www.sabblok.blogspot.com
ਨਵੀਂ ਦਿੱਲੀ, 19 ਜਨਵਰੀ (ਏਜੰਸੀ)-ਵਿਦੇਸ਼ੀ ਔਰਤ ਨਾਲ ਬਦਸਲੂਕੀ ਦੇ ਦੋਸ਼ 'ਚ ਦਿੱਲੀ ਕੇਜਰੀਵਾਲ ਸਰਕਾਰ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ 'ਤੇ ਮਾਮਲਾ ਦਰਜ ਹੋਵੇਗਾ। ਪਟਿਆਲਾ ਹਾਊਸ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਸੋਮਨਾਥ ਭਾਤਰੀ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇ। ਸੋਮਨਾਥ ਭਾਰਤੀ 'ਤੇ ਖਿੜਕੀ ਪਿੰਡ 'ਚ ਔਰਤਾਂ ਨਾਲ ਬਦਸਲੂਕੀ ਦਾ ਕਰਨ ਦਾ ਦੋਸ਼ ਲੱਗਾ ਹੈ। ਯੁਗਾਂਡਾ ਦੀ 2 ਕੁੜੀਆਂ ਨੇ ਭਾਰਤੀ 'ਤੇ ਜਬਰਦਰਸੀ ਮੈਡੀਕਲ ਚੈੱਕਅਪ ਕਰਵਾਉਣ ਤੇ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਸੀ। ਇਨ੍ਹਾਂ ਮਾਮਲਿਆਂ ਕਾਰਨ ਕਾਨੂੰਨ ਮੰਤਰੀ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ ਹਨ। ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਮਨਾਥ ਦੀ ਕੋਈ ਗਲਤੀ ਨਹੀਂ ਹੈ। ਇਕ ਵਕੀਲ ਹਰੀਸ਼ ਸਾਲਵੇ ਨੇ ਸੋਮਨਾਥ ਭਾਰਤੀ 'ਤੇ ਦੋਸ਼ ਲਾਇਆ ਸੀ ਕਿ ਬੀਤੇ ਦਿਨ ਅੱਧੀ ਰਾਤ ਨੂੰ ਕਾਨੂੰਨ ਮੰਤਰੀ ਦੇ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਦੇ ਨਾਲ ਯੁਗਾਂਡਾ ਦੀ 4 ਔਰਤਾਂ ਨੂੰ ਜਬਰਦਸਤੀ ਬੰਦੀ ਬਣਾ ਕੇ ਉਨ੍ਹਾਂ ਨੂੰ ਧਮਕੀ ਦਿੱਤੀ। ਸਾਲਵੇ ਦਾ ਦੋਸ਼ ਲਗਾਉਂਦੇ ਹੋਏ ਕਿਹਾ ਇਨ੍ਹਾਂ 'ਚੋਂ ਇਕ ਔਰਤ ਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਗਿਆ। ਦੱਸਣਯੋਗ ਹੈ ਕਿ ਸੋਮਨਾਥ ਭਾਰਤੀ ਨੇ ਆਪਣੇ ਕੁਝ ਸਮਰਥਕਾਂ ਨਾਲ 15 ਜਨਵਰੀ ਨੂੰ ਅੱਧੀ ਰਾਤ ਨੂੰ ਦਿੱਲੀ ਦੇ ਨਜ਼ਦੀਕ ਖਿੜਕੀ ਪਿੰਡ ਗਏ ਸੀ ਜਿਥੇ ਇਕ ਘਰ 'ਤੇ ਛਾਪਾ ਮਾਰਨ ਤੋਂ ਇਨਕਾਰ ਕਰਨ 'ਤੇ ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨਾਲ ਬਹਿਸ ਹੋ ਗਈ। ਸੋਮਨਾਥ ਭਾਰਤੀ ਦਾ ਦੋਸ਼ ਸੀ ਕਿ ਇਸ ਇਮਾਰਤ ਵਿਚ ਨਸ਼ੇ ਤੇ ਜਿਸ਼ਮ ਫਰੋਸੀ ਦਾ ਧੰਦਾ ਚਲਦਾ ਹੈ। ਜਿਸ ਤੋਂ ਬਾਅਦ ਭਾਰਤੀ ਨੇ ਆਪਣੇ ਸਮਰਥਕਾਂ ਨਾਲ ਉਸ ਔਰਤ ਦੇ ਘਰ ਜਬਰਦਸਤੀ ਦਾਖਲ ਹੋ ਗਏ। ਹਾਲਾਂਕਿ ਇਨ੍ਹਾਂ ਔਰਤਾਂ ਦੇ ਕੀਤੇ ਗਏ ਮੈਡੀਕਲ ਦੀ ਰਿਪੋਰਟ 'ਚ ਡਰੱਗ ਦੀ ਮਾਤਰਾ ਨਹੀਂ ਮਿਲੀ ਸੀ। ਦੂਜੇ ਪਾਸੇ ਔਰਤਾਂ ਨੇ ਦੋਸ਼ ਲਾਇਆ ਹੈ ਮੰਤਰੀ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਜਬਰਦਸਤੀ ਗੱਡੀ 'ਚ ਘੁਮਾਉਂਦੇ ਰਹੇ। ਪੀੜਤ ਔਰਤਾਂ ਵੱਲੋਂ ਹਰੀਸ਼ ਸਾਲਵੇ ਨੇ ਦਿੱਲੀ ਪੁਲਿਸ ਕੋਲ ਇਸ ਸਬੰਧ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਦੂਜੇ ਪਾਸੇ ਦਿੱਲੀ ਸਰਕਾਰ ਦੇ ਮੰਤਰੀ ਮੁਨੀਸ਼ ਸਿਸੋਦੀਆ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਔਰਤਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਗਿਆ।
No comments:
Post a Comment