ਸਕਾਰਪੀਉ ਤੇ ਸਕੂਲ ਬੱਸ ਦੀ ਸਿੱਧੀ ਟੱਕਰ ਹੋ ਜਾਣ ਨਾਲ ਵਾਹਨ ਚਾਲਕ ਗੰਭੀਰ ਜਖਮੀ
ਭਿੱਖੀਵਿੰਡ 16 ਜਨਵਰੀ (ਭੁਪਿੰਦਰ ਸਿੰਘ)-ਅੱਜ ਸਵੇਰੇ ਪਈ ਭਾਰੀ ਧੁੰਦ ਦੇ ਕਾਰਣ ਸਕਾਰਪੀਉ ਤੇ ਸਕੂਲ ਬੱਸ ਦੀ ਸਿੱਧੀ ਟੱਕਰ ਹੋ ਜਾਣ ਨਾਲ ਵਾਹਨ ਚਾਲਕ ਗੰਭੀਰ ਜਖਮੀ ਹੋ ਗਏ ਤੇ ਸਕੂਲੀ ਬੱਚੇ ਮਾਮੂਲੀ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਸਰਾਂਉ (ਅਜਨਾਲਾ) ਜੋ ਆਪਣੀ ਪਤਨੀ ਹਰਵਿੰਦਰ ਕੌਰ ਤੇ ਬੱਚਿਆਂ ਦੀਪਕਜੋਤ, ਰੋਬਿਨਵੀਰ ਨਾਲ ਆਪਣੀ ਸਕਾਰਪੀਉ ਨੰਬਰ ਫਭ 014 B 8484 ਆਪਣੇ ਸਹੁਰੇ ਘਰ ਰਾਜੋਕੇ ਤੋਂ ਆਪਣੇ ਪਿੰਡ ਨੂੰ ਜਾ ਰਹੇ ਸਨ ਜਦੋਂ ਵੇਅਰ ਹਾਊਸ ਗੁਦਾਮਾਂ ਭਿੱਖੀਵਿੰਡ ਨੇੜੇ ਪਹੁੰਚੇ ਤਾਂ ਅੱਗੋ ਆ ਰਹੀ ਸੈਕਰਡ ਹਾਰਟ ਸਕੂਲ ਦੀ ਬੱਸ ਨੰਬਰ ਛ੍ਹ 03 D 9183 ਜਿਸ ਨੂੰ ਰੋਬਿਨ ਮਸੀਹ ਡਰਾਈਵਰ ਚਲਾ ਰਿਹਾ ਸੀ, ਜਿਆਦਾ ਧੁੰਦ ਹੋਣ ਕਾਰਣ ਸਿੱਧੀ ਟੱਕਰ ਹੋ ਗਈ, ਜਿਸ ਨਾਲ ਸਕਾਰਪੀਉ ਸਵਾਰ ਪਤੀ, ਪਤਨੀ, ਬੱਚੇ ਤੇ ਬੱਸ ਡਰਾਈਵਰ ਜਖਮੀ ਹੋ ਗਏ, ਜਿਹਨਾਂ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆਂ ਗਿਆ, ਜਦੋਂ ਕਿ ਬੱਸ ਡਰਾਈਵਰ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਘਟਨਾ ਵਿੱਚ ਕੁਝ ਸਕੂਲੀ ਬੱਚੇ ਮਾਮੂਲੀ ਜਖਮੀ ਹੋ ਗਏ, ਇਸ ਸਮੇ ਪਹੁੰਚੇ ਸਕੂਲ ਦੇ ਪ੍ਰਬੰਧਕ ਫਾਦਰ ਸਾਈਨ ਸ਼ਕਰੀਆ ਥੋਮਸ ਨੇ ਬੱਚਿਆਂ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਿਆ, ਜਿਥੇ ਡਾਕਟਰਾਂ ਵੱਲੋਂ ਮੈਡੀਕਲ ਸਹਾਇਤਾ ਦੇਣ ਉਪਰੰਤ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਘਟਨਾ ਸਥਾਨ ਤੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਚ.ਸੀ ਮਲਕੀਤ ਸਿੰਘ, ਐਚ.ਸੀ. ਮੇਜਰ ਸਿੰਘ ਤੇ ਸਤਨਾਮ ਸਿੰਘ ਸਮੇਤ ਆਦਿ ਪੁਲਿਸ ਕਰਮਚਾਰੀ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜਾ ਲਿਆ ਤੇ ਜਖਮੀ ਦੀ ਸਹਾਇਤਾ ਕਰਕੇ ਉਹਨਾ ਨੂੰ ਹਸਪਤਾਲ ਵਿੱਚ ਪਹੁੰਚਿਆ ਅਤੇ ਹਾਦਸ਼ੇ ਦੌਰਾਨ ਦੋਨੋ ਵਾਹਨ ਬੁਰੀ ਤਰ੍ਹਾ ਨੁਕਸਾਨੇ ਗਏ।
No comments:
Post a Comment