੇ ਹੋਏ ਇਹ ਵੀ ਕਹਿ ਦਿੱਤਾ ਕਿ ਪ੍ਰਵਾਸੀਆਂ ਦੇ 70 ਫੀਸਦੀ ਮਾਮਲੇ ਹੱਲ ਹੋ ਚੁੱਕੇ ਹਨ।
ਜਦਕਿ ਸਮੱਸਿਆਵਾਂ ਦਾ ਪਹਾੜ ਉੱਥੇ ਹੀ ਖੜ੍ਹਾ । ਕੀ ਪ੍ਰਵਾਸੀਆਂ ਦੀਆਂ ਜ਼ਮੀਨਾਂ ਸਿਆਸੀ ਅਤਿਵਾਦ ਤੋਂ ਮੁਕਤ ਹਨ। ਕੋਈ ਵੀ ਪ੍ਰਵਾਸੀ ਜਦੋਂ ਪੰਜਾਬ ਵਿੱਚ ਆਉਂਦਾ ਤਾਂ ਪਹਿਲਾਂ ਫੋਨ ਕਰਕੇ ਇੱਥੋਂ ਦੇ ਅਮਨ ਦੇ ਕਾਨੂੰਨ ਦੀ ਸਥਿਤੀ ਬਾਰੇ ਪੁੱਛਦਾ ਫਿਰ ਵਤਨ ਪਰਤਣ ਦੀ ਸੋਚਦਾ। ਪੰਜਾਬ ਦੇ ਲਾਅ ਐਂਡ ਆਰਡਰ ਤੋਂ ਆਮ ਪੰਜਾਬੀ ਘਬਰਾਉਂਦੇ ਕਿਉਂ ਹਨ ? ਇਹ ਮਾਮਲਾ ਕਿਸੇ ਨੇ ਵਿਚਾਰਣ ਦੀ ਖੇਚਲ ਨਹੀਂ ਕੀਤੀ।ਨਾ ਸਿਆਸਤਦਾਨਾਂ ਨੇ ਜਰੂਰਤ ਸਮਝੀ ਤੇ ਨਾ ਹੀ ਪੱਤਰਕਾਰਾਂ ਨੇ।
ਡੈਲੀਗੇਟ ਇਜਲਾਸ ਵਿੱਚ ਕਿਸੇ ਪ੍ਰਵਾਸੀ ਡੈਲੀਗੇਟ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ । ਪ੍ਰਵਾਸੀ ਮੀਡੀਆ ਨਾਲ ਵੱਖਰੀ ਮੀਟਿੰਗ ਦੇਰ ਰਾਤ ਚੰਡੀਗੜ੍ਹ ਦੇ ਹੋਟਲ ਮੈਰੀਅਟ ਵਿੱਚ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਪ੍ਰਵਾਸੀਆਂ ਦੇ ਮਾਮਲਿਆਂ ਨਾਲੋਂ ਜਿ਼ਆਦਾ ਘੱਟ ਮਿਲਦੇ ਇਸ਼ਿਤਹਾਰਾਂ ਦਾ ਫਿਕਰ ਜਿ਼ਆਦਾ ਰਿਹਾ। ਲੋਕਹਿੱਤਾਂ ਨੇ ਜੁੜੇ ਪੱਤਰਕਾਰ ਬਲਤੇਜ ਪੰਨੂ ਵਰਗਿਆਂ ਨੇ ਜਦੋਂ ਐਨਆਰਆਈ ਮਾਮਲਿਆਂ ਨੂੰ ਹੱਲ ਕਰਨ ਲਈ ਨਿਯੁਕਤ ਅਧਿਕਾਰੀ ਗੁਰਪ੍ਰੀਤ ਦਿਓ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਉਪ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਤੁਹਾਡੀ ਇੰਸਪੈਕਟਰ ਜਨਰਲ ਬਿਨਾ ਸ਼ੱਕ ਚੰਗਾ ਕੰਮ ਕਰਦੀ ਹੈ ਪ੍ਰੰਤੂ ਬਾਕੀ ਥਾਣੇਦਾਰਾਂ/ ਡੀਐਸਪੀ ਕੋਲੋ ਜਾ ਕੇ ਫਾਈਲਾਂ ਨੂੰ ਬਰੇਕਾਂ ਲੱਗ ਜਾਂਦੀਆਂ ਹਨ ਤਾਂ ਸੁਖਬੀਰ ਬਾਦਲ ਨੇ ਮੌਕੇ ਤੇ ਇਹ ਫੈਸਲਾ ਦਿੱਤਾ ਕਿ ਹੁਣ ਕਿਸੇ ਵੀ ਐਨਆਰਆਈ ਦੇ ਕੇਸ ਵਿੱਚ ਐਸ ਐਸ ਪੀ ਜਾਂ ਕਿਸੇ ਪੁਲੀਸ ਅਧਿਕਾਰੀ ਦੀ ਦਖਲ ਅੰਦਾਜ਼ੀ ਨਹੀਂ ਹੋਵੇਗੀ ਬਲਕਿ ਐਨ ਆਰ ਆਈ ਮਾਮਲਿਆਂ ਦੀ ਇੰਸਪੈਕਟਰ ਜਨਰਲ ਗੁਰਪ੍ਰੀਤ ਦਿਓ ਹੀ ਪੈਰਵੀ ਕਰਨਗੇ।
ਪ੍ਰੋਗਰਾਮ ਦੀ ਸੁਰੂਆਤ ਬਿਕਰਮ ਸਿੰਘ ਮਜੀਠੀਆ ਦੇ ਸਵਾਗਤੀ ਭਾਸ਼ਣ ਨਾਲ ਹੋਈ । ਐਨ ਆਰ ਆਈ ਮਾਮਲਿਆਂ ਦੇ ਮੰਤਰੀ ਮਜੀਠੀਆ ਨੇ ਸਰਬੰਸ ਦਾਨੀਆਂ ਗੀਤ ਦੀਆਂ ਕੁਝ ਲਾਈਨਾਂ ਦੇ ਹਵਾਲੇ ਦੇ ਆਪਣੇ ਭਾਸ਼ਣ ਨੂੰ ਇਤਿਹਾਸਕ ਪੁੱਠ ਚਾੜਣ ਦੀ ਕੋਸਿ਼ਸ਼ ਕੀਤੀ ਤੇ ਬਾਬੂ ਸਿੰਘ ਮਾਨ ਤੋਂ ਵਿਸ਼ੇਸ਼ ਤੌਰ ਲਿਖਵਾਈਆਂ ਕੁਝ ਸਤਰਾਂ ਵੀ ਸਾਂਝੀਆਂ ਕੀਤੀਆਂ । ਜਿਸ ਤੋਂ ਪ੍ਰਤੀਤ ਹੁੰਦਾ ਸੀ ਮਾਲ ਮੰਤਰੀ ਸਾਹਿਤਿਕ ਬੋਲਾਂ ਨਾਲ ਆਪਣਾ ਭਾਸ਼ਣ ਦੀ ਦੇਣ ਦੀ ਕੋਸਿ਼ਸ਼ ਕਰ ਰਹੇ ਸਨ ਪਰ ਇਹ ਪਹਿਲੀ ਕੋਸਿ਼ਸ਼ ਸੀ ।
ਮਜੀਠੀਆਂ ਨੇ ਪ੍ਰਵਾਸੀਆਂ ਨੂੰ ਹਵਾ ਦਿੰਦਿਆਂ ਕਿਹਾ ਕੇਂਦਰ ਸਰਕਾਰ ਦੇ ਪ੍ਰਵਾਸੀ ਸੰਮੇਲਨ ਵਿੱਚ ਵੀ ਜਿ਼ਆਦਾਤਰ ਪੰਜਾਬੀ ਪ੍ਰਵਾਸੀ ਹੀ ਨਜ਼ਰ ਆਉਂਦੇ ਸਨ।
ਪਰ ਜਿਹੜੇ ਪ੍ਰਵਾਸੀ ਭਾਰਤੀ ਕੇਂਦਰ ਸਰਕਾਰ ਨੇ ਸਨਮਾਨਿਤ ਕੀਤੇ ਹਨ ਉਹਨਾਂ ਵਿੱਚ ਕੋਈ ਪੰਜਾਬੀ ਕਿਉਂ ਨਹੀਂ , ਕੀ ਇੱਥੇ ਵੀ ਕੇਂਦਰ ਸਰਕਾਰ ਵਿਤਕਰਾ ਕਰ ਗਈ ?
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਪ੍ਰਾਪਤੀਆਂ ਦੱਸਿਆ ਰਾਜ ਦੇ ਆਰਥਿਕ ਨੰਗਪੁਣੇ ਨੂੰ ਸਵੀਕਾਰਨ ਦੀ ਥਾਂ ਉਹਨਾ ਕਿਹਾ ਕਿ ‘ ਪੰਜਾਬੀ ਕਦੇਂ ਨੰਗ ਨਹੀਂ ਹੋ ਸਕਦੇ। ਬਲਕਿ ਨੰਗ ਬੰਦੇ ਨੂੰ ਹਿੱਕ ਚੌੜੀ ਕਰਕੇ ਤੁਰਨਾ ਚਾਹੀਦਾ।’ਉਪ ਮੁੱਖ ਮੰਤਰੀ ਨੇ ਅਮਰੀਕਾ ਦੇ ਅਰਥਚਾਰੇ ਦੀ ਉਦਾਹਰਨ ਦਿੰਦੇ ਕਿਹਾ ਦੇਖੋ ਅਮਰੀਕਾ ਮੰਦਹਾਲੀ ਵਿੱਚ ਹੈ ਤੇ ਉਬਾਮਾ ਕਿਵੇਂ ਤੁਰਦਾ ।’ ਕੁਝ ਸਲਾਹੁਣਯੋਗ ਪ੍ਰਾਪਤੀਆਂ ਤੋਂ ਬਿਨਾ ਦਮਗਜੇ ਜਿ਼ਆਦਾ ਮਾਰੇ ਗਏ।
ਹੋਰ ਤਾਂ ਪ੍ਰਵਾਸੀਆਂ ਨੂੰ ਦਿਖਾਈ ਦਸਤਾਵੇਜੀ ਫਿਲਮ ਵਿੱਚ ਭਾਰਤ ਦੇ ਚੋਟੀ ਦੇ ਸਨਅਤਾਂ ਨੂੰ ਪੰਜਾਬੀ ਕਿਹਾ ਗਿਆ ਜਿੰਨ੍ਹਾਂ ਵਿੱਚ ਲਕਸ਼ਮੀ ਨਰਾਇਣ ਮਿੱਤਲ ਅਤੇ ਅੰਬਾਨੀ ਵੀ ਸ਼ਾਮਿਲ ਸਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਿਹਰੇ ਅਤੇ ਭਾਸ਼ਣ ਤੋਂ ਮਹਿਸੂਸ ਹੋਇਆ ਕਿ ਉਹ ਇਸ ਸਮਾਗਮ ਤੋਂ ਬਹੁਤੇ ਖੁਸ਼ ਤੇ ਆਸਵੰਦ ਨਹੀਂ । ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇੱਥੇ ਇਕੱਠੇ ਹੋਏ ਬਿਜਨਸ ਦੀ ਗੱਲ ਤਾਂ ਕਰ ਲੈਂਦੇ ਹਾਂ ਪਰ ਕਦੇ ਖੇਤੀਬਾੜੀ ਦੀ ਗੱਲ ਨਹੀਂ ਕੀਤੀ । ਮੁੱਖ ਮੰਤਰੀ ਨੇ ਸ਼ਹੀਦਾਂ ਤੇ ਭਗਵਾਨ ਬਾਲਮੀਕ ਅਤੇ ਭਗਤ ਰਵਿਦਾਸ ਜੀ ਦੀਆਂ ਯਾਦਗਾਰਾਂ ਸਥਾਪਿਤ ਕਰਨ ਦੀ ਗੱਲ ਵੀ ਆਖੀ ।
ਮੁੱਖ ਮੰਤਰੀ ਨੇ ਮੰਨਿਆ ਕਿ ਵਿਦੇਸ਼ਾਂ ਵਿੱਚ ਸੀਵਰੇਜ ਦਾ ਪਾਣੀ ਵੀ ਸਾਫ ਕਰਕੇ ਪੀਣ ਯੋਗ ਬਣਾਇਆ ਜਾ ਰਿਹਾ ਪਰ ਅਸੀਂ ਤਾਂ ਛੱਪੜਾਂ ਦੀ ਸਫਾਈ ਵੀ ਨਹੀ ਕਰਵਾ ਸਕਦੇ।ਮੁੱਖ ਮੰਤਰੀ ਦੇ ਭਾਸ਼ਣ ਵਿੱਚ ਸਰਕਾਰ ਦੇ ਅਸਲੀ ਤਸਵੀਰ ਜਰੂਰ ਝਲਕਦੀ ਸੀ ਪਰ ਵੀ ਉਹ ਪੈਸੇ ਟਕੇ ਦੀ ਕੋਈ ਤੰਗ ਨਹੀਂ ਕਹਿਕੇ ਬੜਕ ਮਾਰ ਗੇ।
ਮੁੱਖ ਮੰਤਰੀ ਨੇ ਪ੍ਰਵਾਸੀ ਨੂੰ ਸੁਨੇਹਾ ਦਿੱਤਾ ਕਿ ਉਹ ਗਰਮਦਲੀਆਂ ਨੂੰ ਹੱਲਾਸ਼ੇਰੀ ਨਾ ਦੇਣ ਜਿਸਦਾ ਪਹਿਲਾਂ ਹੀ ਪੰਜਾਬੀਆਂ ਨੇ ਬਹੁਤ ਸੰਤਾਪ ਭੋਗਿਆ ਹੈ।
ਸ: ਬਾਦਲ ਨੇ ਪੰਜਾਬ ਵਿੱਚ ਫਿਰਕੂ ਸਦਭਾਵਨਾ ਦੀ ਗੱਲ ਵੀ ਆਖੀ ਜੋ ਕਿ ਜਿ਼ਆਦਾਤਰ ਅਸਲੀਅਤ ਵੀ ਹੈ।
ਚਾਪਲੂਸ ਸਿਆਸਤਦਾਨਾਂ ਦੇ ਭਾਸ਼ਣਾਂ ਤੋਂ ਹੱਟ ਕੇ ਮੁੱਖ ਮੰਤਰੀ ਦੇ ਵਿੱਚ ਰੌਚਿਕਤਾ ਦੇਖਣ ਨੂੰ ਮਿਲੀ। ਨੀਰਸ ਗੱਲਾਂ ਸੁਣਕੇ ਉਕਤਾਏ ਸਰੋਤਿਆਂ ਨੂੰ ਸ: ਬਾਦਲ ਦੇ ਮਜਾਹੀਆਂ ਭਾਸ਼ਣ ਨੇ ਖੁਸ਼ ਕੀਤਾ।
ਮੁੱਖ ਮੰਤਰੀ ਨੇ ਆਪਣੇ ਮਜ਼ਾਹੀਆ ਅੰਦਾਜ ਵਿੱਚ ਕਿਹਾ ਕਿ ਅਸੀਂ ਐਨਆਰਆਈ ਕਮਿਸ਼ਨ ਬਣਾ ਦਿੱਤਾ, ਐਨ ਆਰ ਆਈ ਥਾਣੇ ਬਣਾ ਦਿੱਤੇ ਬੱਸ ਇੱਕ ਐਨ ਆਰ ਆਈ ਜੇਲ੍ਹ ਰਹਿੰਦੀ ।
ਮੰਚ ਸੰਚਾਲਨ ਕਰਦੀ ਸਤਿੰਦਰ ਸੱਤੀ ਬਾਰੇ ਕਿਹਾ ਕਿ ਇਹ ਬੀਬੀ ਤੋਂ ਮੌਤ ਦਾ ਵਾਰੰਟਾਂ ਜਿੰਨ੍ਹਾਂ ਡਰ ਲੱਗਦਾ , ਪਰ ਹੈ ਬੜੀ ਚੀਜ਼।
ਕੁਲ ਮਿਲਾ ਕੇ ਇਹ ਉਹਨਾ ਲੋਕਾਂ ਲਈ ਫਾਇਦੇਮੰਦ ਸੀ ਜਿੰਨ੍ਹਾਂ ਨੇ ਸਰਕਾਰ ਦੇ ਸੋਹਲੇ ਗਾਉਣੇ ਸੀ ਅਤੇ ਅਕਾਲੀ ਦਲ ਮੰਤਰੀਆਂ ਨਾਲ ਫੋਟੋਆਂ ਖਿਚਵਾਉਣੀਆਂ ਸੀ।
ਬੱਸ ਜੇ ਉੱਥੇ ਕਮੀ ਸੀ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੱਸਣ ਵਾਲੇ ਲੋਕਾਂ ਸੀ ।ਪ੍ਰਵਾਸੀ ਪੰਜਾਬੀਆਂ ਦੇ ਨੁੰਮਾਇੰਦਿਆਂ ਕੋਲ ਸਮਾਂ ਸੀ ਕਿ ਉਹ ਆਪਣੇ ਲੋਕਾਂ ਦੀ ਸਮੱਸਿਆਵਾਂ ਪੰਜਾਬ ਸਰਕਾਰ ਕੋਲ ਰੱਖਦੇ ਪਰ ਉਹ ਤਾਂ ਆਪਣੀ ਸ਼ਾਹੀ ਮਹਿਮਾਨ ਨਿਵਾਜ਼ੀ ਦੇ ਬੋਝ ਥੱਲੇ ਦੱਬੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨੋ ਅਸਮਰੱਥ ਜਾਪੇ।
ਸੁਚੇਤ ਪ੍ਰਵਾਸੀ ਪੱਤਰਕਾਰਾਂ ਨੇ ਮੁੱਖ ਮੰਤਰੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਿਆਸਤਦਾਨਾਂ ਦਾ ਭਾਸ਼ਣ ਸੁਣਨਾ ਤਾਂ ਜੀਅ ਸਦਕੇ ਸੁਣੋਂ ਪਰ ਪ੍ਰਵਾਸੀਆਂ ਤੇ ਇਹਨਾ ਭਾਸ਼ਣਾਂ ਦਾ ਤਸ਼ੱਦਦ ਨਾ ਕਰੋ ਜਿੰਨਾਂ ਸਿਆਸਤਦਾਨਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਰੇਡੀਓ ‘ਤੇ ਸੁਣਨ ਲਈ ਤਿਆਰ ਨਹੀਂ ਤੁਸੀ ਉਹਨਾਂ ਨੂੰ ਸਾਹਮਣੇ ਬਿਠਾ ਕੇ ਸੁਣਾ ਰਹੇ ਸੀ।
ਗੱਲ ਮੁੱਕਦੀ ਕਿ ਪ੍ਰਵਾਸੀਆਂ ਦੀ ਸਮੱਸਿਆਵਾਂ ਦਾ ਮਾਮਲਾ ਵਿਚਾਰੇ ਬਿਨਾ ‘ਸਫਲ ਪ੍ਰਵਾਸੀ ਪੰਜਾਬ ਸੰਮੇਲਨ’ ਹੋ ਗਿਆ।

No comments:
Post a Comment