www.sabblok.blogspot.com
ਕੈਂਸਰ ਦੀ ਬੀਮਾਰੀ ਪ੍ਰਤੀ ਕੀਤਾ ਜਾਵੇਗਾ ਲੋਕਾਂ ਨੂੰ ਸੁਚੇਤ
ਫਰੀਦਕੋਟ 17 ਜਨਵਰੀ ( ਗੁਰਭੇਜ ਸਿੰਘ ਚੌਹਾਨ )ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਕੈਂਸਰ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇਣ ਤੋਂ ਲੈ ਕੇ ਹੁਣ ਇਨ•ਾਂ ਮਰੀਜ਼ਾਂ ਦੇ ਇਲਾਜ ਸਰਕਾਰੀ ਤੌਰ ਤੇ ਮੁਫਤ ਕਰਵਾਏ ਜਾਣ ਦੀ ਲੜਾਈ ਜਿੱਤਣ ਤੋਂ ਬਾਅਦ ਹੁਣ ਇਸ ਸੁਸਾਇਟੀ ਵੱਲੋਂ ਉੱਘੇ ਸਮਾਜ ਸੇਵੀ ਸ: ਐਸ ਪੀ ਓਬਰਾਏ ( ਡੁਬਈ ) ਅਤੇ ਜਿਲ•ਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡ ਪਿੰਡ ਜਾਕੇ ਮੈਡੀਕਲ ਕੈਂਪ ਲਗਾਉਣ ਦਾ ਕੰਮ ਉਲੀਕਿਆ ਗਿਆ ਹੈ, ਜਿਸ ਵਿਚ ਕੈਂਸਰ, ਚਮੜੀ ਰੋਗ, ਹੱਡੀਆਂ ਦੇ ਰੋਗ ਅਤੇ ਹੋਰ ਸਾਰੀਆਂ ਜਨਰਲ ਬੀਮਾਰੀਆਂ ਦਾ ਚੈੱਕ ਅੱਪ ਮਾਹਿਰ ਡਾਕਟਰਾਂ ਦੀਆਂ ਟੀਮਾਂ ਕਰਿਆ ਕਰਨਗੀਆਂ ਅਤੇ ਲੋੜਵੰਦ ਮਰੀਜ਼ਾਂ ਨੂੰ ਮੌਕੇ ਤੇ ਹੀ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਨ•ਾਂ ਕੈਪਾਂ ਵਿਚ ਲੋਕਾਂ ਨੂੰ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ , ਬੱਚਿਆਂ ਨੂੰ ਕਿੱਤਾ ਮੁਖੀ ਪੜ•ਾਈ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਪ੍ਰਤੀ ਜਾਗ੍ਰਤਿ ਵੀ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਇਸ ਸੰਬੰਧੀ ਪਹਿਲਾ ਕੈਂਪ ਪਿੰਡ ਮਿਸ਼ਰੀ ਵਾਲਾ ਚ ਲਗਾਇਆ ਗਿਆ ਹੈ ਅਤੇ ਅਗਲਾ ਕੈਂਪ ਸਾਦਿਕ ਇਲਾਕੇ ਵਿਚ ਲਗਾਇਆ ਜਾਵੇਗਾ । ਫੇਰ ਇਹ ਸਿਲਸਿਲਾ ਲਗਾਤਾਰ ਚੱਲਦਾ ਰਹੇਗਾ। ਉਨ•ਾਂ ਦੱਸਿਆ ਕਿ ਸੁਸਾਇਟੀ ਨੇ ਲੰਬੀ ਲੜਾਈ ਤੋਂ ਬਾਅਦ ਪਹਿਲਾਂ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਹਾਈਕੋਰਟ ਤੱਕ ਪਹੁੰਚ ਕਰਕੇ ਘੱਟ ਕਰਵਾਈਆਂ ਅਤੇ ਫੇਰ ਇਸਤੋਂ ਬਾਅਦ ਸਾਰਾ ਇਲਾਜ ਹੀ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਸਰਕਾਰ ਵੱਲੋਂ ਮੁਫਤ ਲਾਗੂ ਕਰਵਾਉਣ ਵਿਚ ਸਫਲ ਹੋਏ ਹਾਂ। ਇਸਤੋਂ ਇਲਾਵਾ ਸੁਸਾਇਟੀ ਅਨਾਥ ਅਤੇ ਗਰੀਬ ਬੱਚਿਆਂ ਦੀ ਪੜ•ਾਈ ਦਾ ਸਾਰਾ ਖਰਚਾ ਵੀ ਆਪਣੇ ਜਿੰਮੇਂ ਲੈ ਰਹੀ ਹੈ ਅਤੇ ਇਸ ਘੇਰੇ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ। ਸੁਸਾਇਟੀ ਵੱਲੋਂ ਮਰੀਜ਼ਾਂ ਨੂੰ ਦੋ ਐਂਬੂਲੈਂਸਾਂ ਵੀ ਬਿਨਾਂ ਲਾਭ ਹਾਨੀ ਰੇਟਾਂ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
No comments:
Post a Comment