www.sabblok.blogspot.com
ਹਮੀਰਪੁਰ— ਕਿਸੇ ਸਫੇਦ ਗਾਂ ਦੇ ਕਾਲੇ ਵੱਛੇ ਨੂੰ ਤਾਂ ਤੁਸੀਂ ਦੇਖਿਆ ਹੀ ਹੋਵੇਗਾ ਪਰ ਕੀ ਕਦੇ ਤੁਸੀਂ ਮੱਝ ਦੇ ਸਫੇਦ ਵੱਛੇ ਨੂੰ ਦੇਖਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅਨੋਖੀ ਘਟਨਾ ਹਮੀਰਪੁਰ ਦੇ ਬਾਦਸਰ ਸਬ ਡਿਵੀਜ਼ਨ ਦੇ ਚਲਾਰਾ ਪਿੰਡ 'ਚ ਵਿਜੇ ਕੁਮਾਰ ਹੀਰ ਦੇ ਘਰ 'ਚ ਹੋਈ ਹੈ, ਜਿੱਥੇ ਇਕ ਮੱਝ ਨੇ ਸਫੇਦ ਵੱਛੇ ਨੂੰ ਜਨਮ ਦਿੱਤਾ ਹੈ। ਮੱਝ ਦੇ ਸਫੈਦ ਵੱਛੇ ਹੋਣ ਦੀ ਖ਼ਬਰ ਫੈਲਦੇ ਹੀ ਵਿਜੇ ਕੁਮਾਰ ਦੇ ਘਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕੀਂ ਉਸ ਸਫੈਦ ਵੱਛੇ ਨੂੰ ਦੇਖ ਕੇ ਹੈਰਾਨ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਸਫੈਦ ਮੱਝ ਦਾ ਪੈਦਾ ਹੋਣਾ ਬਹੁਤ ਹੀ ਘੱਟ ਦੇਖਿਆ ਗਿਆ ਹੈ। ਇਕ ਅਨੁਮਾਨ ਅਨੁਸਾਰ ਹਰ ਇਕ ਕਰੋੜ ਵਛਿਆਂ ਦੇ ਜਨਮ 'ਚ ਇਕ ਸਫੈਦ ਵੱਛੇ ਦਾ ਜਨਮ ਹੁੰਦਾ ਹੈ।
No comments:
Post a Comment