www.sabblok.blogspot.com
ਨਵੀਂ ਦਿੱਲੀ — ਕੇਂਦਰੀ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਅੱਜ ਸ਼ੱਕੀ ਹਾਲਤ ਵਿਚ ਦਿੱਲੀ ਦੇ ਲੀਲਾ ਹੋਟਲ ਵਿਚ ਮੌਤ ਹੋ ਗਈ। ਉਸਦੀ ਲਾਸ਼ ਕਮਰਾ ਨੰਬਰ 345 ਦੇ ਬਿਸਤਰੇ ਤੋਂ ਮਿਲੀ। ਉਹ ਇਸੇ ਕਮਰੇ ਵਿਚ ਠਹਿਰੀ ਸੀ।
ਪੁਲਸ ਦੇ ਅਨੁਸਾਰ ਸੁਨੰਦਾ ਦੇ ਮਰਨ ਦੀ ਸੂਚਨਾ ਸ਼ਸ਼ੀ ਥਰੂਰ ਨੇ ਹੀ ਦਿੱਤੀ। ਪੁਲਸ ਫਾਰੈਂਸਿਕ ਸਬੂਤ ਇਕੱਠੇ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਓਧਰ ਸੁਨੰਦਾ ਦੀ ਮੌਤ ਦੀ ਖ਼ਬਰ ਸੁਣ ਕੇ ਮੇਹਰ ਤਰਾਰ ਨੇ ਟਵੀਟ ਕੀਤਾ ਕਿ 'ਉਹ ਮਾਈ ਗਾਡ, ਵਟ ਦਿ ਹੈੱਲ'।
ਵਰਣਨਯੋਗ ਹੈ ਕਿ ਕੱਲ ਸ਼ਸ਼ੀ ਅਤੇ ਸੁਨੰਦਾ ਨੇ ਖੁਸ਼ਹਾਲ ਜ਼ਿੰਦਗੀ ਜਿਊਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ਦੋਵਾਂ ਵਿਚਾਲੇ ਪਾਕਿਸਤਾਨ ਦੀ ਇਕ ਪੱਤਰਕਾਰ ਮੇਹਰ ਤਰਾਰ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਸ਼ਸ਼ੀ ਅਤੇ ਸੁਨੰਦਾ ਦਾ ਵਿਆਹ 2010 ਵਿਚ ਹੋਇਆ ਸੀ। ਟਵਿਟਰ 'ਤੇ ਦੋਵੇਂ ਵਿਵਾਦਾਂ ਵਿਚ ਸਨ। ਇਹ ਵੀ ਪਤਾ ਲੱਗਾ ਹੈ ਕਿ ਸੁਨੰਦਾ ਬੀਮਾਰ ਸੀ ਅਤੇ ਇਸੇ ਹਫਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਹ ਆਰਾਮ ਕਰ ਰਹੀ ਸੀ। ਦੋਵਾਂ ਨੇ ਕਿਹਾ ਸੀ ਕਿ ਜੇਕਰ ਮੀਡੀਆ ਸਾਡੇ ਦੋਵਾਂ ਦੀ ਨਿੱਜੀ ਜ਼ਿੰਦਗੀ ਦਾ ਸਨਮਾਨ ਕਰੇਗਾ ਤਾਂ ਅਸੀਂ ਉਨ੍ਹਾਂ ਦੇ ਧੰਨਵਾਦੀ ਹੋਵਾਂਗੇ।

No comments:
Post a Comment