www.sabblok.blogspot.com
ਅੱਪਰਾ - ਗਾਇਕੀ ਖੇਤਰ ਵਿਚ ਖੂਬ ਨਾਮਣਾ ਖੱਟ ਚੁੱਕੇ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੱਖ ਹਲਕਿਆਂ ਵਿਚ ਸਤਿਕਾਰ ਦਾ ਪਾਤਰ ਬਣੇ ਕੇ ਐਸ ਮੱਖਣ ਦੇ ਅੱਜਕੱਲ੍ਹ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਚਰਚੇ ਪੂਰੇ ਜ਼ੋਰਾਂ 'ਤੇ ਹਨ। ਕੇ ਐਸ ਮੱਖਣ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਵੱਖ ਵੱਖ ਪ੍ਰੋਗਰਾਮਾ ਵਿਚ ਲਗਾਤਾਰ ਸ਼ਿਰਕਤ ਕੀਤੀ ਜਾ ਰਹੀ ਹੈ। ਉਸ ਦੀਆਂ ਇਲਾਕੇ ਵਿਚ ਵਧ ਰਹੀਆਂ ਸਰਗਰਮੀਆਂ ਨੇ ਹਰ ਕਿਸੇ ਨੂੰ ਸੋਚੀ ਪਾਇਆ ਹੋਇਆ ਹੈ ਅਤੇ ਜਦੋਂ ਉਸ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਉਹ ਅੰਮ੍ਰਿਤ ਛਕਣ ਉਪਰੰਤ ਗਾਇਕੀ ਦੇ ਖੇਤਰ ਵਿਚ ਪ੍ਰੌਫੈਸ਼ਨਲ ਤੌਰ 'ਤੇ ਨਹੀਂ ਵਿਚਰ ਰਿਹਾ ਅਤੇ ਪ੍ਰਸ਼ੰਸਕਾਂ ਵਲੋਂ ਸਮਾਜਿਕ ਪ੍ਰੋਗਰਾਮਾ ਵਿਚ ਪਹੁੰਚਣ ਦੇ ਸੱਦੇ ਖਿੜੇ ਮੱਥੇ ਪ੍ਰਵਾਨ ਕਰਕੇ ਹਾਜ਼ਰੀ ਲਵਾ ਰਿਹਾ ਹੈ ਪਰ ਜਦੋਂ ਵੀ ਉਹ ਕਿਸੇ ਪ੍ਰੋਗਰਾਮ ਵਿਚ ਜਾਂਦਾ ਹੈ ਤਾਂ ਵੱਡੀ ਗਿਣਤੀ ਵਿਚ ਲੋਕ ਉਸ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੀ ਗੱਲ ਪੁੱਛਦੇ ਹਨ ਜਦਕਿ ਅਜੇ ਅਜਿਹੀ ਕੋਈ ਗੱਲ ਨਹੀਂ ਹੈ, ਪਰ ਇਸ ਗੱਲ ਦੀ ਹੈਰਾਨੀ ਹੈ ਕਿ ਉਸਨੂੰ ਜ਼ਿਆਦਾਤਰ ਸੱਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਹੀ ਆ ਰਹੇ ਹਨ। ਉਹਨਾਂ ਸਾਫ ਕਰਦਿਆਂ ਕਿਹਾ ਕਿ ਜੇਕਰ ਉਸਨੂੰ ਚੋਣ ਲੜਨ ਦਾ ਵੱਡਾ ਮੌਕਾ ਮਿਲਦਾ ਹੈ ਤਾਂ ਉਹ ਇਸ ਉਤੇ ਵਿਚਾਰ ਵੀ ਕਰ ਸਕਦਾ ਹੈ।
No comments:
Post a Comment