www.sabblok.blogspot.com
ਨਵੀਂ ਦਿੱਲੀ, 24 ਜਨਵਰੀ (ਏਜੰਸੀ)- ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਇਕ ਵਾਰ ਫਿਰ ਤੋਂ ਟਕਰਾਅ ਦੇ ਸੰਕੇਤ ਮਿਲ ਰਹੇ ਹਨ। ਇਕ ਰਿਪੋਰਟ ਮੁਤਾਬਿਕ ਕੇਂਦਰੀ ਗ੍ਰਹਿ ਮੰਤਰੀ ਦਿੱਲੀ ਸਰਕਾਰ ਦੇ ਏ.ਸੀ.ਬੀ. ਦੇ ਪ੍ਰਮੁੱਖ ਦੇ ਤੌਰ 'ਤੇ ਪ੍ਰਵੀਰ ਰੰਜਨ ਦੀ ਨਿਯੁਕਤੀ ਨੂੰ ਹਰੀ ਝੰਡੀ ਦੇਣ ਦੇ ਫੈਸਲੇ ਤੋਂ ਪਿੱਛੇ ਹੱਟ ਗਏ ਹਨ। ਗ੍ਰਹਿ ਮੰਤਰਾਲੇ ਦੁਆਰਾ ਪ੍ਰਵੀਰ ਰੰਜਨ ਨੂੰ ਏ. ਸੀ. ਬੀ. ਚੀਫ ਬਣਾਉਣ ਦੇ ਫੈਸਲੇ ਤੋਂ ਹੱਟਣ ਤੋਂ ਪਹਿਲਾ ਉਨ੍ਹਾਂ ਨੂੰ ਨਿਯੁਕਤ ਕਰਵਾਉਣ ਦੇ ਲਈ ਕੇਜਰੀਵਾਲ ਨੇ ਸ਼ਿੰਦੇ ਨਾਲ ਮੁਲਾਕਾਤ ਕੀਤੀ ਸੀ। ਜਾਣਕਾਰੀ ਅਨੁਸਾਰ ਗ੍ਰਹਿ ਸਕੱਤਰ ਦੀ ਮੌਜੂਦਗੀ 'ਚ ਹੋਈ ਬੈਠਕ 'ਚ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਕੇਜਰੀਵਾਲ ਦੀ ਇਸ ਗੱਲ 'ਤੇ ਰਾਜੀ ਵੀ ਸਨ।
No comments:
Post a Comment