jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 24 January 2014

ਅਮਰੀਕੀ ਫ਼ੌਜ 'ਚ ਸਿੱਖਾਂ ਦੀ ਭਰਤੀ ਲਈ ਸ਼ਰਤਾਂ ਤਹਿਤ ਰਾਹ ਖੁਲ੍ਹਿਆ

www.sabblok.blogspot.com

ਵਾਸਿੰਗਟਨ, 24 ਜਨਵਰੀ (ਪੀ. ਟੀ. ਆਈ.)-ਪੈਂਟਾਗਨ ਨੇ ਕਿਹਾ ਕਿ ਇਕ ਸਿੱਖ ਨੂੰ ਦਸਤਾਰ ਬੰਨਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਇਸ ਸਬੰਧੀ ਪ੍ਰਵਾਨਗੀ ਹਰੇਕ ਮਾਮਲੇ ਦੇ ਆਧਾਰ 'ਤੇ ਦਿੱਤੀ ਜਾਵੇ ਅਤੇ ਧਾਰਮਿਕ ਮਾਪਦੰਡਾਂ ਵਿਚ ਨਵੀਂ ਢਿੱਲ ਸਰਬਵਿਆਪਕ ਜਾਂ ਆਪਣੇ ਆਪ ਵਿਚ ਪ੍ਰਵਾਨਤ ਨਹੀਂ। ਜਦੋਂ ਇਹ ਪੁੱਛਿਆ ਗਿਆ ਕਿ ਫ਼ੌਜ ਵਿਚ ਭਰਤੀ ਲਈ ਧਾਰਮਿਕ ਮਾਪਦੰਡਾਂ 'ਚ ਦਿੱਤੀ ਢਿੱਲ ਦਾ ਮਤਲਬ ਕਿ ਸਿੱਖਾਂ ਨੂੰ ਫ਼ੌਜ ਵਿਚ ਆਪਣੀ ਦਸਤਾਰ ਸਜਾਉਣ ਦੀ ਹੁਣ ਇਜਾਜ਼ਤ ਹੋਵੇਗੀ ਤਾਂ ਪੈਂਟਾਗਨ ਦੇ ਪ੍ਰੈਸ ਸਕੱਤਰ ਰੀਅਰ ਐਡਮੀਰਲ ਜਾਹਨ ਕਿਰਬੀ ਨੇ ਕਿਹਾ ਕਿ ਉਨ੍ਹਾਂ ਦਾ ਖਿਆਲ ਹੈ ਕਿ ਕੁਝ ਸਿੱਖਾਂ ਵਿਚ ਇਸ ਨੀਤੀ ਬਾਰੇ ਚਰਚਾ ਹੋ ਰਹੀ ਹੈ ਕਿ ਉਨ੍ਹਾਂ ਨੂੰ ਫ਼ੌਜ 'ਚ ਭਰਤੀ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਯੂਨਿਟ ਕਮਾਂਡਰ ਹਰੇਕ ਮਾਮਲੇ ਦੇ ਆਧਾਰ 'ਤੇ ਮੁਲਾਂਕਣ ਕਰੇਗਾ ਅਤੇ ਕੁਝ ਧਾਰਮਿਕ ਚਿੰਨਾਂ ਨੂੰ ਪਹਿਨਣ ਦੀ ਇਜਾਜ਼ਤ ਦੇਣ ਨਾਲ ਮਿਸ਼ਨ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਸਿੱਖ ਧਾਰਮਿਕ ਪਹਿਰਾਵਾ ਪਹਿਨਣ ਲਈ ਬੇਨਤੀ ਕਰ ਸਕਦਾ ਹੈ ਅਤੇ ਨਵੇਂ ਨਿਯਮ ਵਿਚ ਆਪਣੇ ਆਪ ਜਾਂ ਸਰਬਵਿਆਪੀ ਪ੍ਰਵਾਨਗੀ ਨਹੀਂ। ਕਿਰਬੀ ਨੇ ਸਪਸ਼ਟ ਕੀਤਾ ਕਿ ਨਿਯਮਾਂ 'ਚ ਦਿੱਤੀ ਢਿੱਲ ਬਾਰੇ ਉਹ ਫਿਰ ਦੋ ਗੱਲਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਹਨ, ਪਹਿਲੀ ਗੱਲ ਫ਼ੌਜ ਧਾਰਮਿਕ ਪਹਿਰਾਵੇ ਨੂੰ ਪਹਿਨਣ ਦੀ ਇਜਾਜ਼ਤ ਦੇਵੇਗਾ ਅਤੇ ਦੂਸਰੀ ਗੱਲ ਧਾਰਮਿਕ ਪਹਿਰਾਵੇ ਦੀ ਸਿੱਟੇ ਵਜੋਂ ਮਿਸ਼ਨ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਪੈਂਟਾਗਨ ਦੀ ਇਸ ਢਿੱਲ ਦਾ ਸਵਾਗਤ ਕਰਦਿਆਂ ਅਮਰੀਕਾ ਰਹਿੰਦੇ ਸਿੱਖਾਂ ਨੇ ਕਿਹਾ ਕਿ ਉਹ ਨਿਯਮਾਂ 'ਚ ਸੁਧਾਰ ਲਈ ਪੈਂਟਾਗਨ ਨਾਲ ਮਿਲ ਕੇ ਕੰਮ ਕਰਨਗੇ।

No comments: