ਦਿੱਲੀ ਦੇ ਉਪ ਰਾਜਪਾਲ ਨਜੀਵ ਜੰਗ ਵੱਲੋਂ ਮੁੱਖ ਮੰਤਰੀ ਕੇਜਰੀਵਾਲ ਦੀਆਂ ਮੰਗਾਂ ਅੰਸ਼ਕ ਤੌਰ 'ਤੇ ਮੰਨ ਲਏ ਜਾਣ ਤੋਂ ਬਾਅਦ ਸੋਮਵਾਰ ਸਵੇਰ ਤੋਂ ਸ਼ੁਰੂ ਹੋਇਆ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਕੈਬਿਨਟ ਦਾ ਧਰਨਾ ਖਤਮ ਹੋ ਗਿਆ ਹੈ। ਕੇਜਰੀਵਾਲ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ। 
ਕੇਜਰੀਵਾਲ ਮਾਲਵਿਆ ਨਗਰ ਦੇ ਐਸ.ਐਚ.ਓ. ਅਤੇ ਪਹਾੜ ਗੰਜ ਦੇ ਪੀ.ਸੀ.ਆਰ. ਇੰਚਾਰਜ ਤੋਂ ਇਲਾਵਾ ਇਕ ਏ.ਸੀ.ਪੀ. ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਸਨ। ਹਾਲਾਂਕਿ ਕੇਜਰੀਵਾਲ ਦੀ ਇਹ ਮੰਗ ਪੂਰੀ ਤਰ੍ਹਾਂ ਨਹੀਂ ਮੰਨੀ ਗਈ ਪਰ ਸਰਕਾਰ ਨੇ ਮਾਲਵਿਆ ਨਗਰ ਦੇ ਐਸ.ਐਚ.ਓ. ਅਤੇ ਪਹਾੜ ਗੰਜ ਦੇ ਪੀ.ਸੀ.ਆਰ. ਇੰਚਾਰਜ ਨੂੰ ਜਾਂਚ ਪੂਰੀ ਹੋਣ ਤੱਕ ਛੁੱਟੀ 'ਤੇ ਭੇਜ ਕੇ ਕੇਜਰੀਵਾਲ ਦੀ ਮੰਗ ਅੰਸ਼ਕ ਤੌਰ 'ਤੇ ਮਨ ਲਈ ਹੈ। ਕੇਜਰੀਵਾਲ ਨੇ ਇਸ ਨੂੰ ਆਪਣੀ ਜਿੱਤ ਕਰਾਰ ਦਿੱਤਾ ਹੈ। 
ਕੇਜਰੀਵਲਾ ਦੇ ਇਸ ਧਰਨੇ ਕਾਰਣ ਦਿੱਲੀ ਵਿਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਦਿੱਲੀ ਦੇ ਚਾਰ ਮੈਟਰੋ ਸਟੇਸ਼ਨ ਇਸ ਧਰਨੇ ਦੇ ਚੱਲਦੇ 2 ਦਿਨ ਬੰਦ ਰਹੇ। ਕੇਜਰੀਵਾਲ ਦਾ ਧਰਨਾ ਖਤਮ ਹੋਣ ਨਾਲ ਦਿੱਲੀ ਦੇ ਲੋਕਾਂ ਨੂੰ ਰਾਹਤ ਮਿਲੀ ਹੈ।