jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 27 January 2014

ਤੰਦੂਏ (ਜੰਗਲੀ ਬਿੱਲੀ) ਵੱਲੋਂ ਦੋ ਵਿਅਕਤੀਆਂ ਤੇ ਹਮਲਾ

www.sabblok.blogspot.com
ਪਿੰਡ ਸੁਰਸਿੰਘ ਵਿਖੇ ਤੰਦੂਏ ਵੱਲੋਂ ਕੀਤੇ ਗਏ ਹਮਲੇ ਦੌਰਾਨ ਜਖਮੀ ਸਰਪੰਚ ਸੁਖਵਿੰਦਰ ਸਿੰਘ ਤੇ ਦੀਪਕ। ਘਟਨਾ ਸਥਾਨ ਤੇ ਪਹੁੰਚੇ ਡੀ.ਸੀ. ਸ੍ਰ:ਬਲਵਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਪੱਟੀ ਸ੍ਰੀ ਰਾਜੀਵ ਵਰਮਾ ਸਮੇਤ ਆਦਿ ਅਧਿਕਾਰੀ ਜਾਇਜਾ ਲੈਦੇਂ ਹੋਏ।
ਭਿੱਖੀਵਿੰਡ 27 ਜਨਵਰੀ (ਭੁਪਿੰਦਰ ਸਿੰਘ)-ਇਤਿਹਾਸਕ ਪਿੰਡ ਸੁਰਸਿੰਘ ਵਿਖੇ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਇੱਕ ਤੰਦੂਏ (ਜੰਗਲੀ ਬਿੱਲੀ) ਵੱਲੋਂ ਦੋ ਵਿਅਕਤੀਆਂ ਤੇ ਹਮਲਾ ਕਰਕੇ ਉਹਨਾਂ ਨੂੰ ਜਖਮੀ ਕਰ ਦਿੱੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੁਰਸਿੰਘ ਦੀ ਪੁਲਿਸ ਚੌਕੀ ਨੇੜੇ ਸਰਪੰਚ ਸੁਖਵਿੰਦਰ ਸਿੰਘ ਵੱਲੋਂ ਠੇਕੇ ਤੇ ਲਈ ਜਮੀਨ ਤੇ ਰਹਿੰਦੇ ਪ੍ਰਵਾਸੀ ਬਈਆ ਰਾਮ ਅਸ਼ੀਸ਼ ਪੁੱਤਰ ਰਾਮ ਕ੍ਰਿਸ਼ਨ ਵਾਸੀ ਬਿਹਾਰ ਹਾਲ ਵਾਸੀ ਸੁਰਸਿੰਘ ਨੂੰ ਮਿਲਣ ਆਏ ਉਸ ਦੇ ਨਜਦੀਕੀ ਦੀਪਕ ਪੁੱਤਰ ਬਲਦੇਵ ਵਾਸੀ ਬਹਾਦਰ ਨਗਰ ਜੋ ਨੇੜੇ ਪੈਂਦੇ ਗੰਨਿਆ ਦੇ ਕਮਾਦ ਵਿੱਚੋ ਗੰਨਾ ਤੋੜਣ ਗਏ ਤਾਂ ਉਸ ਵਿੱਚ ਲੁਕ ਕੇ ਬੈਠੇ ਤੇਦੂਏ ਨੇ ਹਮਲਾ ਕਰ ਦਿੱਤਾ, ਜਿਸ ਨਾਲ ਦੀਪਕ (21) ਜਖਮੀ ਹੋ ਗਿਆ ਤੇ ਉਸ ਨੇ ਭੱਜ ਕੇ ਘਰ ਵਿੱਚ ਵੜ ਕੇ ਜਾਨ ਬਚਾਈ ਅਤੇ ਦੀਪਕ ਦੇ ਰਿਸ਼ਤੇਦਾਰ ਰਾਮ ਅਸ਼ੀਸ ਵੱਲੋਂ ਨੇੜੇ-ਤੇੜੇ ਰਹਿੰਦੇ ਲੋਕਾਂ ਨੂੰ ਟੈਲੀਫੋਨ ਤੇ ਇਸ ਘਟਨਾ ਦੀ ਖਬਰ ਦਿੱਤੀ ਤਾਂ ਸਰਪੰਚ ਸੁਖਵਿੰਦਰ ਸਿੰਘ ਸੁੱਗਾ, ਪਿੰ੍ਰਸੀਪਲ ਸਰਬਰਿੰਦਰ ਸਿੰਘ ਸਮੇਤ ਆਦਿ ਲੋਕ ਨਾਲ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਤੰਦੂਏ ਦੀ ਭਾਲ ਲਈ ਗੰਨੇ ਦੇ ਕਮਾਦ ਵਿੱਚ ਡਾਂਗਾ ਸੁੱਟੇ ਲੈ ਕੇ ਗਏ ਤਾਂ ਤੰਦੂਕੇ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਸੁੱਗਾ ਤੇ ਹਮਲਾ ਕੀਤਾ ਜਿਸ ਤੇ ਸਰਬਰਿੰਦਰ ਤੇ ਸਾਥੀਆਂ ਵੱਲੋਂ ਉਸ ਦੇ ਬਚਾਅ ਲਈ ਤੰਦੂਏ ਤੇ ਡਾਂਗਾ ਵਰਾਈਆਂ ਤਾਂ ਤੰਦੂਆ ਭੁਜ ਕੇ ਕਮਾਦ ਵਿੱਚ ਲੁਕ ਗਿਆ, ਜਖਮੀ ਸਰਪੰਚ ਸੁਖਵਿੰਦਰ ਸਿੰਘ ਤੇ ਦੀਪਕ ਨੂੰ ਨੇੜੇ ਦੇ ਹਸਪਤਾਲ ਤੋਂ ਮਲ੍ਹਮ ਪੱਟੀ ਕਰਵਾਈ ਗਈ। ਜਾਣਕਾਰੀ ਦਿੰਦਿਆ ਪ੍ਰਿੰਸੀਪਲ ਸਰਬਰਿੰਦਰ ਸਿੰਘ ਨੇ ਦੱਸਿਆ ਉਹਨਾਂ ਨੇ ਇਸ ਘਟਨਾ ਦੀ ਖਬਰ ਪੁਲਿਸ ਚੌਕੀ ਸੁਰਸਿੰਘ ਨੂੰ ਦਿੱਤੀ,ਜਿਸ ਤੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.a. ਸ੍ਰ:ਸਿਵਦਰਸ਼ਨ ਸਿੰਘ, ਡੀ.ਐਸ.ਪੀ. ਹਰਪਾਲ ਸਿੰਘ ਭਿੱਖੀਵਿੰਡ ਸਮੇਤ ਆਦਿ ਪੁਲਿਸ ਤੇ ਪਿੰਡ ਦੇ ਨੇੜੇ-ਤੇੜੇ ਰਹਿੰਦੇ ਲੋਕਾਂ ਵੱਲੋਂ ਹਥਿਆਰਬੰਦ ਹੋ ਕੇ ਕਮਾਦ ਵਾਲੇ ਖੇਤ ਦੀ ਨਾਕਾ ਬੰਦੀ ਕੀਤੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਸੀ. ਤਰਨ ਤਾਰਨ ਸ੍ਰ:ਬਲਵਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਪੱਟੀ ਸ੍ਰੀ ਰਾਜੀਵ ਵਰਮਾ ਤੇ ਮਹਿਕਮਾ ਜੰਗਲਾਤ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਘਟਨਾ ਸੰਬੰਧੀ ਜਾਇਜਾ ਲਿਆ ਤੇ ਮਹਿਕਮਾ ਜੰਗਲਾਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਤੰਦੂਏ ਨੂੰ ਫੜਣ ਲਈ ਕਮਾਦ ਦੇ ਖੇਤਾ ਵਿੱਚ ਜਾਲ ਵਿਛਾ ਕੇ, ਪਿੰਜਰਾ ਲਾ ਕੇ ਛਾਣਬੀਣ ਕੀਤੀ ਤਾਂ ਤੰਦੂਆ ਕਮਾਦ ਵਿੱਚੋਂ ਨਿਕਲ ਕੇ ਭੱਜਣ ਵਿੱਚ ਸਫਲ ਹੋ ਗਿਆ। ਇਸ ਘਟਨਾ ਸੰਬੰਧੀ ਡੀ.ਐਸ.ਪੀ. ਭਿੱਖੀਵਿੰਡ ਸ੍ਰ:ਹਰਪਾਲ ਸਿੰਘ ਨੂੰ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਇਹ ਜੰਗਲ਼ੀ ਬਿਲੀ ਸੀ, ਜੋ ਇਸ ਖੇਤ ਵਿੱਚੋਂ ਨਿਕਲ ਕੇ ਭੱਜ ਗਈ ਹੈ ਤਾਂ ਇਸ ਨੂੰ ਫੜ੍ਹਣ ਲਈ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਗੋਰਤਲਬ ਹੈ ਕਿ ਬਾਬਾ ਬਿਧੀ ਚੰਦ ਦੇ ਗਿਆਰਵੇਂ ਜਾਨਸ਼ੀਨ ਬਾਬਾ ਦਯਾ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਇਕੋਤਰੀ ਅਖੰਡ ਪਾਠ ਜੀ ਦੇ ਭੋਗ ਦੇ ਹੋ ਰਹੇ ਸਮਾਗਮ ਵਿੱਚ ਪਹੁੰਚ ਰਹੇ ਰਾਜਨੀਤਿਕ, ਧਾਰਮਿਕ ਸਖਸੀਅਤਾਂ ਤੇ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਰਹੀਆਂ ਸੰਗਤਾਂ ਦੀ ਸਰੁੱਖਿਆ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ, ਪਰ ਇਸ ਘਟਨਾ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ।  

 ਪਿੰਡ ਸੁਰਸਿੰਘ ਵਿਖੇ ਤੰਦੂਏ ਵੱਲੋਂ ਕੀਤੇ ਗਏ ਹਮਲੇ ਦੌਰਾਨ ਜਖਮੀ ਸਰਪੰਚ ਸੁਖਵਿੰਦਰ ਸਿੰਘ ਤੇ ਦੀਪਕ। ਘਟਨਾ ਸਥਾਨ ਤੇ ਪਹੁੰਚੇ ਡੀ.ਸੀ. ਸ੍ਰ:ਬਲਵਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਪੱਟੀ ਸ੍ਰੀ ਰਾਜੀਵ ਵਰਮਾ ਸਮੇਤ ਆਦਿ ਅਧਿਕਾਰੀ ਜਾਇਜਾ ਲੈਦੇਂ ਹੋਏ।

No comments: