ਜਲੰਧਰ,  - ਮੇਰਾ ਪਰਿਵਾਰ ਅਨੁਸੂਚਿਤ ਜਾਤੀ ਨਾਲ ਸੰਬੰਧਤ ਨਹੀਂ ਇਸ ਲਈ ਮੈਂ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਲੋਕ ਸਭਾ ਚੋਣ ਨਹੀਂ ਲੜ ਸਕਦੀ। ਪੰਜਾਬ ਦੀ ਉੱਘੀ ਗਾਇਕਾ ਅਤੇ ਅਭਿਨੇਤਰੀ ਮਿਸ ਪੂਜਾ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਚੋਣ ਲੜਨ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਉਹ ਐੱਸ. ਸੀ./ਐੱਸ. ਟੀ. ਜਮਾਤ ਵਿਚੋਂ ਨਹੀਂ ਆਉਂਦੀ ਇਸ ਲਈ ਉਹ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਸੀਟ ਕਿਵੇਂ ਲੜ ਸਕਦੀ ਹਨ। ਉਨ੍ਹਾਂ ਨੇ ਤਾਂ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਐੱਮ. ਪੀ. ਸੀਟ ਤੋਂ ਚੋਣ ਲੜੇਗੀ ਪਰ ਮੀਡੀਆ ਵਿਚ ਇਸ ਦੀ ਚਰਚਾ ਹੋ ਗਈ ਹੈ। ਫਿਰ ਵੀ ਭਾਜਪਾ ਲੀਡਰਸ਼ਿਪ ਨੇ ਮੇਰੇ ਨਾਮ ਬਾਰੇ ਵਿਚਾਰ ਕੀਤੀ ਹੈ ਇਸ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਭਾਜਪਾ ਪ੍ਰਧਾਨ ਕਮਲ ਸ਼ਰਮਾ ਨੂੰ ਉਨ੍ਹਾਂ ਆਪਣੀ ਮਜਬੂਰੀ ਦਸ ਦਿੱਤੀ ਹੈ। ਮੇਰੇ ਪਰਿਵਾਰ ਦੀ ਗੋਤ ਕੈਂਥ ਹੋਣ ਕਾਰਨ ਅਕਸਰ ਲੋਕ ਇਹ ਸਮਝਦੇ ਹਨ ਕਿ ਉਹ ਰਾਮਦਾਸੀ ਪਰਿਵਾਰ ਵਿਚੋਂ ਹਨ ਪਰ ਕੈਂਥ ਗੋਤ ਵਾਲੇ ਸਿਰਫ ਰਾਮਦਾਸੀ ਨਹੀਂ ਹੁੰਦੇ ਸਗੋਂ ਉਹ ਜਨਰਲ ਗੋਤਾਂ ਵਿਚ ਵੀ ਆਉਂਦੇ ਹਨ। ਉਹ ਜਾਤਾਂ-ਪਾਤਾਂ ਵਿਚ ਵਿਸ਼ਵਾਸ ਨਹੀਂ ਰੱਖਦੇ ਅਤੇ ਹਰ ਜਾਤ ਧਰਮ ਦੇ ਲੋਕਾਂ ਦਾ ਇਕੋ ਜਿਹਾ ਸਤਿਕਾਰ ਕਰਦੇ ਹਨ। ਉਹ ਇਕ ਕਲਾਕਾਰ ਹਨ ਪਰ ਤਕਨੀਕੀ ਤੌਰ 'ਤੇ ਉਹ ਜਨਰਲ ਹਲਕੇ ਤੋਂ ਚੋਣ ਲੜ ਸਕਦੇ ਹਨ, ਰਿਜ਼ਰਵ ਤੋਂ ਨਹੀਂ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਹਲਕੇ ਦੇ ਲੋਕਾਂ ਨੂੰ ਮੇਰੀ ਚੋਣ ਲੜਨ ਦੀ ਉਡੀਕ ਸੀ ਅਤੇ ਮੈਂ ਸਮੁੱਚੇ ਹਲਕੇ ਕੋਲੋਂ ਵੀ ਮੁਆਫੀ ਮੰਗਦੀ ਹਾਂ। ਹੁਸ਼ਿਆਰਪੁਰ ਜ਼ਿਲਾ ਉਨ੍ਹਾਂ ਦਾ ਹੋਮ ਡਿਸਟ੍ਰਿਕਟ ਹੈ ਅਤੇ ਜੇਕਰ ਕਮਲ ਸ਼ਰਮਾ (ਭਾਜਪਾ ਪ੍ਰਧਾਨ) ਮੇਰੀ ਉਸ ਇਲਾਕੇ ਵਿਚ ਕੰਪੇਨ ਲਈ ਡਿਊਟੀ ਲਗਾਉਣਗੇ ਤਾਂ ਉਹ ਸਿਰ ਮੱਥੇ 'ਤੇ ਮੰਨ ਕੇ ਪਾਰਟੀ ਦੀ ਸੇਵਾ ਕਰਨਗੇ ਅਤੇ ਹੁਸ਼ਿਆਰਪੁਰ ਦੀ ਸੀਟ ਜਿੱਤਣ ਵਿਚ ਪਾਰਟੀ ਦੀ ਪੂਰੀ-ਪੂਰੀ ਮਦਦ ਕਰਨਗੇ।