www.sabblok.blogspot.com
ਆਮ ਆਦਮੀ ਪਾਰਟੀ ਦੇ ਆਪਣੇ ਬਾਗੀ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੂੰ ਪਾਰਟੀ ਵਿੱਚੋਂ ਬਰਖਾਸ਼ਤ ਕਰ ਦਿੱਤਾ ਹੈ। ਪਾਰਟੀਦੀ ਅਨੁਸ਼ਾਸ਼ਨ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ। ਜਿ਼ਕਰਯੋਗ ਹੈ ਕਿ ਬਿੰਨੀ ਲਕਸ਼ਮੀ ਨਗਰ ਤੋਂ ਵਿਧਾਇਕ ਹੈ ਅਤੇ ਉਹ ਸੋਮਵਾਰ ਤੋਂ ‘ਆਪ ’ ਦੇ ਖਿਲਾਫ਼ ਜੰਤਰ- ਮੰਤਰ ਵਿਖੇ ਧਰਨਾ ਦੇਣ ਦੀ ਤਿਆਰੀ ਕਰ ਰਿਹਾ ਹੈ।
ਜਿ਼ਕਰਯੋਗ ਹੈ ਲਕਸ਼ਮੀ ਨਗਰ ਦੇ ਵਿਧਾਇਕ ਬਿੰਨੀ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਮੋਰਚਾਖੋਲ੍ਹ ਕੇ ਮੁੱਦਿਆਂ ਤੋਂ ਭਟਕਣ ਦਾ ਦੋਸ਼ ਲਾਇਆ ਸੀ ।ਜਿਸ ਦਿਨ ਅਰਵਿੰਦ ਕੇਜਰੀਵਾਲ ਦੀ ਕੈਬਨਿਟ ਵਿੱਚ ਸ਼ਾਂਮਿਲ ਮੰਤਰੀਆਂ ਦੇਨਾਵਾਂ ਦੀ ਸੂਚੀ ਜਾਰੀ ਹੋਈ ਸੀ ਉਦੋਂ ਵੀ ਬਿੰਨੀ ਨੇ ਮੰਤਰੀ ਮੰਡਲ ਵਿੱਚ ਥਾਂ ਨਾ ਮਿਲਣ ਕਾਰਨ ਥੋੜੀ ਜਿਹੀ ਨਾਰਾਜ਼ਗੀ ਜ਼ਾਹਿਰ ਕੀਤੀਸੀ ।
ਬਿੰਨੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਪਾਰਟੀ ਦੀ ਇਸ ਕਾਰਵਾਈ ਨਾਲ ਸਾਰੇ ਬਾਗੀਆਂ ਨੂੰ ਇਹ ਸੰਕੇਤ ਮਿਲ ਗਿਆ ਹੈ ਕਿ ਪਾਰਟੀ ਵਿਰੋਧੀ ਸੁਰਾ ਨੂੰ ਇੱਥੇ ਕੋਈ ਥਾਂਨਹੀਂ ।
No comments:
Post a Comment