www.sabblok.blogspot.com
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ ਪੰਜਾਬੀ ਨਿਊਜ਼
ਆਨਲਾਈਨ
98143 06545
ਭੂਚਾਲ ਦੇ ਨਾਂ ਤੋਂ ਸਾਰੇ ਵਾਕਫ ਹਨ। ਜਦੋਂ ਇਹ ਭੂਚਾਲ ਆਉਂਦਾ ਹੈ ਤਾਂ ਇਸਦੇ ਨਤੀਜੇ ਬਹੁਤ ਭਿਆਨਕ ਹੁੰਦੇ ਹਨ। ਧਰਤੀ ਹੇਠ ਭੂਚਾਲ ਆਉਣ ਦੇ ਭਾਵੇਂ ਸਾਇੰਸ ਪੱਖੋਂ ਹੋਰ ਕਾਰਨ ਹਨ ਪਰ ਲੋਕਾਂ ਦੀ ਮਿੱਥ ਅਨੁਸਾਰ ਧਰਤੀ ਦਾ ਭਾਰ ਇਕ ਬਲਦ ਨੇ ਸਿੰਗਾਂ ਤੇ ਚੁੱਕਿਆ ਹੋਇਆ ਹੈ ਅਤੇ ਜਦੋਂ ਉਸਦਾ ਸਿੰਗ ਥੱਕ ਜਾਂਦਾ ਹੈ ਤਾਂ ਉਹ ਦੂਸਰੇ ਸਿੰਗ ਤੇ ਧਰਤੀ ਦਾ ਭਾਰ ਬਦਲਦਾ ਹੈ ਤਾਂ ਧਰਤੀ ਕੰਬਦੀ ਹੈ ਤੇ ਭੂਚਾਲ ਆਉਂਦਾ ਹੈ। ਪਰ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਧਰਤੀ ਉੱਪਰ ਆਏ ਭੂਚਾਲ ਦੀ। ਇਹ ਭੂਚਾਲ ਵੀ ਸੱਤਾ ਦਾ ਭਾਰ ਪੰਜ ਸਾਲ ਦੀ ਇਕ ਸਿੰਗ ਤੇ ਚੁੱਕਣ ਤੋਂ ਬਾਅਦ ਅਗਲੇ ਪੰਜ ਸਾਲ ਲਈ ਦੂਜੇ ਸਿੰਗ ਤੇ ਕਰਨ ਸਮੇਂ ਪੰਜਾਬ ਵਿਚ ਆਇਆ ਹੈ। ਪੰਜਾਬ ਵਿਚ ਕਾਂਗਰਸ ਦੀ ਬਣਦੀ ਸਰਕਾਰ ਦੇ ਬੇੜੀਆਂ ਚ ਆਪਣਿਆਂ ਵੱਲੋਂ ਵੱਟੇ ਪਾਉਣ ਨਾਲ ਕਾਂਗਰਸ ਦੀ ਬੇੜੀ ਡੁੱਬ ਗਈ ਅਤੇ ਅਕਾਲੀ ਦਲ ਬਾਦਲ ਦੇ ਪੈਰ ਥੱਲੇ ਬਟੇਰਾ ਆ ਗਿਆ। ਇਸ ਬਟੇਰੇ ਦੇ ਆਉਣ ਦਾ ਕਾਰਨ ਕਾਂਗਰਸ ਦੀ ਫੁੱਟ ਤਾਂ ਹੈ ਈ ਸੀ ਪਰ ਦੂਜਾ ਕਾਰਨ ਅਕਾਲੀਦਲ ਵੱਲੋਂ ਵੋਟਰਾਂ ਤੇ ਲੀਡਰਾਂ ਦੀ ਖਰੀਦੋ ਫਰੋਖਤ ਵੀ ਸੀ। ਅਕਾਲੀ ਦਲ ਦੀ ਸਰਕਾਰ ਬਣ ਗਈ ਅਤੇ ਕਾਂਗਰਸ ਦੀ ਫੁੱਟ ਦਿਨੋ ਦਿਨ ਹੋਰ ਵਧਦੀ ਗਈ। ਜਦੋਂ ਵਿਰੋਧੀ ਧਿਰ ਕਮਜ਼ੋਰ ਹੋਵੇ ਤਾਂ ਸੱਤਾਧਾਰੀ ਧਿਰ ਨੂੰ ਮਨਮਾਨੀਆਂ ਕਰਨ ਦਾ ਮੌਕਾ ਤਾਂ ਮਿਲ ਹੀ ਜਾਂਦਾ ਹੈ। ਪੈਸੇ ਦੀ ਦੁਰਵਰਤੋਂ ਨਾਲ ਬਣਾਈ ਸਰਕਾਰ ਨੇ ਅਕਾਲੀ ਦਲ ਦੇ ਹੌਸਲੇ ਹੋਰ ਵਧਾ ਦਿੱਤੇ ਅਤੇ ਮਨਮਾਨੀਆਂ ਸ਼ੁਰੂ ਹੋ ਗਈਆਂ ਅਤੇ 25 ਸਾਲ ਰਾਜ ਕਰਨ ਦੇ ਸੁਪਨੇ ਪੂਰੇ ਹੁੰਦੇ ਜਾਪਣ ਲੱਗੇ। ਇਨਾਂ ਮਨਮਾਨੀਆਂ ਵਿਚ ਬਰੇਤੀ ਤੇ ਨਸ਼ਿਆਂ ਦਾ ਕਾਲਾ ਧੰਦਾ ਉੱਭਰਕੇ ਚਰਚਾ ਵਿਚ ਆਇਆ। ਜਿਸ ਵਿਚ ਦੋਵਾਂ ਚੀਜ਼ਾਂ ਦੀ ਕਾਲਾ ਬਾਜ਼ਾਰੀ ਚ ਕੈਬਨਿਟ ਮੰਤਰੀ ਮਜੀਠੀਆ ਦੇ ਨਾਂ ਦੀ ਚਰਚਾ ਆਉਣ ਲੱਗੀ। ਸਰਕਾਰ ਦਾ ਨਾਂ ਬਦਨਾਮ ਹੋਣ ਲੱਗਾ। ਸ਼ਾਇਦ ਇਸ ਪਾਸੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਕੇ ਅਕਾਲੀ ਸਰਕਾਰ ਨੇ ਨਸ਼ਿਆਂ ਦੀ ਤਸਕਰੀ ਵਿਰੁੱਧ ਸਖਤੀ ਕਰਨ ਦਾ ਫੈਸਲਾ ਲਿਆ ਤੇ ਫੜੋ ਫੜੀ ਵਿਚ ਜਗਦੀਸ਼ ਭੋਲਾ ਪਹਿਲਵਾਨ ਤੇ ਕੁੱਝ ਅਕਾਲੀ ਆਗੂ ਹੀ ਫੜੇ ਗਏ ਤੇ ਆਖਿਰ ਭੋਲੇ ਨੇ ਮਜੀਠੀਆ ਦਾ ਨਾਮ ਪ੍ਰੈਸ ਵਿਚ ਨਸ਼ਰ ਕਰ ਦਿੱਤਾ ਜਿਸ ਨਾਲ ਅਕਾਲੀ ਸਰਕਾਰ ਨੂੰ ਤਵੀਤ ਪੁੱਠੇ ਪੈ ਗਏ। ਜਿਸ ਨਾਲ ਪੰਜਾਬ ਦੀ ਰਾਜਨੀਤੀ ਵਿਚ ਭੂਚਾਲ ਦੇ ਝਟਕੇ ਸ਼ੁਰੂ ਹੋਏ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਚ ਇਸ ਮਾਮਲੇ ਦੀ ਸੀ ਬੀ ਆਈ ਵੱਲੋਂ ਜਾਂਚ ਦੀ ਮੰਗ ਰੱਖ ਦਿੱਤੀ ਪਰ ਇਸਦੇ ਉਲਟ ਕੈਪਟਨ ਅਮਰਿੰਦਰ ਸਿੰਘ ਜਿਨਾਂ ਦਾ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਬੜਾ ਵੱਡਾ ਸਤਿਕਾਰ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਨਾਂ ਦੇ ਰਾਜ ਸਮੇਂ ਪੰਜਾਬ ਵਿਚ ਭੁੱਕੀ ਦਾ ਚਮਚਾ ਵੀ ਨਹੀਂ ਸੀ ਮਿਲਦਾ ਅਤੇ ਪੰਜਾਬ ਦੇ ਅਮਲੀਆਂ ਨੇ ਰਾਜਸਥਾਨ ਦੀ ਸੰਗਰੀਆ ਮੰਡੀ ਚ ਜਾਕੇ ਤੰਬੂ ਲਗਾ ਲਏ ਸਨ। ਪਰ ਅੱਜ ਉਹ ਪੰਜਾਬ ਵਿਚ ਨਸ਼ਿਆਂ ਸੰਬੰਧੀ ਸੀ ਬੀ ਆਈ ਜਾਂਚ ਦੀ ਵਿਰੋਧਤਾ ਕਰ ਰਹੇ ਹਨ, ਜਿਸਤੋਂ ਪੰਜਾਬ ਦੇ ਲੋਕ ਭੰਬਲਭੂਸੇ ਵਿਚ ਪੈ ਗਏ ਹਨ ਅਤੇ ਕੈਪਟਨ ਸਾਹਿਬ ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਹਨ ਕਿ ਉਹ ਅਕਾਲੀਆਂ ਨਾਲ ਮਿਲ ਗਏ ਹਨ। ਜਦੋਂ ਕਿ ਪੰਜਾਬ ਦੇ ਰਾਜਨੀਤਕ ਸਮਝ ਰੱਖਣ ਵਾਲੇ ਲੋਕ ਇਹ ਕਹਿ ਰਹੇ ਹਨ ਕਿ ਜੇਕਰ ਹੁਣ ਸੀ ਬੀ ਆਈ ਦੀ ਜਾਂਚ ਲੱਗ ਜਾਵੇ ਤਾਂ ਪੰਜਾਬ ਦੀ ਉੱਪਰਲੀ ਅਕਾਲੀ ਲੀਡਰਸ਼ਿਪ ਤੋਂ ਲੈ ਕੇ ਹੇਠਲੀ ਤੱਕ ਇਸ ਘੇਰੇ ਵਿਚ ਆਉਣ ਦੇ ਆਸਾਰ ਹਨ। ਇਸ ਦੇ ਜਵਾਬੀ ਹਮਲੇ ਵਿਚ ਅਕਾਲੀਆਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਵੀ ਅਜਿਹੇ ਦੋਸ਼ ਲਗਾਏ ਹਨ ਅਤੇ ਬਰਾਬਰ ਬਾਜਵਾ ਦੇ ਪੁਤਲੇ ਸਾੜੇ ਹਨ। ਬਾਜਵਾ ਤੇ ਦੋਸ਼ ਲਾਉਣ ਵਿਚ ਮੋਹਰੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਤੇ ਵੀ ਕਾਂਗਰਸ ਵਾਲਿਆਂ ਨੇ ਦੋਸ਼ ਲਾਏ ਹਨ ਕਿ ਢੀਂਡਸਾ ਖੁਦ ਨਾਮੀ ਸਮਗਲਰ ਕੰਵਰਜੀਤ ਸਿੰਘ ਪਹਿਲਵਾਨ ਦਾ ਕੁੜਮ ਹੈ ਜਿਸਦੇ ਦਾਊਦ ਨਾਲ ਸੰਬੰਧ ਹਨ। ਦੂਜੇ ਪਾਸੇ ਜਗਦੀਸ਼ ਭੋਲਾ ਵੱਲੋਂ ਮਜੀਠੀਆ ਦੇ ਲਏ ਨਾਂ ਤੇ ਤਾਂ ਕੋਈ ਕਾਰਵਾਈ ਨਹੀਂ ਹੋ ਰਹੀ ਪਰ ਭੋਲੇ ਦਾ ਰੀਮਾਂਡ ਤੇ ਰੀਮਾਂਡ ਲਿਆ ਜਾ ਰਿਹਾ ਹੈ ਕਿ ਇਸਤੋਂ ਹੋਰ ਪੁੱਛਗਿੱਛ ਕਰਨੀ ਹੈ। ਇਹ ਵੀ ਸਮਝ ਤੋਂ ਬਾਹਰ ਦੀ ਗੱਲ ਹੈ। ਮੁੱਕਦੀ ਗੱਲ ਕਿ ਜੇ ਸੀ ਬੀ ਆਈ ਦੀ ਜਾਂਚ ਲੱਗ ਜਾਵੇ ਤਾਂ ਲੀਰਾਂ ਦੀ ਖਿੱਦੋ ਦੀਆਂ ਤਹਿਆਂ ਉੱਧੜਕੇ ਸਾਹਮਣੇ ਆ ਜਾਣਗੀਆਂ ਭਾਵੇਂ ਕੁੱਝ ਸਮਾਂ ਲੱਗ ਜਾਵੇ। ਲੋਕਾਂ ਨੂੰ ਇਸ ਜਾਂਚ ਦਾ ਸਮਰਥਨ ਕਰਨਾਂ ਚਾਹੀਦਾ ਹੈ। ਭਾਵੇਂ ਕਾਂਗਰਸੀ ਹੋਵੇ ਤੇ ਭਾਵੇਂ ਅਕਾਲੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨਾਂ ਨੇ ਰਾਜਨੀਤੀ ਦੇ ਵਪਾਰ ਵਿਚ ਪੰਜਾਬ ਨੂੰ ਨਸ਼ੇੜੀਆਂ ਦਾ ਸੂਬਾ ਬਣਾ ਦਿੱਤਾ ਹੈ।

No comments:
Post a Comment