www.sabblok.blogspot.com
-ਨਿਰੰਜਣ ਬੋਹਾ
ਆਦਮੀ ਪਾਰਟੀ ਨੂੰ ਮਿਲੀ ਅਣ- ਕਿਆਸੀ ਸਫ਼ਲਤਾ ਨੇ ਦੇਸ਼ ਦੀ ਰਾਜਨੀਤੀ ਦੇ ਸਮੀਕਰਨਾਂ ਨੂੰ ਇਸ ਹੱਦ ਤੱਕ ਬਦਲ ਦਿੱਤਾ ਹੈ ਕਿ ਅੱਜ ਹਰ ਰਾਜਨੀਤਕ ਪਾਰਟੀ ਨੂੰ ਆਪਣੀ ਕਾਰਜ਼ਸੈਲੀਂ ਨੂੰ ਨਵੇਂ ਸਿਰੇ ਤੋਂ ਵਿਉਂਤਣ ਦੀ ਲੋੜ ਪੈ ਰਹੀ ਹੈ। 'ਆਪ' ਦੀਆ ਕੱਟੜ ਵਿਰੋਧੀ ਪਾਰਟੀਆਂ ਨੂੰ ਵੀ ਇਸ ਪਾਰਟੀ ਨੂੰ ਆਪ ਮੁਹਾਰੀ ਸ਼ਫ਼ਲਤਾ ਦਿਵਾਉਣ ਵਾਲੀਆਂ ਕੁਝ ਨੀਤੀਆਂ ਨੂੰ ਅਪਨਾਉਣ ਜਾਂ ਆਪਣਾਏ ਜਾਣ ਦਾ ਭਰਮ ਬਣਾਉਣ ਦੀ ਲੋੜ ਪੈ ਗਈ ਹੈ। ਹੁਣ ਜਦੋਂ 'ਆਪ' ਨੇ ਪੰਜਾਬ ਦੀਆ ਸਾਰੀਆਂ 13 ਕੋਈ ਲੋਕ ਸਭਾ ਸੀਟਾ ਲੜਣ ਦਾ ਐਲਾਣ ਕਰ ਦਿੱਤਾ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨ ਵੀ ਤੇਜੀ ਨਾਲ ਬਦਲਣ ਲੱਗੇ ਹਨ।ਭਾਵੇਂ ਮੁੱਖ ਸਿਆਸੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਵੱਲੋਂ ਅਜੇ ਇਸ ਨਵੀ ਪਾਰਟੀ ਨੂੰ ਕੇਵਲ ਦਿੱਲੀ ਦੀ ਪਾਰਟੀ ਮੰਨ ਕੇ ਗੰਭੀਰਤਾ ਨਾਲ ਨਾ ਲਏ ਜਾਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੰਦਰ ਖਾਤੇ ਦੋਹੇਂ ਹੀ ਪਾਰਟੀਆਂ ਲੋਕ ਸਭਾ ਚੋਣਾ ਵਿਚ ਇਸਦਾ ਮੁਕਾਬਲਾ ਕਰਨ ਲਈ ਆਪਣੀ ਆਪਣੀ ਰਣਨੀਤੀ ਉਲੀਕ ਰਹੀਆ ਹਨ । ਸੱਤਾਧਾਰੀ ਧਿਰ ਦੀਆ ਹਦਾਇਤਾਂ ਮੁਤਾਬਿਕ ਪੰਜਾਬ ਦੀਆਂ ਖੁਫੀਆਂ ਏਜੰਸ਼ੀਆ ਦਾ ਇਸ ਵੇਲੇ ਦਾ ਸੱਭ ਤੋਂ ਅਹਿਮ ਕਾਰਜ਼ ਆਮ ਆਦਮੀ ਪਾਰਟੀਆਂ ਦੀ ਪੰਜਾਬ ਵਿਚ ਵੱਧ ਰਹੀਆ ਸਰਗਰਮੀਆ ਤੇ ਨਜ਼ਰ ਰੱਖਣਾ ਹੀ ਬਣਿਆ ਹੋਇਆ ਹੈ।
ਦਿੱਲੀ ਵਿਧਾਨ ਸਭਾਂ ਚੋਣਾਂ ਦੇ ਨਤੀਜਿਆਂ ਦੇ ਐਲਾਣ ਹੋਣ ਤੋਂ ਪਹਿਲਾ ਅਕਾਲੀ ਦਲ ਨੇ ਇਸ ਪਾਰਟੀ ਨੂੰ 'ਨਾ ਤਿੰਨਾ ਵਿਚ ਨਾ ਤੇਰਾਂ ਵਿਚ' ਸਮਝਣ ਦਾ ਭੁਲੇਖਾਂ ਖਾਧਾ ਤੇ ਦਲ ਦੇ ਮੁੱਖ ਨੇਤਾ ਇਹ ਬਿਆਨ ਵਾਰ ਵਾਰ ਦੇਂਦੇ ਰਹੇ ਕਿ ਦਿਲੀ ਵਿਚ ਇਸ ਪਾਰਟੀ ਦਾ ਹਸ਼ਰ ਵੀ ਉਹ ਹੋਵੇਗਾ ਜੋ ਪੰਜਾਬ ਵਿਧਾਨ ਸਭਾ ਚੋਣਾ ਵਿਚ ਪੀ. ਪੀ. ਪੀ. ਦਾ ਹੋਇਆ ਸੀ। ਪਰ ਦਿਲੀਂ ਚੋਣਾ ਸਮੇਂ 'ਹੱਥਾ ਤੇ ਸਰੋਂ ਜਮਾਉਣ' ਦਾ ਕ੍ਰਿਸ਼ਮਾ ਕਰ ਚੁੱਕੀ ਇਸ ਪਾਰਟੀ ਨੂੰ ਹੁਣ ਅਕਾਲੀ ਦਲ ਹਲਕੇ ਵਿਚ ਲੈਣ ਦੇ ਮੂੜ ਵਿਚ ਨਹੀਂ ਜਾਪਦਾ । ਬਾਕੀ ਖੁਫੀਆਂ ਵਿਭਾਗ ਦੀਆਂ ਰਿਪੋਰਟਾਂ ਨੇ ਵੀ ਉਸ ਨੂੰ ਦੱਸ ਦਿੱਤਾ ਹੈ ਕਿ ਪੀ. ਪੀ. ਪੀ. ਦੇ ਮੁਕਾਬਲੇ ਇਸ ਪਾਰਟੀ ਨਾਲ ਜੁੜਣ ਵਾਲੇ ਲੋਕਾਂ ਖਾਸ ਕਰਕੇ ਨੌ ਜਵਾਨ ਵਰਗ ਦਾ ਉਤਸ਼ਾਹ ਬਹੁਤ ਵਧੇਰੇ ਹੈ । ਹੁਣ ਅਕਾਲੀ ਨੇਤਾ ਇਸ ਫਿਕਰ ਵਿਚ ਜਾਪਦੇ ਹਨ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਕਾਇਮ ਹੋ ਚੁੱਕੀ ਹੋਂਦ ਕੇਵਲ ਸ਼ਹਿਰੀ ਖੇਤਰ ਵਿਚ ਕਾਂਗਰਸ ਪਾਰਟੀ ਨੂੰ ਹੀ ਨੁਕਸਾਨ ਪਹੁੰਚਾਵੇ ਤੇ ਉਹਨਾਂ ਦਾ ਪੇਂਡੂ ਵੋਟ ਬੈਂਕ ਪੂਰੀ ਤਰਾਂ ਸੁੱਰਖਿਅਤ ਰਹੇ । ਭਾਵੇ ਅਕਾਲੀ ਨੇਤਾਵਾਂ ਤੇ ਵਰਕਰਾਂ ਵਿਚ ਇਹ ਆਸ ਅਜੇ ਵੀ ਬਰਕਰਾਰ ਹੈ ਕਿ ਆਮ ਆਦਮੀ ਪਾਰਟੀ ਪੀ.ਪੀ ਪੀ. ਵਾਂਗ ਕੇਵਲ ਸਰਕਾਰ ਨਾਲੋਂ ਰੁੱਸੀਆਂ ਵੋਟਾਂ ਨੂੰ ਹੀ ਸੰਭਾਲਗੀ ਤੇ ਪਿਛਲੀਆ ਵਿਧਾਨ ਸਭਾ ਚੋਣਾ ਵਾਂਗ ਇਸ ਦਾ ਅਕਾਲੀ ਦਲ ਨੂੰ ਲਾਭ ਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਵੇਗਾ। ਇਸ ਆਸ ਨਾਲ ਹੀ ਅਕਾਲੀ ਦਲ ਹੁਣ 'ਆਪ' ਬਾਰੇ ਬਹੁਤ ਸੰਭਲ ਸੰਭਲ ਕੇ ਟਿੱਪਣੀਆਂ ਕਰ ਰਿਹਾ ਹੈ ਪਰ ਉਹ ਇਸ ਧਾਰਨਾਂ ਨੂੰ ਲੈ ਕੇ ਪੂਰੀ ਤਰਾ ਨਿਸਚਿੰਤ ਨਹੀਂ ਹੈ ਤੇ ਲੋੜ ਪੈਣ 'ਤੇ 'ਆਪ' ਨੂੰ ਘੇਰਣ ਦੀ ਤਿਆਰੀ ਵੀ ਰੱਖ ਰਿਹਾ ਹੈ । ਅਕਾਲੀ ਦਲ ਦਾ ਥੋੜਾ ਜਿਹਾ ਅਵੇਸਲਾਪਣ ਵੀ ਦੋ ਤਿੰਨ ਸੀਟਾਂ (ਖਾਸ ਕਰਕੇ ਭਾਜਪਾ ਦੀਆ ਸ਼ਹਿਰੀ ਅਧਾਰ ਵਾਲੀਆ) ਦੇ ਚੋਣ ਨਤੀਜੇ ਗੜਬੜਾ ਸਕਦਾ ਹੈ।
ਅਕਾਲੀ ਦਲ ਇਸ ਵੇਲੇ ' 'ਆਪ' ਦਾ ਸਪਸ਼ਟ ਰੂਪ ਵਿਚ ਵਿਰੋਧ ਕਰਨ ਦੀ ਬਜ਼ਾਇ ਆਪਣੀਆ ਨੀਤੀਆਂ ਨੂੰ 'ਆਪ' ਨਾਲ ਉਤਮ ਸਿੱਧ ਕਰਨ ਦੀ ਰੌਂ ਵਿਚ ਹੈ । ਆਟਾ ਦਾਲ , ਕਿਸਾਨਾ ਦੀਆ ਮੋਟਰਾਂ ਤੇ ਦਲਿਤਾਂ ਦੇ ਘਰੇਲੂ ਖਪਤ ਦੀ ਬਿਜਲੀ ਦੀਆ ਨਿਸਚਿਤ ਯੁਨਿਟਾਂ ਮੁਆਫ ਕਰਨ ਵਰਗੀਆਂ ਲੋਕ ਪ੍ਰਿਯ ਨੀਤੀਆਂ ਦਾ ਪ੍ਰਚਾਰ ਕਰਕੇ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਵਿਚ ਹੈ ਕਿ ਉਸ ਵੱਲੋਂ ਪੰਜਾਬ ਤੇ ਪੰਜਾਬੀਆਂ ਦੇ ਵਿਕਾਸ ਲਈ ਖਿੱਚੀ ਲਕੀਰ 'ਆਪ' ਨਾਲ ਵੱਡੀ ਹੈ। ਭਵਿੱਖ ਵਿਚ ਅਕਾਲੀ ਦਲ ਤੇ 'ਆਪ' ਵਿਚ ਟਕਰਾਅ ਵੱਧਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ । 'ਆਪ' ਕੋਲ ਪੰਜਾਬ ਵਿਚ ਗੁਆਉਣ ਲਈ ਕੁਝ ਵੀ ਨਹੀਂ ਹੈ । ਜੇ ਆਮ ਆਦਮੀ ਪਾਰਟੀ ਪੰਜਾਬ ਵਿਚ 15 ਫੀਸਦੀ ਦੇ ਨੇੜ ਤੇੜ ਤੱਕ ਵੋਟਾਂ ਲੈਣ ਵਿਚ ਸਫਲ ਹੋ ਜਾਂਦੀ ਹੈ ਤਾਂ ਇਹ ਅਕਾਲੀ ਦਲ ਦੇ ਨਾਲ ਕਾਗਰਸ਼ ਲਈ ਵੀ ਭਵਿੱਖ ਵਿਚ ਖਤਰੇ ਦੀ ਘੰਟੀ ਹੋਵੇਗੀ।
ਪੰਜਾਬ ਵਿਚਲੀ ਕਾਂਗਰਸ ਪਾਰਟੀ ਅਜੇ ਦੁਬਿਧਾ ਦੀ ਸਥਿਤੀ ਵਿਚ ਹੈ ਕਿ ਉਹ ' ਆਪ' ਦਾ ਵਿਰੋਧ ਕਿਹੜੇ ਤਰੀਕੇ ਨਾਲ ਕਰੇ। ਕਾਂਗਰਸ ਦੀ ਵਧੇਰੇ ਟੇਕ ਸ਼ਹਿਰੀ ਵੋਟਾਂ ਤੇ ਹੈ ਤੇ 'ਆਪ' ਵੀ ਇਹਨਾਂ ਵੋਟਾਂ ਤੇ ਹੀ ਅੱਖ ਰੱਖ ਰਹੀ ਹੈ । ਇਸ ਲਈ 'ਆਪ' ਅਕਾਲੀ ਦਲ ਨਾਲੋਂ ਕਾਂਗਰਸ ਲਈ ਵਧੇਰੇ ਚਿੰਤਾ ਲੈ ਕੇ ਆਈ ਹੈ। ਕਾਂਗਰਸ ਅਜੇ ਇਸ ਉਡੀਕ ਵਿਚ ਹੈ ਕਿ 'ਆਪ' ਦਿੱਲੀ ਵਿਚ ਕੁਝ ਗਲਤੀਆਂ ਕਰੇ ਜਾਂ ਉਸ ਵੱਲੋਂ ਦਿਲੀ ਦੇ ਲੋਕਾਂ ਨੂੰ ਵਿਖਾਏ ਸੁਪਨੇ ਪੂਰੇ ਨਾ ਹੋਣ ਅਤੇ ਲੋਕਾਂ ਵਿਚੋਂ ਉਸ ਵਿੱਰੁਧ ਬਗਾਵਤੀ ਸੁਰ ਉਭਰੇ । ਕਾਂਗਰਸ ਦੀ ਇਹ ਉਡੀਕ ਪੂਰੀ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾ ਹੀ ਦੱਸੇਗਾ ਪਰ ਇਸ ਵੇਲੇ 'ਆਪ' ਪੰਜਾਬ ਵਿਚ ਵੀ ਉਸ ਨੂੰ ਅਕਾਲੀ ਦਲ ਵਾਂਗ ਹੀ ਤਕੜੀ ਚਾਨੌਤੀ ਪੇਸ਼ ਕਰ ਰਹੀ ਹੈ ਤੇ ਉਸ ਨੇ ਪੰਜਾਬ ਵਿਚ ਆਪਣੀ ਆਮਦ ਤੋਂ ਪਹਿਲਾ ਹੀ ਕਾਂਗਰਸ ਵਿਰੁੱਧ ਤਕੜਾ ਮਾਹੌਲ ਪੈਦਾ ਕਰ ਦਿੱਤਾ ਹੈ ।
'ਆਪ' ਵੱਲੋਂ ਪੰਜਾਬ ਦੀ ਸਿਆਸਤ ਵਿਚ ਦਾਖ਼ਲ ਹੋਣ ਤੇ ਜੇ ਅਕਾਲੀ ਦਲ ਤੇ ਕਾਂਗਰਸ਼ ਨਾਲੋਂ ਵੀ ਜੇ ਕਿਸੇ ਨੂੰ ਵੱਧ ਚਿੰਤਤ ਹੋਣ ਦੀ ਲੋੜ ਹੈ ਤਾਂ ਉਹ ਹੈ ਪੰਜਾਬ ਪੰਜਾਬ ਪੀਪਲਜ਼ ਪਾਰਟੀ। ਆਪ ਨਾਲ ਸਮਝੋਤਾਂ ਹੋਣ ਦੀ ਆਸ ਵਿਚ ਪਹਿਲੋਂ ਇਸ ਮੋਰਚੇ ਦੇ ਕਨਵੀਨਰ 'ਆਪ' ਦੀਆ ਨੀਤੀਆਂ ਦੀ ਪ੍ਰਸ਼ੰਸ਼ਾ ਉੱਚੇ ਸੁਰ ਵਿਚ ਕਰਦੇ ਰਹੇ ਤੇ ਇਹ ਵੀ ਆਖਦੇ ਰਹੇ ਕਿ ਪੀ.ਪੀ ਪੀ. ਦੀਆ ਨੀਤੀਆ ਆਪ ਨਾਲ ਬਿਲਕੁਲ ਮੇਲ ਖਾਦੀਆਂ ਹਨ, ਖਾਸ ਤੌਰ ਤੇ ਭ੍ਰਿਸਟਾਚਾਰ ਵਿਰੋਧੀ ਮੁੱਦੇ ਤੇ ਦੋਹੇਂ ਪਾਰਟੀਆ ਇਕੋ ਜਿਹੇ ਵਿਚਾਰ ਰੱਖਦੀਆ ਹਨ । ਹੁਣ ਜਦੋਂ 'ਆਪ' ਨੇ ਕਿਸੇ ਵੀ ਪਾਰਟੀ ਨਾਲ ਸਮਝੋਤਾ ਕਰਨ ਦਾ ਸਟੈਂਡ ਪੰਜਾਬ ਵਿਚ ਵੀ ਦੁਹਰਾ ਦਿੱਤਾ ਹੈ ਤਾਂ ਪੀ. ਪੀ. ਪੀ. ਤੇ ਖੱਬੀਆਂ ਪਾਰਟੀਆਂ ਨੂੰ ਵੀ 'ਆਪ' ਦੀ ਨੀਤੀਆ ਵਿਚ ਖਾਮੀਆਂ ਤਲਾਸ਼ ਕਰਨ ਲਈ ਉਚੇਚੇ ਯਤਨ ਕਰਨੇ ਪੈਣਗੇ । ਅਕਾਲੀ ਦਲ ਤੇ ਕਾਂਗਰਸ ਪੰਜਾਬ ਦੀਆ ਮੁੱਖ ਤੇ ਵੱਡੀਆ ਸਿਆਸੀ ਪਾਰਟੀਆਂ ਹਨ । ਉਹਨਾ ਦਾ ਪ੍ਰਾਪਤ ਵੋਟ ਪ੍ਰਤੀਸ਼ਤ ਨੂੰ 'ਆਪ' ਕੁਝ ਘੱਟਾ ਸਕਦੀ ਹੈ ਪਰ ਪੀ. ਪੀ. ਪੀ. ਵਰਗੀਆ ਛੋਟੀਆਂ ਪਾਰਟੀਆਂ ਨੂੰ ਤਾਂ ਆਪਣੀ ਹੋਂਦ ਬਚਾਉਣ ਲਈ ਵੀ ਫਿਕਰ ਮੰਦ ਹੋਣਾ ਪਵੇਗਾ । ਵਿਵਸਥਾ ਪਰਿਵਰਤਨ ਦੇ ਨਾਂ ਤੇ ਪੀ. ਪੀ.ਪੀ. ਨਾਲ ਜੁੜੇ ਲੋਕਾਂ ਨੂੰ ਜੇ ਆਪ 'ਆਪ' ਬਿਹਤਰ ਵਿਕਲਪ ਲੱਗੀ ਤਾਂ ਉਹ ਤੇਜੀ ਨਾਲ ਪੀ.ਪੀ.ਪੀ ਦਾ ਸਾਥ ਛੱਡ ਕੇ 'ਆਪ' ਦੇ ਸਾਥੀ ਸਕਦੇ ਹਨ । ਇਸ ਪਾਰਟੀ ਦੀਆ ਭਾਈਵਾਲ ਸੀ.ਪੀ ਆਈ. ,ਸੀ. ਪੀ. ਆਈ.( ਐਮ) ਤੇ ਅਕਾਲੀ ਦਲ ( ਬਰਨਾਲਾ) ਦੀ ਸਥਿਤੀ ਵੀ ਇਸ ਤੋਂ ਭਿੰਨ ਨਹੀਂ ਹੈ ।ਇਸ ਨਵੀਂ ਪਾਰਟੀ ਦੀ ਆਮਦ ਨਾਲ ਅਕਾਲੀ ਦਲ ਦੀ ਸਹਿਜੋਗੀ ਭਾਜਪਾ ਦੇ ਜਨ ਅਧਾਰ ਨੂੰ ਖੋਰਾ ਲੱਗਣ ਦੀਆਂ ਪ੍ਰਬਲ ਸੰਭਾਵਨਾਵਾ ਮੌਜੂਦ ਹਨ।
ਭਾਵੇ ਪੰਜਾਬ ਦੇ ਮੌਜੂਦਾ ਰਾਜਨੀਤਕ ਸਮੀਕਰਨਾਂ ਮੁਤਾਬਿਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਮੁੱਖ ਮੁਕਾਬਲਾ ਸ਼ਰੋਮਣੀ ਅਕਾਲੀ ਦਲ (ਬਾਦਲ) ਤੇ ਕਾਂਗਰਸ ਪਾਰਟੀ ਵਿਚਕਾਰ ਹੀ ਹੋਣ ਦੇ ਅਸਾਰ ਹਨ । ਪਰ ਇਹਨਾ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋ ਕੁਝ ਸੀਟਾਂ ਵਿਚ ਜਿੱਤ ਹਾਰ ਦੇ ਸਮੀਕਰਨ ਤਬਦੀਲ ਕਰਨ ਅਤੇ ਸ਼ਹਿਰੀ ਖੇਤਰ ਦੀਆਂ ਇਕ ਦੋ ਸੀਟਾਂ 'ਤੇ ਆਪਣੀ ਜਿੱਤ ਦਰਜ਼ ਕਰਾਉਣ ਦੀਆਂ ਸੰਭਾਵਨਾਵਾ ਤੋਂ ਵੀ ਇੰਨਕਾਰ ਨਹੀਂ ਕੀਤਾ ਜਾ ਸਕਦਾ। ਇਸ ਵਲੇ ਇਹ ਯਕੀਨੀ ਜਾਪ ਰਿਹਾ ਹੈ ਕਿ ਇਸ ਪਾਰਟੀ ਦੀ ਲੋਕ ਸਭਾ ਚੋਣਾਂ ਵਿਚ ਕਾਰਗੁਜਾਰੀ ਪਿੱਛਲੀਆਂ ਵਿਧਾਨ ਸਭਾ ਚੋਣਾਂ ਵਿਚ ਤੀਜੀ ਧਿਰ ਵਜੋਂ ਪੇਸ਼ ਹੋਏ ਸ਼ਾਝੇ ਮੋਰਚੇ ਤੋਂ ਬਿਹਤਰ ਰਹੇਗੀ। ਆਮ ਆਦਮੀ ਪਾਰਟੀਆ ਪੰਜਾਬ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀਆਂ ਸਰਗਰਮੀਆ, ਲੋਕ ਸਭਾ ਚੋਣਾਂ ਲਈ ਸਹੀ ਉਮੀਦਵਾਰਾਂ ਦੀ ਚੋਣ ਅਤੇ ਦਿਲੀ ਵਿਚ ਉਸ ਦੀ ਸਫਲ ਜਾ ਅਸਫ਼ਲ ਕਾਰਗੁਜਾਰੀ ਵੀ ਪੰਜਾਬ ਵਿਚ ਵਿਚ ਉਸ ਦਾਂ ਭਵਿੱਖ ਨਿਸਚਿਤ ਕਰਨ ਵਿਚ ਵਿਸੇਸ਼ ਭੂਮਿਕਾ ਨਿਭਾਵੇਗੀ।
-ਨਿਰੰਜਣ ਬੋਹਾ
ਬੋਹਾ ( ਮਾਨਸਾ)
ਮੁਬਾਈਲ- 89682-82700

No comments:
Post a Comment