www.sabblok.blogspot.com
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਕਨਾਟ ਪਲੇਸ ਇਲਾਕੇ ਦੇ ਮਲਿਨ ਬਸਤੀ ਵਿਚ ਰਹਿਣ ਵਾਲੇ ਇਕ 60 ਸਾਲਾ ਰਿਕਸ਼ਾ ਚਾਲਕ ਦੇ ਹੱਥੋਂ ਇਕ ਪੁਨਰ ਨਿਰਮਾਣ ਹਸਪਤਾਲ ਦਾ ਉਦਘਾਟਨ ਕਰਵਾਇਆ ਗਿਆ। ਮੁੱਖ ਮੰਤਰੀ ਨੇ 60 ਸਾਲਾ ਰਿਕਸ਼ਾ ਚਾਲਕ ਵਿਜੇ ਬਾਬਾ ਤੋਂ ਸ਼ੁੱਕਰਵਾਰ ਦੀ ਰਾਤ ਮੁਲਾਕਾਤ ਕਰਕੇ ਉਦਘਾਟਨ ਲਈ ਸੱਦਾ ਦਿੱਤਾ ਸੀ। ਵਿਜੇ ਬਾਬਾ ਨੇ ਲੋਦੀ ਕਾਲੋਨੀ ਵਿਚ ਪੁਨਰ ਨਿਰਮਾਣ ਪਾਲਿਕਾ ਮੈਟਰਨਿਟੀ ਹਸਪਤਾਲ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਵਿਜੇ ਬਾਬਾ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਕ ਰਿਕਸ਼ਾ ਚਾਲਕ ਨੂੰ ਹਸਪਤਾਲ ਦੇ ਉਦਘਾਟਨ ਲਈ ਸੱਦਿਆ ਗਿਆ ਹੈ। ਵਿਜੇ ਬਾਬਾ ਨੇ ਕਿਹਾ ਕਿ ਮੈਂ ਹਮੇਸ਼ਾ ਸੁਰੱਖਿਆ ਕਰਮਚਾਰੀਆਂ ਨਾਲ ਘਿਰੇ ਰਹਿਣ ਵਾਲੇ ਸੰਸਦਾਂ ਅਤੇ ਵਿਧਾਇਕਾਂ ਨੂੰ ਹੀ ਹਸਪਤਾਲਾਂ ਅਤੇ ਸ਼ਾਪਿੰਗ ਮਾਲਜ਼ ਦਾ ਉਦਘਾਟਨ ਕਰਦੇ ਦੇਖਿਆ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹੀ ਸਾਡੇ ਵਰਗੇ ਲੋਕ ਅਜਿਹਾ ਸਨਮਾਨ ਮਿਲਣ ਦੀ ਉਮੀਦ ਕਰ ਸਕਦੇ ਹਨ।
No comments:
Post a Comment