www.sabblok.blogspot.com
ਆਕਲੈਂਡ ---ਨਿਊਜ਼ੀਲੈਂਡ ਦੇ ਸ਼ਹਿਰ ਹੈਮਿੰਲਟਨ ਦੇ ਸੈਡਨ ਪਾਰਕ 'ਚ ਖੇਡੇ ਜਾ ਰਹੇ ਇੱਕ ਰੋਜ਼ਾ ਇੰਟਰਨੈਸ਼ਨਲ ਕ੍ਰਿਕਟ ਮੈਚ ਦੌਰਾਨ ਦਰਸ਼ਕਾਂ 'ਚੋਂ ਇੱਕ ਪੰਜਾਬੀ ਨੌਜਵਾਨ ਤਜਿੰਦਰ ਸਿੰਘ ਨੇ ਇੱਕ ਹੱਥ ਨਾਲ ਕੈਚ ਕਰਕੇ ਇੱਕ ਲੱਖ ਡਾਲਰ ਦਾ ਇਨਾਮ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਇਕ ਬੀਅਰ ਕੰਪਨੀ ਤੁਈ ਨਾਮਕ ਵਲੋਂ ਐਲਾਨ ਕੀਤਾ ਗਿਆ ਸੀ ਕਿ ਮੈਚ ਦੌਰਾਨ ਬੈਟਸਮੈਨ ਵਲੋ ਸਿਕਸ ਮਾਰੇ ਜਾਣ 'ਤੇ ਜੋ ਦਰਸ਼ਕ ਤੂਈ ਕੰਪਨੀ ਦੀ ਟੀ ਸ਼ਰਟ ਪਾ ਕੇ ਇੱਕ ਹੱਥ ਨਾਲ ਕੈਚ ਕਰੇਗਾ, ਉਸ ਨੂੰ ਇੱਕ ਲੱਖ ਡਾਲਰ ਕੈਸ਼ (50 ਲੱਖ ਰੁਪਏੇ) ਇਨਾਮ ਦਿੱਤਾ ਜਾਵੇਗਾ। ਇਹ ਦੂਸਰਾ ਮੌਕਾ ਹੈ ਕਿ ਕਿਸੇ ਦਰਸ਼ਕ ਨੇ ਇੱਕ ਹੱਥ ਨਾਲ ਕੈਚ ਕਰਕੇ ਇਹ ਇਨਾਮ ਪ੍ਰਾਪਤ ਕੀਤਾ ਹੈ।
No comments:
Post a Comment