www.sabblok.blogspot.com
ਪ੍ਰੋ. ਅਜਮੇਰ ਸਿੰਘ ਔਲਖ ਨੂੰ ਲਿਆ ਕਮੇਟੀ ਮੈਂਬਰ
ਜਲੰਧਰ: 18 ਜਨਵਰੀ: ਦੇਸ਼ ਭਗਤ ਯਾਦਗਾਰ ਕਮੇਟੀ ਦੇ ਤਿੰਨ ਸਾਲਾ ਸੈਸ਼ਨ ਉਪਰੰਤ ਚੁਣੇ ਨਵੇਂ ਅਹੁਦੇਦਾਰਾਂ ਦੀ ਅਗਵਾਈ 'ਚ ਬੁਲਾਈ ਕਮੇਟੀ ਦੀ ਵਿਸ਼ੇਸ਼ ਜਨਰਲ ਬਾਡੀ ਮੀਟਿੰਗ 'ਚ ਅੱਜ ਅਗਲੇ ਤਿੰਨ ਵਰਿ•ਆਂ ਲਈ ਵੱਖ-ਵੱਖ ਵਿਭਾਗਾਂ ਦੇ ਕੰਮਾਂ ਨੂੰ ਸੁਚਾਰੂ ਅੰਦਾਜ਼ 'ਚ ਨੇਪਰੇ ਚਾੜ•ਨ ਲਈ ਮਹੱਤਵਪੂਰਣ ਕਮੇਟੀਆਂ ਦਾ ਗਠਨ ਕੀਤਾ ਗਿਆ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਹੋਈ ਜਨਰਲ ਬਾਡੀ ਦੀ ਮੀਟਿੰਗ 'ਚ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਵੱਲੋਂ ਰੱਖੀਆਂ ਤਜ਼ਵੀਜ਼ਤ ਕਮੇਟੀਆਂ ਨੂੰ ਸਰਵਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
ਜਨਰਲ ਬਾਡੀ ਵੱਲੋਂ ਕੀਤੇ ਫੈਸਲੇ ਅਨੁਸਾਰ ਇਤਿਹਾਸ ਸਬ ਕਮੇਟੀ (ਕਨਵੀਨਰ ਨੌਨਿਹਾਲ ਸਿੰਘ), ਸਭਿਆਚਾਰਕ ਵਿੰਗ (ਕਨਵੀਨਰ ਅਮੋਲਕ ਸਿੰਘ), ਲਾਇਬ੍ਰੇਰੀ ਕਮੇਟੀ (ਕਨਵੀਨਰ ਹਰਵਿੰਦਰ ਭੰਡਾਲ), ਮਿਊਜ਼ਿਅਮ ਕਮੇਟੀ (ਕਨਵੀਨਰ ਗੁਰਮੀਤ), ਆਡਿਟ ਅਤੇ ਵਿੱਤ ਕਮੇਟੀ (ਕਨਵੀਨਰ ਕੁਲਵੰਤ ਸਿੰਘ ਸੰਧੂ), ਦੇਖ ਰੇਖ ਕਮੇਟੀ (ਕਨਵੀਨਰ ਗੁਰਮੀਤ ਢੱਡਾ), ਖਰੀਦ ਕਮੇਟੀ (ਰਣਜੀਤ ਸਿੰਘ ਔਲਖ) ਅਤੇ ਔਰਤ ਵਿੰਗ (ਕਨਵੀਨਰ ਬਲਬੀਰ ਕੌਰ ਬੁੰਡਾਲਾ) ਕਮੇਟੀਆਂ ਦਾ ਗਠਨ ਕੀਤਾ ਗਿਆ।
ਅੱਜ ਦੀ ਮੀਟਿੰਗ 'ਚ ਜਿੱਥੇ ਬੋਰਡ ਆਫ਼ ਟਰੱਸਟੀਜ਼ ਦਾ ਪੁਨਰ ਗਠਨ ਕੀਤਾ ਗਿਆ, ਉਥੇ ਰੰਗ ਮੰਚ ਦੀ ਨਾਮਵਰ ਸਖਸ਼ੀਅਤ ਪ੍ਰੋ. ਅਜਮੇਰ ਸਿੰਘ ਔਲਖ ਨੂੰ ਕਮੇਟੀ ਦਾ ਮੈਂਬਰ ਲਿਆ ਗਿਆ।
ਮੀਟਿੰਗ 'ਚ ਇਹ ਫੈਸਲਾ ਵੀ ਕੀਤਾ ਗਿਆ ਕਿ ਕਾਮਾਗਾਟਾ ਮਾਰੂ - ਬਜਬਜ ਘਾਟ ਦੀ ਇਤਿਹਾਸਕ ਘਟਨਾ (1914-2014) ਦੀ ਸੌਵੀਂ ਵਰੇ•ਗੰਢ ਮੌਕੇ ਢੁਕਵੇਂ ਸਮਾਗਮਾਂ ਦੀ ਰੂਪ-ਰੇਖਾ ਵੀ ਅਗਲੀ ਮੀਟਿੰਗ 'ਚ ਉਲੀਕਕੇ ਉਹਨਾਂ ਮਹਾਨ ਸ਼ਹੀਦਾਂ ਅਤੇ ਸੰਗਰਾਮੀਆਂ ਦੇ ਉਦੇਸ਼ਾਂ ਦੀ ਪੂਰਤੀ ਲਈ ਪ੍ਰਭਾਵਸ਼ਾਲੀ ਸਰਗਰਮੀਆਂ ਅਤੇ ਪ੍ਰਕਾਸ਼ਨਾਵਾਂ ਦਾ ਕਾਰਜ ਹੱਥ ਲਿਆ ਜਾਵੇਗਾ।

No comments:
Post a Comment