www.sabblok.blogspot.com
ਸੂਰੀ (ਪੱਛਮੀ ਬੰਗਾਲ), 23 ਜਨਵਰੀ (ਏਜੰਸੀ)- ਦੂਸਰੇ ਸਮੂਹ ਦੇ ਲੜਕੇ ਨਾਲ ਪ੍ਰੇਮ ਸਬੰਧ ਹੋਣ ਕਾਰਨ ਇਕ ਲੜਕੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਗਈ। ਸਥਾਨਿਕ ਪੰਚਾਇਤ ਦੇ ਫੈਸਲੇ ਨਾਲ ਇਸ ਲੜਕੀ ਨਾਲ ਕਰੂਰਤਾ ਦੀ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ। ਜਾਣਕਾਰੀ ਮੁਤਾਬਿਕ ਬੀਰਭੂਮ ਜ਼ਿਲ੍ਹੇ ਦੇ ਲਾਭਪੁਰ 'ਚ 13 ਲੋਕਾਂ ਨੇ 20 ਸਾਲਾਂ ਇਕ ਆਦੀਵਾਸੀ ਲੜਕੀ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕੀਤਾ। ਇਹ ਲੋਕ ਦੂਸਰੇ ਸਮੂਹ ਦੇ ਲੜਕੇ ਨਾਲ ਲੜਕੀ ਦੇ ਪ੍ਰੇਮ ਸਬੰਧਾਂ ਦੇ ਖਿਲਾਫ ਸਨ। ਪੁਲਿਸ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦ ਕਿ ਪੀੜਤ ਲੜਕੀ ਦੀ ਹਾਲਤ ਬੇਹਦ ਗੰਭੀਰ ਬਣੀ ਹੋਈ ਹੈ।
No comments:
Post a Comment