www.sabblok.blogspot.com
ਮੁੰਬਈ, 25 ਜਨਵਰੀ (ਪੀ. ਟੀ. ਆਈ.)-ਬਾਲੀਵੁੱਡ ਦੇ ਉੱਘੇ ਅਦਾਕਾਰ ਸ਼ਾਹਰੁਖ ਖਾਨ ਜਿਨ੍ਹਾਂ ਨੂੰ 2 ਦਿਨ ਪਹਿਲਾਂ ਮੁੰਬਈ ਫਿਲਮ ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਸੀ, ਦਾ ਸੱਜਾ ਮੋਢਾ ਟੁੱਟ ਗਿਆ ਹੈ ਅਤੇ ਗੋਡਾ ਵੀ ਜ਼ਖ਼ਮੀ ਹੋ ਗਿਆ ਹੈ। ਡਾਕਟਰਾਂ ਨੇ ਉਸ ਨੂੰ 2-3 ਹਫਤਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਫਰਹਾ ਖਾਨ ਦੀ ਫਿਲਮ 'ਹੈਪੀ ਨਿਊ ਯੀਅਰ' ਦੀ ਇਕ ਪੰਜ ਤਾਰਾ ਹੋਟਲ 'ਚ ਸ਼ੂਟਿੰਗ ਸਮੇਂ ਇਕ ਦਰਵਾਜ਼ਾ ਖਾਨ ਦੇ ਉਪ ਡਿੱਗ ਪਿਆ ਸੀ। ਉਸ ਨੂੰ ਨਾਨਾਵਤੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪ੍ਰੰਤੂ ਉਸ ਨੇ ਫਿਰ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਡਾਕਟਰੀ ਜਾਂਚ ਦੀਆਂ ਰਿਪੋਰਟਾਂ ਤੋਂ ਜ਼ਖ਼ਮਾਂ ਦਾ ਪਤਾ ਲੱਗਾ ਹੈ। ਉਸ ਨੂੰ ਹੁਣ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
No comments:
Post a Comment