www.sabblok.blogspot.com
ਜਿਥੇ ਇਨ੍ਹਾਂ ਸਰਦੀਆਂ 'ਚ ਤਾਪਮਾਨ 10-12 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਿਹਾ ਹੈ, ਉਥੇ ਇੰਨੀ ਸਰਦੀ 'ਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਠੰਡ ਕਿਉਂ ਨਹੀਂ ਮਹਿਸੂਸ ਕਰ ਰਹੇ, ਇਸ ਦਾ ਆਖਿਰ ਰਾਜ਼ ਕੀ ਹੋ ਸਕਦਾ ਹੈ? ਕਈ ਸੀਨੀਅਰ ਅਕਾਲੀ ਆਗੂ ਇਹ ਦੇਖ ਕੇ ਹੈਰਾਨ ਹਨ ਕਿ ਜਿਥੇ ਧੁੰਦ 'ਚ ਇਕ ਪਾਸੇ ਲੋਕ ਠੰਡ ਕਾਰਨ ਕੰਬ ਰਹੇ ਸਨ, ਉਥੇ ਸੁਖਬੀਰ ਹਾਫ ਸਲੀਵ ਕੁੜਤਾ ਅਤੇ ਜੈਕੇਟ 'ਚ ਹੀ ਸ੍ਰੀ ਮੁਕਤਸਰ ਸਾਹਿਬ 'ਚ ਮਾਘੀ ਮੇਲੇ 'ਚ ਰੈਲੀ ਦੌਰਾਨ ਨਜ਼ਰ ਆਏ। ਸੀਨੀਅਰ ਆਗੂਆਂ ਦਾ ਕਹਿਣਾ ਸੀ ਦਰਅਸਲ ਇਨ੍ਹਾਂ ਸਰਦੀਆਂ 'ਚ ਸੁਖਬੀਰ ਹਾਫ ਸਲੀਵ ਕੁੜਤਾ ਪਹਿਨ ਕੇ ਇਹ ਦਰਸਾਉਣਾ ਚਾਹੁੰਦੇ ਸਨ ਕਿ ਉਹ ਸਰਦੀ ਦਾ ਮੁਕਾਬਲਾ ਆਪਣੇ ਦੋਵੇਂ ਨੰਗੇ ਹੱਥਾਂ ਨਾਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਠੰਡ ਦੀ ਕੋਈ ਪ੍ਰਵਾਹ ਨਹੀਂ।
No comments:
Post a Comment