www.sabblok.blogspot.com
ਲੁਧਿਆਣਾ( ਸਤਪਾਲ ਸੋਨੀ ) ਭਾਰਤ ਦਾ ਸਭ ਤੋਂ ਵੱਡਾ ਅਤੇ ਤੇਜੀ ਨਾਲ ਅੱਗੇ ਵਧ ਰਹੇ ਪ੍ਰਾਈਵੇਟ ਹੈਲਥ ਕੇਅਰ ਪਲੇਅਰ ਫੌਰਟਿਸ ਹੈਲਥ ਕੇਅਰ ਲਿਮਟਿਡ (ਫੌਰਟਿਸ) ਨੇ ਅੱਜ ਲੁਧਿਆਣਾ ਵਿੱਚ ਅਤਿ ਆਧੁਨਿਕ ਤਕਨੀਕ ਨਾਲ ਲੈਸ 260 ਬੈਡਾਂ ਵਾਲਾ ਗਰੀਨ ਫੀਲਡ ਹਸਪਤਾਲ ਲਾਂਚ ਕੀਤਾ। ਇਹ ਮਲਟੀਸਪੈਸ਼ਲਿਟੀ ਸੁਵਿਧਾ ਫੌਰਟਿਸ ਦੀ ਸੂਬੇ ਵਿੱਚ ਹੈਲਥ ਕੇਅਰ ਵੱਲ ਸਾਰਥਕ ਪਹੁੰਚ ਦਾ ਨਮੂਨਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਹਸਪਤਾਲ ਦਾ ਉਦਘਾਟਨ ਕੀਤਾ। ਇਸ ਸੁਵਿੱਧਾ ਨੂੰ ਮਰੀਜਾਂ ਦੀ ਸੇਵਾ ਵਿੱਚ ਅਰਪਿਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਦੇਖ ਕੇ ਉਨ•ਾਂ ਨੂੰ ਬੇਹੱਦ ਖੁਸ਼ੀ ਹੈ ਕਿ ਫੌਰਟਿਸ ਨੇ ਲੁਧਿਆਣਾ ਵਿੱਚ ਵਿਸ਼ਵ ਪੱਧਰ ਦਾ ਢਾਂਚਾ ਅਤੇ ਮੈਡੀਕਲ ਕੇਅਰ ਲਿਆ ਕਿ ਪੰਜਾਬ ਵੱਲ ਆਪਣੇ ਵਾਅਦੇ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਕੋਸ਼ਿਸ ਦੀ ਪ੍ਰਸ਼ੰਸਾ ਕਰਦਿਆਂ ਉਨ••ਾਂ ਕਿਹਾ ਕਿ ਅਸੀਂ ਕਾਮਨਾ ਕਰਦੇ ਹਾਂ ਕਿ ਇਸ ਨੂੰ ਬੇਹੱਦ ਸਫਲਤਾ ਮਿਲੇ ਤਾਂ ਜੋ ਇਸ ਖੇਤਰ ਵਿੱਚ ਹੈਲਥ ਕੇਅਰ ਦੇ ਮਿਆਰ ਵਿੱਚ ਹੋਰ ਸੁਧਾਰ ਆ ਸਕੇ। ਇੱਕ ਹੋਰ ਸਮਾਗਮ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ‘ਫੋਰਟਿਸ ਲ ਫਾਮ’ ਦਾ ਨੀਂਹ ਪੱਥਰ ਵੀ ਰੱਖਿਆ ਜਿਹੜਾ ਅਜਿਹੀ ਹੀ ਇੱਕ ਹੋਰ ਗਰੀਨ ਫੀਲਡ ਸੁਵਿਧਾ ਹੋਵੇਗੀ । ਮਾਲ ਰੋਡ ’ਤੇ ਸਥਿਤ ਇਹ ਸੁਵਿਧਾ 100 ਬੈਡ ਵਾਲੀ ਖਾਸਕਰ ਔਰਤਾਂ ਲਈ ਹੋਵੇਗੀ ਤਾਂ ਜੋ ਉਨ•ਾਂ ਦੇ ਜੀਵਨ ਦੇ ਹਰ ਮੋੜ ’ਤੇ ਮੈਡੀਕਲ ਜਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ।
ਫੌਰਟਿਸ ਨੇ ਪੰਜਾਬ ਵਿੱਚ ਇੱਕ ਹਜ਼ਾਰ ਬੈਡਾਂ ਤੋਂ ਵੀ ਜ਼ਿਆਦਾ ਸਮਰਥਾ ਲਈ ਅਰਥਪੂਰਨ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਗਿਣਤੀ ਵਿੱਚ ਲੁਧਿਆਣਾ ਦਾ ਇਹ ਨਵਾਂ ਹਸਪਤਾਲ ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਮੌਜੂਦ ਹਸਪਤਾਲ ਅਤੇ ਜਲਦੀ ਸ਼ੁਰੂ ਹੋਣ ਵਾਲੇ ਫੌਰਟਿਸ ਕੈਂਸਰ ਇੰਸਟੀਚਿਊਟ ਮੋਹਾਲੀ ਅਤੇ ਗਰੀਨ ਫੀਲਡ ਪ੍ਰੋਜੈਕਟ ਫੌਰਟਿਸ ਲਾ ਫਾਰਮ ਲੁਧਿਆਣਾ ਸ਼ਾਮਲ ਹੈ। ਫੌਰਟਿਸ ਹੈਲਥਕੇਅਰ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਸ. ਮਲਵਿੰਦਰ ਮੋਹਨ ਸਿੰਘ ਅਤੇ ਉਪ ਕਾਰਜਕਾਰੀ ਚੇਅਰਮੈਨ ਸ. ਸ਼ਵਿੰਦਰ ਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਬੂਤ ਜੜ•ਾਂ ਨਾਲ ਫੌਰਟਿਸ ਨੇ ਆਪਣਾ ਸਫਰ ਮੋਹਾਲੀ ਤੋਂ ਪਹਿਲੇ ਹਸਪਤਾਲ ਨਾਲ ਕੀਤਾ। ਅੱਜ ਸਾਨੂੰ ਇਸ ਗੱਲ ਦਾ ਮਾਨ ਹੋ ਰਿਹਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਅਤਿਆਧੁਨਿਕ ਤਕਨੀਕ ਵਾਲੀ ਹੈਲਥ ਕੇਅਰ ਸੁਵਿਧਾ ਅਸੀਂ ਲਾਂਚ ਕਰ ਰਹੇ ਹਾਂ। ਇਹ ਪੰਜਾਬ ਵਿੱਚ ਮੈਡੀਕਲ ਕੇਅਰ ਦੇ ਖੇਤਰ ਵਿੱਚ ਇੱਕ ਨਵਾਂ ਕੀਰਤੀਮਾਨ ਹੈ। ਚੰਗੀ ਸਿਹਤ ਸਹੂਲਤ ਪਾਉਣਾ ਹਾਲੇ ਵੀ ਇੱਕ ਵੱਡੀ ਚੁਣੌਤੀ ਹੈ ਅਤੇ ਅਸੀਂ ਇਸ ਵੱਲ ਕਦਮ ਵਧਾ ਕੇ ਲਗਾਤਾਰ ਇਸ ਨੂੰ ਸੁਧਾਰਨ ਵਿੱਚ ਲੱਗੇ ਹੋਏ ਹਾਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕੇ।
ਇਹ ਹਸਪਤਾਲ ਸਮਰਾਲਾ ਚੌਕ ਦੇ ਕੋਲ ਚੰਡੀਗੜ• ਲੁਧਿਆਣਾ ਰੋਡ ’ਤੇ ਸਥਿਤ ਹੈ ਜਿੱਥੇ ਤੱਕ ਪਹੁੰਚਣਾ ਬੇਹੱਦ ਸੁਖਾਲਾ ਹੈ। ਇੱਕ ਪਾਸੇ ਜਿੱਥੇ ਇਹ ਮਲਟੀਸਪੈਸ਼ਲਿਟੀ ਹਸਪਤਾਲ ਸਾਰੇ ਤਰ•ਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਯੋਗ ਹੋਵੇਗਾ ਉ¤ਥੇ ਹੀ ਇਸ ਵੱਲੋਂ ਉਨ•ਾਂ ਬਿਮਾਰੀਆਂ ’ਤੇ ਖਾਸ ਫੋਕਸ ਕੀਤਾ ਜਾਵੇਗਾ ਜੋ ਇਸ ਖੇਤਰ ਨਾਲ ਜੁੜੀਆਂ ਹੋਈਆਂ ਹਨ ਅਤੇ ਉਨ•ਾਂ ਦਾ ਇਲਾਜ ਨਹੀਂ ਹੋ ਰਿਹਾ। ਇੰਨ•ਾਂ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਕੈਂਸਰ। ਪੰਜਾਬ ਦੀ ਜਨਸੰਖਿਆ ਵਿੱਚ ਹਰ ਇੱਕ ਲੱਖ ਲੋਕਾਂ ਵਿੱਚ 90 ਕੈਂਸਰ ਦੇ ਮਰੀਜ ਹਨ ਜਿਹੜੀ ਕਿ ਕੌਮੀ ਔਸਤ ਤੋਂ ਵੀ ਜ਼ਿਆਦਾ ਹੈ। ਇਸ ਨਾਲ ਲੜਣ ਲਈ ਫੌਰਟਿਸ ਲੁਧਿਆਣਾ ਨੇ ਔਕੋਲੌਜੀ ਵਿੱਚ ਇੱਕ ਐਡਵਾਂਸਡ ਸੈਂਟਰ ਆਫ ਐਕਸੀਲੈਂਸ ਸੈਟਅੱਪ ਕੀਤਾ ਹੈ, ਜਿੱਥੇ ਮੈਡੀਕਲ, ਸਰਜੀਕਲ ਅਤੇ ਰੇਡੀਏਸ਼ਨ ਥੈਰੇਪੀ ਦਿੱਤੀ ਜਾਵੇਗੀ। ਤਜ਼ਰਬੇਕਾਰ ਸੁਪਰ ਸਪੈਸ਼ਲਿਟੀ ਦਾ ਇੱਕ ਟਿਊਮਰ ਬੋਰਡ, ਮੈਡੀਕਲ ਕੀਮੋਥਰੈਪੀ ਮਰੀਜਾਂ ਲਈ ਡੇ ਕੇਅਰ ਵਾਰਡ, ਲੁਧਿਆਣਾ ਦਾ ਇੱਕਲੌਤਾ ਟਾਇਮ ਆਫ਼ ਫਲਾਇਟ ਪੀ.ਈ.ਟੀ./ ਸੀ.ਟੀ. ਸਕੈਨਰ ਅਤੇ 24 ਘੰਟੇ ਕ੍ਰਿਟੀਕਲ ਕੇਅਰ ਸੇਵਾਵਾਂ ਗੰਭੀਰ ਰੂਪ ਤੋਂ ਬਿਮਾਰ ਕੈਂਸਰ ਪੀੜਤਾਂ ਲਈ ਉਪਲਬਧ ਹੋਵੇਗੀ। ਇਸ ਖੇਤਰ ਵਿੱਚ ਇਹ ਸੁਵਿਧਾ ਫਿਲਹਾਲ ਮੌਜੂਦ ਸੇਵਾਵਾਂ ਤੋਂ ਵਧ ਕੇ ਹਨ।
ਫੌਰਟਿਸ ਲੁਧਿਆਣਾ ਦੇ ਸੈਂਟਰ ਆਫ਼ ਐਕਸੀਲੈਸ (ਸੀ.ਓ.ਈ.) ਲਿਸਟ ਵਿੱਚ ਆਰਥੋਪੈਡਿਕਸ (ਹੱਡੀਆਂ ਦੀ ਬਿਮਾਰੀ ਅਤੇ ਜੋੜ ਬਦਲਣ ਲਈ) ਐਮਰਜੈਂਸੀ, ਟਰਾਮਾ ਐਂਡ ਕ੍ਰਿਟੀਕਲ ਕੇਅਰ ਅਤੇ ਕਾਰਡਿਓਲੌਜੀ (ਦਿਲ ਦੇ ਰੋਗਾਂ ਲਈ) ਵੀ ਸ਼ਾਮਲ ਹੈ। ਆਉਣ ਵਾਲੇ ਸਮੇਂ ਵਿੱਚ ਬਨਣ ਵਾਲੇ ਸੀਓਈ ਵਿੱਚ ਰੀਨਲ ਸਰਵਿਸਜ਼ (ਕਿਡਨੀ ਨਾਲ ਜੁੜੀਆਂ ਬਿਮਾਰੀਆਂ ਲਈ) ਅਤੇ ੍ਯਨਿਊਰੋ ਸਾਇੰਸਜ਼ (ਦਿਮਾਗ ਅਤੇ ਨਰਵਿਸ ਸਿਸਟਮ ਨਾਲ ਜੁੜੀਆਂ ਬਿਮਾਰੀਆਂ ਲਈ) ਹੋਣਗੇ।
ਮੈਡੀਕਲ ਅਤੇ ਸਰਜੀਕਲ ਕੇਸਾਂ ਨੂੰ ਮੈਨੇਜ ਕਰਨ ਲਈ ਇਹ ਹਸਪਤਾਲ ਅੰਤਰਰਾਸ਼ਟਰੀ ਪੱਧਰ ਦੀ ਕੁਆਲਿਟੀ ਪ੍ਰੋਟੋਕੋਲ ਅਤੇ ਪ੍ਰੋਸੈਸ ਲਾਗੂ ਕਰੇਗਾ। ਇੱਕ ਵਿਸ਼ਾਲ ਹੈਲਥ ਕੇਅਰ ਦੇ ਨਾਲ-ਨਾਲ ਹਸਪਤਾਲ ਵਿੱਚ ਹਰ ਸਮੇਂ 24 ਘੰਟੇ ਦੀਆਂ ਐਮਰਜੈਂਸੀ ਸੇਵਾਵਾਂ ਵੀ ਉਪਲਬਧ ਹੋਣਗੀਆਂ, ਇੱਥੇ ਮੌਜੂਦ ਬੈਡਾਂ ਵਿੱਚੋਂ 40 ਫੀਸਦੀ ਇੰਸੈਨਟਿਵ ਕੇਅਰ ਯੁਨਿਟ (ਆਈਸੀਯੂ) ਨੂੰ ਸਮਰਪਿਤ ਹੈ ਤਾਂ ਜੋ ਗੰਭੀਰ ਕਿਸਮ ਦੇ ਕੇਸਾਂ ਨੂੰ ਹੈਂਡਲ ਕੀਤਾ ਜਾ ਸਕੇ। ਇੱਥੇ ਮੌਜੂਦ ਐਡਵਾਂਸਡ ਤਕਨੀਕਾਂ ਵਿੱਚ ਲਾਇਨੈਕ, ਐਮਆਰਆਈ, ਟਾਇਮ ਆਫ ਫਲਾਇਟ ਪੀ.ਈ.ਟੀ ਸੀ.ਟੀ., ਬੀਐਮਡੀ ਅਤੇ ਡਿਜੀਟਲ ਮੈਮੋਗ੍ਰਾਫੀ ਖਾਸ ਹਨ।

No comments:
Post a Comment