www.sabblok.blogspot.com
ਨਵੀਂ ਦਿੱਲੀ, 17 ਜਨਵਰੀ (ਏਜੰਸੀ)- ਆਮ ਆਦਮੀ ਪਾਰਟੀ ਦੀ ਮੁਸੀਬਤਾਂ ਲਗਾਤਾਰ ਵੱਧ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਦੋ ਮੰਤਰੀਆਂ ਦੇ ਖਿਲਾਫ ਜਾਂਚ ਹੋਵੇਗੀ। ਇਹ ਜਾਂਚ ਸੇਵਾ ਮੁਕਤ ਜੱਜ ਕਰਨਗੇ। ਆਮ ਆਦਮੀ ਪਾਰਟੀ ਦੇ ਮੰਤਰੀ ਸੋਮਨਾਥ ਭਾਰਤੀ ਅਤੇ ਰਾਖੀ ਬਿੜਲਾਨ 'ਤੇ ਪੁਲਿਸ ਦੇ ਕੰਮ 'ਚ ਦਖਲ ਦੇਣ ਦਾ ਦੋਸ਼ ਹੈ। ਗੌਰਤਲਬ ਹੈ ਕਿ ਦਿੱਲੀ ਸਰਕਾਰ 'ਚ ਮੰਤਰੀ ਭਾਰਤੀ ਅਤੇ ਰਾਖੀ ਬਿੜਲਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਲੱਗ ਅਲੱਗ ਮਾਮਲਿਆਂ 'ਚ ਪੁਲਿਸ ਦੀ ਸਹਾਇਤਾ ਮੰਗੀ ਸੀ, ਜਿਨ੍ਹਾਂ 'ਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਸਬੰਧਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੱਤਾ ਸੀ।
No comments:
Post a Comment