www.sabblok.blogspot.com
ਨਾਗਪੁਰ— ਮਹਾਰਾਸ਼ਟਰ ਦੀ ਰਾਜਧਾਨੀ ਨਾਗਪੁਰ 'ਚ ਇਕ ਅਜਿਬੋ-ਗਰੀਬ ਘਟਨਾ ਦੇ ਚੱਲਦੇ ਮ੍ਰਿਤਕ ਐਲਾਨ ਕੀਤਾ ਗਿਆ ਪੁਲਸ ਦਾ ਇਕ ਹੈੱਡਕਾਂਸਟੇਬਲ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਦੇ ਦੌਰਾਨ ਜ਼ਿਦਾ ਹੋ ਗਿਆ। ਪੁਲਸ ਸੂਤਰਾਂ ਦੇ ਅਨੁਸਾਰ ਸ਼ਹਿਰ ਦੇ ਝਮਾਮਬਾੜਾ ਥਾਣੇ 'ਚ ਤਾਇਨਾਤ 34 ਸਾਲਾ ਹੈੱਡਕਾਂਸਟੇਬਲ ਵਿਨੋਦ ਧੜਪਾਲ ਪਿਛਲੇ ਕਰੀਬ 10 ਸਾਲਾਂ ਤੋਂ ਕੈਂਸਰ ਅਤੇ ਹਾਏਗ੍ਰੇਡ ਲਿਮਫੋਮਾ ਨਾਂ ਦੀ ਬੀਮਾਰੀ ਨਾਲ ਪੀੜਤ ਸੀ। ਇਸ ਕਾਰਨ ਉਸ ਦਾ ਇਲਾਜ ਸਥਾਨਕ ਇਕ ਨਿੱਜੀ ਹਸਪਤਾਲ 'ਚ ਚੱਲ ਰਿਹਾ ਸੀ। ਉਸ ਦੇ ਪਰਿਵਾਰ ਵਾਲਿਆਂ ਮੁਤਾਬਕ ਹਸਪਤਾਲ ਦੇ ਇਕ ਜੂਨੀਅਰ ਡਾਕਟਰ ਨੇ ਵਿਨੋਦ ਨੂੰ ਸੋਮਵਾਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੇ ਘਰ ਦੇ ਨਾਲ ਵਾਲੇ ਮਾਕਨ 'ਚ ਸਗਾਈ ਦਾ ਪ੍ਰੋਗਰਾਮ ਹੋਣ ਦੇ ਕਾਰਨ ਵਿਨੋਦ ਦੇ ਪਰਿਵਾਰ ਵਾਲੇ ਉਸ ਦੀ ਲਾਸ਼ ਨੂੰ ਮੰਗਲਵਾਰ ਨੂੰ ਘਰ ਲੈ ਕੇ ਆਏ। ਹੈੱਡਕਾਂਸਟੇਬਲ ਦੀ ਲਾਸ਼ ਘਰ ਲਿਆਉਣ ਤੋਂ ਬਾਅਦ ਮੰਗਲਵਾਰ ਦੀ ਦੁਪਹਿਰ ਨੂੰ ਉਸ ਦਾ ਸਰੀਰ ਅੰਤਿਮ ਸੰਸਕਾਰ ਲਈ ਲੈ ਕੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਦੌਰਾਨ ਉਸ ਦੇ ਮੁੰਹ 'ਚ ਆਖਰੀ ਵਾਰ ਪਾਣੀ ਪਾਉਣ ਦੀ ਰਸਮ ਨਿਭਾਈ ਗਈ ਤਾਂ ਇਕ ਹੈਰਾਨੀਜਨਕ ਘਟਨਾ ਹੋ ਗਈ। ਮੁੰਹ 'ਚ ਪਾਣੀ ਪਾਉਂਦੇ ਹੀ ਵਿਨੋਦ ਦੇ ਸਰੀਰ 'ਚ ਹਲਚਲ ਹੋਣ ਲੱਗੀ। ਪਰਿਵਾਰ ਵਾਲਿਆਂ ਨੇ ਜਾਂਚ ਕੀਤੀ ਤਾਂ ਉਸ ਦੇ ਦਿਲ ਦੀ ਧੜਕਨ ਚਾਲੂ ਸੀ। ਛੇਤੀ ਹੀ ਸਥਾਨਕ ਡਾਕਟਰ ਨੂੰ ਬੁਲਾਇਆ ਗਿਆ ਤਾਂ ਉਸ ਨੇ ਵਿਨੋਦ ਨੂੰ ਜ਼ਿੰਦਾ ਦੱਸਿਆ ਅਤੇ ਛੇਤੀ ਹੀ ਹਸਪਤਾਲ ਲਿਜਾਉਣ ਲਈ ਕਿਹਾ। ਹਸਪਤਾਲ 'ਚ ਵਿਨੋਦ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਹਸਪਤਾਲ 'ਚ ਉਸ ਦਾ ਇਲਾਜ ਕਰ ਰਹੇ ਡਾਕਟਰ ਜੈ ਦੇਸ਼ਮੁਖ ਦਾ ਕਹਿਣਾ ਹੈ ਕਿ ਵਿਨੋਦ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ ਅਤੇ ਉਹ ਜ਼ਿਆਦਾ ਦਿਨਾਂ ਦਾ ਮਹਿਮਾਨ ਨਹੀਂ ਹੈ। ਜਦੋਂ ਡਾਕਟਰ ਦੇਸ਼ਮੁਖ ਤੋਂ ਵਿਨੋਦ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਕਰਨ ਦੇ ਸੰਬੰਧ 'ਚ ਮੀਡੀਆ ਨੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ਵਲੋਂ ਵਿਨੋਦ ਨੂੰ ਨਾ ਤਾਂ ਮ੍ਰਿਤਕ ਐਲਾਨ ਕੀਤਾ ਗਿਆ ਸੀ ਅਤੇ ਨਾ ਹੀ ਇਸ ਸੰੰਬੰਧ 'ਚ ਕੋਈ ਪ੍ਰਮਾਣ ਪੱਤਰ ਦਿੱਤਾ ਗਿਆ। ਵਿਨੋਦ ਦੇ ਪਰਿਵਾਰ ਵਾਲੇ ਆਪਣੀ ਮਰਜ਼ੀ ਨਾਲ ਉਸ ਨੂੰ ਮ੍ਰਿਤਕ ਸਮਝ ਕੇ ਲੈ ਗਏ ਸਨ।
No comments:
Post a Comment