ਨਵੀਂ ਦਿੱਲੀ—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੇਲ ਭਵਨ ਦੇ ਬਾਹਰ ਲਾਏ ਧਰਨੇ ਸੰਬੰਧੀ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਧਰਨਾ ਲਗਾ ਕੇ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ ਹੈ ਅਤੇ ਨਾ ਹੀ ਕੋਈ ਗਲਤ ਕੰਮ ਕੀਤਾ ਹੈ ਕਿਉਂਕਿ ਸੰਵਿਧਾਨ 'ਚ ਕਿਤੇ ਵੀ ਇਹ ਨਹੀਂ ਲਿਖਿਆ ਹੈ ਕਿ ਧਰਨਾ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ 20 ਤੋਂ 30 ਫੀਸਦੀ ਭ੍ਰਿਸ਼ਟਾਚਾਰ ਘਟਿਆ ਹੈ।
ਉਨ੍ਹਾਂ ਕਿਹਾ ਕਿ ਉਹ ਜਨਤਾ ਨੂੰ ਮਾਲਕ ਬਣਾਉਣ ਆਏ ਹਨ ਅਤੇ ਆਉਣ ਵਾਲੇ 15 ਦਿਨਾਂ 'ਚ ਉਨ੍ਹਾਂ ਦੀ ਸਰਕਾਰ ਸਵਰਾਜ ਕਾਨੂੰਨ ਲਿਆਵੇਗੀ ਅਤੇ ਇਸ ਤੋਂ ਇਲਾਵਾ ਉਹ ਫਰਵਰੀ ਮਹੀਨੇ 'ਚ ਰਾਮਲੀਲਾ ਮੈਦਾਨ 'ਚ ਜਨ ਲੋਕਪਾਲ ਬਿੱਲ ਪਾਸ ਕਰਾਂਗੇ।
No comments:
Post a Comment