www.sabblok.blogspot.com
ਅਟਾਰੀ —ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਪੁਲਸ ਨੇ 17 ਕਿਲੋ ਹੈਰੋਇਨ ਅਤੇ ਅਸਲਾ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਦਾਊਕੇ ਨੇੜਿਓਂ ਪੁਲਸ ਪਾਰਟੀ ਨੂੰ 17 ਕਿਲੋ ਹੈਰੋਇਨ ਦੇ ਨਾਲ-ਨਾਲ 2 ਪਿਸਤੌਲ, 8 ਜ਼ਿੰਦਾ ਕਾਰਤੂਸ, ਇਕ ਪਾਕਿਸਤਾਨੀ ਮੋਬਾਈਲ ਅਤੇ ਇਕ ਪਾਕਿਸਤਾਨੀ ਸਿਮ ਬਰਾਮਦ ਹੋਇਆ ਹੈ। ਸੀਮਾ ਸੁਰੱਖਿਆ ਬਲ ਦੇ ਆਈ. ਜੀ. ਏ. ਕੇ. ਤੋਮਰ ਨੇ ਦੱਸਿਆ ਕਿ ਐਤਵਾਰ ਸਵੇਰੇ ਪੰਜ ਕੁ ਵਜੇ ਦੇ ਕਰੀਬ ਗਸ਼ਤ ਦੌਰਾਨ 163 ਬਾਟਾਲੀਅਨ ਦੇ ਜਵਾਨਾਂ ਨੇ ਪਿਲਰ ਨੰ: 112/11 ਦੇ ਨੇੜੇ ਕੁਝ ਹਿਲਜੁਲ ਮਹਿਸੂਸ ਕੀਤੀ ਤਾਂ ਉਨ੍ਹਾਂ ਨੇ ਲਲਕਾਰਿਆ, ਜਿਸ 'ਤੇ ਪਾਕਿ ਸਮਗਲਰਾਂ ਨੇ ਜਵਾਨਾਂ ਤੇ ਫਾਇਰਿੰਗ ਸ਼ੂਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦੇ ਹੋਏ ਬਟਾਲੀਅਨ ਦੇ ਜਵਾਨਾਂ ਨੇ ਵੀ ਫਾਇਰਿੰਗ ਕੀਤੀ ਪਰ ਭਾਰਤ-ਪਾਕਿ ਦੋਵਾਂ ਦੇਸ਼ਾਂ ਦੇ ਸਮਗਲਰ ਹਨੇਰੇ ਅਤੇ ਧੁੰਦ ਦਾ ਫਾਇਦਾ ਉਠਾ ਕਿ ਭੱਜਣ ਵਿਚ ਕਾਮਯਾਬ ਹੋ ਗਏ। ਸਵੇਰ ਨੂੰ ਜਦੋਂ ਸੀਮਾ ਸੁਰੱਖਿਆ ਬਲ ਨੇ ਸਰਚ ਅਪ੍ਰੇਸ਼ਨ ਕੀਤਾ ਤਾਂ ਉਨ੍ਹਾਂ ਨੂੰ ਭਾਰਤ ਵਾਲੇ ਪਾਸੇ ਤੋਂ ਕੱਪੜੇ ਵਿਚ ਬੰਨ੍ਹੀ 17 ਕਿਲ੍ਹੋ ਹੈਰੋਇਨ ਮਿਲੀ, ਜਿਸ ਦਾ ਅੰਤਰਰਾਸ਼ਟਰੀ ਮੁੱਲ 85 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਇਕ ਪਾਕਿ ਸਿਮ ਅਤੇ ਇਕ ਮੋਬਾਈਲ ਮਿਲਿਆ ਅਤੇ ਕੰਡਿਆਲੀ ਤਾਰ ਤੋਂ ਪਾਰ ਸਰਚ ਕਰਨ 'ਤੇ 32 ਬੋਰ ਦਾ ਪਿਸਤੌਲ ਅਤੇ ਇਕ 12 ਬੋਰ ਦਾ ਦੇਸੀ ਪਿਸਤੌਲ ਅਤੇ 8 ਰਾਂਉਡ, ਇਕ ਮੈਗਜ਼ਿਨ ਅਤੇ 15 ਫੁੱਟ ਲੰਮਾ ਪਾਇਪ ਬਰਾਮਦ ਹੋਇਆ, ਜੋ ਤਾਰਾਂ ਤੋਂ ਹੈਰੋਇਨ ਪਾਰ ਕਰਨ ਲਈ ਵਰਤਿਆ ਗਿਆ ਸੀ। ਆਈ. ਜੀ. ਤੋਮਰ ਨੇ ਦੱਸਿਆ ਕਿ ਸੀਮਾ ਸਰੁੱਖਿਆ ਬਲ ਵੱਲੋਂ ਸਮਗਲਰਾਂ ਦੀ ਹਰੇਕ ਹਰਕਤ 'ਤੇ ਨਜ਼ਰ ਰੱਖਣ ਲਈ ਅਤੇ ਖਾਸ ਕਰਕੇ ਧੁੰਦ ਦੇ ਦਿਨਾਂ ਨੂੰ ਵੇਖਦਿਆਂ ਆਪ੍ਰੇਸ਼ਨ ਅਲਰਟ ਸ਼ੁਰੂ ਕੀਤਾ ਗਿਆ, ਜਿਸ ਵਿਚ ਉਨ੍ਹਾਂ ਨੂੰ ਕਾਫੀ ਸਫਲਤਾ ਮਿਲੀ ਹੈ। ਆਈ.ਜੀ. ਨੇ ਇਸ ਅਪ੍ਰੇਸ਼ਨ ਵਿਚ ਸ਼ਾਮਲ ਜਵਾਨਾਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਵੀ ਕੀਤਾ।
No comments:
Post a Comment