jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 21 January 2014

56 ਦਿਨ ਪਹਿਲਾਂ ਝੰਡੀ ਦਿਖਾ ਕੇ ਰਵਾਨਾ ਹੋਈਆਂ 25 ਬੱਸਾਂ ਹੋ ਰਹੀਆਂ ਕੰਡਮ

www.sabblok.blogspot.com

ਰਾਜੇਸ਼ ਸ਼ਰਮਾ 

ਲੁਧਿਆਣਾ ਵਿੱਚ 56 ਦਿਨ ਪਹਿਲਾਂ  ਉਪ ਮੁੱਖ ਮੰਤਰੀ ਨੇ 25 ਸਿਟੀ ਬੱਸਾਂ  ਨੂੰ ਹਰੀ ਦਿਖਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਸਿਟੀ ਬੱਸ ਲੋਕਾਂ ਦੀ ਲਾਈਫ ਲਾਈਨ ਬਣੇਗੀ, ਪਰ ਅਜਿਹਾ ਹੋ  ਨਹੀਂ ਸਕਿਆ।
ਸ਼ਹਿਰੀਆਂ ਦੇ ਲਈ ਰਵਾਨਾ ਕੀਤੀਆਂ  ਗਈਆਂ 5 ਏਸੀ, 10 ਨਾਨ ਏਸੀ ਅਤੇ 10 ਮਿੰਨੀ ਬੱਸਾਂ ਇੱਕ ਦਿਨ ਵੀ   ਲੋਕਾਂ ਨੂੰ  ਸੁਵਿਧਾ ਨਹੀਂ ਦੇ ਸਕੀਆਂ।
ਪੰਜਾਬ ਖੇਤੀਬਾੜੀ  ਯੂਨੀਵਰਸਿਟੀ  ਵਿੱਚ 15 ਨਵੰਬਰ 2013 ਨੂੰ ਹੋਏ ਇੱਕ ਸਮਾਰੋਹ ਤੋਂ ਬਾਦ  ਇਹ ਸਾਰੀਆਂ ਬੱਸਾਂ ਬਿਨਾ  ਕਾਗਜਾਂ ਤੋਂ ਸੜਕਾਂ ਤੇ ਉਤਾਰਨ ਦੀ ਬਜਾਏ ਹਰੀ ਝੰਡੀ  ਦਿਖਾਉਣ  ਤੋਂ ਬਾਅਦ ਸਿੱਧੇ ਹੰਬੜਾਂ ਰੋਡ ਉਪਰ ਬਣੀ  ਨਗਰ ਨਿਗਮ ਦੀ ਵਰਕਸ਼ਾਪ ਵਿੱਚ ਖੜੀਆਂ ਕਰ ਦਿੱਤੀਆਂ । ਕਰੋੜਾਂ ਰੁਪਏ ਦੀ ਲਾਗਤ ਵਾਲੀਆਂ ਇਹ  ਬੱਸਾਂ ਸੰਭਾਲ ਨਾ ਹੋਣ ਕਾਰਨ ਹੁਣ  ਕੰਡਮ ਹੁੰਦੀਆਂ ਜਾ ਰਹੀਆਂ ।
ਲੁਧਿਆਣਾ ਨਗਰ ਨਿਗਮ ਦਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸਾਂ ਦੇ ਕਾਗਜ ਇਸ ਲਈ ਬਣਾਏ ਗਏ ਕਿਉਂਕਿ ਮਿੰਨੀ ਬੱਸ ਅਪਰਟੇਰਜ ਨੇ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਅਤੇ ਇਸਦੇ ਕਾਰਨ ਗੱਡੀਆਂ ਦੇ ਪਰਮਿਟ ਨਹੀਂ ਬਣਾਏ ਜਾ ਰਹੇ ।
ਲੋਕ ਕਹਿੰਦੇ ਹਨ ਕਿ ਜੇ ਮਾਮਲਾ  ਕੋਰਟ ਵਿੱਚ ਚੱਲ ਰਿਹਾ ਸੀ ਤਾਂ ਫਿਰ ਉਪ ਮੁੱਖ ਮੰਤਰੀ  ਨੂੰ ਬੁਲਾ ਕੇ ਇਹ ਬੱਸਾਂ ਰਵਾਨਾਂ ਕਰਨ ਦਾ ਡਰਾਮਾ ਕਿਉਂ ਕੀਤਾ ਗਿਆ।
ਸਿਟੀ ਬੱਸ ਦੀਆਂ ਸੁਵਿਧਾ ਨੂੰ ਹੱਲਾਸ਼ੇਰੀ ਦੇਣ ਦਾ ਦਾਅਵਾ ਕਰਨ ਵਾਲੇ ਨਗਰ ਨਿਗਮ ਨੇ ਹੱਦ ਤਾਂ ਉਦੋਂ ਪਾਰ ਕਰ ਦਿੱਤੀ ਜਦੋਂ ਪਹਿਲਾਂ ਅਲੱਗ ਅਲੱਗ ਰੂਟਾਂ ਉਪਰ ਚੱਲ ਰਹੀਆਂ  50 ਸਿਟੀ ਬੱਸਾਂ ਵਿੱਚੋਂ 20 ਬੱਸਾਂ ਨੂੰ ਵੀ  ਸੜਕ ਤੋਂ ਹਟਾ ਲਿਆ ਅਤੇ ਸੱਤ ਵਿੱਚੋਂ ਤਿੰਨ ਰੂਟ ਹੀ ਬੰਦ ਕਰ ਦਿੱਤੇ।
ਸਿਟੀ ਬੱਸ ਸਰਵਿਸ ਦੇ ਇੰਚਾਰਜ  ਇਸਦੀ ਵਜਾਅ  ਡਰਾਈਵਰਾਂ ਦੀ ਕਮੀ ਦੱਸ ਰਹੇ ਹਨ  ਪਰ ਠੇਕੇਦਾਰ ਕੰਪਨੀ  ਦਾ ਸਿਟੀ ਹੈੱਡ ਕਹਿ ਰਿਹਾ ਕਿ ਇਹਨਾਂ ਦੇ ਕਾਗਜ ਤਿਆਰ ਨਹੀਂ ਕਰਵਾਏ ਗਏ ਤਾਂ ਡਰਾਈਵਰ ਕੀ ਕਰਨਗੇ।

No comments: