jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 24 January 2014

ਪੰਜਾਬ ਦੇ ਵਿਕਾਸ ਦਾ ਆਧਾਰ ਬਣਨਗੀਆਂ ਸਿੱਖਿਅਤ ਕੁੜੀਆਂ-ਅਟਵਾਲ

www.sabblok.blogspot.



ਲੁਧਿਆਣਾ (ਸਤਪਾਲ ਸੋਨੀ ) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਚਰਨਜੀਤ ਸਿੰਘ ਅਟਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਸਿਰਤੋੜ ਯਤਨ ਕਰ ਰਹੀ ਹੈ। ਸੂਬੇ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਸਭ ਤੋਂ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ। ਜਿਸ ਤਹਿਤ ਕੁੜੀਆਂ ਨੂੰ ਸਿੱਖਿਆ ਦਾ ਰਾਹ ਸੌਖਾ ਕਰਨ ਅਤੇ ਉਨ•ਾਂ ਦੇ ਪੈਰਾਂ ’ਤੇ ਖੜ•ਾ ਕਰਨ ਲਈ ਮੁਫ਼ਤ ਸਾਈਕਲਾਂ ਦੀ ਵੰਡ ਕੀਤੀ ਜਾ ਰਹੀ ਹੈ।
ਅੱਜ ਪਾਇਲ, ਧਮੋਟ ਅਤੇ ਮਕਸੂਦੜਾ ਦੀਆਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲਾਂ ਦੀ ਵੰਡ ਕਰਨ ਦੌਰਾਨ ਭਾਰੀ ਗਿਣਤੀ ਵਿੱਚ ਇਕੱਤਰ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਸ੍ਰ. ਅਟਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦਮਗਜ਼ੇ ਮਾਰਨ ਦੀ ਬਿਜਾਏ ਸੂਬੇ ਦਾ ਸਹੀ ਅਰਥਾਂ ਵਿੱਚ ਵਿਕਾਸ ਕਰਨ ਨੂੰ ਤਰਜੀਹ ਦੇ ਰਹੀ ਹੈ। ਸ੍ਰ. ਬਾਦਲ ਦੀ ਸੋਚ ਹੈ ਕਿ ਕਿਸੇ ਖਿੱਤੇ ਦਾ ਸਰਬੋਤਮ ਵਿਕਾਸ ਤਾਂ ਹੀ ਹੋ ਸਕਦਾ ਹੈ, ਜੇਕਰ ਉਥੋਂ ਦੇ ਲੋਕ ਸਿੱਖਿਅਤ ਹੋਣ। ਇਸੇ ਤਰਜ਼ ’ਤੇ ਪੰਜਾਬ ਦੀਆਂ ਕੁੜੀਆਂ ਨੂੰ ਸਿੱਖਿਅਤ ਕਰਨ ਹਿੱਤ ਮੁਫ਼ਤ ਸਾਈਕਲਾਂ ਦੀ ਵੰਡ ਕੀਤੀ ਜਾ ਰਹੀ ਹੈ। ਇਹ ਸਿੱਖਿਅਤ ਕੁੜੀਆਂ ਇੱਕ ਦਿਨ ਪੰਜਾਬ ਦੇ ਵਿਕਾਸ ਦਾ ਆਧਾਰ ਬਣਨਗੀਆਂ।ਉਨ•ਾਂ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਉਥਾਨ ਲਈ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਦਾ ਵਰਨਣ ਕਰਦਿਆਂ ਦੱਸਿਆ ਕਿ ਮਾਈ ਭਾਗੋ ਯੋਜਨਾ ਤਹਿਤ ਜਿੱਥੇ ਬੱਚੀਆਂ ਨੂੰ ਮੁਫ਼ਤ ਸਾਈਕਲ ਵੰਡੇ ਜਾ ਰਹੇ ਹਨ, ਉਥੇ ਡਾ. ਹਰਗੋਬਿੰਦ ਖੁਰਾਣਾ ਵਜੀਫਾ ਯੋਜਨਾ ਤਹਿਤ 80 ਫੀਸਦੀ ਤੋਂ ਵਧੇਰੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਲਾਨਾ 30 ਹਜ਼ਾਰ ਰੁਪਏ ਵਜੀਫਾ ਵੀ ਦਿੱਤਾ ਜਾਣ ਲੱਗਾ ਹੈ। ਇਸੇ ਤਰ•ਾਂ ਹੁਸ਼ਿਆਰ ਬੱਚਿਆਂ ਨੂੰ ਮੁਫ਼ਤ ਉਚੇਰੀ ਸਿੱਖਿਆ ਦੇ ਨਾਲ-ਨਾਲ ਮੁਫ਼ਤ ਰਿਹਾਇਸ਼ ਅਤੇ ਖਾਣਾ ਮੁਹੱਈਆ ਕਰਾਉਣ ਲਈ ਪੰਜਾਬ ਦੇ 6 ਸ਼ਹਿਰਾਂ ਵਿੱਚ ਵਿਸ਼ੇਸ਼ ਸਕੂਲ ਖੋਲ•ੇ ਜਾ ਰਹੇ ਹਨ। ਜਿਨ•ਾਂ ਦਾ ਹੁਸ਼ਿਆਰ ਵਿਦਿਆਰਥੀ ਭਰਪੂਰ ਲਾਹਾ ਲੈ ਸਕਣਗੇ। ਉਨ•ਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਪ੍ਰਾਪਤ ਕਰਕੇ ਗਰੀਬ ਬੱਚਿਆਂ ਨੂੰ ਪੜਾਉਣ ਲਈ ਵੀ ਅੱਗੇ ਆਉਣ।
ਉਨ•ਾਂ ਸਕੂਲ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੀ. ਟੀ. ਏ. ਫੰਡ ਵਿੱਚੋਂ ਅਧਿਆਪਕ ਭਰਤੀ ਕਰਨ ਨੂੰ ਤਰਜੀਹ ਕਰਨ। ਅਜਿਹਾ ਕਰਨ ਵਾਲੀਆਂ ਪੰਚਾਇਤਾਂ ਨੂੰ ਉਨ•ਾਂ ਵੱਲੋਂ 25 ਤੋਂ 50 ਹਜ਼ਾਰ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾਵੇਗੀ। ਉਨ•ਾਂ ਪਾਇਲ ਵਾਸੀਆਂ ਨੂੰ ਹੋਰ ਤੋਹਫ਼ਾ ਦਿੰਦਿਆਂ ਦੱਸਿਆ ਕਿ 1 ਫਰਵਰੀ ਤੋਂ ਸਿਵਲ ਅਤੇ ਦੀਵਾਨੀ ਕੇਸਾਂ ਦੀ ਸੁਣਵਾਈ ਹੁਣ ਪਾਇਲ ਵਿਖੇ ਹੀ ਹੋਇਆ ਕਰੇਗੀ। ਇਸ ਤੋਂ ਇਲਾਵਾ ਪਾਇਲ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ 25 ਤੋਂ ਵਧਾ ਕੇ 50 ਬਿਸਤਰਿਆਂ ਵਾਲਾ ਕੀਤਾ ਜਾਵੇਗਾ। ਇਸ ਮੌਕੇ ਉਨ•ਾਂ ਨੇ ਸਰਕਾਰੀ ਹਾਈ ਸਕੂਲ (ਲੜਕੀਆਂ) ਪਾਇਲ ਨੂੰ 10 ਲੱਖ ਰੁਪਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮੋਟ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ•ਾਂ ਹਲਕੇ ਦੇ ਕਈ ਪਰਿਵਾਰਾਂ ਨੂੰ ਸ਼ਗਨ ਯੋਜਨਾ ਤਹਿਤ ਚੈ¤ਕ ਵੀ ਦਿੱਤੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਬਾਦਲ ਵੱਲੋਂ ਹਲਕਾ ਪਾਇਲ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨਾਲ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਰਘਬੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਪ੍ਰਸਤ ਹਲਕਾ ਪਾਇਲ ਸ੍ਰ. ਭਰਪੂਰ ਸਿੰਘ ਰੌਣੀ, ਭਾਜਪਾ ਆਗੂ ਸ੍ਰ. ਬਿਕਰਮ ਸਿੰਘ ਚੀਮਾ, ਸ੍ਰ. ਮਨਜੀਤ ਸਿੰਘ ਘੁਡਾਣੀ ਕਲਾਂ, ਸ੍ਰ. ਕੇਵਲ ਸਿੰਘ ਜਰਗੜੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

No comments: