ਨਵੀਂ ਦਿੱਲੀ -ਗਣਤੰਤਰ ਦਿਵਸ ਸਮਾਗਮ 'ਚ ਭਾਰਤ ਦੇ ਮੁੱਖ ਮਹਿਮਾਨ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨੇ ਦਿੱਲੀ ਮੈਟਰੋ ਦੇ ਵਿਸਥਾਰ ਲਈ 2 ਅਰਬ ਡਾਲਰ ਯਾਨੀ ਕਰੀਬ ਸਾਢੇ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ। ਅਬੇ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ ਹੈ। ਦਿੱਲੀ ਮੈਟਰੋ ਦੇ ਤੀਜੇ ਹਿੱਸੇ ਦੇ ਵਿਸਥਾਰ 'ਤੇ ਕਰੀਬ 35,242 ਕਰੋੜ ਰੁਪਏ ਦੀ ਲਾਗਤ ਆਵੇਗੀ। ਤੀਜੇ ਹਿੱਸੇ ਦੇ ਵਿਸਥਾਰ ਵਿਚ 67 ਸਟੇਸ਼ਨ ਬਣਨੇ ਹਨ। ਇਸ ਦੇ ਮਾਰਚ 2016 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।