jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 15 January 2014

ਸਾਕਾ ਨੀਲਾ ਤਾਰਾ ਦੇ ਸਹਿਯੋਗ ਸਬੰਧੀ ਪ੍ਰਧਾਨ ਮੰਤਰੀ ਕੈਮਰੌਨ ਵੱਲੋਂ ਜਾਂਚ ਦੇ ਹੁਕਮ

www.sabblok.blogspot.com

ਸਿਆਮ ਭਾਟੀਆ
ਲੰਡਨ, 14 ਜਨਵਰੀ

ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਆਪਣੇ ਕੈਬਨਿਟ ਸਕੱਤਰ ਨੂੰ 1984 ’ਚ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਪਰੇਸ਼ਨ ਬਲਿਊ ਸਟਾਰ ਯੋਜਨਾ ’ਚ ਮਾਰਗਰੇਟ ਥੈਚਰ ਸਰਕਾਰ ਵੱਲੋਂ ਮਦਦ ਕਰਨ ਦੇ ਦਾਅਵੇ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇੱਧਰ ਭਾਰਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਬਰਤਾਨੀਆ ਕੋਲ ਰੱਖੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਅਦ ਅਕਬਰੁਦੀਨ ਨੇ ਕਿਹਾ ਕਿ ਸਾਡੇ ਕੋਲ ਸਿਰਫ ਆਖਰੀ ਰਿਪੋਰਟਾਂ ਹਨ ਤੇ ਬਰਤਾਨੀਆ ਤੋਂ ਹੋਰ ਜਾਣਕਾਰੀ ਮੰਗੀ ਜਾਵੇਗੀ। ਕੈਬਨਿਟ ਸਕੱਤਰ ਜੇਰੇਗੀ ਹੇਅਵੁੱਡ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ। ਉਹ 1984 ਵਿੱਚ ਬਰਤਾਨਵੀ ਐਕਸ਼ਨ ਅਤੇ ਸੰਵੇਦਨਸ਼ੀਲ ਸਰਕਾਰੀ ਦਸਤਾਵੇਜ਼ ਨਸ਼ਰ ਹੋਣ ਦੀ ਜਾਂਚ ਕਰਨਗੇ।
ਲੇਬਰ ਸੰਸਦ ਮੈਂਬਰ ਟੌਮ ਵਾਟਸਨ ਤੇ ਲਾਰਡ ਇੰਦਰਜੀਤ ਸਿੰਘ ਨੇ ਹਾਲ ਹੀ ਵਿੱਚ ਖ਼ੁਫ਼ੀਆ ਦਸਤਾਵੇਜ਼ਾਂ ਦੀ ਸੂਚੀ ਵਿੱਚੋਂ ਹਟਾਏ ਦਸਤਾਵੇਜ਼ਾਂ ਦੇ ਆਧਾਰ ’ਤੇ ਇਸ ਦਾਅਵੇ ਦੇ ਤੱਥ ਸਾਹਮਣੇ ਲਿਆਉਣ ਲਈ ਕਿਹਾ ਹੈ। ਇਨ੍ਹਾਂ ਦਸਤਾੇਜ਼ਾਂ ਤੋਂ ਅਜਿਹੇ ਸੰਕੇਤ ਮਿਲੇ ਹਨ ਕਿ ਵਿਸ਼ੇਸ਼ ਹਵਾਈ ਸੇਵਾ (ਐਸਏਐਮ) ਦੇ ਅਧਿਕਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਉਪਰ ਹੱਲਾ ਬੋਲ ਕੇ ਅੰਦਰ ਲੁਕੇ ਖਾੜਕੂਆਂ ਨੂੰ ਕੱਢਣ ਦੀ ਯੋਜਨਾ ਵਿੱਚ ਸ਼ਾਮਲ ਹੋਣ ਲਈ ਭਾਰਤ ਭੇਜਿਆ ਗਿਆ ਸੀ।
ਬਰਤਾਨੀਆ ਸਰਕਾਰ ਦੇ ਬੁਲਾਰੇ ਨੇ ਇੱਥੇ ਬੀਤੀ ਰਾਤ ਜਾਰੀ ਬਿਆਨ ’ਚ ਕਿਹਾ, ‘‘ਇਨ੍ਹਾਂ ਘਟਨਾਵਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਮਾਰੇ ਗਏ। ਇਨ੍ਹਾਂ ਦਸਤਾਵੇਜ਼ਾਂ ਕਾਰਨ ਪੈਦਾ ਹੋਣ ਵਾਲੀਆਂ ਵਾਜਬ ਚਿੰਤਾਵਾਂ ਨੂੰ ਅਸੀਂ ਸਮਝਦੇ ਹਾਂ। ਪ੍ਰਧਾਨ ਮੰਤਰੀ ਨੇ ਕੈਬਨਿਟ ਸਕੱਤਰ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਤੁਰੰਤ ਦੇਖਣ ਤੇ ਤੱਥ ਪੇਸ਼ ਕਰਨ।’’ਵਿਦੇਸ਼ੀ ਸਰਕਾਰਾਂ ਵੱਲੋਂ ਕਿਸੇ ਸਲਾਹ ਦੀ ਕਿਸੇ ਅਪੀਲ ਦਾ ਮੁੱਲਾਂਕਣ ਬੜੀ ਸਾਵਧਾਨੀ ਨਾਲ ਮੰਤਰੀਆਂ ਦੀ ਨਿਗਰਾਨੀ ਤੇ ਢੁਕਵੀਂ ਕਾਨੂੰਨੀ ਸਲਾਹ ’ਤੇ ਕੀਤਾ ਜਾਂਦਾ ਹੈ। ਜਿਹੜੇ ਦਸਤਾਵੇਜ਼ਾਂ ਦੀ ਗੱਲ ਹੋ ਰਹੀ ਹੈ ਉਨ੍ਹਾਂ ਨੂੰ ਕੌਮੀ ਪੁਰਾਤੱਤਵਾ ਨੇ 30 ਸਾਲਾ ਮਗਰੋਂ ਖ਼ੁਲਾਸਾ ਨਿਯਮਾਂ ਤਹਿਤ ਨਵੇਂ ਸਾਲ ਦੀ ਇਕ ਲੜੀ ਵਿੱਚ ਜਾਰੀ ਕੀਤਾ ਹੈ।
ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਇਸ ਹਮਲੇ ਚਾਰ ਮਹੀਨੇ ਪਹਿਲਾਂ 23 ਫਰਵਰੀ 1984 ਵਾਲੇ ਇਕ ਪੱਤਰ ’ਤੇ ‘ਅਤਿ-ਖ਼ੁਫ਼ੀਆ ਤੇ ਨਿੱਜੀ’ ਲਿਖਿਆ ਹੋਇਆ ਹੈ।
ਇਸ ਅੰਦਰ ਲਿਖਿਆ ਸੀ, ‘‘ਭਾਰਤੀ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਖ ਕੱਟੜਪੰਥੀਆਂ ਨੂੰ ਕੱਢਣ ਲਈ ਯੋਜਨਾ ਉਪਰ ਬਰਤਾਨਵੀ ਸਰਕਾਰ ਦੀ ਸਲਾਹ ਮੰਗੀ ਹੈ।’’
‘‘ਵਿਦੇਸ਼ ਮੰਤਰੀ ਨੇ ਭਾਰਤ ਦੀ ਇਸ ਅਪੀਲ ਉਪਰ ਸਕਾਰਾਤਮਕ ਪ੍ਰਤੀਕਿਰਿਆ ਦੇਣ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਦੇ ਸਮਝੌਤੇ ਅਨੁਸਾਰ ਐਸਏਐਸ ਦੇ ਇਕ ਅਧਿਕਾਰੀ ਨੇ ਭਾਰਤ ਦੀ ਯਾਤਰਾ ਕੀਤੀ ਤੇ ਇਕ ਯੋਜਨਾ ਦਾ ਖਾਕਾ ਤਿਆਰ ਕੀਤਾ, ਜਿਸ ਨੂੰ ਸ੍ਰੀਮਤੀ ਇੰਦਰਾ ਗਾਂਧੀ ਨੇ ਆਪਣੀ ਸਹਿਮਤੀ ਦੇ ਦਿੱਤੀ। ਵਿਦੇਸ਼ ਮੰਤਰੀ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਆਪਣੀ ਇਸ ਯੋਜਨਾ ਨੂੰ ਛੇਤੀ ਹੀ ਅੰਜ਼ਾਮ ਦੇ ਸਕਦੀ ਹੈ।’’
ਬਰਤਾਨੀਆ ਵਿੱਚ ਨੈੱਟਵਰਕ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਲਾਰਡ ਇੰਦਰਜੀਤ ਸਿੰਘ ਨੇ ਦੱਸਿਆ, ‘‘ਦਸਤਾਵੇਜ਼ਾਂ ਤੋਂ ਸਾਫ਼ ਹੈ ਕਿ ਸਿੱਖਾਂ ਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ। ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲੇ ਦੀ ਯੋਜਨਾ ਮਹੀਨੇ ਪਹਿਲਾਂ ਬਣ ਚੁੱਕੀ ਸੀ।’’
ਉਨ੍ਹਾਂ ਕਿਹਾ, ‘‘ਸੱਚਾਈ ਸਾਹਮਣੇ ਲਿਆਉਣ ਲਈ ਇਕ ਸੁਤੰਤਰ ਕੌਮਾਂਤਰੀ ਜਾਂਚ ਦੀ ਜ਼ਰੂਰਤ ਬਾਰੇ ਮੈਂ ਪਹਿਲਾਂ ਹੀ ਭਾਰਤੀ ਹਾਈ ਕਮਿਸ਼ਨ ਰਾਹੀਂ ਭਾਰਤ ਸਰਕਾਰ ਨਾਲ ਸੰਪਰਕ ਕਰ ਚੁੱਕਿਆ ਹਾਂ। ਹੁਣ ਮੈਂ ਹਾਊਸ ਆਫ ਲਾਰਡਜ਼ ਵਿੱਚ ਇਸ ਮੁੱਦੇ ਨੂੰ ਚੁੱਕਾਂਗਾ।’’ ਕੁਝ ਦਸਤਾਵੇਜ਼ਾਂ ਨੂੰ ‘ਸਟਾਪ ਡਿਪੋਰਸਨਜ਼’ ਬਲੌਗ ’ਤੇ ਮੁੜ ਪੇਸ਼ ਕੀਤਾ ਗਿਆ ਹੈ, ਜੋ ਬਰਤਾਨੀਆ ਦੀ ਪਰਵਾਸ ਨੀਤੀ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਪਰੇਸ਼ਨ ਬਲਿਊ ਸਟਾਰ ਲਈ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਲਾਹ ਦੇਣ ਲਈ ਥੈਚਰ ਵੱਲੋਂ ਐਸਏਐਸ ਅਧਿਕਾਰੀ ਭੇਜਿਆ ਗਿਆ ਸੀ।
ਵੈਸਟ ਬਰੋਮਵਿਚ ਈਸਟ ਦੇ ਸੰਸਦ ਮੈਂਬਰ ਸ੍ਰੀ ਵਾਟਸਨ ਨੇ ਕਿਹਾ, ‘‘ਮੈਂ ਅੱਜ (ਸੋਮਵਾਰ) ਸਵੇਰੇ ਹੀ ਦਸਤਾਵੇਜ਼ ਦੇਖੇ ਤੇ ਮੈਨੂੰ ਦੱਸਿਆ ਗਿਆ ਹੈ ਕਿ ਕੁਝ ਹੋਰ ਨੂੰ ਦੱਬ ਕੇ ਰੱਖਿਆ ਗਿਆ ਹੈ, ਜੋ ਠੀਕ ਗੱਲ ਨਹੀਂ ਹੈ। ਸ੍ਰੀਮਤੀ ਇੰਦਰਾ ਗਾਂਧੀ ਸਰਕਾਰ ਨਾਲ ਬਰਤਾਨਵੀ ਫੌਜੀ ‘ਗੰਢਤੁਪ’ ਬਾਰੇ ਸਪਸ਼ਟੀਕਰਨ ਮੰਗਿਆ ਜਾਣਾ ਬੇਲੋੜਾ ਨਹੀਂ।’’ ਉਨ੍ਹਾਂ ਬਰਤਾਨੀਆ ਦੇ ਵਿਦੇਸ਼ ਮੰਤਰੀ ਵਿਲੀਅਮ ਹੇਗ ਦਿੱਲੀ ਭੇਜੀ ਹੈ ਤੇ ਮੁੱਦੇ ਨੂੰ ਹਾਊਸ ਆਫ ਕਾਮਨਜ਼ ਵਿਚ ਰੱਖਣ ਦੀ ਉਨ੍ਹਾਂ ਦੀ ਯੋਜਨਾ ਹੈ। ਉਨ੍ਹਾਂ ਕਿਹਾ, ‘‘ਮੇਰੇ ਵਿਚਾਰ ਮੁਤਾਬਕ ਬਰਤਾਨਵੀ ਸਿੱਖਾਂ ਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਧਿਰਾਂ ਇਹ ਜਾਣਨਾ ਚਾਹੁੰਦੀਆਂ ਹੋਣਗੀਆਂ ਕਿ ਬਰਤਾਨੀਆ ਨੇ ਉਸ ਵੇਲੇ ਕਿਹੋ ਜਿਹੀ ਸਾਂਝ ਪਾਈ ਸੀ। ਇਸ ਦੇ ਜੁਆਬ ਦੀ ਆਸ ਵਿਦੇਸ਼ ਮੰਤਰੀ ਪਾਸੋਂ ਕਰਦੇ ਹਾਂ। ਜੇ ਅਸੀਂ ਸੱਚ ਲੁਕਾਉਂਦੇ ਹਾਂ ਤਾਂ ਵੱਡੀ ਗਲਤੀ ਕਰਾਂਗੇ। ਸ੍ਰੀ ਹੇਗ ਸੰਸਦ ਵਿੱਚ ਜੁਆਬ ਦੇਣ ਕਿਉਂਕਿ ਉਹ ਸਿੱਖ ਕੌਮ ਤੇ ਸਿੱਖਾਂ ਲਈ ਬੜਾ ਔਖਾ ਸੀ।’

No comments: