jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 17 January 2014

ਪੰਜਾਬ ਸਰਕਾਰ ਵਲੋਂ ਅਫਸਰਾਂ ਤੇ ਮੁਲਾਜਮਾਂ ਨੂੰ ਸਿਰਨਾਵੇਂ ਅਤੇ ਸੰਪਰਕ ਨੰਬਰ ਅਪਡੇਟ ਕਰਾਉਣ ਦੇ ਆਦੇਸ਼

www.sabblok.blogspot.com

ਚੰਡੀਗੜ੍ਹ, 17 ਜਨਵਰੀ (ਗਗਨਦੀਪ ਸੋਹਲ) : ਪੰਜਾਬ ਸਰਕਾਰ ਨੇ ਅੱਜ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੇ ਘਰਾਂ ਦੇ ਪਤੇ ਅਤੇ ਸੰਪਰਕ ਨੰਬਰ ਅਪਡੇਟ ਕਰਾਉਣ ਦੇ ਸਖ਼ਤ ਆਦੇਸ਼ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿਖੇ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੇ ਘਰਾਂ ਦੇ ਪਤੇ ਅਤੇ ਸੰਪਰਕ ਨੰਬਰ ਟੈਲੀਫੋਨ/ਮੋਬਾਇਲ ਅਪਡੇਟ ਕਰਾਉਣ ਦੇ ਆਦੇਸ਼ ਦਿੱਤੇ ਹਨ, ਤਾਂ ਜੋ ਅਚਨਚੇਤੀ ਜ਼ਰਰੂਤ ਪੈਣ 'ਤੇ ਸਬੰਧਤ ਨਾਲ ਤੁਰੰਤ ਸੰਪਰਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਵੇਖਣ 'ਚ ਆਇਆ ਹੈ ਕਿ ਕਈ ਅਧਿਕਾਰੀਆਂ/ਕਰਮਚਾਰੀਆਂ ਦੇ ਪੰਜਾਬ ਸਿਵਲ ਸਕੱਤਰੇਤ ਵਿਖੇ ਸਥਿਤ ਸਿਵਲ ਕੰਟਰੋਲ ਰੂਮ ਵਿਖੇ ਦਰਜ਼ ਮੌਜੂਦਾ ਪਤੇ ਅਤੇ ਸੰਪਰਕ ਨੰਬਰ ਤਬਦੀਲ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸਬੰਧਤਾਂ ਵਲੋਂ ਅਪਡੇਟ ਨਾ ਕਰਵਾਉਣ ਕਰਕੇ ਮੁਸ਼ਕਿਲ ਪੇਸ਼ ਆਉਂਦੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਪਰੋਕਤ ਸਬੰਧੀ ਮੁਕੰਮਲ ਸੂਚਨਾ ਸਿਵਲ ਕੰਟਰੋਲ ਰੂਮ, ਕਮਰਾ ਨੰ-4 ਨੂੰ ਲਿਖਤੀ ਰੂਪ 'ਚ ਅਤੇ ਇੱਕ ਸਾਫਟ ਕਾਪੀ ਫਫਗਂਬਫਤ0ਖ਼ੀਰਰ.ਫਰਠ 'ਤੇ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਸੂਚਨਾ ਨਹੀਂ ਭੇਜੀ ਜਾਂਦੀ ਤਾਂ ਪੇਸ਼ ਆਈ ਔਕੜ ਲਈ ਜ਼ਿੰਮੇਵਾਰ ਹੋਣਗੇ ਅਤੇ ਅਨੁਸ਼ਾਸ਼ਨੀ ਕਾਰਵਾਈ ਦੇ ਭਾਗੀਦਾਰ ਹੋਣਗੇ।

No comments: